‘ਚੀਨੀ ਉਤਪਾਦਾਂ ’ਤੇ ਕੰਟਰੋਲ ਨਾਲ ਚਮਕਿਆ ਘਰੇਲੂ ਬਾਜ਼ਾਰ’
Tuesday, Dec 01, 2020 - 03:39 AM (IST)

ਡਾ. ਜਯੰਤੀ ਲਾਲ ਭੰਡਾਰੀ
ਇਸ ਸਮੇਂ ਦੇਸ਼ ’ਚ ਸਰਕਾਰ ਵੱਲੋਂ ਦਿੱਤੇ ਇਕ ਦੇ ਬਾਅਦ ਇਕ ਚੀਨੀ ਉਤਪਾਦਾਂ ’ਤੇ ਕੰਟਰੋਲ ਦੇ ਉਪਾਅ ਯਕੀਨੀ ਕੀਤੇ ਜਾ ਰਹੇ ਹਨ, ਉਥੇ ਦੇ ਬਾਜ਼ਾਰਾਂ ’ਚ ਸਥਾਨਕ ਉਤਪਾਦਾਂ ਦੀ ਵਿਕਰੀ ’ਚ ਵਾਧੇ ਦਾ ਸਕੂਨ ਭਰਿਆ ਦ੍ਰਿਸ਼ ਵੀ ਉਭਰ ਕੇ ਦਿਖਾਈ ਦੇ ਰਿਹਾ ਹੈ।
ਹਾਲ ਹੀ ’ਚ 24 ਨਵੰਬਰ ਨੂੰ ਭਾਰਤ ਨੇ ਚੀਨ ਨਾਲ ਜੁੜੀਆਂ ਐਪਸ ਕੰਪਨੀਆਂ ਦੇ 43 ਐਪਸ ’ਤੇ ਦੇਸ਼ ’ਚ ਪਾਬੰਦੀ ਲਗਾ ਦਿੱਤੀ। ਇਨ੍ਹਾਂ ਐਪਸ ’ ਤੇ ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲਾ ਨੇ ਦੇਸ਼ ਦੀ ਪ੍ਰਭੂਸੱਤਾ ਅਤੇ ਅਖੰਡਤਾ ਦੇ ਲਿਹਾਜ ਨਾਲ ਖਤਰਾ ਪੈਦਾ ਹੋਣ ਦੇ ਮੱਦੇਨਜ਼ਰ ਪਾਬੰਦੀ ਲਗਾਈ ਹੈ। ਯਾਦ ਰਹੇ ਕਿ ਇਸ ਤੋਂ ਪਹਿਲਾਂ ਵੀ ਮੋਦੀ ਸਰਕਾਰ ਨੇ ਲੱਦਾਖ ਸਰਹੱਦ ’ਤੇ ਚੀਨ ਨਾਲ ਟਕਰਾਅ ਦੇ ਹਾਲਾਤ ਪੈਦਾ ਹੋਣ ਦੇ ਬਾਅਦ ਜੂਨ 2020 ’ਚ 59, ਜੁਲਾਈ 2020 ’ਚ 47 ਅਤੇ ਸਤੰਬਰ 2020 ’ਚ 118 ਚੀਨੀ ਮੋਬਾਇਲ ਐਪਸ ’ਤੇ ਪਾਬੰਦੀ ਲਗਾਈ ਸੀ। ਇਸ ਤਰ੍ਹਾਂ ਹੁਣ ਤੱਕ ਕੇਂਦਰ ਸਰਕਾਰ 267 ਚੀਨੀ ਐਪਸ ’ਤੇ ਪਾਬੰਦੀ ਲਗਾ ਚੁੱਕੀ ਹੈ।
ਵਰਨਣਯੋਗ ਹੈ ਕਿ ਜਿਵੇਂ-ਜਿਵੇਂ ਚੀਨ ਦੀ ਭਾਰਤ ਦੇ ਪ੍ਰਤੀ ਹਮਲਾਵਰ ਅਤੇ ਵਿਸਤਾਰਵਾਦੀ ਨੀਤੀ ਸਾਹਮਣੇ ਆਈ ਹੈ ਓਵੇਂ-ਓਵੇਂ ਭਾਰਤ ਸਰਕਾਰ ਵੱਲੋਂ ਚੀਨ ਦੇ ਉਤਪਾਦਾਂ ’ਤੇ ਦਰਾਮਦ ਰੋਕਾਂ ਲਗਾਈਆਂ ਗਈਆਂ ਹਨ। ਨਾਲ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਭਾਸ਼ਣਾਂ ਰਾਹੀਂ ਸਥਾਨਤ ਉਤਪਾਦਾਂ ਦੀ ਵਰਤੋਂ ਕਰਨ ਦੀ ਲਹਿਰ ਨੂੰ ਦੇਸ਼ ਭਰ ’ਚ ਅੱਗੇ ਵਧਾਇਆ ਹੈ। ਅਜਿਹੇ ’ਚ ਇਕ ਪਾਸੇ ਜਿੱਥੇ ਚੀਨੀ ਅਕਸ ’ਤੇ ਪਾਬੰਦੀ ਨਾਲ ਘਰੇਲੂ ਵਿਨਿਰਮਾਣ ਸੈਕਟਰ ਅੱਗੇ ਵਧਿਆ ਹੈ, ਉਥੇ ਭਾਰਤ ਦੇ ਦੁਆਰਾ ਚੀਨੀ ਉਤਪਾਦਾਂ ਲਈ ਗੁਣਵੱਤਾ ਕੰਟ੍ਰੋਲ ਸਬੰਧੀ ਸਖਤੀ ਨਾਲ ਚੀਨੀ ਉਤਪਾਦਾਂ ਦੀ ਦਰਮਾਦ ’ਚ ਕਮੀ ਆਈ ਹੈ। ਇਸ ਦੇ ਨਾਲ-ਨਾਲ ਸਥਾਨਕ ਉਤਪਾਦਾਂ ਦੀ ਵਰਤੋਂ ’ਤੇ ਜ਼ੋਰ ਦੇਣ ਦੀ ਇਸ ਵਾਰ ਮੁਹਿੰਮ ਦੇ ਕਾਰਨ ਦੀਵਾਲੀ ਅਤੇ ਹੋਰਨਾਂ ਤਿਉਹਾਰਾਂ ’ਤੇ ਬਾਜ਼ਾਰ ’ਚ ਸਥਾਨਕ ਉਤਪਾਦਾਂ ਦੀ ਖਰੀਦ ਦਾ ਸਕੂਨ ਭਰਿਆ ਦ੍ਰਿਸ਼ ਉਭਰਦਾ ਦਿਖਾਈ ਦਿੱਤਾ।
ਹਾਲ ਹੀ ’ਚ ਆਨਲਾਈਨ ਪਲੇਟਫਾਰਮ ਲੋਕਲ ਸਰਕਲਜ਼ ਨੇ ਦੇਸ਼ ਦੇ 204 ਜ਼ਿਲਿਆਂ ਦੇ 14000 ਭਾਰਤੀ ਗਾਹਕਾਂ ’ਤੇ ਤਿਉਹਾਰਾਂ ’ਤੇ ਉਨ੍ਹਾਂ ਵੱਲੋਂ ਕੀਤੀ ਗਈ ਖਰੀਦ ਦੇ ਸਬੰਧ ’ਚ ਜੋ ਸਰਵੇਖਣ ਆਏ, ਉਸ ਦੇ ਮੁਤਾਬਕ ਇਸ ਵਾਰ ਦੀਵਾਲੀ ਅਤੇ ਤਿਉਹਾਰੀ ਸੀਜ਼ਨ ’ਚ 71 ਫੀਸਦੀ ਸਥਾਨਕ ਗਾਹਕਾਂ ਨੇ ਅਜਿਹਾ ਕੋਈ ਚੀਨੀ ਉਤਪਾਦ ਨਹੀਂ ਖਰੀਦਿਆ, ਜਿਨ੍ਹਾਂ ’ਤੇ ਮੇਡ ਇਨ ਚਾਈਨਾ ਲਿਖਿਆ ਹੋਇਆ ਸੀ। ਸਰਵੇ ਦੇ ਨਤੀਜੇ ਜਾਰੀ ਕਰਦੇ ਹੋਏ ਲੋਕਲ ਸਰਕਲਜ਼ ਨੇ ਇਹ ਵੀ ਦੱਸਿਆ ਕਿ ਪਿਛਲੇ ਸਾਲ ਦੀਵਾਲੀ ਦੇ ਦੌਰਾਨ ਹੋਏ ਸਰਵੇ ’ਚ ਸਾਹਮਣੇ ਆਇਆ ਸੀ ਕਿ 48 ਫੀਸਦੀ ਗਾਹਕਾਂ ਨੇ ਚੀਨੀ ਉਤਪਾਦਾਂ ਦੀ ਖਰੀਦਦਾਰੀ ਕੀਤੀ ਸੀ। ਇਸ ਸਾਲ ਇਹ ਮਹਿਜ 29 ਫੀਸਦੀ ਰਿਹਾ। ਇਸ ਦਾ ਅਰਥ ਇਹ ਹੈ ਕਿ ਭਾਰਤ ’ਚ ਤਿਉਹਾਰੀ ਸੀਜ਼ਨ ਦੌਰਾਨ ਚੀਨੀ ਸਾਮਾਨ ਦੇ ਖਰੀਦਾਰਾਂ ਦੀ ਗਿਣਤੀ ’ਚ ਭਾਰੀ ਕਮੀ ਆਈ ਹੈ।
ਜ਼ਿਕਰਯੋਗ ਹੈ ਕਿ ਸਾਲ 2001 ਦੇ ਬਾਅਦ ਜਿਵੇਂ-ਜਿਵੇ ਭਾਰਤ ਨਾਲ ਚੀਨ ਦੇ ਦੋਪੱਖੀ ਕਾਰੋਬਾਰ ਵਧਦਾ ਗਿਆ, ਓਵੇਂ-ਓਵੇਂ ਪ੍ਰਤੀ ਸਾਲ ਤਿਉਹਾਰ ਦੇ ਦਿਨਾਂ ’ਚ ਦੇਸ਼ ਦੇ ਬਾਜ਼ਾਰਾਂ ’ਚ ਦੁਕਾਨਾਂ ਸਸਤੇ ਅਤੇ ਆਕਰਸ਼ਕ ਚੀਨੀ ਸਾਮਾਨਾਂ ਨਾਲ ਭਰਦੀਆਂ ਰਹੀਆਂ ਪਰ ਇਸ ਵਾਰ ਤਿਉਹਾਰੀ ਬਾਜ਼ਾਰਾਂ ’ਚ ਚੀਨੀ ਸਾਮਾਨਾਂ ਦੀ ਜਗ੍ਹਾ ਸਥਾਨਕ ਸਾਮਾਨਾਂ ਦੀ ਬਹੁਤਾਤ ਰਹੀ ਹੈ। ਜਿੱਥੇ ਰੱਖੜੀ, ਜਨਮ ਅਸ਼ਟਮੀ ਅਤੇ ਗਣੇਸ਼ ਚਤੁਰਥੀ, ਨਰਾਤਿਆਂ ਅਤੇ ਦੁਸਹਿਰੇ ਵਰਗੇ ਤਿਉਹਾਰਾਂ ’ਚ ਚੀਨੀ ਸਾਮਾਨ ਬਾਜ਼ਾਰ ’ਚ ਬਹੁਤ ਘੱਟ ਦਿਖਾਈ ਦਿੱਤੇ ਅਤੇ ਇਨ੍ਹਾਂ ਦੀ ਵਿਕਰੀ ’ਚ ਭਾਰੀ ਕਮੀ ਆਈ, ਉਥੇ ਦੀਵਾਲੀ ਦੇ ਦਿਨ ’ਤੇ ਭਾਰਤੀ ਬਾਜ਼ਾਰ ’ਚ ਚੀਨੀ ਦੀਪਕ, ਚੀਨ ਝਾਲਰ ਅਤੇ ਹੋਰ ਸਜਾਵਟ ਦੇ ਚੀਨੀ ਸਾਮਾਨ ਲਗਭਗ ਗਾਇਬ ਦਿਖਾਈ ਦਿੱਤੇ। ਇਸ ਦੇ ਇਲਾਵਾ ਦੇਸ਼ ਦੇ ਹਰ ਖੇਤਰ ’ਚ ਸਥਾਨਕ ਕਾਰੀਗਰਾਂ ਵਲੋਂ ਬਣਾਈਆਂ ਗਈਆਂ ਦੀਵਾਲੀ ਦੀਆਂ ਵਸਤਾਂ ਖੇਤਰੀ ਬਾਜ਼ਾਰਾਂ ’ਚ ਚਮਕਦੀਆਂ ਹੋਈਆਂ ਦਿਖਾਈ ਦਿੱਤੀਆਂ।
ਬਿਨ੍ਹਾ ਸ਼ੱੱਕ ਇਸ ਵਾਰ ਚੀਨੀ ਉਤਪਾਦਾਂ ਦੇ ਬਾਈਕਾਟ ’ਚ ਦੇਸ਼ ਦੇ ਦੁਕਾਨਦਾਰਾਂ ਦੀ ਵੀ ਅਹਿਮ ਭੂਮਿਕਾ ਰਹੀ। ਦੇਸ਼ ’ਚ ਕਾਰੋਬਾਰੀਆਂ ਵੱਲੋਂ ਚੀਨ ਦੇ ਮਾਲ ਦੀ ਥਾਂ ’ਤੇ ਸਥਾਨਕ ਉਤਪਾਦਾਂ ਨੂੰ ਵੇਚਣ ’ਚ ਭਾਰੀ ਪਹਿਲ ਦਿੱਤੀ ਗਈ। ਦੇਸ਼ ਦੇ ਪ੍ਰਮੁੱਖ ਉਦਯੋਗ ਸੰਗਠਨ ਕਨਫੈਡਰੇਸ਼ਨ ਆਫ ਆਲ ਇੰਡੀਆ ਟ੍ਰੇਡਰਸ ਦੇ ਮੁਤਾਬਕ ਇਸ ਸਾਲ 2020 ਦੀ ਦੀਵਾਲੀ ’ਤੇ ਚੀਨ ਦੇ ਵਿਨਿਰਮਤਾਵਾਂ ਦਾ ਅਨੁਮਾਨਿਤ ਨੁਕਸਾਨ 40,000 ਕਰੋੜ ਰੁਪਏ ਤੱਕ ਹੋ ਸਕਦਾ ਹੈ। ਕਿਹਾ ਗਿਆ ਹੈ ਕਿ ਕਾਰੋਬਾਰੀਆਂ ਅਤੇ ਗਾਹਕਾਂ ਨੇ ਚੀਨ ਨੂੰ ਝਟਕਾ ਦਿੱਤਾ ਹੈ। ਚੀਨ ਨੂੰ ਇਹ ਸੰਦੇਸ਼ ਦਿੱਤਾ ਗਿਆ ਹੈ ਕਿ ਭਾਰਤ ਨੂੰ ਹਲਕੇ ’ਚ ਨਹੀਂ ਲਿਆ ਜਾ ਸਕਦਾ ਅਤੇ ਭਾਰਤ ਚੀਨ ਦੇ ਮਾਲ ਦਾ ਪੂਰੀ ਤਰ੍ਹਾਂ ਬਾਈਕਾਟ ਕਰ ਸਕਦਾ ਹੈ।
ਵਣਜ ਮੰਤਰਾਲਾ ਦੇ ਦੁਆਰਾ ਪ੍ਰਕਾਸ਼ਿਤ ਨਵੇਂ ਅੰਕੜਿਆਂ ਦੇ ਮੁਤਾਬਕ ਚਾਲੂ ਵਿੱਤੀ ਸਾਲ 2020-21 ਦੇ ਸ਼ੁਰੂਆਤੀ ਪੰਜ ਮਹੀਨਿਆਂ ਅਪ੍ਰੈਲ ਤੋਂ ਅਗਸਤ ’ਚ ਚੀਨ ਦੇ ਨਾਲ ਭਾਰਤ ਦਾ ਵਪਾਰ ਘਾਟਾ ਤੇਜ਼ੀ ਨਾਲ ਘਟ ਕੇ ਲਗਭਗ 12.6 ਅਰਬ ਡਾਲਰ ਦਾ ਰਹਿ ਗਿਆ ਹੈ। ਇਹ ਵਪਾਰ ਘਾਟਾ 2019-20 ਦਾ ਲਗਭਗ 22.6 ਅਰਬ ਡਾਲਰ ਦਾ ਸੀ।
ਪਿਛਲੇ ਛੇ-ਸੱਤ ਮਹੀਨਿਆਂ ’ਚ ਆਤਮਨਿਰਭਰ ਭਾਰਤ ਅਭਿਆਨ ਦੇ ਤਹਿਤ ਦਿੱਤੇ ਗਏ ਵੱਖ-ਵੱਖ ਉਤਸ਼ਾਹਾਂ ਨਾਲ ਦੇਸ਼ ਦੇ ਉਤਪਾਦਕ ਚੀਨ ਤੋਂ ਦਰਾਮਦ ਕੁਝ ਕੱਚੇ ਮਾਲ ਨੂੰ ਸਥਾਨਕ ਉਤਪਾਦਾਂ ਦੇ ਅਾਧਾਰ ’ਤੇ ਤਿਆਰ ਕਰਨ ਦੀ ਰਾਹ ’ਤੇ ਅੱਗੇ ਵਧੇ ਹਨ। ਇਸ ਦੇ ਨਾਲ-ਨਾਲ ਸਰਕਾਰ ਵੀ ਚੀਨ ਨਾਲ ਦਵਾਈ ਤਿਆਰ ਕਰਨ ’ਚ ਵਰਤੀ ਜਾਣ ਵਾਲੀ ਏ.ਪੀ.ਆਈ. ਦੇ ਘਰੇਲੂ ਮੈਨਿਊਫੈਕਚਰਿੰਗ ਨੂੰ ਉਤਸ਼ਾਹਤ ਕਰਨ ਅਤੇ ਚੀਨ ਤੋਂ ਕੈਮੀਕਲਸ ਦੀ ਦਰਾਮਦ ਨੂੰ ਘਟਾਉਣ ਲਈ ਤੇਜ਼ੀ ਨਾਲ ਅੱਗੇ ਵਧੀ ਹੈ।
ਅਸੀਂ ਉਮੀਦ ਕਰੀਏ ਕਿ ਦੇਸ਼ ’ਚ ਹੁਣ ਤੱਕ ਪਾਬੰਦੀ ਲਗਾਏ ਗਏ 267 ਚੀਨੀ ਐਪਸ ਨਾਲ ਦੇਸ਼ ’ਚ ਵਿਨਿਰਮਾਣ ਸੈਕਟਰ ਨੂੰ ਤੇਜ਼ੀ ਮਿਲੇਗੀ, ਨਾਲ ਹੀ ਸਥਾਨਕ ਉਤਪਾਦਾਂ ਦੀ ਵਰਤੋਂ ’ਤੇ ਜ਼ੋਰ ਦਿੱਤੇ ਜਾਣ ਨਾਲ ਬਾਜ਼ਾਰ ਦਾ ਵਿਕਾਸ ਹੋਵੇਗਾ। ਅਸੀਂ ਉਮੀਦ ਕਰੀਏ ਕਿ ਪੂਰੇ ਦੇਸ਼ ’ਚ ਇਸ ਸਮੇਂ ਜਿਸ ਤਰ੍ਹਾਂ ਦੀਵਾਲੀ ਅਤੇ ਹੋਰ ਤਿਉਹਾਰਾਂ ’ਤੇ ਲੋਕ ਤਿਉਹਾਰ ਨਾਲ ਜੁੜੇ ਚੀਨੀ ਉਤਪਾਦਾਂ ਦਾ ਬਾਈਕਾਟ ਕਰਦੇ ਹੋਏ ਦਿਖਾਈ ਦਿੰਦੇ ਹਨ, ਉਸ ਤਰ੍ਹਾਂ ਭਵਿੱਖ ’ਚ ਹੋਰ ਕਰੋੜਾਂ ਲੋਕ ਚੀਨੀ ਉਤਪਾਦਾਂ ਦੀ ਤਾਂ ਸਥਾਨਕ ਉਤਪਾਦਾਂ ਦੇ ਉਪਯੋਗ ਨੂੰ ਜੀਵੰਤ ਦਾ ਮੂਲ ਮੰਤਰ ਬਣਾਉਣਗੇ। ਅਸੀਂ ਅਾਸ ਕਰੀਏ ਕਿ ਪੂਰੇ ਦੇਸ਼ ’ਚ ਹੋਰ ਵੱਧ ਉਦਮੀ ਅਤੇ ਕਾਰੋਬਾਰੀ ਬਰਾਮਦ ਚੀਨੀ ਕੱਚੇ ਮਾਲ ਅਤੇ ਬਰਾਮਦ ਚੀਨੀ ਵਸਤਾਂ ਦੇ ਸਥਾਨਕ ਬਦਲ ਨੂੰ ਪੇਸ਼ ਕਰਨਗੇ।