‘ਜੋ ਪਸੀਨਾ ਵਹਾਏਗਾ, ਅਖੀਰ ਉਹੀ ਟੀਚੇ ਨੂੰ ਪਾਏਗਾ’

Tuesday, Sep 03, 2024 - 05:31 PM (IST)

‘ਜੋ ਪਸੀਨਾ ਵਹਾਏਗਾ, ਅਖੀਰ ਉਹੀ ਟੀਚੇ ਨੂੰ ਪਾਏਗਾ’

ਸਿਆਸੀ ਦ੍ਰਿਸ਼ ’ਤੇ ਖੁਦ ਦੀ ਸੰਗਠਨ ਆਸਥਾ ਤੋਂ ਵੀ ਉੱਪਰ ਉੱਠ ਕੇ ਨਿਰਪੱਖ ਭਾਵ ਨਾਲ ਸਿਸਟਮ ਵਿਸ਼ਲੇਸ਼ਕ ਨਾਤੇ ਲਿਖਦੇ ਸਮੇਂ ਯਾਦ ਆਇਆ ਕਿ ਅੱਜਕਲ ਹਰੇਕ ਮਹਿਕਮੇ ’ਚ ਸਮਾਰਟ ਵਰਕ ’ਤੇ ਨਿਰਭਰਤਾ ਲੋੜ ਤੋਂ ਜ਼ਿਆਦਾ ਉਸ ਨੂੰ ਅੱਗੇ ਵਧਾ ਕੇ ਮੰਜ਼ਿਲ ਹਾਸਲ ਕਰਨ ਦਾ ਇਕੋ ਇਕ ਮੰਤਰ ਸਾਬਤ ਕਰਨ ਦੀ ਭਰਪੂਰ ਕੋਸ਼ਿਸ਼ ਹੋ ਰਹੀ ਹੈ, ਕੀ ਵਿਹਾਰਕਤਾ ’ਚ ਸਾਰਥਕ ਭਾਵ ਨਾਲ ਸਿਆਸੀ ਪਾਰਟੀਆਂ ਦੇ ਸਿਸਟਮ ’ਚ ਅਜਿਹਾ ਦਿਖਾਉਣ ਦੀ ਚੇਸ਼ਠਾ ਹੁੰਦੀ ਹੈ ਉਹੋ ਜਿਹਾ ਅਸਲ ’ਚ ਹੈ ਵੀ?

ਸਿਸਟਮ ਕੋਈ ਵੀ ਗਲਤ ਨਹੀਂ ਹੁੰਦਾ ਅਸਲ ’ਚ ਉਸ ’ਚ ਵਿਚਰਣ ਕਰਨ ਵਾਲੇ ਬਹੁ-ਗਿਣਤੀ ਕਿਰਦਾਰ ਉਸ ਦੀ ਵਿਹਾਰਕਤਾ ਦੇ ਅਸਰ ਰਾਹੀਂ ਹਾਂ-ਖੱਖੀ ਅਤੇ ਨਾਂਹ-ਪੱਖੀ ਭਾਵ ਨੂੰ ਉਜਾਗਰ ਕਰਦੇ ਹਨ, ਜਿਸ ਨੂੰ ਅਕਸਰ ਲੋਕਤੰਤਰੀ ਪ੍ਰਕਿਰਿਆ ਦਸ ਕੇ ਸਿਧਾਂਤਕ ਕਦਰਾਂ -ਕੀਮਤਾਂ ਦੇ ਸ਼ੋਸ਼ਣ ਦਾ ਅਧਿਕਾਰ ਦੇ ਦਿੱਤਾ ਜਾਂਦਾ ਹੈ?

ਵਧੇਰੇ ਪਾਰਟੀਆਂ ਇਸ ਬੀਮਾਰੀ ਦੀਆਂ ਇਸ ਵੇਲੇ ਬੁਰੀ ਤਰ੍ਹਾਂ ਸ਼ਿਕਾਰ ਹਨ ਜਦ ਕਿ ਜੋ ਸਿਧਾਂਤਕ ਮੂਲ ਵਿਚਾਰਕ ਸੰਗਠਨ ਮੁਕੰਮਲ ਵਿਵਸਥਾ ਪਰਿਵਰਤਣ ਦੇ ਹਾਮੀ ਹੋਣ ਦਾ ਦਮ ਭਰਦੇ ਹਨ ਉਨ੍ਹਾਂ ਨੂੰ ਸਮਾਰਟ ਵਰਕ ਦੇ ਨਾਲ-ਨਾਲ ਹਾਰਡ ਵਰਕ ਦੀ ਅਹਿਮੀਅਤ ਨੂੰ ਕਦੀ ਵੀ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ। ਕਿਉਂਕਿ ਸਿਧਾਂਤ ਰਹਿਣਗੇ ਤਾਂ ਹੀ ਵਿਵਸਥਾ ਪਰਿਵਰਤਣ ਦੇ ਮੂਲ-ਮੰਤਰ ਨੂੰ ਹਾਸਲ ਕਰਨਾ ਸੰਭਵ ਹੋਵੇਗਾ ਕਿਉਂਕਿ ਸੱਤਾ ’ਚ ਰਹਿਣਾ ਹੀ ਇਸ ਦਾ ਟੀਚਾ ਨਹੀਂ ਸਗੋਂ ਮਾਧਿਅਮ ਹੋਣਾ ਚਾਹੀਦਾ ਹੈ?

ਜੇਕਰ ਸਮੇਂ ਦੀ ਤੇਜ਼ ਚੱਕੀ ’ਚ ਪੀਸੇ ਜਾਣ ਤੋਂ ਬਚ ਕੇ ਸਿਧਾਂਤਕ ਕਦਰਾਂ-ਕੀਮਤਾਂ ’ਤੇ ਯਤਨਸ਼ੀਲ ਖੜ੍ਹੇ ਰਹਿਣ ਦੀ ਲਗਨ ਵਧ ਰਹੀ ਹੈ ਤਾਂ ਇਸ ਸਮੇਂ ਵਿਚਾਰਕ ਵਿਰੋਧਾਭਾਸ ਕਾਰਨ ਕੱਟੜ ਵਿਰੋਧੀ ਖੱਬੇਪੱਖੀ ਪਾਰਟੀਆਂ ਅਤੇ ਭਾਜਪਾ ਨੂੰ ਮੂਲ ਵਿਚਾਰਕ ਸੋਚ ਦੇ ਨਾਲ ਨਜ਼ਰੀਏ ਤੋਂ ਕੁਝ ਹੱਦ ਤਕ ਖੜ੍ਹਾ ਕੀਤਾ ਜਾ ਸਕਦਾ ਹੈ ਕਿਉਂਕਿ ਦੋਵਾਂ ਪਾਰਟੀਆਂ ਦਾ ਮੂਲ ਵਰਕਰ ਆਪਣੇ ਸਿਧਾਂਤ ਨਾਲ ਕਦੀ ਸਮਝੌਤਾ ਨਹੀਂ ਕਰਦਾ?

ਇਕ ਭਾਰਤੀ ਜਨਤਾ ਪਾਰਟੀ ਦੂਜੀ ਕਮਿਊਨਿਸਟ ਪਾਰਟੀ ਆਫ ਇੰਡੀਆ ਅਖਵਾਉਂਦੀ ਹੈ ਫਰਕ ਸਪੱਸ਼ਟ ਨਜ਼ਰ ਆਉਂਦਾ ਹੈ? ਕੈਡਰ ਦੋਵਾਂ ਦੇ ਆਪਣੀ-ਆਪਣੀ ਮੂਲ ਵਿਚਾਰਧਾਰਾ ’ਚੋਂ ਨਿਕਲੇ ਹਨ ਪਰ ਇਕ ਰਾਸ਼ਟਰ ਨਾਲ ਜੋੜਦੀ ਹੈ ਅਤੇ ਦੂਜੀ ਪਰਾਰਾਸ਼ਟਰ ਦੇ ਭਾਵ ’ਚ ਵੰਡਦੀ ਹੈ?

ਇਸੇ ਤਰ੍ਹਾਂ ਸਮਾਰਟ ਵਰਕਰ ਜੇਕਰ ਖੁਦ ਦੀਆਂ ਕਾਮਨਾਵਾਂ ਤੋਂ ਉੱਪਰ ਉੱਠ ਕੇ ਸੰਗਠਨਵਰਧਕ ਹੋਵੇ ਤਾਂ ਸੋਨੇ ’ਤੇ ਸੁਹਾਗਾ, ਇਸ ਲਈ ਨਿਸ਼ਕਾਮ ਹਾਰਡ ਵਰਕ ਨੂੰ ਸਮਾਰਟ ਵਰਕ ਦੇ ਗੁਣ ਨਾਲ ਭਰਪੂਰ ਕਰ ਕੇ ਅਪਣਾਉਣ ’ਚ ਬੁਰਾਈ ਕੀ ਹੈ? ਇਹੀ ਵਰਗੀਕਰਨ ਵਰਕਰ ਦੇ ਸੁਭਾਅ ਨੂੰ ਉਜਾਗਰ ਕਰ ਕੇ ਉਸ ਦੀ ਭੂਮਿਕਾ ਤੈਅ ਕਰਦਾ ਹੈ।

ਸਮਾਰਟ ਵਰਕ ਦਾ ਸਮਾਰਟ ਸਵਾਰਥ ਤਰਕ : ਅੱਜਕਲ ’ਚ ਸਾਰੀਆਂ ਪਾਰਟੀਆਂ ’ਚ ਹੋ ਰਹੀ ਚੁੱਕ-ਥਲ ਅਤੇ ‘ਆਇਆ ਰਾਮ ਗਿਆ ਰਾਮ’ ਪ੍ਰਣਾਲੀ ਦੇ ਕਾਰਨ ਸਮਾਰਟ ਵਰਕ ਅਚੁੱਕ ਹਥਿਆਰ ਬਣ ਗਿਆ ਹੈ? ਅਕਸਰ ਵਿਅਕਤੀ ਕੇਂਦਰ ਪਾਰਟੀਆਂ ’ਚ ਸਿਧਾਂਤਕ ਪਾਰਟੀਆਂ ਦੇ ਰਾਹੀਂ ਸਮਾਰਟ ਵਰਕ ਨਾਲ ਖੁਦ ਦਾ ਅਜੇਤੂ ਕਿਲਾ ਬਣਾਉਣਾ ਸੌਖਾ ਸਮਝਿਆ ਜਾਂਦਾ ਹੈ ਕਿਉਂਕਿ ਜਵਾਬਦੇਹੀ ਸੰਗਠਨ ਦੀ ਬਜਾਏ ਵਿਅਕਤੀ ਵਿਸ਼ੇਸ਼ ਤਕ ਹੀ ਸੀਮਤ ਹੁੰਦੀ ਹੈ।

ਦਰਅਸਲ ਇਸ ਸਮਾਰਟ ਵਰਕ ਦੀ ਪਰਿਭਾਸ਼ਾ ’ਚ ਅਰਥ ਅਤੇ ਸਵਾਰਥ ਦੇ ਭਾਵ ਅੰਦਰੂਨੀ ਤੌਰ ’ਤੇ ਜੁੜੇ ਹੋਣ ਕਾਰਨ ਸਮੇਂ ਦੀ ਨਜ਼ਾਕਤ ਦੇਖ ਉਨ੍ਹਾਂ ਨਾਲ ਵੀ ਸਮਝੌਤੇ ਕਰ ਲੈਂਦੇ ਹਨ ਜਿਨ੍ਹਾਂ ਨੇ ਉਨ੍ਹਾਂ ਦੀ ਦੁਨੀਆ ਤੋਂ ਵਿਦਾਈ ਦੇ ਸੁਪਨੇ ਸੰਜੋਏ ਹੁੰਦੇ ਹਨ ਪਰ ਇਸ ਦੀ ਘਾਟ ਕਾਰਨ ਸੱਚੇ ਸਮਰਪਿਤ ਕੋਹਾਂ ਦੂਰ ਕਰ ਦਿੱਤੇ ਜਾਂਦੇ ਹਨ। ਕੱਟੜ ਵਿਰੋਧੀ ਆਪਣੇ ਅਤੇ ਪਾਰਟੀ ਪੱਖੀ ਬੇਗਾਨੇ ਹੋ ਜਾਂਦੇ ਹਨ?

ਅਜਿਹਾ ਨਹੀਂ ਹੈ ਕਿ ਸਾਰੀਆਂ ਪਾਰਟੀਆਂ ਵਿਚ ਤਾਇਨਾਤ ਸੰਗਠਨ ਵਰਕਰਾਂ ਦੀ ਕੋਈ ਸਿਆਸੀ ਲਾਲਸਾ ਨਹੀਂ ਹੁੰਦੀ? ਪਰ ਉਹ ਪਾਰਟੀ ਕਦਰਾਂ-ਕੀਮਤਾਂ ਅਤੇ ਆਤਮਿਕ ਸੰਤੁਸ਼ਟੀ ਨੂੰ ਸਭ ਤੋਂ ਉੱਪਰ ਮੰਨ ਕੇ ਸੰਗਠਨ ਦੇ ਸੱਭਿਆਚਾਰ ਅਨੁਸਾਰ ਬਿਨਾਂ ਕ੍ਰੈਡਿਟ ਲੈਣ ਦੀ ਹੋੜ ’ਚ ਪਏ ਚੁੱਪ-ਚੁਪੀਤੇ ਸੰਗਠਨ ਵਰਕਰ ਦਾ ਧਰਮ ਨਿਭਾਉਂਦਾ ਰਹਿੰਦਾ ਹੈ ਅਤੇ ਹਾਰਡ ਵਰਕ ਨੂੰ ਹੀ ਸਮਾਰਟ ਵਰਤ ਸਮਝ ਬੈਠਦਾ ਹੈ, ਦਰਅਸਲ ਇਹੀ ਵਿਧੀ ਉਸ ਦੀ ਖਾਹਿਸ਼ ਹੁੰਦੀ ਹੈ ਜਿਸ ਦਾ ਉਹ ਦਿਲ ਤੋਂ ਕਾਇਲ ਹੁੰਦਾ ਹੈ।

ਪਰ ਅਨੁਪਾਤ ਅਨੁਸਾਰ ਵਿਅਕਤੀ ਕੇਂਦਰਿਤ ਪਾਰਟੀਆਂ ਦੇ ਮੁਕਾਬਲੇ ਸਿਧਾਂਤਕ ਪਾਰਟੀਆਂ ’ਚ ਇਹ ਗਿਣਤੀ ਸੌ ਫੀਸਦੀ ਤਾਂ ਨਹੀਂ ਪਰ ਕਾਫੀ ਵਧ ਹੁੰਦੀ ਹੈ ਕਿਉਂਕਿ ਵਿਅਕਤੀ ਪੂਜਕ ਨੂੰ ਖੁਦ- ਖੁਸ਼ਾਮਦ ’ਚ ਹੀ ਖੁਦਾ ਦਿਸਦਾ ਹੈ। ਪਰ ਸਿਧਾਂਤਕ ਪਾਰਟੀਆਂ ਨੂੰ ਪਰਮ ਮਹਿਮਾ ਤਕ ਲੈ ਕੇ ਜਾਣ ਦੇ ਜਨੂੰਨ ਦੇ ਕਾਰਨ ਅਕਸਰ ਵਰਕਰ ਦੀ ਨੀਤ ’ਚ ‘ਸਮਾਰਟ ਵਰਕ ਦੇ ਨਾਲ ਹਾਰਡ ਵਰਕ’ ’ਚ ਹੀ ਖੁਦਾ ਨੂੰ ਮੁਲਾਂਕਣ ਵਰਕ ਨਾਲ ਲੱਭਣਾ ਹੁੰਦਾ ਹੈ ਜਿਵੇਂ ਭਾਜਪਾ ਸੰਗਠਨ ਨੇ ਮੋਦੀ ਜੀ ’ਚ ਲੱਭਿਆ ਜਿਨ੍ਹਾਂ ਨੇ ਡਿਜਟੀਲਾਈਜ਼ੇਸ਼ਨ ਦੌਰ ’ਚ ਸਮਾਰਟ ਵਰਕ ਪ੍ਰੇਰਿਤ ਹਾਰਡ ਵਰਕ ਦੀ ਸਾਰਥਕਤਾ ਦੇ ਨਾਲ ਸੰਗਠਨ ਦੇ ਨਾਲ-ਨਾਲ ਦੇਸ਼ ਨੂੰ ਵੀ ਪਰਮ ਮਹਿਮਾ ਤਕ ਲੈ ਜਾਣ ਦੇ ਜਨੂੰਨ ਤਕ ਅਡੋਲ ਦਿਸੇ? ਕਿਉਂਕਿ ਸੰਗਠਨ ਵਾਲੇ ਸਮਾਰਟ ਵਰਕ ਨੂੰ ਲਾਗੂ ਕਰਨ ਲਈ ਹਾਰਡ ਵਰਕ ਹੀ ਆਖਰੀ ਰਾਹ ਹੈ?

ਡੀ.ਪੀ. ਚੰਦਨ


author

Rakesh

Content Editor

Related News