ਨਸ਼ੇ ਦੇ ਵਿਰੁੱਧ ਜਾਗਰੂਕਤਾ ਪੈਦਾ ਕਰਨ ਸੰਚਾਰ ਮਾਧਿਅਮ

Wednesday, Jun 30, 2021 - 03:16 AM (IST)

ਨਸ਼ੇ ਦੇ ਵਿਰੁੱਧ ਜਾਗਰੂਕਤਾ ਪੈਦਾ ਕਰਨ ਸੰਚਾਰ ਮਾਧਿਅਮ

..ਪ੍ਰੋ. ਸੰਜੈ ਦਿਵੇਦੀ
ਬੋਧੀ ਦਰਸ਼ਨ ’ਚ ਸੰਸਾਰ ਦੀ ਔਖਿਆਈ ਨੂੰ ਸਮਝਾਉਣ ਲਈ ਬੁੱਧ ਨੇ ਚਾਰ ਆਰੀਆ ਸੱਚਾਂ ਦੀ ਗੱਲ ਕੀਤੀ ਹੈ। ਇਹ ਸੱਚ ਹਨ-ਸੰਸਾਰ ’ਚ ਦੁੱਖ ਹੈ। ਦੁੱਖ ਦਾ ਕਾਰਨ ਹੈ। ਇਸਦਾ ਨਿਵਾਰਣ ਹੈ ਅਤੇ ਇਸਦੇ ਨਿਵਾਰਣ ਦਾ ਰਸਤਾ ਵੀ ਹੈ। ਬੁੱਧ ਨੇ ਦੁੱਖ ਦੇ ਨਿਵਾਰਣ ਲਈ ਅਸ਼ਟਾਂਗ ਰਸਤਾ ਸੁਝਾਇਆ ਸੀ, ਜਿਸ ’ਚ ਸਮੂਹ ਦ੍ਰਿਸ਼ਟੀ ਤੋਂ ਲੈ ਕੇ ਸਮਾਧੀ ਤੱਕ ਦੇ ਪੌੜੀ ਦੇ ਅੱਠ ਡੰਡੇ ਹਨ। ਭਾਰਤ ’ਚ ਨਸ਼ੇ ਦੀ ਸਮੱਸਿਆ ਨੂੰ ਜੇਕਰ ਇਨ੍ਹਾਂ ਚਾਰ ਆਰੀਆ ਸੱਚਾਂ ਦੀ ਕਸੌਟੀ ’ਚ ਕੱਸ ਕੇ ਸਮਝਣਾ ਹੋਵੇ ਤਾਂ ਪਹਿਲਾਂ ਦੋ ਬਿੰਦੂਆਂ ਭਾਵ ਭਾਰਤ ’ਚ ਨਸ਼ਾ ਹੈ ਅਤੇ ਨਸ਼ੇ ਦਾ ਕਾਰਨ ਵੀ ਹੈ, ਇਸ ’ਤੇ ਕੋਈ ਵਿਵਾਦ ਨਹੀਂ ਹੈ ਪਰ ਬਾਅਦ ਦੇ ਦੋ ਸੱਚਾਂ ਨੂੰ ਜੇਕਰ ਅਸੀ ਵੇਖੀਏ, ਤਾਂ ਬੇਹੱਦ ਘੱਟ ਲੋਕ ਹਨ ਜੋ ਨਸ਼ੇ ਦੇ ਨਿਵਾਰਣ ਦਾ ਰਸਤਾ ਅਪਣਾਉਂਦੇ ਹਨ ਅਤੇ ਇਸਦਾ ਨਿਵਾਰਣ ਮੁਕੰਮਲ ਤੌਰ ’ਤੇ ਕਰਦੇ ਹਨ।

ਕਿਸੇ ਪਰਿਵਾਰ ਦਾ ਪੁੱਤਰ ਜਾਂ ਧੀ ਨਸ਼ੇ ਦੇ ਦਲਦਲ ’ਚ ਫਸ ਜਾਂਦੇ ਹਨ ਤਾਂ ਸਿਰਫ ਉਹ ਵਿਅਕਤੀ ਨਹੀਂ, ਸਗੋਂ ਉਸਦਾ ਪੂਰਾ ਪਰਿਵਾਰ ਤਬਾਹ ਹੋ ਜਾਂਦਾ ਹੈ। ਡਰੱਗਜ਼ ਅਤੇ ਨਸ਼ਾ ਅਜਿਹਾ ਭਿਆਨਕ ਰੋਗ ਹੈ ਜੋ ਚੰਗੇ-ਭਲਿਆਂ ਨੂੰ ਹਿਲਾ ਦਿੰਦਾ ਹੈ। ਪਿਛਲੇ ਦਿਨੀਂ ਭਾਰਤ ਦੇ ਪ੍ਰਧਾਨ ਮੰਤਰੀ ਸਤਿਕਾਰਯੋਗ ਨਰਿੰਦਰ ਮੋਦੀ ਜੀ ਦਾ ਇਕ ਕਿੱਸਾ ਮੈਨੂੰ ਪੜ੍ਹਨ ਨੂੰ ਮਿਲਿਆ। ਇਸ ਕਿੱਸੇ ’ਚ ਪ੍ਰਧਾਨ ਮੰਤਰੀ ਲਿਖਦੇ ਹਨ... ਕਿ ਜਦੋਂ ਮੈਂ ਗੁਜਰਾਤ ’ਚ ਮੁੱਖ ਮੰਤਰੀ ਦੇ ਰੂਪ ’ਚ ਕੰਮ ਕਰਦਾ ਸੀ, ਤਾਂ ਕਈ ਵਾਰ ਮੈਨੂੰ ਚੰਗੇ-ਚੰਗੇ ਅਫਸਰ ਮਿਲਣ ਆਉਂਦੇ ਸਨ ਅਤੇ ਛੁੱਟੀ ਮੰਗਦੇ ਸਨ, ਤਾਂ ਮੈਂ ਪੁੱਛਦਾ ਸੀ ਕਿ ਕਿਉਂ? ਪਹਿਲਾਂ ਤਾਂ ਉਹ ਬੋਲਦੇ ਨਹੀਂ ਸਨ ਪਰ ਜ਼ਰਾ ਪਿਆਰ ਨਾਲ ਗੱਲ ਕਰਦਾ ਸੀ ਤਾਂ ਦੱਸਦੇ ਸਨ ਕਿ ਪੁੱਤਰ ਬੁਰੀ ਚੀਜ਼ ’ਚ ਫਸ ਗਿਆ ਹੈ। ਉਸ ਨੂੰ ਬਾਹਰ ਕੱਢਣ ਲਈ ਇਹ ਸਭ ਛੱਡ ਕੇ, ਮੈਨੂੰ ਉਸਦੇ ਨਾਲ ਰਹਿਣਾ ਪਵੇਗਾ ਅਤੇ ਮੈਂ ਵੇਖਿਆ ਸੀ ਕਿ ਜਿਨ੍ਹਾਂ ਨੂੰ ਮੈਂ ਬਹੁਤ ਬਹਾਦਰ ਅਫਸਰ ਮੰਨਦਾ ਸੀ ਉਨ੍ਹਾਂ ਦਾ ਵੀ ਸਿਰਫ ਰੋਣਾ ਹੀ ਬਾਕੀ ਰਹਿ ਜਾਂਦਾ ਸੀ।

ਇਸ ਸਮੱਸਿਆ ਦੀ ਚਿੰਤਾ ਸਮਾਜਿਕ ਸੰਕਟ ਦੇ ਰੂਪ ’ਚ ਕਰਨੀ ਹੋਵੇਗੀ। ਅਸੀਂ ਜਾਣਦੇ ਹਾਂ ਕਿ ਇਕ ਬੱਚਾ ਜਦੋਂ ਇਸ ਬੁਰਾਈ ਵਿਚ ਫਸਦਾ ਹੈ ਤਾਂ ਅਸੀਂ ਉਸ ਬੱਚੇ ਨੂੰ ਦੋਸ਼ੀ ਮੰਨਦੇ ਹਾਂ ਜਦਕਿ ਸੱਚ ਇਹ ਹੈ ਕਿ ਨਸ਼ਾ ਭੈੜਾ ਹੈ। ਬੱਚਾ ਭੈੜਾ ਨਹੀਂ ਹੈ, ਨਸ਼ੇ ਦੀ ਭੈੜੀ ਆਦਤ ਬੁਰੀ ਹੈ। ਅਸੀਂ ਆਦਤ ਨੂੰ ਭੈੜਾ ਮੰਨੀਏ, ਨਸ਼ੇ ਨੂੰ ਭੈੜਾ ਮੰਨੀਏ ਅਤੇ ਉਸ ਤੋਂ ਦੂਰ ਰੱਖਣ ਦੇ ਰਸਤੇ ਲੱਭੀਏ। ਜੇਕਰ ਅਸੀਂ ਬੱਚੇ ਨੂੰ ਦੁਰਕਾਰ ਦੇਵਾਂਗੇ, ਤਾਂ ਉਹ ਹੋਰ ਨਸ਼ਾ ਕਰਨ ਲੱਗ ਜਾਵੇਗਾ। ਇਹ ਆਪਣੇ ਆਪ ’ਚ ਇਕ ਮਨੋਵਿਗਿਆਨਕ-ਸਮਾਜਿਕ ਅਤੇ ਡਾਕਟਰੀ ਸਮੱਸਿਆ ਹੈ ਅਤੇ ਉਸ ਨੂੰ ਸਾਨੂੰ ਮਨੋਵਿਗਿਆਨਕ-ਸਮਾਜਿਕ ਅਤੇ ਡਾਕਟਰੀ ਸਮੱਸਿਆ ਦੇ ਰੂਪ ’ਚ ਹੀ ਵੇਖਣਾ ਪਵੇਗਾ। ਨਸ਼ਾ ਇਕ ਇਨਸਾਨ ਨੂੰ ਹਨੇਰੀ ਗਲੀ ’ਚ ਲੈ ਜਾਂਦਾ ਹੈ, ਤਬਾਹੀ ਦੇ ਮੋੜ ’ਤੇ ਲਿਆ ਕੇ ਖਡ਼੍ਹਾ ਕਰ ਦਿੰਦਾ ਹੈ ਅਤੇ ਉਸ ਦੇ ਬਾਅਦ ਉਸ ਵਿਅਕਤੀ ਦੀ ਜ਼ਿੰਦਗੀ ’ਚ ਬਰਬਾਦੀ ਦੇ ਇਲਾਵਾ ਹੋਰ ਕੁਝ ਨਹੀਂ ਬਚਦਾ।

ਨੌਜਵਾਨਾਂ ਨੂੰ ਨਸ਼ੇ ਦੇ ਵਿਰੁੱਧ ਜਾਗਰੂਕ ਕਰਨ ’ਚ ਮੀਡੀਆ ਦੀ ਅਹਿਮ ਭੂਮਿਕਾ ਹੈ ਅਤੇ ਮੀਡੀਆ ਆਪਣਾ ਇਹ ਰੋਲ ਬਾਖੂਬੀ ਨਿਭਾਅ ਰਿਹਾ ਹੈ। ਅੱਜ ਮੀਡੀਆ ਨੂੰ ਨੌਜਵਾਨਾਂ ਦਾ ਠੀਕ ਮਾਰਗਦਰਸ਼ਕ ਬਣ ਕੇ ਉਨ੍ਹਾਂ ਨੂੰ ਮੁੱਖ ਧਾਰਾ ’ਚ ਜੋੜਨ ਦੀ ਲੋੜ ਹੈ। 18ਵੀਂ ਸ਼ਤਾਬਦੀ ਦੇ ਬਾਅਦ ਤੋਂ ਖਾਸਕਰ ਅਮਰੀਕੀ ਆਜ਼ਾਦੀ ਅੰਦੋਲਨ ਅਤੇ ਫਰਾਂਸੀਸੀ ਕ੍ਰਾਂਤੀ ਦੇ ਸਮੇਂ ਜਨਤਾ ਤੱਕ ਪੁੱਜਣ ਅਤੇ ਉਸਨੂੰ ਜਾਗਰੂਕ ਕਰਕੇ ਸਮਰੱਥਾਵਾਨ ਬਣਾਉਣ ਵਿਚ ਮੀਡੀਆ ਨੇ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਮੀਡੀਆ ਜੇਕਰ ਹਾਂਪੱਖੀ ਭੂਮਿਕਾ ਅਦਾ ਕਰੇ ਤਾਂ ਕਿਸੇ ਵੀ ਵਿਅਕਤੀ, ਸੰਸਥਾ, ਸਮੂਹ ਅਤੇ ਦੇਸ਼ ਨੂੰ ਆਰਥਿਕ, ਸਮਾਜਿਕ, ਸੱਭਿਆਚਾਰਕ ਅਤੇ ਸਿਆਸੀ ਤੌਰ ’ਤੇ ਮਜ਼ਬੂਤ ਬਣਾਇਆ ਜਾ ਸਕਦਾ ਹੈ।

ਵਰਤਮਾਨ ਸਮੇਂ ’ਚ ਮੀਡੀਆ ਦੀ ਉਪਯੋਗਿਤਾ, ਮਹੱਤਤਾ ਅਤੇ ਭੂਮਿਕਾ ਲਗਾਤਾਰ ਵਧਦੀ ਜਾ ਰਹੀ ਹੈ। ਮੀਡੀਆ ਸਮਾਜ ਨੂੰ ਅਨੇਕ ਪ੍ਰਕਾਰ ਦੀ ਅਗਵਾਈ ਮੁਹੱਈਆ ਕਰਦਾ ਹੈ। ਇਸ ਨਾਲ ਸਮਾਜ ਦੀ ਵਿਚਾਰਧਾਰਾ ਪ੍ਰਭਾਵਿਤ ਹੁੰਦੀ ਹੈ। ਮੀਡੀਆ ਨੂੰ ਪ੍ਰੇਰਕ ਦੀ ਭੂਮਿਕਾ ’ਚ ਵੀ ਮੌਜੂਦ ਹੋਣਾ ਚਾਹੀਦਾ ਹੈ ਜਿਸ ਦੇ ਨਾਲ ਸਮਾਜ ਅਤੇ ਸਰਕਾਰਾਂ ਨੂੰ ਪ੍ਰੇਰਨਾ ਅਤੇ ਮਾਰਗਦਰਸ਼ਨ ਪ੍ਰਾਪਤ ਹੋਵੇ। ਮੀਡੀਆ ਸਮਾਜ ਦੇ ਵੱਖਰੇ ਵਰਗਾਂ ’ਚ ਹਿੱਤਾਂ ਦਾ ਰੱਖਿਅਕ ਵੀ ਹੁੰਦਾ ਹੈ। ਉਹ ਸਮਾਜ ਦੀ ਨੀਤੀ, ਪਰੰਪਰਾਵਾਂ, ਮਾਨਤਾਵਾਂ , ਸੱਭਿਅਤਾ ਅਤੇ ਸੱਭਿਆਚਾਰ ਦੇ ਪਹਿਰੇਦਾਰ ਦੇ ਰੂਪ ’ਚ ਵੀ ਭੂਮਿਕਾ ਨਿਭਾਉਂਦਾ ਹੈ।

ਅੱਜ ਨਸ਼ਾ ਦੇਸ਼ ਦੀ ਗੰਭੀਰ ਸਮੱਸਿਆ ਬਣਦਾ ਜਾ ਰਿਹਾ ਹੈ। ਸਮਾਜ ਦੇ ਨਸ਼ੇ ਦੇ ਖਾਤਮੇ ਲਈ ਸਮਾਜਿਕ ਚੇਤਨਾ ਪੈਦਾ ਕਰਨ ਦੀ ਲੋੜ ਹੈ ਅਤੇ ਇਹ ਕਾਰਜ ਮੀਡੀਆ ਦੁਆਰਾ ਹੀ ਸੰਭਵ ਹੈ। ਨਸ਼ੇ ਦੇ ਖਾਤਮੇ ਲਈ ਸਾਨੂੰ ਸਾਰਿਆਂ ਨੂੰ ਇਕਜੁੱਟ ਹੋਣਾ ਹੋਵੇਗਾ ਤਾਂ ਕਿ ਨਸ਼ਾਮੁਕਤ ਸਮਾਜ ਦੀ ਰਚਨਾ ਕੀਤੀ ਜਾ ਸਕੇ। ਇਕ ਰਿਪੋਰਟ ਦੇ ਅਨੁਸਾਰ ਭਾਰਤ ’ਚ ਇਕ ਦਿਨ ’ਚ 11 ਕਰੋਡ਼ ਰੁਪਏ ਦੀ ਸਿਗਰਟ ਪੀਤੀ ਜਾਂਦੀ ਹੈ। ਇਸ ਤਰ੍ਹਾਂ ਇਕ ਸਾਲ ’ਚ 50 ਅਰਬ ਰੁਪਏ ਸਾਡੇ ਇੱਥੇ ਲੋਕ ਧੂੰਏਂ ’ਚ ਉਡਾ ਦਿੰਦੇ ਹਨ।

ਕੁਝ ਲੋਕਾਂ ਨੂੰ ਅਜਿਹਾ ਲੱਗਦਾ ਹੈ ਕਿ ਜਦੋਂ ਜੀਵਨ ’ਚ ਨਿਰਾਸ਼ਾ ਆ ਜਾਂਦੀ ਹੈ, ਅਸਫਲਤਾ ਆ ਜਾਂਦੀ ਹੈ, ਜ਼ਿੰਦਗੀ ’ਚ ਜਦੋਂ ਕੋਈ ਰਸਤਾ ਨਹੀਂ ਸੁਝਦਾ, ਤਦ ਆਦਮੀ ਨਸ਼ੇ ਦੀ ਭੈੜੀ ਆਦਤ ’ਚ ਪੈ ਜਾਂਦਾ ਹੈ। ਜਿਸਦੇ ਜੀਵਨ ’ਚ ਕੋਈ ਮਕਸਦ ਨਹੀਂ ਹੈ, ਟੀਚਾ ਨਹੀਂ ਹੈ, ਇਰਾਦੇ ਨਹੀਂ ਹਨ, ਉੱਥੇ ਡਰੱਗਸ ਦਾ ਪ੍ਰਵੇਸ਼ ਕਰਨਾ ਸੌਖਾ ਹੋ ਜਾਂਦਾ ਹੈ। ਡਰੱਗਜ਼ ਤੋਂ ਜੇਕਰ ਬਚਣਾ ਹੈ ਅਤੇ ਆਪਣੇ ਬੱਚੇ ਨੂੰ ਬਚਾਉਣਾ ਹੈ ਤਾਂ ਉਨ੍ਹਾਂ ਨੂੰ ਮਕਸਦਵਾਦੀ ਬਣਾਓ, ਕੁਝ ਕਰਨ ਦੇ ਇਰਾਦੇ ਵਾਲਾ ਬਣਾਓ, ਸੁਪਨੇ ਦੇਖਣ ਵਾਲਾ ਬਣਾਓ।

ਤੁਸੀਂ ਵੇਖੋ, ਫਿਰ ਉਨ੍ਹਾਂ ਦਾ ਬਾਕੀ ਚੀਜ਼ਾਂ ਵੱਲ ਮਨ ਨਹੀਂ ਲੱਗੇਗਾ। ਇਸ ਲਈ ਮੈਨੂੰ ਸਵਾਮੀ ਵਿਵੇਕਾਨੰਦ ਦੇ ਉਹ ਸ਼ਬਦ ਯਾਦ ਆਉਂਦੇ ਹਨ ਕਿ-ਇਕ ਵਿਚਾਰ ਨੂੰ ਲੈ ਲਓ, ਉਸ ਵਿਚਾਰ ਨੂੰ ਆਪਣੀ ਜ਼ਿੰਦਗੀ ਬਣਾ ਲਓ। ਉਸਦੇ ਬਾਰੇ ਵਿਚ ਸੋਚੋ, ਉਸ ਦੇ ਸੁਪਨੇ ਵੇਖੋ। ਉਸ ਵਿਚਾਰ ਨੂੰ ਜੀਵਨ ਵਿਚ ਉਤਾਰ ਲਓ। ਆਪਣੇ ਦਿਮਾਗ , ਮਾਸਪੇਸ਼ੀਆਂ, ਨਸਾਂ, ਸਰੀਰ ਦੇ ਹਰ ਇਕ ਹਿੱਸੇ ਨੂੰ ਉਸ ਵਿਚਾਰ ਨਾਲ ਭਰ ਦਿਓ ਅਤੇ ਹੋਰ ਸਾਰੇ ਵਿਚਾਰ ਛੱਡ ਦਿਓ । ਵਿਵੇਕਾਨੰਦ ਜੀ ਦਾ ਇਹ ਵਾਕ ਹਰ ਜਵਾਨ ਮਨ ਲਈ ਹੈ।

ਮਾਤਾ-ਪਿਤਾ ਨੂੰ ਵੀ ਸੋਚਣਾ ਹੋਵੇਗਾ ਕਿ ਸਾਡੇ ਕੋਲ ਅੱਜਕਲ ਸਮਾਂ ਨਹੀਂ ਹੈ। ਅਸੀਂ ਬਸ ਜ਼ਿੰਦਗੀ ਦਾ ਗੁਜ਼ਾਰਾ ਕਰਨ ਲਈ ਦੌੜ ਰਹੇ ਹਾਂ। ਆਪਣੇ ਜੀਵਨ ਨੂੰ ਹੋਰ ਚੰਗਾ ਬਣਾਉਣ ਲਈ ਦੌੜ ਰਹੇ ਹਾਂ ਪਰ ਇਸ ਦੌੜ ’ਚ ਵੀ ਆਪਣੇ ਬੱਚਿਆਂ ਲਈ ਸਾਡੇ ਕੋਲ ਸਮਾਂ ਹੈ ਕੀ? ਅਸੀਂ ਜ਼ਿਆਦਾਤਰ ਆਪਣੇ ਬੱਚਿਆਂ ਦੇ ਨਾਲ ਉਨ੍ਹਾਂ ਦੀ ਲੌਕਿਕ ਤਰੱਕੀ ਦੀ ਹੀ ਚਰਚਾ ਕਰਦੇ ਹਾਂ? ਕਿੰਨੇ ਮਾਰਕਸ ਲਿਆਇਆਂ, ਐਗਜ਼ਾਮ ਕਿਵੇਂ ਹੋਏ, ਕੀ ਖਾਣਾ ਹੈ, ਕੀ ਨਹੀਂ ਖਾਣਾ ਹੈ? ਕਦੇ ਅਸੀਂ ਆਪਣੇ ਬੱਚੇ ਦੀ ਦਿਲ ਦੀ ਗੱਲ ਸੁਣਨ ਦੀ ਕੋਸ਼ਿਸ਼ ਕੀਤੀ ਹੈ। ਤੁਸੀਂ ਇਹ ਜ਼ਰੂਰ ਕਰੋ।

ਜੇਕਰ ਬੱਚੇ ਤੁਹਾਡੇ ਨਾਲ ਖੁੱਲ੍ਹਣਗੇ, ਤਾਂ ਉੱਥੇ ਕੀ ਚੱਲ ਰਿਹਾ ਹੈ ਇਹ ਤੁਹਾਨੂੰ ਪਤਾ ਲੱਗੇਗਾ। ਬੱਚੇ ’ਚ ਬੁਰੀ ਆਦਤ ਅਚਾਨਕ ਨਹੀਂ ਆਉਂਦੀ ਹੈ, ਹੌਲੀ-ਹੌਲੀ ਸ਼ੁਰੂ ਹੁੰਦੀ ਹੈ ਅਤੇ ਜਿਵੇਂ-ਜਿਵੇਂ ਬੁਰਾਈ ਸ਼ੁਰੂ ਹੁੰਦੀ ਹੈ ਤਾਂ ਉਸਦੇ ਸੁਭਾਅ ਵਿਚ ਵੀ ਤਬਦੀਲੀ ਸ਼ੁਰੂ ਹੁੰਦੀ ਹੈ। ਉਸ ਤਬਦੀਲੀ ਨੂੰ ਬਾਰੀਕੀ ਨਾਲ ਵੇਖਣਾ ਚਾਹੀਦਾ ਹੈ।

ਉਸ ਤਬਦੀਲੀ ਨੂੰ ਜੇਕਰ ਬਾਰੀਕੀ ਨਾਲ ਵੇਖਾਂਗੇ ਤਾਂ ਮੈਨੂੰ ਯਕੀਨ ਹੈ ਕਿ ਤੁਸੀਂ ਬਿਲਕੁਲ ਸ਼ੁਰੂਆਤ ’ਚ ਹੀ ਆਪਣੇ ਬੱਚੇ ਨੂੰ ਬਚਾ ਲਵੋਗੇ। ਮੈਂ ਸਮਝਦਾ ਹਾਂ ਜੋ ਕੰਮ ਮਾਂ-ਬਾਪ ਕਰ ਸਕਦੇ ਹਨ ਉਹ ਕੋਈ ਨਹੀਂ ਕਰ ਸਕਦਾ। ਸਾਡੇ ਇੱਥੇ ਸਦੀਆਂ ਤੋਂ ਸਾਡੇ ਵੱਡੇ-ਵਡੇਰਿਆਂ ਨੇ ਕੁਝ ਗੱਲਾਂ ਵਿਧੀਪੂਰਵਕ ਕਹੀਆਂ ਹਨ ਅਤੇ ਉਦੋਂ ਤੋਂ ਉਨ੍ਹਾਂ ਨੂੰ ਸਟੇਟਸਮੈਨ ਕਿਹਾ ਜਾਂਦਾ ਹੈ। ਸਾਡੇ ਇੱਥੇ ਕਿਹਾ ਗਿਆ ਹੈ-

5 ਸਾਲ ਲੌ ਲੀਜੀਏ

ਦਸ ਲੌਂ ਤਾੜਨ ਦੇਈ

ਸੁਤ ਹੀ ਸੋਲਹ ਸਾਲ ਮੇਂ

ਮਿੱਤਰ ਸਰਿਜ ਗਨਿ ਦੇਈ


author

Bharat Thapa

Content Editor

Related News