ਬੁਰੇ ’ਤੇ ਚੰਗੇ ਦੀ ਜਿੱਤ ਹੁੰਦੀ ਹੈ
Monday, Jan 25, 2021 - 03:14 AM (IST)

ਰਾਬਰਟ ਕਲੀਮੈਂਟ
ਅਮਰੀਕਾ ਦੇ 46ਵੇਂ ਰਾਸ਼ਟਰਪਤੀ ਦਾ ਸਹੁੰ ਚੁੱਕ ਸਮਾਗਮ ਸ਼ਾਨਦਾਰ ਰਿਹਾ। ਮੇਰੀਆਂ ਅੱਖਾਂ ’ਚੋਂ ਖੁਸ਼ੀ ਦੇ ਹੰਝੂ ਝਲਕ ਉੱਠੇ ਜਦੋਂ ਮੈਂ ਇਕ ਦੇਸ਼ ਨੂੰ ਮੁੜ ਤੋਂ ਪਟੜੀ ’ਤੇ ਦੇਖਿਆ, ਜਿਸ ਨੇ ਧਰਮ, ਰੰਗ ਅਤੇ ਸੱਭਿਆਚਾਰ ਦੀ ਵਰਤੋਂ ਕਰ ਕੇ ਦੇਸ਼ ਨੂੰ ਵੰਡਣ ਦਾ ਕੰਮ ਕਰਨ ਵਾਲੇ ਇਕ ਮੂਰਖ ਵਿਅਕਤੀ ਦੇ ਜਾਤੀਵਾਦ ਸਮੇਂ ਨੂੰ ਦੇਖਿਆ ਸੀ।
ਹਾਂ, ਅਮਰੀਕਾ ਦੇ ਉਸ ਵਿਅਕਤੀ ਨੂੰ ਸੱਤਾ ਤੋਂ ਉਖਾੜ ਸੁੱਟਿਆ। ਇੱਥੋਂ ਤੱਕ ਕਿ ਇਹ ਇਕ ਬਰਾਬਰ ਦਾ ਮੁਕਾਬਲਾ ਸੀ। ਮੇਰੇ ਦਿਮਾਗ ’ਚ ਇਹ ਵਿਚਾਰ ਆਇਆ ਕਿ ਕਿਸ ਤਰ੍ਹਾਂ ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਲੱਖਾਂ ਵਿਅਕਤੀਆਂ ਨੂੰ ਮੂਰਖ ਬਣਾਇਆ ਕਿ ਉਹ ਇਕ ਸਹੀ ਵਿਅਕਤੀ ਹੈ।
ਅਮਰੀਕੀ ਨਾਗਰਿਕ ਜਾਣਦੇ ਸਨ ਕਿ ਉਹ ਇਕ ਧੋਖੇਬਾਜ਼, ਇਕ ਵਿਭਚਾਰੀ, ਇਕ ਝੂਠਾ ਅਤੇ ਇਕ ਮਾਨਸਿਕ ਸਮੱਸਿਆਵਾਂ ਨਾਲ ਗ੍ਰਸਤ ਵਿਅਕਤੀ ਸੀ। ਉਹ ਜਾਣਦੇ ਸਨ ਕਿ ਲੋਕਾਂ ’ਚ ਆਪਣੀਆਂ ਕਮਜ਼ੋਰੀਆਂ ਵੀ ਹਨ। ਉਨ੍ਹਾਂ ਦੀ ਡੂੰਘੀ ਚਮੜੀ ਦੇ ਅੰਦਰ ਧਰਮ ਨਿਰਪੱਖਤਾ ਅਤੇ ਰੰਗੀਨ ਲੋਕਾਂ ਲਈ ਨਫਰਤ ਸੀ।
ਇਸਾਈ ਧਰਮ ਦੇ ਹੇਠਾਂ ਹੋਰਨਾਂ ਦੇ ਲਈ ਨਾਪਸੰਦਗੀ ਸੀ ਜੋ ਪ੍ਰਮੇਸ਼ਵਰ ਨੂੰ ਇਕ ਵੱਖਰੇ ਆਕਾਰ ’ਚ ਪੂਜਦੇ ਹਨ। ਉਹ ਗਰੀਬ ਅਤੇ ਲੋੜਵੰਦਾਂ ਦੀ ਮਦਦ ਕਰਨ ’ਚ ਯਕੀਨ ਨਹੀਂ ਰੱਖਦਾ ਸੀ ਅਤੇ ਉਸ ਨੇ ਅਜਿਹੀਆਂ ਭਾਵਨਾਵਾਂ ਦਾ ਅਣਉਚਿਤ ਲਾਭ ਉਠਾਇਆ।
ਕੈਪੀਟੋਲ ਬਿਲਡਿੰਗ ਦੇ ਬਾਹਰ ਜਿਹੜੇ ਲੋਕਾਂ ਨੇ ਦੰਗੇ ਕੀਤੇ ਉਹ ਸ਼ੈਤਾਨ ਨਹੀਂ ਸਨ ਸਗੋਂ ਉਹ ਤਾਂ ਚੰਗੇ ਲੋਕ ਸਨ ਜਿਨ੍ਹਾਂ ਨੂੰ ਇਕ ਸ਼ੈਤਾਨ ਵਿਅਕਤੀ ਨੇ ਮੂਰਖ ਬਣਾਇਆ। ਦੁੱਖ ਦੀ ਗੱਲ ਤਾਂ ਇਹ ਹੈ ਕਿ ਅਜਿਹਾ ਹਰ ਖੇਤਰ ’ਚ ਹੋ ਰਿਹਾ ਹੈ।
ਹੋਰ ਧਰਮ ਨੂੰ ਮੰਨਣ ਵਾਲਿਆਂ ਨੂੰ ਕੁੱਟ-ਕੁੱਟ ਕੇ ਮਾਰਨ ਵਾਲੇ ਲੋਕ ਬੁਰੇ ਵਿਅਕਤੀ ਨਹੀਂ ਹਨ, ਉਹ ਤਾਂ ਚੰਗੇ ਲੋਕ ਹਨ ਜਿਨ੍ਹਾਂ ਨੂੰ ਉਨ੍ਹਾਂ ਵਿਅਕਤੀਆਂ ਦੇ ਦੁਆਰਾ ਗਲਤ ਵਿਚਾਰਾਂ ਦੀ ਖੁਰਾਕ ਦਿੱਤੀ ਜਾਂਦੀ ਹੈ ਜੋ ਧਰੁਵੀਕਰਨ ਅਤੇ ਬਟਵਾਰੇ ਦੇ ਰਾਹੀਂ ਸੱਤਾ ਹਾਸਲ ਕਰ ਲੈਂਦੇ ਹਨ।
ਉਸੇ ਕੈਪੀਟੋਲ ਦੀ ਫਸੀਲ ਤੋਂ ਸ਼ਾਨਦਾਰ ਸਹੁੰ ਚੁੱਕ ਸਮਾਰੋਹ ਆਯੋਜਿਤ ਹੋਇਆ, ਜਿਸ ਨੇ 2 ਹਫਤੇ ਪਹਿਲਾਂ ਦੰਗੇ ਦੇਖੇ ਸਨ ਪਰ ਇਸ ਸਮੇਂ ਇਹ ਦੰਗਾਈ ਨਹੀਂ ਸੀ ਜਿਨ੍ਹਾਂ ਨੇ ਹੱਥੋਪਾਈ ਕੀਤੀ ਸਗੋਂ ਇਕ ਲੋਕਤੰਤਰ ਸੀ ਅਤੇ ਲੋਕਤੰਤਰ ਆਪਣੇ ਰੰਗਾਂ ’ਚ ਦਿਸਿਆ।
ਇਕ ਕੈਥੋਲਿਕ ਰਾਸ਼ਟਰਪਤੀ, ਇਕ ਮਹਿਲਾ ਉਪ ਰਾਸ਼ਟਰਪਤੀ ਜਿਨ੍ਹਾਂ ਦੇ ਪਿਤਾ ਇਕ ਅਫਰੀਕੀ-ਅਮਰੀਕੀ ਅਤੇ ਮਾਤਾ ਇਕ ਭਾਰਤੀ ਹੈ, ਨੇ ਇਕ ਲੈਟਿਨੋ ਜੱਜ ਦੇ ਦੁਆਰਾ ਸਹੁੰ ਚੁੱਕੀ। ਪਿਉਰਟੋ ਰਿਕਨ ਮਾਤਾ-ਪਿਤਾ ਤੋਂ ਜਨਮੀ ਇਕ ਔਰਤ ਨੇ ‘ਦਿਸ ਲੈਂਡ ਇਜ਼ ਯੂਅਰ ਲੈਂਡ’ ਗਾਇਆ। ਸ਼ਾਨਦਾਰ, ਮਜ਼ਬੂਤ ਅਤੇ ਡੂੰਘੇ ਭਾਸ਼ਣ ਨੂੰ ਇਕ ਭਾਰਤੀ ਨੇ ਲਿਖਿਆ। ਅਮਰੀਕੀਆਂ ਨੇ ਵਿਸ਼ਵ ਨੂੰ ਦਿਖਾ ਦਿੱਤਾ ਕਿ ਬੁਰੇ ’ਤੇ ਚੰਗੇ ਦੀ ਜਿੱਤ ਹੁੰਦੀ ਹੈ। ਧਰੁਵੀਕਰਨ ਦੇ ਵਿਰੁੱਧ ਧਰਮ ਨਿਰਪੱਖ ਜਿੱਤ ਸਕਦਾ ਹੈ।
ਹਾਰ ’ਚ ਕਰੂ ਕਲਕਸ ਕਲਾਨ ਦਾ ਸਿਰ ਝੁਕ ਗਿਆ। ਅਜਿਹਾ ਵੰਸ਼ ਹਰ ਥਾਂ ਆਪਣਾ ਸਿਰ ਉਠਾਉਂਦਾ ਹੈ। ਇਸ ਨੇ ਜਰਮਨੀ ’ਚ ਆਪਣਾ ਸਿਰ ਉਠਾਇਆ ਅਤੇ ਆਪਣੇ ਆਪ ਨੂੰ ਨਾਜ਼ੀ ਅਖਵਾਇਆ। ਇਨ੍ਹਾਂ ਲੋਕਾਂ ਨੇ ਆਪਣੇ ਆਪ ਨੂੰ ਬਿਹਤਰ ਜਾਤੀ ਮੰਨਿਆ ਅਤੇ 60 ਲੱਖ ਯਹੂਦੀਆਂ ਦਾ ਵਿਨਾਸ਼ ਕਰ ਦਿੱਤਾ। ਇਸ ਤਰ੍ਹਾਂ ਵਿਸ਼ਵ ਦੇ ਹੋਰ ਹਿੱਸਿਆਂ ’ਚ ਇਕ ਵਿਸ਼ੇਸ਼ ਜਾਤੀ ਜਾਂ ਫਿਰ ਇਕ ਵਿਸ਼ੇਸ਼ ਧਰਮ ਜੋ ਕਿ ਟਰੰਪ ਦੇ ਹੀ ਦੋਸਤ ਹਨ, ਪੂਰੇ ਦੇਸ਼ ਨੂੰ ਹਥਿਆਉਣ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ‘ਇਹ ਰਾਸ਼ਟਰ ਹਮਾਰਾ ਹੈ’ ਪਰ ਵਾਸ਼ਿੰਗਟਨ ’ਚ ਇਕ ਸ਼ਾਨਦਾਰ ਸਹੁੰ ਚੁੱਕ ਸਮਾਗਮ ਵੇਖਿਆ ਗਿਆ ਜਿਸ ਨੇ ਪੂਰੇ ਵਿਸ਼ਵ ਨੂੰ ਦੱਸ ਦਿੱਤਾ ਕਿ ਸੱਚੀ ਏਕਤਾ ਵੰਨ-ਸੁਵੰਨਤਾ ’ਚ ਵੇਖੀ ਜਾਂਦੀ ਹੈ। ਵਿਸ਼ਵ ਨੇ ਸੱਚਾਈ ਨੂੰ ਦੇਖਿਆ ਅਤੇ ਵ੍ਹਾਈਟ ਹਾਊਸ ਦੀ ਰੰਗੀਨ ਖੁਸ਼ੀ ਨੂੰ ਇਕ-ਦੂਸਰੇ ਨਾਲ ਵੰਡਿਆ।