ਆਪਣੇ ਸਵਾਰਥ ਦੀ ਖਾਤਿਰ ਹਮਾਸ ਦੀ ਮਦਦ ਕਰ ਰਿਹਾ ਚੀਨ

Friday, Oct 20, 2023 - 02:39 PM (IST)

ਆਪਣੇ ਸਵਾਰਥ ਦੀ ਖਾਤਿਰ ਹਮਾਸ ਦੀ ਮਦਦ ਕਰ ਰਿਹਾ ਚੀਨ

ਖਾੜੀ ਖੇਤਰ ’ਚ ਜਦੋਂ ਤੋਂ ਇਜ਼ਰਾਈਲ ’ਤੇ ਫਿਲਸਤੀਨੀ ਅੱਤਵਾਦੀ ਧੜੇ ਹਮਾਸ ਦਾ ਹਮਲਾ ਹੋਇਆ ਹੈ ਤਦ ਤੋਂ ਦੁਨੀਆ ਭਰ ’ਚ ਇਹ ਸਵਾਲ ਉੱਠਣ ਲੱਗੇ ਹਨ ਕਿ ਕਿਤੇ ਚੀਨ ਦੀ ਕਮਿਊਨਿਸਟ ਪਾਰਟੀ ਨੇ ਹਮਾਸ ਦੀ ਮਦਦ ਤਾਂ ਨਹੀਂ ਕੀਤੀ ਹੈ? 8 ਅਕਤੂਬਰ ਨੂੰ ਚੀਨ ਦੀ ਕਮਿਊਨਿਸਟ ਪਾਰਟੀ ਦੇ ਵਿਦੇਸ਼ ਮੰਤਰੀ ਦੇ ਬੁਲਾਰੇ ਨੇ ਦੋਵਾਂ ਦੇਸ਼ਾਂ ਦਰਮਿਆਨ ਹਿੰਸਾਤਮਕ ਸੰਘਰਸ਼ ਨੂੰ ਲੈ ਕੇ ਚਿੰਤਾ ਜਤਾਉਂਦੇ ਹੋਏ ਤੁਰੰਤ ਯੁੱਧ ਬੰਦ ਕਰਨ ਦੀ ਅਪੀਲ ਕੀਤੀ। ਨਾਲ ਹੀ 2 ਦੇਸ਼ਾਂ ਦੇ ਸਿਧਾਂਤ ਪੇਸ਼ ਕਰਦਿਆਂ ਫਿਲਸਤੀਨ ਦੀ ਆਜ਼ਾਦੀ ਦੀ ਵਕਾਲਤ ਤੱਕ ਕਰ ਦਿੱਤੀ।

ਇਹ ਧਿਆਨ ਦੇਣ ਵਾਲੀ ਗੱਲ ਹੈ ਕਿ ਫਿਲਸਤੀਨ ਦੇ ਜਾਇਜ਼ ਰਾਸ਼ਟਰੀ ਅਧਿਕਾਰ ਨੂੰ ਲੈ ਕੇ ਸ਼ੀ ਜਿਨਪਿੰਗ ਚੀਨ ਵੱਲੋਂ ਫਿਲਸਤੀਨ ਨੂੰ ਲਗਾਤਾਰ ਆਪਣੀ ਪੂਰੀ ਹਮਾਇਤ ਦਿੰਦੇ ਰਹੇ ਹਨ। ਅਜਿਹੇ ’ਚ ਚੀਨ ਸਥਿਤ ਇਜ਼ਰਾਈਲੀ ਦੂਤਾਵਾਸ ਨੇ ਸੋਸ਼ਲ ਮੀਡੀਆ ਐਕਸ (ਪਹਿਲਾਂ ਟਵਿੱਟਰ) ’ਤੇ ਜਾਰੀ ਆਪਣੇ ਸੰਦੇਸ਼ ’ਚ ਚੀਨ ਨੂੰ ਇਜ਼ਰਾਈਲ ਦੀ ਔਖੀ ਘੜੀ ’ਚ ਉਸ ਦੀ ਹਮਾਇਤ ਕਰਨ ਦੀ ਅਪੀਲ ਕੀਤੀ ਹੈ ਅਤੇ ਕਿਹਾ ਹੈ ਕਿ ਇਸ ਸਮੇਂ ਇਜ਼ਰਾਈਲ ਦੀਆਂ ਸੜਕਾਂ ’ਤੇ ਖੂਨ ਵਹਿ ਰਿਹਾ ਹੈ। ਨਿਰਦੋਸ਼ ਲੋਕਾਂ ਦੀ ਜਾਨ ਜਾ ਰਹੀ ਹੈ।

ਅਜਿਹੇ ’ਚ ਦੋ ਦੇਸ਼ਾਂ ਦੇ ਸਿਧਾਂਤ ਵਾਲੇ ਹੱਲ ਦੀ ਗੱਲ ਕਰਨੀ ਸਹੀ ਨਹੀਂ ਹੈ। ਇਸ ਸਭ ਤੋਂ ਵੱਡੀ ਗੱਲ ਇਹ ਹੈ ਕਿ ਸੀ. ਪੀ. ਸੀ. ਨੇ ਹਮਾਸ ਨੂੰ ਇਕ ਅੱਤਵਾਦੀ ਸੰਗਠਨ ਵੀ ਨਹੀਂ ਮੰਨਿਆ ਹੈ ਸਗੋਂ ਕਿਹਾ ਹੈ ਕਿ ਹਮਾਸ ਦੇ ਲੜਾਕੇ ਆਪਣੇ ਦੇਸ਼ ਦੀ ਪ੍ਰਭੂਸੱਤਾ ਲਈ ਸੰਘਰਸ਼ ਕਰ ਰਹੇ ਹਨ।

ਅਜਿਹਾ ਮੰਨਿਆ ਜਾਂਦਾ ਹੈ ਕਿ ਹਾਲ ਹੀ ਦੇ ਸਾਲਾਂ ’ਚ ਇਜ਼ਰਾਈਲ ਨੇ ਵੱਡੀ ਗਿਣਤੀ ’ਚ ਚੀਨ ਨੂੰ ਆਪਣੀ ਰੱਖਿਆ ਪ੍ਰਣਾਲੀ ਦੀ ਤਕਨੀਕ ਦਾ ਤਬਾਦਲਾ ਇਸ ਉਮੀਦ ਨਾਲ ਕੀਤਾ ਹੈ ਕਿ ਚੀਨ ਭਵਿੱਖ ’ਚ ਕੌਮਾਂਤਰੀ ਮੰਚਾਂ ’ਤੇ ਇਜ਼ਰਾਈਲ ਦਾ ਸਾਥ ਦੇਵੇਗਾ, ਇਸ ਸਮੇਂ ਇਜ਼ਰਾਈਲ ਖੁਦ ਨੂੰ ਠੱਗਿਆ ਮਹਿਸੂਸ ਕਰ ਰਿਹਾ ਹੈ। ਉੱਥੇ ਹੀ ਮਾਹਿਰਾਂ ਦਾ ਇਹ ਵੀ ਕਹਿਣਾ ਹੈ ਕਿ ਇਜ਼ਰਾਈਲ ਚੀਨ ਦੀ ਚਾਲ ਨੂੰ ਸਮਝਣ ’ਚ ਨਾਕਾਮ ਰਿਹਾ ਹੈ।

ਦਰਅਸਲ ਅਸ਼ਾਂਤ ਅਤੇ ਅਸਥਿਰ ਮੱਧ ਪੂਰਬ ਲਈ ਇਕ ਅਜਿਹੀ ਕੁੰਜੀ ਹੈ ਜਿਸ ਦੇ ਆਧਾਰ ’ਤੇ ਉਹ ਪੱਛਮ ਨਾਲ ਆਪਣੇ ਹਿੱਤਾਂ ਦਾ ਸੌਦਾ ਕਰ ਸਕਦਾ ਹੈ। ਮੱਧ ਪੂਰਬ ’ਚ ਅਜਿਹੇ ਹਾਲਾਤ ਪੱਛਮ ਨਾਲ ਚੀਨ ਦੇ ਹਿੱਤਾਂ ਨੂੰ ਸਾਧਣ ’ਚ ਮਦਦ ਕਰਦੇ ਹਨ। ਜਿਸ ਤਰ੍ਹਾਂ ਨਾਲ ਚੀਨ ਉੱਤਰ ਕੋਰੀਆ ਮਾਮਲੇ ’ਚ ਪੱਛਮੀ ਦੇਸ਼ਾਂ ਨਾਲ ਘਿਰਦਾ ਜਾ ਰਿਹਾ ਹੈ ਅਤੇ ਆਪਣੇ ਗੁਆਂਢੀਆਂ ਨੂੰ ਪ੍ਰੇਸ਼ਾਨ ਕਰ ਰਿਹਾ ਹੈ, ਉਸੇ ਤਰ੍ਹਾਂ ਚੀਨ ਲਈ ਅਸ਼ਾਂਤ ਮੱਧ ਪੂਰਬ ਫਾਇਦੇ ਦਾ ਸੌਦਾ ਹੈ। ਇਕ ਵੱਡਾ ਕਾਰਨ ਇਹ ਹੈ ਕਿ ਚੀਨ ਹੁਣ ਆਪਣੇ ਦੇਸ਼ ’ਚ ਹਥਿਆਰ ਬਣਾਉਣ ਲੱਗਾ ਹੈ ਅਤੇ ਉਹ ਪਹਿਲਾਂ ਤੋਂ ਵਿਕਸਿਤ ਕੌਮਾਂਤਰੀ ਹਥਿਆਰਾਂ ਦੇ ਬਾਜ਼ਾਰ ’ਚ ਖੁਦ ਨੂੰ ਸਥਾਪਿਤ ਕਰਨਾ ਚਾਹੁੰਦਾ ਹੈ। ਹੁਣ ਉਹ ਖੁਦ ਨੂੰ ਅਮਰੀਕਾ, ਰੂਸ, ਫਰਾਂਸ, ਇਜ਼ਰਾਈਲ ਦੇ ਬਰਾਬਰ ਦੇਖਦਾ ਹੈ।

ਮੱਧ ਪੂਰਬ ’ਚ ਕਈ ਸੰਗਠਨ ਹਨ ਅਤੇ ਇੱਥੇ ਦੇਸ਼ ਆਪਣੇ ਹਿੱਤਾਂ ਨੂੰ ਲੈ ਕੇ ਆਪਸ ’ਚ ਵੰਡੇ ਹੋਏ ਹਨ। ਇਨ੍ਹਾਂ ਦਰਮਿਆਨ ਸੰਘਰਸ਼ ਨੂੰ ਚੀਨ ਆਪਣੇ ਹਥਿਆਰਾਂ ਦੇ ਬਾਜ਼ਾਰ ਲਈ ਇਕ ਸੁਨਹਿਰੇ ਮੌਕੇ ਦੇ ਤੌਰ ’ਤੇ ਵੇਖਦਾ ਹੈ ਤਾਂ ਉੱਥੇ ਹੀ ਮੱਧ ਪੂਰਬ ’ਚ ਆਪਣੀ ਪਕੜ ਬਣਾ ਕੇ ਉਹ ਅਮਰੀਕੀ ਗਲਬੇ ਨੂੰ ਚੁਣੌਤੀ ਵੀ ਦੇਣਾ ਚਾਹੁੰਦਾ ਹੈ।

ਉੱਥੇ ਹੀ ਜੇ ਅਸੀਂ ਇਸ ਘੇਰੇ ਨੂੰ ਹੋਰ ਵਧਾ ਕੇ ਦੇਖੀਏ ਤਾਂ ਸਾਲ 2023 ’ਚ ਫਿਲਸਤੀਨ ਦੇ ਪ੍ਰਧਾਨ ਮੰਤਰੀ ਮੁਹੰਮਦ ਅੱਬਾਸ ਨੇ ਚੀਨ ਦੀ ਯਾਤਰਾ ਕੀਤੀ ਸੀ, ਠੀਕ ਉਸੇ ਸਮੇਂ ਚੀਨ ਨੇ ਪਾਕਿਸਤਾਨ ਨਾਲ ਆਪਣੇ ਰਣਨੀਤਕ ਸਬੰਧਾਂ ਨੂੰ ਹੋਰ ਗੂੜ੍ਹੇ ਬਣਾਉਣ ਦਾ ਐਲਾਨ ਕੀਤਾ ਸੀ। ਸਾਲ 2005 ਤੋਂ ਹੁਣ ਤੱਕ ਮੁਹੰਮਦ ਅੱਬਾਸ ਦੀ ਇਹ ਚੀਨ ਦੀ 5ਵੀਂ ਯਾਤਰਾ ਹੈ, ਜਦ ਚੀਨ ਮੱਧ ਪੂਰਬ ਨਾਲ ਆਪਣੇ ਰਣਨੀਤਕ ਰਿਸ਼ਤਿਆਂ ’ਚ ਵਾਧਾ ਕਰ ਰਿਹਾ ਹੈ। ਕੁਝ ਚੀਨੀ ਮਾਹਿਰ ਇਹ ਸਵਾਲ ਕਰ ਰਹੇ ਹਨ ਕਿ ਹਮਾਸ ਵੱਲੋਂ ਦਾਗੀਆਂ ਗਈਆਂ ਇੰਨੀਆਂ ਸਾਰੀਆਂ ਮਿਜ਼ਾਈਲਾਂ ਕਿੱਥੋਂ ਆਈਆਂ?

ਈਰਾਨ ਵੀ ਇੰਨੀਆਂ ਜ਼ਿਆਦਾ ਮਿਜ਼ਾਈਲਾਂ ਨਹੀਂ ਬਣਾ ਸਕਦਾ, ਇੱਥੇ ਇਹ ਧਿਆਨ ਦੇਣ ਵਾਲੀ ਗੱਲ ਹੈ ਕਿ ਸੀ. ਪੀ. ਸੀ. ਦੇ ਹਥਿਆਰਾਂ ਦੇ ਖੇਤਰ ’ਚ ਈਰਾਨ ਨਾਲ ਮਜ਼ਬੂਤ ਰਿਸ਼ਤੇ ਬਣ ਰਹੇ ਹਨ। ਚੀਨ ਦੀ ਇਕ ਵੱਡੀ ਸਰਕਾਰੀ ਹਥਿਆਰ ਫੈਕਟਰੀ ’ਚ ਬਣੇ ਹਥਿਆਰਾਂ ਦੀ ਸਪਲਾਈ ਇਕ ਲੰਬੇ ਸਮੇਂ ਤੋਂ ਮੱਧ ਪੂਰਬ ਦੇ ਦੇਸ਼ਾਂ ’ਚ ਜਾ ਰਹੀ ਹੈ, ਇਸ ’ਚ ਕੋਈ ਸ਼ੱਕ ਨਹੀਂ ਹੈ। ਇਨ੍ਹਾਂ ’ਚ ਚਾਈਨਾ, ਨਾਰਥ ਇੰਡਸਟ੍ਰੀਜ਼ ਕਾਰਪੋਰੇਸ਼ਨ ਦਾ ਨਾਂ ਸਭ ਤੋਂ ਉਪਰ ਆਉਂਦਾ ਹੈ। ਅਮਰੀਕਾ ਨੇ ਸਾਲ 2023 ’ਚ ਚੀਨ ਦੀ ਹਥਿਆਰ ਬਣਾਉਣ ਵਾਲੀ ਕੰਪਨੀ ’ਤੇ ਇਸ ਲਈ ਪਾਬੰਦੀ ਲਾ ਦਿੱਤੀ ਸੀ ਕਿਉਂਕਿ ਇਹ ਕੰਪਨੀ ਈਰਾਨ ਨੂੰ ਬਹੁਤ ਸਾਰੀਆਂ ਮਿਜ਼ਾਈਲਾਂ ਵੇਚ ਰਹੀ ਸੀ।

ਅਮਰੀਕਾ ’ਚ ਲੋਕਤੰਤਰ ਹਮਾਇਤੀ ਥਾਂਗ ਪਿਆਛਿਆਓ ਨੇ ਸੋਸ਼ਲ ਮੀਡੀਆ ਐਕਸ ’ਤੇ ਲਿਖਿਆ ਹੈ ਕਿ ਮੀਡੀਆ ਰਿਪੋਰਟਾਂ ’ਚ ਹਮਾਸ ਦੀਆਂ ਮਿਜ਼ਾਈਲਾਂ ਲਈ ਈਰਾਨ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ ਪਰ ਅਸਲ ’ਚ ਇਨ੍ਹਾਂ ਦੀ ਜ਼ਿੰਮੇਵਾਰੀ ਚੀਨ ਦੀ ਸੀ. ਪੀ. ਸੀ. ਦੀ ਹੈ, ਜਿਸ ਨੇ ਈਰਾਨ ਰਾਹੀਂ ਹਮਾਸ ਨੂੰ ਇਹ ਮਿਜ਼ਾਈਲਾਂ ਪਹੁੰਚਾਈਆਂ ਹਨ।


author

Rakesh

Content Editor

Related News