ਹਿਮਾਚਲ ਪ੍ਰਦੇਸ਼ ’ਚ ਉਪ-ਚੋਣਾਂ ਦੇ ਮੁਕਾਬਲੇ ਲਈ ਦੋਵੇਂ ਰਾਸ਼ਟਰੀ ਪਾਰਟੀਆਂ ਲਾਮਬੰਦ

09/17/2019 2:04:41 AM

ਕੰਵਰ ਹਰੀ ਸਿੰਘ

ਹਰਿਆਣਾ ਸਮੇਤ ਕੁਝ ਸੂਬਿਆਂ ’ਚ ਹੋਣ ਵਾਲੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਨਾਲ ਹਿਮਾਚਲ ਪ੍ਰਦੇਸ਼ ’ਚ ਵੀ ਸੰਸਦੀ ਚੋਣਾਂ ਦੇ ਸਿੱਟੇ ਵਜੋਂ ਖਾਲੀ ਹੋਈਆਂ ਵਿਧਾਨ ਸਭਾ ਦੀਆਂ 2 ਸੀਟਾਂ ਧਰਮਸ਼ਾਲਾ ਅਤੇ ਪੱਛਾਦ ਵਿਧਾਨ ਸਭਾ ਖੇਤਰਾਂ ਦੀਆਂ ਚੋਣਾਂ ਦੀਆਂ ਤਰੀਕਾਂ ਦੀ ਇਸ ਹਫਤੇ ਕਿਸੇ ਵੀ ਸਮੇਂ ਐਲਾਨ ਕੀਤੇ ਜਾਣ ਦੀ ਪੂਰੀ ਸੰਭਾਵਨਾ ਹੈ। ਹਰ ਵਾਰ ਵਾਂਗ ਇਸ ਵਾਰ ਵੀ ਇਹ ਮੁਕਾਬਲਾ ਦੇਸ਼ ਦੀਆਂ 2 ਵੱਡੀਆਂ ਸਿਆਸੀ ਪਾਰਟੀਆਂ ਵਿਚਾਲੇ ਹੀ ਹੋਣਾ ਤੈਅ ਹੈ।

ਭਾਜਪਾ ਅਤੇ ਕਾਂਗਰਸ ਇਨ੍ਹਾਂ 2 ਰਾਸ਼ਟਰੀ ਪਾਰਟੀਆਂ ਨੂੰ ਛੱਡ ਕੇ ਸੂਬੇ ਵਿਚ ਕਿਸੇ ਤੀਜੀ ਪਾਰਟੀ ਜਾਂ ਖੇਤਰੀ ਦਲ ਦੀ ਹੋਂਦ ਲੱਗਭਗ ਨਾਂਹ ਦੇ ਬਰਾਬਰ ਹੈ। ਭਾਜਪਾ ਸੱਤਾਧਾਰੀ ਪਾਰਟੀ ਹੈ, ਜਦਕਿ ਕਾਂਗਰਸ 21 ਮੈਂਬਰਾਂ ਨਾਲ ਵਿਰੋਧੀ ਧਿਰ ਦੀ ਜ਼ਿੰਮੇਵਾਰੀ ਨਿਭਾਅ ਰਹੀ ਹੈ। ਹੁਣੇ-ਹੁਣੇ ਸੂਬੇ ’ਚ ਸੰਪੰਨ ਹੋਈਆਂ ਸੰਸਦ ਦੀਆਂ ਚੋਣਾਂ ਵਿਚ ਕਾਂਗਰਸ ਦਾ ਸੂਪੜਾ ਸਾਫ ਹੋ ਗਿਆ ਹੈ, ਜਿਸ ਦੇ ਸਿੱਟੇ ਵਜੋਂ ਖਾਲੀ ਹੋਈਆਂ ਦੋਵੇਂ ਵਿਧਾਨ ਸਭਾ ਸੀਟਾਂ ’ਤੇ ਇਸ ਤੋਂ ਪਹਿਲਾਂ ਭਾਜਪਾ ਦੇ ਵਿਧਾਇਕ ਕਾਬਜ਼ ਸਨ। ਯਕੀਨੀ ਤੌਰ ’ਤੇ ਉਪ-ਚੋਣਾਂ ਵਿਚ ਸੱਤਾਧਾਰੀ ਪਾਰਟੀ ਦਾ ਗ਼ਲਬਾ ਪ੍ਰਭਾਵਸ਼ਾਲੀ ਰਹਿਣ ਅਤੇ ਸੂਬੇ ਵਿਚ ਭਾਜਪਾ ਬਹੁਮਤ ਦੇ ਨਾਲ ਸ਼ਾਸਨ-ਪ੍ਰਸ਼ਾਸਨ ਸਭ ’ਤੇ ਕਬਜ਼ਾ ਸਥਾਪਿਤ ਕਰਨ ਨਾਲ ਲਾਭ ’ਚ ਰਹਿ ਸਕਦੀ ਹੈ। ਇਸ ਪਰਿਪੇਖ ’ਚ ਭਾਜਪਾ ਲਈ, ਖਾਸ ਕਰਕੇ ਮੁੱਖ ਮੰਤਰੀ ਜੈਰਾਮ ਠਾਕੁਰ ਲਈ ਇਹ ਦੋਵੇਂ ਉਪ-ਚੋਣਾਂ ਵੱਕਾਰ ਦਾ ਸਵਾਲ ਹੋਣਗੀਆਂ। ਸੂਬੇ ’ਚ ਭਾਜਪਾ ਦੇ ਪ੍ਰਧਾਨ ਨੇ ਹਾਲ ਹੀ ਵਿਚ ਇਕ ਬਿਆਨ ’ਚ ਸੂਬੇ ’ਚ ਜ਼ਾਬਤੇ ਦਾ ਲਾਭ ਹੋਣ ਦੇ ਨਾਲ-ਨਾਲ ਹੀ ਆਪਣੀ ਪਾਰਟੀ ਦੇ ਇਨ੍ਹਾਂ ਸਥਾਨਾਂ ਲਈ ਦੋਹਾਂ ਉਮੀਦਵਾਰਾਂ ਦੀ ਆਖਰੀ ਚੋਣ ਕਰ ਕੇ ਪਾਰਟੀ ਸੰਸਦੀ ਦਲ ਵਲੋਂ ਨਾਵਾਂ ਦੇ ਐਲਾਨ ਦਾ ਸੰਕੇਤ ਦਿੱਤਾ ਹੈ। ਉਨ੍ਹਾਂ ਨੇ ਖੈਰ, ਦੋਹਾਂ ਹੀ ਥਾਵਾਂ ’ਤੇ ਸਥਾਨਕ ਉਮੀਦਵਾਰ ਨੂੰ ਪਹਿਲ ਦੇਣ ਦਾ ਸਪੱਸ਼ਟ ਇਸ਼ਾਰਾ ਕਰ ਦਿੱਤਾ ਹੈ। ਇਸ ਦਾ ਮਤਲਬ ਹੈ ਕਿ ਇਹ ਚੋਣਾਂ ਸਥਾਨਕ ਅਤੇ ਬਾਹਰੀ ਮੁੱਦੇ ਨੂੰ ਉਛਾਲ ਕੇ ਲੜੀਆਂ ਜਾਣਗੀਆਂ। ਇਸ ਨੂੰ ਪਾਰਟੀ ਨੇ ਸਮਾਚਾਰ ਪੱਤਰਬੰਬ ਦੇ ਉੱਛਲ ਰਹੇ ਵਾਦ-ਵਿਵਾਦ ਵਾਲੇ ਮਤਭੇਦਾਂ ਨੂੰ ਵੀ ਰੱਦ ਕੀਤਾ ਹੈ ਅਤੇ ਲੱਗਦਾ ਹੈ ਕਿ ਭਾਜਪਾ ਪੂਰੀ ਤਰ੍ਹਾਂ ਚੌਕਸ ਹੈ ਅਤੇ ਕੋਈ ਖਤਰਾ ਮੁੱਲ ਨਹੀਂ ਲਵੇਗੀ। ਹਾਲਾਂਕਿ ਕਾਂਗਰਸ ਸੂਬੇ ’ਚ ਭਾਜਪਾ ਦੇ 3 ਧੜਿਆਂ ਵਿਚ ਵੰਡੇ ਹੋਣ ਅਤੇ ਅੰਦਰੂਨੀ ਖਿੱਚੋਤਾਣ ਅਤੇ ਮਤਭੇਦਾਂ ਕਾਰਣ ਹਾਰ ਵੱਲ ਵਧ ਰਹੇ ਮੁੱਦੇ ਨੂੰ ਖੂਬ ਭੁਨਾ ਰਹੀ ਹੈ। ਉਸ ਦੀ ਆਪਣੀ ਦਿੱਖ ਰਾਸ਼ਟਰੀ ਅਤੇ ਸੂੁਬੇ ਵਿਚ ਘੱਟ ਚਰਚਾ ’ਚ ਨਹੀਂ ਹੈ। ਆਏ ਦਿਨ ਸੂੁਬੇ ਵਿਚ ਕਾਂਗਰਸ ਵੀ ਧੜਿਆਂ ’ਚ ਵੰਡੇ ਜਾਣ ਅਤੇ ਇਸ ਦੇ ਉੱਚ ਨੇਤਾਵਾਂ ਵਿਚ ਖੁੱਲ੍ਹੇਆਮ ਵੰਡ ਅਤੇ ਮੱਤਭੇਦਾਂ ਦੇ ਜਨਤਕ ਹੋਣ ਅਤੇ ਲੱਤਾਂ ਖਿੱਚਣ ਵਿਚ ਪਾਰਟੀ ਦੇ ਪ੍ਰਮੁੱਖ ਨੇਤਾਵਾਂ ਦੇ ਸ਼ਾਮਿਲ ਹੋਣ ਦੇ ਕਿੱਸੇ ਜਗ-ਜ਼ਾਹਿਰ ਹੋ ਰਹੇ ਹਨ। ਕਈ ਸੀਨੀਅਰ ਨੇਤਾ ਕਾਂਗਰਸ ਨੂੰ ਛੱਡ ਕੇ ਭਾਜਪਾ ਵਿਚ ਸ਼ਾਮਿਲ ਹੋਣ ਅਤੇ ਕਈ ਰਾਸ਼ਟਰੀ ਮੁੱਦਿਆਂ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਖੁੱਲ੍ਹੇਆਮ ਸ਼ਲਾਘਾ ਦਾ ਕਾਰਣ ਚਰਚਾ ’ਚ ਹੈ। ਕਾਂਗਰਸ ਉਂਝ ਦੋਵੇਂ ਉਪ-ਚੋਣਾਂ ਜਿੱਤ ਲੈਣ ਦੇ ਦਾਅਵੇ ਕਰ ਰਹੀ ਹੈ ਅਤੇ ਉਸ ਨੇ ਵੀ ਆਪਣੇ ਉਮੀਦਵਾਰ ਛੇਤੀ ਅਤੇ ਬਹੁਤ ਛੇਤੀ ਭਵਿੱਖ ਵਿਚ ਪੱਤੇ ਸਪੱਸ਼ਟ ਕਰ ਦੇਣ ਦਾ ਐਲਾਨ ਕੀਤਾ ਹੈ। ਇਨ੍ਹੀਂ ਦਿਨੀਂ ਪਾਰਟੀ ਦੀ ਲੀਡਰਸ਼ਿਪ ਸ਼੍ਰੀਮਤੀ ਸੋਨੀਆ ਗਾਂਧੀ ਨੇ ਆਪਣੇ ਹੱਥ ਸੰਭਾਲ ਲਈ ਹੈ। ਨਿਸ਼ਚਿਤ ਤੌਰ ’ਤੇ ਪਰਿਪੱਕ ਅਤੇ ਸੀਨੀਅਰ ਲੀਡਰਸ਼ਿਪ ਦਾ ਲਾਭ ਕਾਂਗਰਸ ਨੂੰ ਮਿਲੇਗਾ। ਉਂਝ ਹੁੁਣ ਤਕ ਪਾਰਟੀ ਸੰਗਠਨ ਦਾ ਚੋਣ ਪ੍ਰਚਾਰ ਅਤੇ ਮਜ਼ਬੂਤ ਯੋਜਨਾਬੰਦੀ ’ਚ ਭਾਜਪਾ ਤੋਂ ਕਾਫੀ ਪਿੱਛੇ ਹੈ। ਆਉਣ ਵਾਲੇ ਕੁਝ ਦਿਨਾਂ ਵਿਚ ਦੋਵੇਂ ਹੀ ਪਾਰਟੀਆਂ ਪੂਰੀ ਫਾਰਮ ’ਚ ਆ ਕੇ ਸੂਬੇ ਦੀਆਂ ਸਿਆਸੀ ਫਿਜ਼ਾਵਾਂ ’ਚ ਗਰਮਾਹਟ ਦਾ ਅਹਿਸਾਸ ਕਰਵਾਉਣ ਵਾਲੀਆਂ ਹਨ। ਕਾਂਟੇ ਦੀ ਟੱਕਰ ਦੋਵਾਂ ਹੀ ਸੀਟਾਂ ’ਤੇ ਹੋਵੇਗੀ ਅਤੇ ਨਤੀਜਾ ਹੀ ਦੱਸੇਗਾ ਕਿ ਅਸਲ ’ਚ ਊਠ ਕਿਸ ਕਰਵਟ ਬੈਠਦਾ ਹੈ।

ਸੂਬੇ ’ਚ ਪੈਨਸ਼ਨਰਜ਼ ਸਰਕਾਰ ਤੋਂ ਖ਼ਫ਼ਾ

ਹਿਮਾਚਲ ਪ੍ਰਦੇਸ਼ ’ਚ ਕਰੀਬ ਡੇਢ ਲੱਖ ਸਰਕਾਰੀ ਸੇਵਾਵਾਂ ਤੋਂ ਰਿਟਾਇਰਡ ਸਰਕਾਰੀ ਪੈਨਸ਼ਨਰਜ਼ ਹਨ, ਉਨ੍ਹਾਂ ਦੀਆਂ ਮੰਗਾਂ ਨੂੰ ਲੈ ਕੇ ਪਿਛਲੇ ਕੁਝ ਸਾਲਾਂ ਤੋਂ ਇਹ ਵਰਗ ਸਰਕਾਰ ਤੋਂ ਖ਼ਫ਼ਾ ਚੱਲ ਰਿਹਾ ਹੈ। ਹਾਲਾਂਕਿ ਇਨ੍ਹਾਂ ਦੀਆਂ ਮੰਗਾਂ ਨਿਆਂਉਚਿਤ ਅਤੇ ਸਰਕਾਰ ਲਈ ਵੱਡੀ ਸਮੱਸਿਆ ਨਹੀਂ ਹਨ। ਹਿਮਾਚਲ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਮੰਗ ਕਰ ਰਹੀ ਹੈ ਕਿ ਉਨ੍ਹਾਂ ਦੇ ਸੰਗਠਨ ਨਾਲ ਸਰਕਾਰ ਤੁਰੰਤ ਸਲਾਹਕਾਰ ਕਮੇਟੀ ਦਾ ਗਠਨ ਕਰ ਕੇ ਮੁੱਖ ਮੰਤਰੀ ਦੀ ਪ੍ਰਧਾਨਗੀ ’ਚ ਬੈਠਕ ਕਰੇ ਤਾਂ ਕਿ ਪੈਨਸ਼ਨਰਾਂ ਦੀਆਂ ਨਿਆਂਸੰਗਤ ਮੰਗਾਂ ਨੂੰ ਸੁਹਿਰਦਤਾ ਭਰੇ ਮਾਹੌਲ ’ਚ ਹੱਲ ਕੀਤਾ ਜਾ ਸਕੇ। ਇਹ ਵੀ ਮੰਗ ਹੈ ਕਿ ਕਈ ਪੈਨਸ਼ਨਰਾਂ ਦੇ ਮੈਡੀਕਲ ਬਿੱਲ ਸਾਲ ਤੋਂ ਵੀ ਵੱਧ ਸਮੇਂ ਤੋਂ ਵਿਚਾਲੇ ਲਟਕੇ ਆ ਰਹੇ ਹਨ। ਕੁਝ ਵਿਭਾਗਾਂ ਵਲੋਂ ਸਰਕਾਰ ਨੂੰ ਉਨ੍ਹਾਂ ਦੇ ਨਿਪਟਾਰੇ ਲਈ ਸਪੈਸ਼ਲ ਫੰਡ ਦੀ ਡਿਮਾਂਡ ਕੀਤੀ ਗਈ ਹੈ। ਪੈਨਸ਼ਨਰਾਂ ਦੀਆਂ ਇਨ੍ਹਾਂ ਮੰਗਾਂ ਵਿਚ ਉਨ੍ਹਾਂ ਨੂੰ 65, 70 ਅਤੇ 75 ਸਾਲ ’ਤੇ ਮਿਲ ਰਹੇ ਤਨਖਾਹ ਵਾਧਾ 5, 10, 15 ਫੀਸਦੀ ਨੂੰ ਮੂਲ ਤਨਖਾਹ ਵਿਚ ਸ਼ਾਮਿਲ ਕਰ ਕੇ ਇਸ ਵਰਗ ਨੂੰ ਲਾਭ ਪਹੁੰਚਾਇਆ ਜਾਵੇ।

(kanwar.himotkarsh@gmail.com)


Bharat Thapa

Content Editor

Related News