ਪਾਕਿ ’ਚ ਸਰਕਾਰ ਦੇ ਉਪਰ ਸਰਕਾਰ

09/22/2020 3:42:24 AM

ਡਾ. ਵੇਦਪ੍ਰਤਾਪ ਵੈਦਿਕ

ਪਾਕਿਸਤਾਨ ’ਚ ਪੀਪਲਜ਼ ਪਾਰਟੀ ਦੇ ਨੇਤਾ ਬਿਲਾਵਲ ਭੁੱਟੋ ਨੇ ਲਗਭਗ ਸਾਰੀਆਂ ਪ੍ਰਮੁੱਖ ਪਾਰਟੀਆਂ ਦੀ ਬੈਠਕ ਸੱਦੀ, ਜਿਸ ’ਚ ਪਾਕਿਸਤਾਨੀ ਫੌਜ ਦੀ ਸਖਤ ਆਲੋਚਨਾ ਕੀਤੀ ਗਈ। ਪਾਕਿਸਤਾਨੀ ਫੌਜ ਦੀ ਅਜਿਹੀ ਖੁੱਲ੍ਹੇਆਮ ਆਲੋਚਨਾ ਕਰਨੀ ਤਾਂ ਪਾਕਿਸਤਾਨ ’ਚ ਦੇਸ਼ਧ੍ਰੋਹ ਵਰਗਾ ਜੁਰਮ ਮੰਨਿਆ ਜਾਂਦਾ ਹੈ। ਨਵਾਜ਼ ਸ਼ਰੀਫ ਨੇ ਹੁਣ ਇਸ ਫੌਜ ਨੂੰ ਨਵਾਂ ਨਾਂ ਦੇ ਦਿੱਤਾ ਹੈ। ਉਸਨੂੰ ਨਵੀਂ ਉਪਾਧੀ ਦੇ ਦਿੱਤੀ ਹੈ।

ਫੌਜ ਨੂੰ ਹੁਣ ਤਕ ਪਾਕਿਸਤਾਨ ’ਚ ਅਤੇ ਉਸਦੇ ਬਾਹਰ ਵੀ ‘ਸਰਕਾਰ ਦੇ ਅੰਦਰ ਸਰਕਾਰ’ ਕਿਹਾ ਜਾਂਦਾ ਸੀ ਪਰ ਮੀਆਂ ਨਵਾਜ਼ ਨੇ ਕਿਹਾ ਹੈ ਕਿ ਉਹ ‘ਸਰਕਾਰ ਦੇ ਉਪਰ ਸਰਕਾਰ’ ਹੈ। ਇਹ ਸੱਚ ਹੈ ਕਿ ਪਾਕਿਸਤਾਨ ’ਚ ਆਯੂਬ ਖਾਨ, ਯਹੀਆ ਖਾਨ, ਜ਼ਿਆ-ਉਲ-ਹਕ ਅਤੇ ਮੁਸ਼ੱਰਫ ਨੇ ਆਪਣਾ ਫੌਜੀ ਸ਼ਾਸਨ ਕਈ ਸਾਲਾਂ ਤਕ ਚਲਾਇਆ ਹੀ ਨਹੀਂ ਪਰ ਜਦੋਂ ਗੈਰ-ਫੌਜੀ ਨੇਤਾ ਲੋਕ ਸੱਤਾਧਾਰੀ ਰਹੇ, ਤਦ ਵੀ ਅਸਲੀ ਤਾਕਤ ਫੌਜ ਦੇ ਕੋਲ ਹੀ ਰਹਿੰਦੀ ਚਲੀ ਆਈ ਹੈ।

ਹੁਣ ਤਾਂ ਇਹ ਮੰਨਿਆ ਜਾਂਦਾ ਹੈ ਕਿ ਇਮਰਾਨ ਖਾਨ ਨੂੰ ਵੀ ਜ਼ਬਰਦਸਤੀ ਿਜਤਾ ਕੇ ਫੌਜ ਨੇ ਹੀ ਪਾਕਿਸਤਾਨ ’ਤੇ ਹੀ ਲੱਦਿਆ ਹੈ। ਫੌਜ ਦੇ ਹੀ ਇਸ਼ਾਰੇ ’ਤੇ ਅਦਾਲਤਾਂ ਜ਼ੁਲਿਫਕਾਰ ਅਲੀ ਭੁੱਟੋ, ਨਵਾਜ਼ ਸ਼ਰੀਫ ਅਤੇ ਗਿਲਾਨੀ ਵਰਗੇ ਨੇਤਾਵਾਂ ਦੇ ਪਿਛੇ ਪੈਂਦੀ ਰਹਿੰਦੀ ਹੈ। ਇਹ ਹੀ ਅਦਾਲਤਾਂ ਕੀ ਕਦੀ ਪਾਕਿਸਤਾਨ ਦੇ ਵੱਡੇ ਫੌਜੀਆਂ ’ਤੇ ਹੱਥ ਪਾਉਣ ਦੀ ਹਿੰਮਤ ਕਰਦੀਆਂ ਹਨ।

ਪਾਕਿਸਤਾਨ ਫੌਜ ਦੇ ਇਕ ਸਾਬਕਾ ਜਨਰਲ ਮੁਖੀ ਅਸੀਮ ਸਲੀਮ ਬਾਜਵਾ ਦੀਅਾਂ ਅਥਾਹ ਜਾਇਦਾਦਾਂ ਦੇ ਵੇਰਵੇ ਰੋਜ਼ ਉਜਾਗਰ ਹੋ ਰਹੇ ਹਨ ਪਰ ਉਨ੍ਹਾਂ ਨੂੰ ਕੋਈ ਛੂਹ ਵੀ ਨਹੀਂ ਸਕਦਾ। ਮਿਆਂ ਨਵਾਜ਼ ਨੇ ਕਿਹਾ ਹੈ ਕਿ ਵਿਰੋਧੀ ਧਿਰ ਦੀ ਲੜਾਈ ਇਮਰਾਨ ਖਾਨ ਨਾਲ ਨਹੀਂ ਹੈ ਸਗੋਂ ਉਸ ਫੌਜ ਨਾਲ ਹੈ ਜਿਸਨੇ ਇਮਰਾਨ ਨੂੰ ਗੱਦੀ ’ਤੇ ਥੋਪਿਆ ਹੋਇਆ ਹੈ।

ਇਥੇ ਅਸਲੀ ਸਵਾਲ ਇਹ ਹੈ ਕਿ ਕੀ ਪਾਕਿਸਤਾਨ ਦੇ ਆਗੂ ਫੌਜ ਨਾਲ ਲੜ ਸਕਣਗੇ? ਵੱਧ ਤੋਂ ਵੱਧ ਇਹ ਹੋ ਸਕਦਾ ਹੈ ਕਿ ਫੌਜ ਥੋੜ੍ਹੀ ਪਿਛੇ ਖਿਸਕ ਜਾਵੇ ,ਸਾਹਮਣੇ ਦਿਸਣਾ ਬੰਦ ਕਰ ਦੇਵੇ। ਜਿਵੇਂ ਕਿ 1971 ਦੇ ਬਾਅਦ ਹੋਇਆ ਸੀ ਜਾਂ ਜਿਵੇਂ ਕਿ ਕੁਝ ਹਦ ਤਕ ਅੱਜ ਕਲ ਚੱਲ ਰਿਹਾ ਹੈ ਪਰ ਫੌਜ ਦਾ ਸ਼ਿਕੰਜਾ ਪਾਕਿਸਤਾਨੀਅਾਂ ਦੇ ਮਨ ਅਤੇ ਧਨ ’ਤੇ ਇੰਨਾ ਮਜ਼ਬੂਤ ਹੈ ਕਿ ਉਸਨੂੰ ਕਮਜ਼ੋਰ ਕਰਨਾ ਇਨ੍ਹਾਂ ਨੇਤਾਵਾਂ ਦੇ ਵਸ ’ਚ ਨਹੀਂ ਹੈ।

ਪਾਕਿਸਤਾਨ ਦਾ ਚਰਿੱਤਰ ਕੁਝ ਇੰਝ ਢਲ ਗਿਆ ਹੈ ਕਿ ਫੌਜੀ ਗਲਬੇ ਦੇ ਬਿਨਾਂ ਉਹ ਜ਼ਿੰਦਾ ਵੀ ਨਹੀਂ ਰਹਿ ਸਕਦਾ। ਜੇਕਰ ਪੰਜਾਬੀ ਪ੍ਰਭੂਸੱਤਾ ਵਾਲੀ ਫੌਜ ਕਮਜ਼ੋਰ ਹੋ ਜਾਵੇ ਤਾਂ ਪਖਤੂਨਿਸਤਾਨ ਅਤੇ ਬਲੋਚਿਸਤਾਨ ਟੁੱਟ ਕੇ ਅਲੱਗ ਹੋ ਜਾਣਗੇ। ਸਿੰਧ ਦਾ ਵੀ ਕੁਝ ਭਰੋਸਾ ਨਹੀਂ । 1971 ’ਚ ਬੰਗਲਾਦੇਸ਼ ਬਣਨ ਦੇ ਬਾਅਦ ਪਾਕਿਸਤਾਨੀ ਜਨਤਾ ਦੇ ਮਨ ’ਚ ਭਾਰਤ ਡਰ ਇੰਨਾ ਡੂੰਘਾ ਕਰ ਗਿਆ ਹੈ ਕਿ ਉਸਦੀ ਇਕੋ-ਇਕ ਮੱਲ੍ਹਮ ਫੌਜ ਹੀ ਹੈ। ਫੌਜ ਹੈ ਤਾਂ ਕਸ਼ਮੀਰ ਹੈ। ਫੌਜ ਦੇ ਬਿਨਾਂ ਕਸ਼ਮੀਰ ਮੁੱਦਾ ਹੀ ਨਹੀਂ ਰਹਿ ਜਾਵੇਗਾ। ਇਸਦੇ ਇਲਾਵਾ ਫੌਜ ਨੇ ਕਰੋੜਾਂ-ਅਰਬਾਂ ਰੁਪਇਆਂ ਦੇ ਆਰਥਿਕ ਵਪਾਰਕ ਸੰਸਥਾਨ ਖੜ੍ਹੇ ਕੀਤੇ ਹੋਏ ਹਨ। ਜਦ ਤਕ ਰਾਸ਼ਟਰ ਦੇ ਰੂਪ ’ਚ ਪਾਕਿਸਤਾਨ ਦਾ ਮੂਲ ਚਰਿੱਤਰ ਨਹੀਂ ਬਦਲੇਗਾ ਉਥੇ ਫੌਜ ਦਾ ਗਲਬਾ ਬਣਿਆ ਰਹੇਗਾ।


Bharat Thapa

Content Editor

Related News