ਕੋਲਾ ਮੰਤਰਾਲੇ ’ਚ ਭੇਤ-ਭਰਿਆ ਫੇਰਬਦਲ

10/08/2019 1:38:17 AM

ਦਿਲੀਪ ਚੇਰੀਅਨ

ਕੋਲਾ ਸਕੱਤਰ ਸੁਮੰਤ ਚੌਧਰੀ ਨੂੰ ਅਚਾਨਕ ਹਟਾ ਕੇ ਉਨ੍ਹਾਂ ਦੇ ਅਹੁਦੇ ’ਤੇ ਏ. ਕੇ. ਜੈਨ ਦੀ ਨਿਯੁਕਤੀ ਨੇ ਸੱਤਾ ਦੇ ਗਲਿਆਰਿਆਂ ’ਚ ਸਭ ਨੂੰ ਆਪਣੀ ਜੀਭ ਦੰਦਾਂ ਹੇਠ ਦਬਾਉਣ ਲਈ ਮਜਬੂਰ ਕਰ ਦਿੱਤਾ ਹੈ। ਚੌਧਰੀ ਦੇ ਉੱਤਰਾਧਿਕਾਰੀ ਦੇ ਰੂਪ ’ਚ ਜੈਨ ਦੇ ਨਿਯੁਕਤੀ ਹੁਕਮ ਦਰਅਸਲ ਚੌਧਰੀ ਦੇ ਭਵਿੱਖ ’ਤੇ ਮੌਨ ਹਨ ਅਤੇ ਇਸੇ ਨਾਲ ਉਨ੍ਹਾਂ ਨੂੰ ਲੈ ਕੇ ਭੇਤ ਵਧ ਰਿਹਾ ਹੈ। ਉਨ੍ਹਾਂ ਨੂੰ ਨਾ ਤਾਂ ਆਪਣੇ ਪੱਛਮੀ ਬੰਗਾਲ ਕੇਡਰ ’ਚ ਵਾਪਿਸ ਕੀਤਾ ਗਿਆ ਹੈ ਅਤੇ ਨਾ ਹੀ ਕੇਂਦਰ ’ਚ ਕੋਈ ਹੋਰ ਮੰਤਰਾਲਾ ਜਾਂ ਵਿਭਾਗ ਦਿੱਤਾ ਗਿਆ ਹੈ। ਹੁਕਮ ’ਚ ਇਹ ਵੀ ਜ਼ਿਕਰ ਕੀਤਾ ਗਿਆ ਹੈ ਕਿ ਚੌਧਰੀ ਨੂੰ ਅਗਲੀ ਪੋਸਟਿੰਗ ਲਈ ਉਡੀਕ ਵਿਚ ਰੱਖਿਆ ਗਿਆ ਹੈ।

ਇਸ ਨਿਯੁਕਤੀ ਦਾ ਹੁਕਮ ਆਉਣ ਦੇ ਸਮੇਂ ਨੂੰ ਲੈ ਕੇ ਵੀ ਕਾਫੀ ਸਾਰੀਆਂ ਅਟਕਲਾਂ ਲÅÅਾਈਆਂ ਜਾ ਰਹੀਆਂ ਹਨ ਕਿਉਂਕਿ ਠੀਕ ਉਸੇ ਸਮੇਂ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਨਾਲ ਬੈਠਕਾਂ ਲਈ ਰਾਜਧਾਨੀ ’ਚ ਸੀ। ਇਹ ਕਿਹਾ ਗਿਆ ਕਿ ਮਮਤਾ ਬੈਨਰਜੀ ਮੌਜੂਦਾ ਸਮੇਂ ਚੀਫ ਸੈਕਟਰੀ ਮਲਯ ਕੁਮਾਰ ਡੇ ਨੂੰ ਬਦਲਣ ਲਈ ਚੌਧਰੀ ਨੂੰ ਕੋਲਕਾਤਾ ਭੇਜਣ ਲਈ ਕੇਂਦਰ ਨੂੰ ਅਪੀਲ ਕਰਨ ਜਾ ਰਹੀ ਹੈ ਪਰ ਪੱਛਮੀ ਬੰਗਾਲ ਦੇ ਬਾਬੂਆਂ ਕੋਲ ਇਸ ਸੋਚ ’ਤੇ ਯਕੀਨ ਕਰਨ ਦਾ ਠੋਸ ਆਧਾਰ ਨਹੀਂ ਹੈ। ਕਿਹਾ ਜਾ ਰਿਹਾ ਹੈ ਕਿ ਨਾ ਤਾਂ ਚੌਧਰੀ ਅਤੇ ਨਾ ਹੀ ਸੂਬੇ ਦੇ ਮੁੱਖ ਮੰਤਰੀ ਨੂੰ ਇਸ ਟੀਚੇ ਨੂੰ ਹਾਸਿਲ ਕਰਨ ’ਚ ਕੋਈ ਦਿਲਚਸਪੀ ਸੀ। ਜਨਵਰੀ 2021 ’ਚ ਰਿਟਾਇਰ ਹੋਣ ਤੋਂ ਪਹਿਲਾਂ ਚੌਧਰੀ ਕੋਲ ਸਪੱਸ਼ਟ ਤੌਰ ’ਤੇ 16 ਮਹੀਨਿਆਂ ਦਾ ਸਮਾਂ ਅਜੇ ਬਾਕੀ ਬਚਿਆ ਹੋਇਆ ਹੈ। ਦੂਜੇ ਪਾਸੇ ਹਾਲ ਹੀ ਦੇ ਦਿਨਾਂ ’ਚ ਕੋਲਾ ਮੰਤਰਾਲੇ ਨੇ ਸਕੱਤਰਾਂ ਨੂੰ ਕਾਫੀ ਤੇਜ਼ੀ ਨਾਲ ਬਦਲਦਿਆਂ ਦੇਖਿਆ ਹੈ। ਚੌਧਰੀ ਨੇ ਲੱਗਭਗ 10 ਮਹੀਨਿਆਂ ਤਕ ਕੋਲਾ ਸਕੱਤਰ ਦੇ ਰੂਪ ’ਚ ਕੰਮ ਕੀਤਾ ਪਰ ਉਨ੍ਹਾਂ ਤੋਂ ਪਿਛਲੇ ਸਕੱਤਰ ਇੰਦਰਜੀਤ ਸਿੰਘ ਨੇ ਇਸ ਅਹੁਦੇ ’ਤੇ ਮੁਸ਼ਕਿਲ ਨਾਲ 5 ਮਹੀਨੇ ਹੀ ਗੁਜ਼ਾਰੇ ਸਨ।

ਅਸੰਤੋਸ਼ ਦੀ ਤੇਜ਼ ਹੁੰਦੀ ਆਵਾਜ਼

ਵ੍ਹਿਸਲ ਬਲੋਅਰ ਮੰਨੇ ਜਾਂਦੇ ਭਾਰਤੀ ਵਣ ਸੇਵਾ ਦੇ ਅਧਿਕਾਰੀ ਸੰਜੀਵ ਚਤੁਰਵੇਦੀ ਨੇ ਹਾਲ ਹੀ ’ਚ ਪ੍ਰਧਾਨ ਮੰਤਰੀ ਰਾਸ਼ਟਰੀ ਰਾਹਤ ਫੰਡ ’ਚ 25,000 ਰੁਪਏ ਦਾ ਦਾਨ ਦਿੱਤਾ। ਉਨ੍ਹਾਂ ਨੂੰ ਉੱਤਰਾਖੰਡ ਹਾਈਕੋਰਟ ਦੇ ਹੁਕਮਾਂ ਦੀ ਪਾਲਣਾ ’ਚ ਕੇਂਦਰ ਤੋਂ ਮੁਆਵਜ਼ੇ ਦੇ ਰੂਪ ’ਚ ਇਹ ਰਾਸ਼ੀ ਮਿਲੀ, ਜੋ ਉਨ੍ਹਾਂ ਦੀ ਮੁਲਾਂਕਣ ਰਿਪੋਰਟ ’ਚ ਉਲਟ ਐਂਟਰੀਆਂ ’ਤੇ ਵਿਵਾਦ ਦਾ ਨਿਪਟਾਰਾ ਕਰ ਰਹੀ ਸੀ।

ਚਤੁਰਵੇਦੀ ਨੇ ਕਥਿਤ ਤੌਰ ’ਤੇ ਪ੍ਰਧਾਨ ਮੰਤਰੀ ਦਫਤਰ (ਪੀ. ਐੱਮ. ਓ.) ਨੂੰ ਇਹ ਕਹਿੰਦੇ ਹੋਏ ਲਿਖਿਆ ਹੈ ਕਿ ਉਨ੍ਹਾਂ ਦੇ ਕੈਰੀਅਰ ਦੌਰਾਨ ਵੱਖ-ਵੱਖ ਅਧਿਕਾਰੀਆਂ ਵਲੋਂ ਉਨ੍ਹਾਂ ਨੂੰ ਪ੍ਰੇਸ਼ਾਨ ਕੀਤੇ ਜਾਣ ਤੋਂ ਬਾਅਦ ਈਮਾਨਦਾਰ ਅਧਿਕਾਰੀਆਂ ਦੀ ਮਦਦ ਕਰਨ ਲਈ ਇਕ ਫੰਡ ਬਣਾਇਆ ਜਾਣਾ ਚਾਹੀਦਾ ਹੈ, ਜੋ ਨਿਸ਼ਾਨਾ ਬਣਾਏ ਜਾਣ ਦੀ ਕਾਰਵਾਈ ਦਾ ਸ਼ਿਕਾਰ ਹੋਏ ਹਨ। ਆਪਣੇ ਪੱਤਰ ’ਚ ਉਨ੍ਹਾਂ ਨੇ ਸੰਵਿਧਾਨ ਸਭਾ ’ਚ ਸਰਦਾਰ ਪਟੇਲ ਦੀ ਟਿੱਪਣੀ ਨੂੰ ਪੇਸ਼ ਕੀਤਾ, ਜਿਥੇ ਉਨ੍ਹਾਂ ਨੇ ਕਿਹਾ, ‘‘ਜੇਕਰ ਤੁਹਾਡੇ ਕੋਲ ਇਕ ਕੁਲਹਿੰਦ ਸੇਵਾ ਨਹੀਂ ਹੈ, ਜੋ ਆਪਣੀ ਆਜ਼ਾਦੀ ਦੇ ਨਾਲ ਆਪਣੇ ਦਿਮਾਗ ਨਾਲ ਬੋਲਦੀ ਹੈ, ਤਾਂ ਤੁਹਾਡੇ ਕੋਲ ਇਕ ਅਖੰਡ ਭਾਰਤ ਨਹੀਂ ਹੋਵੇਗਾ।’’

ਚਤੁਰਵੇਦੀ, ਜਿਨ੍ਹਾਂ ਨੇ 2012 ਦਾ ਰੇਮਨ ਮੈਗਸੈਸੇ ਪੁਰਸਕਾਰ ਵੀ ਜਿੱਤਿਆ ਸੀ, ਮੌਜੂਦਾ ਸਮੇਂ ’ਚ ਉੱਤਰਾਖੰਡ ਦੇ ਹਲਦਵਾਨੀ ’ਚ ਜੰਗਲਾਂ ਦੇ ਰੱਖਿਅਕ ਦੇ ਰੂਪ ’ਚ ਤਾਇਨਾਤ ਹਨ। ਉਨ੍ਹਾਂ ਨੇ ਪਹਿਲਾਂ ਰੇਮਨ ਮੈਗਸੈਸੇ ਪੁਰਸਕਾਰ ਤੋਂ ਹਾਸਿਲ ਧਨ ਦਾ ਦਾਨ ਵੀ ਕੀਤਾ ਸੀ।

ਸੂਤਰਾਂ ਦਾ ਕਹਿਣਾ ਹੈ ਕਿ ਪੀ. ਐੱਮ. ਓ. ਵਲੋਂ ਚੁਤਰਵੇਦੀ ਦੇ ਸੁਝਾਅ ’ਤੇ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ, ਹਾਲਾਂਕਿ ਪੀ. ਐੱਮ. ਦੇ ਰਾਹਤ ਫੰਡ ’ਚ ਧਨ ਦਾਨ ਕਰਨ ਦੇ ਉਨ੍ਹਾਂ ਦੇ ਕਦਮ ਦੀ ਕਾਫੀ ਸ਼ਲਾਘਾ ਕੀਤੀ ਗਈ ਹੈ।

ਮਮਤਾ ਦੇ ‘ਵਫ਼ਾਦਾਰਾਂ’ ਨੂੰ ਮਹਿਸੂਸ ਹੋ ਰਿਹਾ ਹੈ ਤੇਜ਼ ਸੇਕ

ਵਾਦ-ਵਿਵਾਦ ਵਾਲੇ ਸਾਬਕਾ ਕੋਲਕਾਤਾ ਪੁਲਸ ਮੁਖੀ ਰਾਜੀਵ ਕੁਮਾਰ, ਤ੍ਰਿਣਮੂਲ ਸ਼ਾਸਿਤ ਪੱਛਮੀ ਬੰਗਾਲ ਤੋਂ ਇਕੋ-ਇਕ ਸੀਨੀਅਰ ਅਧਿਕਾਰੀ ਨਹੀਂ ਹਨ, ਜਿਨ੍ਹਾਂ ਦੀ ਕੇਂਦਰੀ ਏਜੰਸੀਆਂ ਵਲੋਂ ਜਾਂਚ ਕੀਤੀ ਜਾ ਰਹੀ ਹੈ, ਜਦਕਿ ਬਦਨਾਮ ਸ਼ਾਰਦਾ ਚਿੱਟਫੰਡ ਘਪਲੇ ’ਚ ਕੁਮਾਰ ਦੀ ਕਥਿਤ ਭੂਮਿਕਾ ਲਈ ਜਾਂਚ ਕੀਤੀ ਜਾ ਰਹੀ ਹੈ। ਦੋ ਹੋਰ ਰਿਟਾਇਰਡ ਆਈ. ਪੀ. ਐੱਸ. ਐੱਸ. ਕੇ. ਪੁਰਕਾਯਸਥ ਅਤੇ ਸੀਨੀਅਰ ਆਈ. ਏ. ਐੱਸ. ਅਧਿਕਾਰੀ ਅਤਰੀ ਭੱਟਾਚਾਰੀਆ ਸੀ. ਬੀ. ਆਈ. ਦੀ ਜਾਂਚ ਸੂਚੀ ’ਚ ਹਨ।

ਸੀ. ਬੀ. ਆਈ. ਤੋਂ ਇਲਾਵਾ ਐਨਫੋਰਸਮੈਂਟ ਡਾਇਰੈਕਟੋਰੇਟ ਵੀ ਇਕ ਸੂਬਾਈ ਸਰਕਾਰ ਦੀ ਕੰਪਨੀ ਦੇ ਵਿਨਿਵੇਸ਼ ਨਾਲ ਜੁੜੇ ਮਾਮਲੇ ’ਚ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਮੁੱਖ ਸਕੱਤਰ ਗੌਤਮ ਸਾਨਿਆਲ ਦੀ ਜਾਂਚ ਕਰ ਰਿਹਾ ਹੈ।

ਹਾਲਾਂਕਿ ਇਨ੍ਹਾਂ 4 ਅਧਿਕਾਰੀਆਂ ਲਈ ਇਕ ਗੱਲ ਆਮ ਹੈ–ਉਹ ਸੀ. ਐੱਮ. ਦੇ ਅੰਦਰੂਨੀ ਸਰਕਲ ਦਾ ਹਿੱਸਾ ਹੋਣ ਦੇ ਰੂਪ ’ਚ ਹਰ ਪਾਸੇ ਜਾਣੇ ਜਾਂਦੇ ਹਨ। ਵਫਾਦਾਰਾਂ ਦੇ ਰੂਪ ’ਚ, ਉਨ੍ਹਾਂ ਨੂੰ ਲੈ ਕੇ ਕਿਹਾ ਜਾਂਦਾ ਹੈ ਕਿ ਉਨ੍ਹਾਂ ਕੋਲ ਹਰ ਤਰ੍ਹਾਂ ਦੀ ਤਾਕਤ ਅਤੇ ਅਧਿਕਾਰ ਹਨ, ਜਦਕਿ ਕੇਂਦਰ ਦਾ ਕਹਿਣਾ ਹੈ ਕਿ ਕਥਿਤ ਵਿੱਤੀ ਘਪਲਿਆਂ ਅਤੇ ਦੁਰਵਰਤੋਂ ਦੀ ਸ਼ਕਤੀ ’ਚ ਨਿਯਮਿਤ ਜਾਂਚ ਦੇ ਨਾਲ-ਨਾਲ ਇਨ੍ਹਾਂ ਬਾਬੂਆਂ ’ਚ ਏਜੰਸੀਆਂ ਦੀ ਰੁਚੀ ਕਾਫੀ ਵਧ ਗਈ ਹੈ। ਓਧਰ ਸੂਬਾਈ ਸਰਕਾਰ ਇਹ ਮੰਨ ਰਹੀ ਹੈ ਕਿ ਮੋਦੀ ਸਰਕਾਰ ਦਾ ਮੁੱਖ ਮੰਤਰੀ ਨਾਲ ਸਿੱਧਾ ਟਕਰਾਅ ਹੀ ਇਨ੍ਹਾਂ ਅਧਿਕਾਰੀਆਂ ਲਈ ਸਖਤ ਪ੍ਰੀਖਿਆ ਸਾਬਿਤ ਹੋ ਰਿਹਾ ਹੈ। ਕਿਹਾ ਜਾ ਰਿਹਾ ਹੈ ਕਿ ਇਸ ਸਾਰੀ ਕਸਰਤ ਦਾ ਮਕਸਦ ਸੂਬਾਈ ਸਰਕਾਰ ਨੂੰ ਸ਼ਰਮਿੰਦਾ ਕਰਨਾ ਹੈ।


Bharat Thapa

Content Editor

Related News