ਛੋਟੇ ਬੱਚਿਆਂ ਲਈ ਨੁਕਸਾਨਦਾਇਕ ਆਨਲਾਈਨ ਕਲਾਸਾਂ
Sunday, Jan 18, 2026 - 01:00 PM (IST)
ਆਨਲਾਈਨ ਕਲਾਸ ਅਜਿਹੇ ਛੋਟੇ ਬੱਚਿਆਂ ਦੇ ਲਈ ਕਿੰਨੀ ਨੁਕਸਾਨਦੇਹ ਹੈ ਜਿਨ੍ਹਾਂ ਨੂੰ ਅਜੇ ਤੱਕ ਦੁਨੀਆ ’ਚ ਕੀ-ਕੀ ਹੈ ਦੇਖਣ ਲਈ ਦੀ ਪੂਰੀ ਸਮਝ ਵੀ ਨਹੀਂ ਹੈ। ਜੋ ਅਜੇ ਦੋ-ਢਾਈ-ਤਿੰਨ ਸਾਲ ਦੇ ਹਨ। ਘਰ ’ਚ ਉਨ੍ਹਾਂ ਦੇ ਮਾਪ-ਬਾਪ, ਦਾਦਾ-ਦਾਦੀ ਉਨ੍ਹਾਂ ਦੇ ਸਾਹਮਣੇ ਫੋਨ ਨਹੀਂ ਚਲਾਉਂਦੇ, ਗੱਲ ਨਹੀਂ ਕਰਦੇ। ਜੇਕਰ ਛੋਟਾ ਬੱਚਾ ਘਰ ’ਚ ਹੈ ਤਾਂ ਫੋਨ ਉਸ ਕਮਰੇ ਤੋਂ ਬਾਹਰ ਰੱਖਦੇ ਹਨ, ਜਿਸ ’ਚ ਬੱਚਾ ਹੈ, ਭਾਵੇਂ ਇਹ ਸਭ ਕੁਝ ਇਕ ਘਰ ’ਚ ਹੁੰਦਾ ਹੈ ਪਰ ਅੱਜਕੱਲ ਮਾਂ-ਬਾਪ, ਦਾਦਾ-ਦਾਦੀ, ਨਾਨਾ-ਨਾਨੀ ਇੰਨੇ ਤਾਂ ਚੌਕਸ ਹਨ ਹੀ ਕਿ ਜਦੋਂ ਤੱਕ ਬੱਚਿਆਂ ਨੂੰ ਮੋਬਾਇਲ ਫੋਨ ਵਰਗੇ ਜ਼ਹਿਰ ਤੋਂ ਬਚਾਇਆ ਜਾ ਸਕੇ ਬਚਾ ਕੇ ਰੱਖਣ। ਮੈਂ ਗੱਲ ਕਰ ਰਹੀ ਹਾਂ ਛੋਟੇ ਬੱਚਿਆਂ ਦੀ ਜੋ ਅਜੇ ਪਲੇਅ-ਵੇਅ, ਨਰਸਿੰਗ ਜਾਂ ਪ੍ਰੀ-ਨਰਸਰੀ ’ਚ ਹਨ, ਜਿਨ੍ਹਾਂ ਨੇ ਅਜੇ ਤੱਕ ਦੁਨੀਆ ਨਹੀਂ ਦੇਖੀ ਜਾਂ ਅਜੇ ਦੇਖਣੀ ਸ਼ੁਰੂ ਕੀਤੀ ਹੈ, ਉਨ੍ਹਾਂ ਨੂੰ ਸਕੂਲ ਦੀਆਂ ਛੁੱਟੀਆਂ ’ਚ ਆਨਲਾਈਨ ਕਲਾਸਾਂ ਦਿੱਤੀਆਂ ਜਾ ਰਹੀਆਂ ਹਨ। ਜਿਸ ਬੱਚੇ ਨੂੰ ਸਕੂਲ ਦਾ ਮਤਲਬ ਨਹੀਂ ਪਤਾ, ਕਲਾਸ ਦਾ ਮਤਲਬ ਨਹੀਂ ਪਤਾ, ਆਨਲਾਈਨ ਕਲਾਸ ਕੀ ਲਗਾਏਗਾ। ਜਿਹੜੇ ਬੱਚਿਆਂ ਦੇ ਮਾਂ-ਬਾਪ ਨੇ ਅਜੇ ਉਨ੍ਹਾਂ ਨੂੰ ਮੋਬਾਈਲ ਨਹੀਂ ਦਿਖਾਇਆ, ਲੁਕਾਇਆ ਹੀ ਹੈ, ਉਨ੍ਹਾਂ ਛੋਟੇ ਬੱਚਿਆਂ ਤੋਂ ਮੋਬਾਈਲ ਵਰਗੇ ਜ਼ਹਿਰ ਨੂੰ ਇੰਟਰਡਿਊਸ ਕਰਨ ’ਚ ਸਕੂਲ ਵਲੋਂ ਪਹਿਲ ਹੋ ਰਹੀ ਹੈ। ਕਿੰਨਾ ਗਲਤ ਹੈ।
ਅੱਜਕੱਲ ਸਕੂਲ ਵਰਗੇ ਪਵਿੱਤਰ ਸਥਾਨ ’ਤੇ ਜਿੱਥੇ ਪੜ੍ਹੇ-ਲਿਖੇ ਸੱਭਿਅਕ ਟੀਚਰ ਬੈਠੇ-ਬੈਠੇ ਲਈ ਗਈ ਸਕੂਲ ਦੀ ਫੀਸ ਨੂੰ ਜਸਟੀਫਾਈ ਕਰਨ ਲਈ ਆਨਲਾਈਨ ਕਲਾਸ ਦਾ ਸਹਾਰਾ ਲੈ ਕੇ ਬੱਚਿਆਂ ਦੀ ਸਿਹਤ ਨਾਲ ਖਿਲਵਾੜ ਕਰ ਰਹੇ ਹਨ, ਕੀ ਉਨ੍ਹਾਂ ਨੂੰ ਨਹੀਂ ਪਤਾ ਕਿ 5 ਸਾਲ ਤੋਂ 12 ਸਾਲ ਦੇ ਬੱਚੇ ਮੋਬਾਈਲ ਦੇ ਕਿੰਨੇ ਆਦੀ ਹੋ ਚੁੱਕੇ ਹਨ। 60 ਫੀਸਦੀ ਤੱਕ ਬੱਚੇ ਇਸ ਦੀ ਡਿਜੀਟਲ ਆਦਤ ਦੇ ਜ਼ੋਖਮ ’ਚ ਹਨ। ਇਹ ਨੀਂਦ ਦੀ ਕਮੀ, ਚਿੜਚਿੜਾਪਣ ਅਤੇ ਕਈ ਬੀਮਾਰੀਆਂ ਦੀ ਲਪੇਟ ’ਚ ਹਨ। ਅੱਖਾਂ ’ਚ ਥਕਾਵਟ, ਮੋਟਾਪਾ ਅਤੇ ਖਾਣੇ ਦੀਆਂ ਖਰਾਬ ਆਦਤਾਂ, ਬਾਹਰੀ ਦੁਨੀਆ ਨਾਲ ਸੰਪਰਕ ਟੁੱਟਣਾ, ਖੇਡਣ ਦੀ ਰੁਚੀ ਨਾ ਲੈ ਕੇ ਸਿਰਫ ਮੋਬਾਈਲ ’ਤੇ ਲੱਗੇ ਰਹਿਣ ਦੇ ਸ਼ੁਰੂਆਤ 5-6 ਸਾਲਾਂ ਦੇ ਕੋਮਲ ਬੱਚਿਆਂ ਦੀ ਸਕੂਲ ਤੋਂ ਹੀ ਹੋ ਰਹੀ ਹੈ। ਸਕੂਲ ਦੀ ਆਨਲਾਈਨ ਕਲਾਸ ਦੇ ਚੱਕਰ ’ਚ ਬੱਚਿਆਂ ਨੂੰ ਮੋਬਾਈਲ ਦੇਣਾ ਪੈਂਦਾ ਹੈ। ਜਿਸ ਨਾਲ ਉਹ ਮੋਬਾਈਲ ਤੋਂ ਜਾਣੂ ਹੁੰਦੇ ਹਨ ਅਤੇ ਕਲਾਸ ਦੇ ਬਾਅਦ ਵੀ ਆਪਣੇ ਮਾਂ-ਬਾਪ ਤੋਂ ਮੋਬਾਈਲ ਲੈਣ ਦੀ ਜ਼ਿੱਦ ਕਰਦੇ ਹਨ। ਹੌਲੀ-ਹੌਲੀ ਮੋਬਾਈਲ ਦੇ ਆਦੀ ਹੋ ਜਾਂਦੇ ਹਨ। ਜਿਸ ਨਾਲ ਮਾਂ-ਬਾਪ ਤੰਗ ਆ ਕੇ ਜਾਂ ਬੱਚਿਆਂ ਦੀ ਜ਼ਿੱਦ ਅਤੇ ਗੁੱਸੇ ਤੋਂ ਪ੍ਰੇਸ਼ਾਨ ਹੋ ਕੇ ਮੋਬਾਈਲ ਦੇ ਦਿੰਦੇ ਹਨ। ਕਿਉਂਕਿ ਦੋ-ਚਾਰ ਦਿਨ ਤਾਂ ਮਾਂ-ਬਾਪ ਬੱਚੇ ਨੂੰ ਸਮਝਾ ਕੇ ਜਾਂ ਨਵਾਂ ਖਿਡੌਣਾ ਦੇ ਕੇ ਮੋਬਾਈਲ ਤੋਂ ਦੂਰ ਕਰ ਦੇਣਗੇ ਪਰ ਜਦੋਂ ਅਗਲੇ ਦਿਨ ਫਿਰ ਆਨਲਾਈਨ ਕਲਾਸ ਦੀ ਵਾਰੀ ਆਵੇਗੀ ਤਾਂ ਬੱਚਾ ਤਾਂ ਖੁਸ਼ ਪਰ ਮਾਂ-ਬਾਪ ਪ੍ਰੇਸ਼ਾਨ ਹੋ ਜਾਂਦੇ ਹਨ ਅਤੇ ਸੋਚਣ ਲੱਗ ਜਾਂਦੇ ਹਨ ਕਿ ਅੱਜ ਕਿਵੇਂ ਕਲਾਸ ਤੋਂ ਬਾਅਦ ਬੱਚੇ ਨਾਲ ਨਜਿੱਠਣਾ ਹੈ, ਕਿ ਉਹ ਮੋਬਾਈਲ ਲੈਣ ਦੀ ਜ਼ਿੱਦ ਨਾ ਕਰੇ।
ਇੱਥੇ ਮੈਂ ਗੱਲ ਸਿਰਫ ਛੋਟੇ ਬੱਚਿਆਂ ਦੀ ਹੀ ਕਰ ਰਹੀ ਹਾਂ, ਜੋ ਅਜੇ 5-6 ਸਾਲ ਦੇ ਹੀ ਹਨ। ਪੰਜ ਸਾਲ ਤੱਕ ਤਾਂ ਵੈਸੇ ਵੀ ਬੱਚਾ ਅਜੇ ਦੁਨੀਆ ਨੂੰ ਜਾਣਨ ਦੀ ਸਮਝ ਨਹੀਂ ਰੱਖਦਾ, 90 ਫੀਸਦੀ ਤੱਕ ਬੱਚੇ ਦਾ ਦਿਮਾਗ 5 ਸਾਲ ਦੀ ਉਮਰ ਤੱਕ ਵਿਕਸਤ ਹੁੰਦਾ ਹੈ ਅਤੇ ਅਸੀਂ ਉਸ ਤੋਂ ਕਿੰਨੇ ਛੋਟੇ ਬੱਚਿਆਂ ਨੂੰ ਆਨਲਾਈਨ ਕਲਾਸ ਦਾ ਜ਼ਹਿਰ ਦੇ ਰਹੇ ਹਾਂ। ਖਾਣਾ-ਖਾਂਦੇ ਸਮੇਂ ਮੋਬਾਈਲ ਦੇਣ ਦੀ ਸ਼ੁਰੂਆਤ ’ਚ ਅਸੀਂ ਮਾਂ-ਬਾਪ ਨੂੰ ਦੋਸ਼ੀ ਮੰਨਦੇ ਹਾਂ ਪਰ ਆਨਲਾਈਨ ਕਲਾਸ ਦੀ ਸ਼ੁਰੂਆਤ ਕਰਨ ਵਾਲੇ ਸਕੂਲ ਜੋ ਪੜ੍ਹਾਈ ਦੇ ਨਾਂ ’ਤੇ ਬੱਚਿਆਂ ਦੀ ਜ਼ਿੰਦਗੀ ਨਾਲ ਖਿਲਵਾੜ ਕਰ ਰਹੇ ਹਨ, ਸਿਰਫ ਆਪਣੀ ਲਈ ਗਈ ਫੀਸ ਨੂੰ ਜਸਟੀਫਾਈਡ ਕਰਨ ਲਈ। ਇਸ ਸਮਾਜ ’ਚ ਹੋਰ ਕਈ ਅਜਿਹੇ ਕੰਮ ਹੋ ਰਹੇ ਹਨ, ਜੋ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਬਹੁਤ ਹੀ ਨੁਕਸਾਨਦਾਇਕ ਹਨ ਪਰ ਅਸੀਂ ਸ਼ਾਇਦ ਵਿੱਦਿਅਕ ਸੰਸਥਾਵਾਂ ਤੋਂ ਤਾਂ ਉਮੀਦ ਕਰ ਹੀ ਸਕਦੇ ਹਾਂ ਕਿ ਉਹ ਅਜਿਹੀ ਪਹਿਲ ਨਾ ਕਰਨ , ਜਿਸ ਨਾਲ ਆਉਣ ਵਾਲੇ ਪੀੜ੍ਹੀ ਦੀ ਸਿਹਤ ਨਾਲ ਖਿਲਵਾੜ ਹੋਵੇ। ਅਸੀਂ ਯਾਦ ਕਰਦੇ ਹਾਂ ਉਸ ਸਮੇਂ ਨੂੰ ਜਦੋਂ ਮੋਬਾਈਲ ਨਹੀਂ ਸੀ ਤਾਂ ਕੀ ਬੱਚੇ ਪੜ੍ਹਦੇ ਨਹੀਂ ਸਨ? ਮੈਂ ਆਪਣੇ ਇਸ ਲੇਖ ’ਚ ਅਜੇ ਸਿਰਫ ਛੋਟੇ ਬੱਚਿਆਂ ਦੀ ਹੀ ਗੱਲ ਕਰ ਰਹੀ ਹਾਂ।
ਖਿਲਨੇ ਦੋ ਉਨਹੇਂ ਸਮਯ ਪਰ, ਪਰੰਤੂ ਅਪਨੇ ਹੀ ਦਮ ਪਰ।
ਨਾ ਦੋ ਐਸਾ ਜ਼ਹਰ ਜਿਸ ਪਰ, ਨਾਮ ਤੁਮਹਾਰਾ ਆਏ ਹਰ ਦਮ।
ਸਵਿਤਾ
