ਕੋਵਿਡ-19 ਦਾ ਪਹਿਲਾ ਸ਼ਿਕਾਰ ਹੈ ਲੋਕਤੰਤਰ

06/04/2020 1:37:57 AM

ਰਾਬਰਟ ਕਲੀਮੈਂਟਸ

ਲਿੰਕਨ ਮੈਮੋਰੀਅਲ ’ਤੇ ਬੈਠ ਕੇ ਤਾਨਾਸ਼ਾਹੀ ਤੇ ਰਾਜਸ਼ਾਹੀ ਵਲ ਬੜੇ ਧਿਆਨ ਨਾਲ ਦੇਖਦੇ ਹੋਏ ਲੋਕਤੰਤਰ ਬੁੜਬੁੜਾਇਆ ਅਤੇ ਕਹਿਣ ਲੱਗਾ ਕਿ ਮੈਂ ਇਸ ਪਲ ਆਪਣੇ ਆਪ ਨੂੰ ਬਹੁਤ ਹੀ ਮਾਮੂਲੀ, ਅਣਉਚਿਤ ਅਤੇ ਮਹੱਤਵਹੀਣ ਮਹਿਸੂਸ ਕਰ ਰਿਹਾ ਹਾਂ। ਇੰਨੇ ’ਚ ਤਾਨਾਸ਼ਾਹੀ ਹੱਸਦੀ ਹੋਈ ਬੋਲੀ ਕਿ ਤੁਸੀਂ ਕੋਵਿਡ-19 ਨੂੰ ਸੰਭਾਲਣ ’ਚ ਅਸਮਰੱਥ ਹੋ। ਲੋਕਤੰਤਰ ਨੇ ਕਿਹਾ ਨਹੀਂ, ‘‘ਮੈਨੂੰ ਜਾਪਦਾ ਹੈ ਕਿ ਇਸ ਪੂਰੀ ਦੁਨੀਆ ’ਚ ਕੋਰੋਨਾ ਵਾਇਰਸ ਦੌਰਾਨ ਜਦੋਂ ਲੋਕਾਂ ਨੂੰ ਮੇਰੇ ਵੱਲ ਮੁੜਣਾ ਚਾਹੀਦਾ ਸੀ ਉਦੋਂ ਉਹ ਤੁਹਾਡੇ ਦੋਵਾਂ ਵਲ ਮੁੜ ਰਹੇ ਹਨ।’’

ਰਾਜਸ਼ਾਹੀ ਅਤੇ ਤਾਨਾਸ਼ਾਹੀ ਨੇ ਇਕ ਹੀ ਸੁਰ ’ਚ ਕਿਹਾ, ‘‘ਠੀਕ ਹੀ ਤਾਂ ਹੈ, ਲੋਕ ਮਜ਼ਬੂਤ ਨੇਤਾਵਾਂ ਨੂੰ ਦ੍ਰਿੜ ਫੈਸਲੇ ਲੈਂਦੇ ਦੇਖਣਾ ਚਾਹੁੰਦੇ ਹਨ।’’

ਲੋਕਤੰਤਰ ਨੇ ਪੁੱਛਿਆ, ‘‘ਲੋਕਤੰਤਰ ਹੋਣ ਦੇ ਨਾਤੇ ਮੈਂ ਮੰਨਦਾ ਹਾਂ ਕਿ ਸਮੂਹਿਕ ਸੋਚ ਸਮਝਦਾਰ ਵਿਚਾਰਾਂ ਨੂੰ ਸਾਹਮਣੇ ਲਿਆਉਂਦੀ ਹੈ।’’

ਤਾਨਾਸ਼ਾਹੀ ਨੇ ਕਿਹਾ, ‘‘ਵਿਚਾਰਾਂ ’ਚ ਜ਼ਿਆਦਾ ਅਰਾਜਕਤਾ ਦੇਖੀ ਜਾਵੇ।’’ ਇੰਨੇ ’ਚ ਰਾਜਸ਼ਾਹੀ ਨੇ ਵੀ ਸਿਰ ਹਿਲਾਇਆ ਅਤੇ ਕਿਹਾ, ‘‘ਰੌਲੇ ਦੇ ਕਾਫਲਾ ਦਿਖਾਈ ਦੇ ਰਿਹਾ ਹੈ।’’

ਲੋਕਤੰਤਰ ਬੋਲਿਆ ਕਿ ਇਹ ਸ਼ੁਰੂ ’ਚ ਰੌਲੇ ਵਾਂਗ ਲੱਗਦਾ ਹੈ ਕਿਉਂਕਿ ਹਰ ਕੋਈ ਇਕੋ ਜਿਹਾ ਹੋਣ ਦੇ ਨਾਤੇ ਸੰਕਟ ਨੂੰ ਹੱਲ ਕਰਨ ਲਈ ਆਪਣੇ ਵਿਚਾਰਾਂ ਨੂੰ ਪ੍ਰਗਟ ਕਰਨ ਲਈ ਕੋਈ ਖਤਰਾ ਮਹਿਸੂਸ ਨਹੀਂ ਕਰਦਾ ਪਰ ਫਿਰ ਉਸ ਅਰਾਜਕਤਾ ਅਤੇ ਭਰਮ ’ਚੋਂ ਬਾਹਰ ਇਕ ਹੁਕਮ ਆਉਂਦਾ ਹੈ ਅਤੇ ਇਕ ਸ਼ਾਨਦਾਰ ਵਿਚਾਰ ਪੈਦਾ ਹੋ ਕੇ ਦੁਨੀਆ ਨੂੰ ਬਚਾਉਂਦਾ ਹੈ। ਰਾਜਸ਼ਾਹੀ ਬੋਲੀ ਕਿ ਲੋਕ ਉਡੀਕ ਨਹੀਂ ਕਰ ਸਕਦੇ। ਉਹ ਤਾਂ ਤਤਕਾਲ ਕਾਰਵਾਈ ਚਾਹੁੰਦੇ ਹਨ। ਇਸ ਲਈ ਉਹ ਐਮਰਜੈਂਸੀ ਅਤੇ ਤਤਕਾਲਿਕ ਵਰਗੇ ਫੈਸਲਿਅਾਂ ਦੇ ਲਈ ਸਾਡੇ ਵੱਲ ਦੇਖਦੇ ਹਨ। ਲੋਕਤੰਤਰ ਨੇ ਦੁਖੀ ਹੁੰਦੇ ਹੋਏ ਦੱਸਿਆ ਕਿ ਗਲਤੀ ਨੂੰ ਵਾਰ-ਵਾਰ ਕਰਨਾ ਠੀਕ ਨਹੀਂ। ਇੰਨੇ ’ਚ ਰਾਜਸ਼ਾਹੀ ਨੇ ਤਾਨਾਸ਼ਾਹੀ ਵਲ ਦੇਖਿਆ ਅਤੇ ਦੋਹਾਂ ਨੇ ਇਕੱਠੇ ਹੱਸਦੇ ਹੋਏ ਕਿਹਾ ਕਿ ਮਾੜੀ ਕਿਸਮਤ ਨਾਲ ਲੋਕਾਂ ਨੂੰ ਅਕਸਰ ਇਕ ਫੈਸਲਾਕੁੰਨ ਨੇਤਾ ਬਦਲ ਕੇ ਦਿੰਦਾ ਹੈ। ਉਹ ਦੋਵੇਂ ਹੈਰਾਨ ਸਨ ਅਤੇ ਬੋਲੇ ਕਿ ਮੂਰਖ ਲੋਕ ਤੁਹਾਡੀ ਬਜਾਏ ਮੱਠੀ ਰਫਤਾਰ ਨਾਲ ਹੋਣ ਵਾਲੇ ਫੈਸਲਿਅਾਂ ਤੋਂ ਖੁਸ਼ ਰਹਿੰਦੇ ਹਨ। ਲੋਕਤੰਤਰ ਬੋਲਿਆ, ‘‘ਕਈ ਵਾਰ ਜਲਦਬਾਜ਼ੀ ’ਚ ਗਲਤੀਅਾਂ ਹੋ ਜਾਂਦੀਅਾਂ ਹਨ ਅਤੇ ਅਜਿਹਾ ਉਨ੍ਹਾਂ ਲੋਕਾਂ ਦੇ ਦੁਆਰਾ ਹੁੰਦਾ ਹੈ ਜਿਨ੍ਹਾਂ ਦੇ ਕੋਲ ਉਚਿਤ ਗਿਆਨ ਨਹੀਂ ਹੁੰਦਾ ਪਰ ਉਹ ਉਸ ਸ਼ਕਤੀ ’ਤੇ ਅਭਿਨੈ ਕਰਦੇ ਹਨ ਜਿਸ ਦੇ ਕੰਮ ’ਚ ਉਹ ਲੱਗੇ ਹੁੰਦੇ ਹਨ।’

ਤਾਨਾਸ਼ਾਹੀ ਬੋਲੀ, ‘‘ਬਾਅਦ ’ਚ ਗਲਤ ਫੈਸਲਿਅਾਂ ਨੂੰ ਕੌਣ ਯਾਦ ਰੱਖਦਾ ਹੈ। ਉਂਝ ਵੀ ਅਸੀਂ ਦ੍ਰਿੜ੍ਹਤਾ ਨਾਲ ਨਜਿੱਠਦੇ ਹਾਂ।’’

ਰਾਜਸ਼ਾਹੀ ਹੱਸੀ ਅਤੇ ਬੋਲੀ ਕਿ ਉਨ੍ਹਾਂ ਨੂੰ ਮਾਮੂਲੀ ਕਾਰਨਾਂ ਲਈ ਜੇਲ ’ਚ ਸੁੱਟ ਦਿੱਤਾ ਜਾਂਦਾ ਹੈ। ਪਰ ਲੋਕਤੰਤਰ ਕੰਬਣ ਲੱਗਾ ਅਤੇ ਉਸ ਨੇ ਕਿਹਾ ਕਿ ਤੁਸੀਂ ਮੇਰੇ ਮਾਧਿਅਮ ਰਾਹੀਂ ਲੋਕਾਂ ਨੂੰ ਪ੍ਰਾਪਤ ਕਰਨ ’ਚ ਕਿਵੇਂ ਕਾਮਯਾਬ ਰਹੇ ਹੋ। ਉਨ੍ਹਾਂ ਨੂੰ ਅਜਿਹਾ ਮਹਿਸੂਸ ਹੁੰਦਾ ਹੈ ਕਿ ਉਨ੍ਹਾਂ ਦੇ ਕੋਲ ਅਜੇ ਵੀ ਲੋਕਤੰਤਰ ਕਾਇਮ ਹੈ। ਜਦਕਿ ਇਹ ਤੁਸੀਂ ਦੋਵੇਂ ਹੋ ਜੋ ਅੱਜ ਦੁਨੀਆ ’ਤੇ ਰਾਜ ਕਰਦੇ ਹੋ। ਤਾਨਾਸ਼ਾਹੀ ਮੁਸਕਰਾਈ ਅਤੇ ਕਿਹਾ ਕਿ ਅਸੀਂ ਕਿਸ ਤਰ੍ਹਾਂ ਸ਼ਾਸਨ ਕਰਦੇ ਹਾਂ ਅਤੇ ਆਖਰੀ ਵਾਰ ਅਜਿਹਾ ਕਦੋਂ ਸੀ। ਪੁਲਸ ਨੂੰ ਲੋਕਤੰਤਰ ’ਚ ਲੋਕਾਂ ਨੂੰ ਕੁੱਟਣ ਦੀ ਇਜਾਜ਼ਤ ਦਿੱਤੀ ਗਈ ਸੀ। ਨੌਕਰਸ਼ਾਹਾਂ ਨੇ ਮਹੱਤਵਪੂਰਨ ਫੈਸਲੇ ਲੈਣ ਵਾਲੇ ਪ੍ਰਤੀਨਿਧੀਅਾਂ ਨੂੰ ਨਹੀਂ ਚੁਣਿਆ। ਜਿਉਂ ਹੀ ਪ੍ਰਵਾਸੀ ਆਪਣੇ ਘਰਾਂ ਨੂੰ ਪਰਤੇ ਤਾਂ ਦਇਆ ਨੂੰ ਖਿੜਕੀ ’ਚੋਂ ਬਾਹਰ ਸੁੱਟ ਦਿੱਤਾ ਗਿਆ।

ਰਾਜਸ਼ਾਹੀ ਨੇ ਪੁੱਛਿਆ, ‘‘ਪਿਛਲੀ ਵਾਰ ਅਦਾਲਤਾਂ ਨੇ ਆਪਣੀ ਆਵਾਜ਼ ਕਦੋਂ ਗੁਆ ਦਿੱਤੀ ਸੀ? ਮੀਡੀਆ ਦਾ ਮੂੰਹ ਬੰਦ ਕਰ ਦਿੱਤਾ ਗਿਆ? ਨਵੇਂ ਸਮਰਾਟ ਦੀ ਲੰਬੀ ਉਮਰ ਹੋਵੇ।’’ ਤਾਨਾਸ਼ਾਹੀ ਹੋਰ ਜ਼ੋਰ ਨਾਲ ਚੀਕਦੀ ਹੋਏ ਬੋਲੀ, ‘‘ਸਾਡਾ ਨਵੇਂ ਤਾਨਾਸ਼ਾਹ।’’

ਇੰਨੇ ’ਚ ਲੋਕਤੰਤਰ ਬੁੜਬੁੜਾਇਆ ਅਤੇ ਬੋਲਿਅਾ ਕਿ ਇਸ ਸਭ ਦੀ ਸਮਾਪਤੀ ਕਦੋਂ ਹੋਵੇਗੀ? ਇੰਨੇ ’ਚ ਰਾਜਸ਼ਾਹੀ ਤੇ ਤਾਨਾਸ਼ਾਹੀ ਇਕੱਠੇ ਬੋਲੇ, ‘‘ਜਦੋਂ ਤਕ ਅਸੀਂ ਲੋਕਾਂ ਨੂੰ ਭੈਅ ’ਚ ਕਾਇਮ ਰੱਖਾਂਗੇ ਅਤੇ ਆਪਣੇ ਸਾਧਾਰਨ ਜੀਵਨ ਨੂੰ ਮੁੜ ਸ਼ੁਰੂ ਕਰਨ ਲਈ ਉਹ ਬਾਹਰ ਨਿਕਲਣ ਲਈ ਡਰਨਗੇ। ਉਹ ਇਸ ਗੱਲ ਦੇ ਲਈ ਡਰੇ ਹੋਏ ਹੋਣਗੇ ਕਿ ਉਨ੍ਹਾਂ ਦੇ ਭਰਾ ਅਤੇ ਉਨ੍ਹਾਂ ਦੇ ਗੁਆਂਢੀ ਉਨ੍ਹਾਂ ਨੂੰ ਸਜ਼ਾ ਦੇਣਗੇ ਅਤੇ ਅਸੀਂ ਸ਼ਾਸਨ ਕਰਾਂਗੇ। ਆਪਣੇ ਆਪ ਨੂੰ ਇਸ ਤੱਥ ਲਈ ਯਾਦ ਕਰੋ ਭਾਈ ਕੀ ਤੁਸੀਂ ਲੋਕਤੰਤਰ ਕੋਵਿਡ-19 ਦੇ ਪਹਿਲੇ ਸ਼ਿਕਾਰ ਹੋ?


Bharat Thapa

Content Editor

Related News