ਕੋੋਰੋਨਾ ਦਾ ਇਲਾਜ ਮੁਫਤ ’ਚ ਹੋਵੇ

06/12/2020 3:21:58 AM

ਡਾ. ਵੇਦਪ੍ਰਤਾਪ ਵੈਦਿਕ

ਦਿੱਲੀ ’ਚ ਸਿਰਫ ਦਿੱਲੀ ਵਾਲਿਅਾਂ ਦਾ ਹੀ ਇਲਾਜ ਹੋਵੇ, ਇਸ ਮੁੱਦੇ ’ਤੇ ਮੋਦੀ ਸਰਕਾਰ ਅਤੇ ਕੇਜਰੀਵਾਲ ਸਰਕਾਰ ਦੇ ਦਰਮਿਆਨ ਜੋ ਟਕਰਾਅ ਹੋਈ ਹੈ ਉਸ ਦੀ ਸਮਾਪਤੀ ਇੰਨੇ ਸੁੰਦਰ ਢੰਗ ਨਾਲ ਹੋਈ ਹੈ ਕਿ ਉਹ ਭਾਰਤ ਹੀ ਨਹੀਂ, ਸਾਡੇ ਗੁਆਂਢੀ ਦੇਸ਼ਾਂ ਲਈ ਵੀ ਉਦਾਹਰਣ ਹੈ। ਜਿਹੜੇ-ਜਿਹੜੇ ਦੇਸ਼ਾਂ ਦੇ ਕੇਂਦਰ ਅਤੇ ਸੂਬਿਅਾਂ ’ਚ ਆਪਸੀ ਵਿਰੋਧੀ ਪਾਰਟੀਅਾਂ ਦੀਅਾਂ ਸਰਕਾਰਾਂ ਹਨ, ਉਨ੍ਹਾਂ ਦੇਸ਼ਾਂ ਨੂੰ ਵੀ ਇਸ ਮਾਮਲੇ ਤੋਂ ਬਹੁਤ ਕੁਝ ਸਿੱਖਣ ਨੂੰ ਮਿਲੇਗਾ। ਹੋਇਆ ਇਹ ਹੈ ਕਿ ਦਿੱਲੀ ਸੂਬੇ ਦੀ ‘ਆਪ’ ਸਰਕਾਰ ਨੇ ਐਲਾਨ ਕਰ ਦਿੱਤਾ ਕਿ ਦਿੱਲੀ ਦੇ ਹਸਪਤਾਲਾਂ ’ਚ ਕੋਰੋਨਾ ਦੇ ਸਿਰਫ ਉਨ੍ਹਾਂ ਮਰੀਜ਼ਾਂ ਦਾ ਇਲਾਜ ਹੋਵੇਗਾ, ਜੋ ਦਿੱਲੀ ਦੇ ਵੋਟਰ ਹਨ। ਜੋ ਲੋਕ ਆਂਢ-ਗੁਆਂਢ ਦੇ ਸੂਬਿਅਾਂ ਤੋਂ ਆ ਕੇ ਦਿੱਲੀ ਦੇ ਹਸਪਤਾਲਾਂ ’ਚ ਭੀੜ ਲਗਾਉਂਦੇ ਹਨ, ਉਨ੍ਹਾਂ ਨੂੰ ਹੁਣ ਇਥੇ ਨਹੀਂ ਆਉਣ ਦਿੱਤਾ ਜਾਵੇਗਾ ਕਿਉਂਕਿ ਦਿੱਲੀ ਦੇ ਹਸਪਤਾਲਾਂ ’ਚ ਮਰੀਜ਼ਾਂ ਦੀ ਭਰਮਾਰ ਹੋ ਰਹੀ ਹੈ, ਹਸਪਤਾਲਾਂ ’ਚ ਬਿਸਤਰਿਅਾਂ ਦੀ ਕਮੀ ਹੋ ਰਹੀ ਹੈ ਅਤੇ ਕੋਰੋਨਾ ਦਾ ਹਮਲਾ ਕਾਫੀ ਤੇਜ਼ ਹੁੰਦਾ ਜਾ ਰਿਹਾ ਹੈ।

ਦਿੱਲੀ ਸਰਕਾਰ ਦਾ ਤਰਕ ਸੀ ਕਿ ਜੇਕਰ ਦਿੱਲੀ ਦੇ ਹਸਪਤਾਲ ਪੂਰੇ ਦੇਸ਼ ਲਈ ਖੋਲ ਦਿੱਤੇ ਗਏ ਤਾਂ ਇਥੇ ਅਰਾਜਕਤਾ ਮੱਚ ਜਾਵੇਗੀ। ਆਪਣੀ ਥਾਂ ਦਿੱਲੀ ਸਰਕਾਰ ਠੀਕ ਸੀ ਪਰ ਦਿੱਲੀ ਦੇ ਉੱਪ-ਰਾਜਪਾਲ ਜੋ ਕਿ ਕੇਂਦਰ ਦੇ ਪ੍ਰਤੀਨਿਧੀ ਹਨ, ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਇਸ ਹੁਕਮ ਨੂੰ ਉਲਟਾ ਦਿੱਤਾ। ਭਾਜਪਾ ਅਤੇ ਆਪ ਦੇ ਬੁਲਾਰਿਅਾਂ ਰੱਸਾਕਸ਼ੀ ਸ਼ੁਰੂ ਹੋ ਗਈ। ਕਾਂਗਰਸ ਵੀ ਇਸ ਦੰਗਲ ’ਚ ਕੁੱਦ ਪਈ ਪਰ ਜਿਵੇਂ ਕਿ ਮੈਂ ਪਰਸੋਂ ਲਿਖਿਆ ਸੀ ਕਿ ਇਹ ਦੰਗਲ ਇਨ੍ਹਾਂ ਪਾਰਟੀਅਾਂ ਅਤੇ ਨੇਤਾਵਾਂ ਦਾ ਅਕਸ ਧੁੰਦਲਾ ਕਰ ਦੇਵੇਗਾ। ਉਨ੍ਹਾਂ ਨੂੰ ਚਾਹੀਦਾ ਹੈ ਕਿ ਉਹ ਇਕ-ਦੂਜੇ ਦੀਅਾਂ ਲੱਤਾਂ ਖਿੱਚਣ ਦੀ ਬਜਾਏ ਇਸ ਕਾਨੂੰਨਾਂ ਦੇ ਸੰਕਟ ਦਾ ਸਾਹਮਣਾ ਰਲ-ਮਿਲ ਕੇ ਕਰਨ। ਦਿੱਲੀ ਵਾਲੇ ਦਿਲ ਨਾਲ ਦਿਲ ਮਿਲਾ ਕੇ ਕੰਮ ਕਰਨ। ਕੱਲ ਕਮਾਲ ਹੋ ਗਿਆ। ਸਾਰੇ ਖਦਸ਼ਿਅਾਂ ਦੇ ਉਲਟ ਕੇਜਰੀਵਾਲ ਦਾ ਬੇਹੱਦ ਨਿਮਰਤਾ ਭਰਪੂਰ ਬਿਆਨ ਆ ਗਿਆ ਕਿ ਉਹ ਉਪ-ਰਾਜਪਾਲ ਦੇ ਹੁਕਮ ’ਤੇ ਪੂਰੀ ਤਰ੍ਹਾਂ ਅਮਲ ਕਰਨਗੇ ਭਾਵ ਦਿੱਲੀ ਦੇ ਹਸਪਤਾਲ ਕੋਰੋਨਾ ਦੇ ਹਰ ਰੋਗੀ ਲਈ ਖੁੱਲ੍ਹੇ ਰਹਿਣਗੇ।

ਕੇਜਰੀਵਾਲ ਖੁਦ ਜਾ ਕੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਵੀ ਮਿਲ ਕੇ ਆਏ। ਉਪ-ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਦਿੱਲੀ ’ਚ ਕੋਰੋਨਾ ਦੇ ਸੰਭਾਵਿਤ ਖਤਰੇ ਦੇ ਫੈਲਾਅ ਦ ਯਥਾਰਥਵਾਦੀ ਤਸਵੀਰ ਵੀ ਖਿੱਚ ਦਿੱਤੀ। ਜੇਕਰ ਜੁਲਾਈ ਦੇ ਅਖੀਰ ਤਕ ਰੋਗੀਅਾਂ ਦੀ ਗਿਣਤੀ ਦਿੱਲੀ ’ਚ ਸਾਢੇ 5 ਲੱਖ ਹੋਣੀ ਹੈ ਤਾਂ ਜ਼ਾਹਿਰ ਹੈ ਕਿ ਡੇਢ ਲੱਖ ਬਿਸਤਰਿਅਾਂ ਦਾ ਪ੍ਰਬੰਧ ਇਕੱਲੀ ਦਿੱਲੀ ਸਰਕਾਰ ਕਿਵੇਂ ਕਰੇਗੀ। ਉੱਪ-ਰਾਜਪਾਲ ਤਾਂ ਕੇਂਦਰ ਸਰਕਾਰ ਦੇ ਪ੍ਰਤੀਨਿਧੀ ਹਨ। ਉਨ੍ਹਾਂ ਨੂੰ ਪੂਰੀ ਤਾਕਤ ਲਗਾਉਣੀ ਹੋਵੇਗੀ ਤਾਂਕਿ ਦਿੱਲੀ ’ਚ ਕਿਸੇ ਵੀ ਮਰੀਜ਼ ਦੀ ਅਣਦੇਖੀ ਨਾ ਹੋਵੇ। ਜੇਕਰ ਦਿੱਲੀ ਅਤੇ ਕੇਂਦਰ ਦੀਅਾਂ ਸਰਕਾਰਾਂ ਸਗੋਂ ਸਾਰੇ ਸੂਬਿਅਾਂ ਦੀਅਾਂ ਸਰਕਾਰਾਂ ਇਹ ਐਲਾਨ ਕਿਉਂ ਨਹੀਂ ਕਰਦੀਅਾਂ ਕਿ ਕੋਰੋਨਾ ਦੇ ਹਰ ਮਰੀਜ਼ ਦਾ ਇਲਾਜ ਮੁਫਤ ਹੋਵੇਗਾ। ਉਸ ਦਾ ਖਰਚ ਸਰਕਾਰ ਦੇਵੇਗੀ। ਸਰਕਾਰੀ ਹਸਪਤਾਲਾਂ ’ਚ ਲੁਕਣਮੀਟੀ ਅਤੇ ਗੈਰ-ਸਰਕਾਰੀ ਹਸਪਤਾਲਾਂ ’ਚ ਚੱਲ ਰਹੀ ਲੁੱਟ-ਖੋਹ ਵੀ ਬੰਦ ਹੋਵੇਗੀ ਅਤੇ ਆਮ ਮਰੀਜ਼ਾਂ ਨੂੰ ਕਾਫੀ ਰਾਹਤ ਮਿਲੇਗੀ। ਇਸ ’ਚ ਸ਼ੱਕ ਨਹੀਂ ਕਿ ਕੋਰੋਨਾ ਦੀ ਇਸ ਲੜਾਈ ’ਚ ਸਾਰੇ ਸਿਹਤ ਮੰਤਰੀ, ਮੁੱਖ ਮੰਤਰੀ ਅਤੇ ਪ੍ਰਧਾਨ ਮੰਤਰੀ ਪੂਰੇ ਮਨੋਯੋਗ ਨਾਲ ਲੱਗੇ ਹੋਏ ਹਨ ਪਰ ਫਿਰ ਵੀ ਸ਼ਿਕਾਇਤਾਂ ਦੀ ਕਮੀ ਨਹੀਂ ਹੈ। ਜੇਕਰ ਇਸ ਇਲਾਜ ’ਚੋਂ ਪੈਸੇ ਦਾ ਗਣਿਤ ਖਤਮ ਕਰ ਦਿੱਤਾ ਜਾਵੇ ਤਾਂ ਸਾਰੀ ਦੁਨੀਆ ਲਈ ਭਾਰਤ ਇਕ ਮਿਸਾਲ ਅਤੇ ਮਸ਼ਾਲ ਬਣ ਜਾਵੇਗਾ।


Bharat Thapa

Content Editor

Related News