ਕਾਰਾਂ ਹੁਣ ਹਾਰਡਵੇਅਰ ਤੋਂ ਵੱਧ ਸਾਫਟਵੇਅਰ ਹਨ

Tuesday, Mar 05, 2024 - 01:15 PM (IST)

ਕਾਰਾਂ ਹੁਣ ਹਾਰਡਵੇਅਰ ਤੋਂ ਵੱਧ ਸਾਫਟਵੇਅਰ ਹਨ

ਦੱਸਿਆ ਗਿਆ ਹੈ ਕਿ ਐਪਲ ਨੇ ਇਲੈਕਟ੍ਰਿਕ ਸੈਲਫ - ਡਰਾਈਵਿੰਗ ਕਾਰ ਬਣਾਉਣ ਦੇ ਦਹਾਕੇ ਭਰ ਦੇ ਆਪਣੇ ਗੁਪਤ ਯਤਨ ਨੂੰ ਛੱਡ ਦਿੱਤਾ ਹੈ। ਬਲੂਮਬਰਗ ਨੇ ਇਕ ਰਿਪੋਰਟ ’ਚ ਿਕਹਾ ਹੈ ਕਿ ਮੁੱਖ ਕਾਰਜਕਾਰੀ ਅਧਿਕਾਰੀ ਜੈਫ ਵਿਲੀਅਮਸ ਅਤੇ ਪ੍ਰਾਜੈਕਟ ਦੀ ਅਗਵਾਈ ਕਰਨ ਵਾਲੇ ਤਕਨਾਲੋਜੀ ਦੇ ਉਪ ਚੇਅਰਮੈਨ ਕੇਵਿਨ ਲਿੰਚ ਨੇ ਅੰਦਰੂਨੀ ਤੌਰ ’ਤੇ ਇਸ ਦਾ ਐਲਾਨ ਕੀਤਾ ਹੈ।

ਅਜਿਹੀਆਂ ਅਟਕਲਾਂ ਹਨ ਕਿ ਪ੍ਰਾਜੈਕਟ, ਜਿਸ ਦਾ ਸਹਿ-ਨਾਮ ਟਾਈਟਨ ਸੀ, ਨੂੰ ਬੰਦ ਕਰ ਦਿੱਤਾ ਗਿਆ ਸੀ ਤਾਂ ਕਿ ਐਪਲ ਆਪਣੇ ਹੋਰ ਵੱਡੇ ਦਾਅਵਿਆਂ ’ਤੇ ਧਿਆਨ ਕੇਂਦਰਿਤ ਕਰ ਸਕੇ, ਜਿਸ ’ਚ ਜੈਨਰੇਟਿਵ ਏ.ਆਈ. ਅਤੇ ਮਿਸ਼ਰਤ-ਅਸਲੀਅਤ ਵਾਲੇ ਹੈੱਡਸੈੱਟ ਸ਼ਾਮਲ ਹਨ।

ਪਰ ਇਹ ਸੰਭਵ ਹੈ ਕਿ ਐਪਲ ਦਾ ਫੈਸਲਾ ਬਾਜ਼ਾਰ ਦੀਆਂ ਅਸਲੀਅਤਾਂ ਤੋਂ ਪ੍ਰੇਰਿਤ ਸੀ ਕਿਉਂਕਿ ਵਾਹਨ ਸੈਂਕੜੇ ਚੱਲਣ ਵਾਲੇ ਹਿੱਸਿਆਂ ਨਾਲ ਭਾਰੀ ਇੰਜੀਨੀਅਰ ਯੰਤਰਾਂ ਤੋਂ ਲੈ ਕੇ ਦੋ ਦਰਜਨ ਤੋਂ ਵੀ ਘੱਟ ਚੱਲਣ ਵਾਲੇ ਹਿੱਸਿਆਂ ਨਾਲ ਸਾਫਟਵੇਅਰ-ਸੰਚਾਲਿਤ ਯੰਤਰਾਂ ’ਚ ਬਦਲ ਜਾਂਦੇ ਹਨ, ਇਸ ਲਈ ਇਕ ਕਾਰ ਹੁਣ ਹਾਰਡਵੇਅਰ ਤੋਂ ਵੱਧ ਸਾਫਟਵੇਅਰ ਬਾਰੇ ’ਚ ਹੈ। ਇਹ ਸਥਿਤੀ 2014 ਤੋਂ ਬਹੁਤ ਵੱਖ ਹੈ ਜਦ ਐਪਲ ਨੇ ਆਪਣਾ ਕਾਰ ਪ੍ਰਾਜੈਕਟ ਸ਼ੁਰੂ ਕੀਤਾ ਸੀ।

ਸਾਫਟਵੇਅਰ ਦਾ ਮਹੱਤਵ : ਵਾਹਨਾਂ ਦੇ ਬਿਜਲਈਕਰਨ ਅਤੇ ਉੱਨਤ ਸੁਰੱਖਿਆ ਸਹੂਲਤਾਂ ਦੀ ਵਧਦੀ ਮੰਗ ਦਾ ਮਹੱਤਵ ਹੈ ਕਿ ਹਿੱਸਿਆਂ ਅਤੇ ਸਾਫਟਵੇਅਰ ਦਾ ਵੱਧ ਏਕੀਕਰਨ ਟੀਅਰ 1 ਸਪਲਾਇਰਾਂ (ਕੰਪਨੀਆਂ ਜੋ ਆਟੋਮੋਟਿਵ ਉਦਯੋਗ ’ਚ ਉਪਕਰਨ ਨਿਰਮਾਤਾਵਾਂ ਨੂੰ ਸਿੱਧੇ ਪਾਰਟਸ ਜਾਂ ਸਿਸਟਮ ਦੀ ਸਪਲਾਈ ਕਰਦੀਆਂ ਹਨ) ਲਈ ਵਿਕਾਸ ਦੇ ਅਗਲੇ ਚਰਣ ’ਚ ਪਰਿਭਾਸ਼ਿਤ ਕਰੇਗਾ।

ਕੰਪਿਊਟਿੰਗ ਅਤੇ ਸਾਫਟਵੇਅਰ ਇਲੈਕਟ੍ਰਿਕ ਵਾਹਨਾਂ ਦੇ ਕੇਂਦਰ ’ਚ ਹੈ। ਇਕ ਕੇਂਦਰੀ ਪ੍ਰੋਸੈੱਸਰ ਬੈਟਰੀ ਦਾ ਪ੍ਰਬੰਧਨ ਕਰਦਾ ਹੈ ਅਤੇ ਇਲੈਕਟ੍ਰਿਕ ਮੋਟਰ, ਜਨਰੇਟਰ ਅਤੇ ਹੋਰ ਮਹੱਤਵਪੂਰਨ ਪ੍ਰਣਾਲੀਆਂ ਨੂੰ ਚਲਾਉਂਦਾ ਹੈ। ਐਪਲ ਨੂੰ ਇੱਥੇ ਪਹਿਲਾਂ ਤੋਂ ਹੀ ਲੀਡ ਹਾਸਲ ਹੈ। ਐਪਲ ਕਾਰਪਲੇਅ ਅਤੇ ਐਂਡਰਾਇਡ ਆਟੋ ਵਰਗੇ ਸਮਾਰਟਫੋਨ ਏਕੀਕਰਨ ਪਲੇਟਫਾਰਮਾਂ ਦੇ ਹੱਕ ’ਚ ਵਧਦੇ ਰੁਝਾਨ ਨੇ ਲੋਕਾਂ ਦੇ ਆਪਣੇ ਵਾਹਨਾਂ ਨਾਲ ਗੱਲਬਾਤ ਕਰਨ ਦੇ ਤਰੀਕੇ ਨੂੰ ਬਦਲ ਦਿੱਤਾ ਹੈ।

ਅਮਰੀਕਾ ’ਚ ਲਗਭਗ 98 ਫੀਸਦੀ ਨਵੀਆਂ ਕਾਰਾਂ ਐਪਲ ਕਾਰਪਲੇਅ ਅਤੇ ਐਂਡਰਾਇਡ ਆਟੋ ਦਾ ਸਮਰਥਨ ਕਰਦੀਆਂ ਹਨ। ਸਟੇਟਸ ਰਿਸਰਚ ਦੇ ਇਕ ਅਧਿਅੈਨ ਤੋਂ ਪਤਾ ਲੱਗਦਾ ਹੈ ਕਿ ਇਹ ਸਮਾਰਟ ਫੋਨ ਏਕੀਕਰਨ ਪਲੇਟਫਾਰਮ ਹੁਣ ਲਗਭਗ 80 ਫੀਸਦੀ ਨਵੇਂ ਕਾਰ ਖਰੀਦਦਾਰਾਂ ਲਈ ਇਕ ਜ਼ਰੂਰੀ ਸਹੂਲਤ ਹੈ।

ਹਰਮਨਪਿਆਰੇ ਤਕਨੀਕੀ ਵਿਸ਼ਲੇਸ਼ਕ ਮਾਰਕਸ ਬ੍ਰਾਊਨਲੀ ਅਨੁਸਾਰ ਐਪਲ ਨੂੰ ਅਹਿਸਾਸ ਹੋ ਗਿਆ ਹੈ ਕਿ ਅੌਖੇ ਤੋਂ ਵੱਧ ਸੰਪੂਰਨ ਕਾਰ ਸਾਫਟਵੇਅਰ ਅਨੁਭਵ ਨੂੰ ਕੰਟਰੋਲ ਕਰਨ ਲਈ ਪੂਰੀ ਕਾਰ ਬਣਾਉਣ ਦੀ ਲੋੜ ਨਹੀਂ ਹੈ। ਕਾਰ ਨਿਰਮਾਤਾ ਸਾਫਟਵੇਅਰ ਦੇ ਮਾਮਲੇ ’ਚ ਇੰਨੇ ਖਰਾਬ ਹਨ ਕਿ ਹਰ ਕੋਈ ਬਸ ਕਾਰਪਲੇਅ ਚਾਲੂ ਕਰ ਦਿੰਦਾ ਹੈ।

ਐਪਲ ਕਾਰਪਲੇਅ : ਕਾਰਪਲੇਅ ਅਤੇ ਐਂਡਰਾਇਡ ਆਟੋ ਡਰਾਈਵਰਾਂ ਨੂੰ ਆਪਣੇ ਸਮਾਰਟਫੋਨ ਨੂੰ ਇੰਫੋਟੇਨਮੈਂਟ ਸਿਸਟਮ ਨਾਲ ਜੋੜਨ ਦੀ ਆਗਿਆ ਦਿੰਦੇ ਹਨ। ਐਪਲ ਆਈਫੋਨ ਅਤੇ ਕਾਰ ਡੈਸ਼ਬੋਰਡ ਨੂੰ ਜੋੜਨ ਦੇ ਤਰੀਕੇ ਦੇ ਤੌਰ ’ਤੇ 2014 ’ਚ ਕਾਰਪਲੇਅ ਦੀ ਸ਼ੁਰੂਆਤ ਕੀਤੀ ਅਤੇ ਸਾਲਾਂ ਤੋਂ ਗਾਹਕਾਂ ਅਤੇ ਕਾਰ ਕੰਪਨੀਆਂ ’ਚ ਖੁਦ ਨੂੰ ਸਥਾਪਿਤ ਕਰਨ ’ਚ ਕਾਮਯਾਬ ਰਿਹਾ ਅਤੇ ਇਹ ਯਕੀਨੀ ਬਣਾਇਆ ਅਤੇ ਇਸ ਦਾ ਇੰਟਰਫੇਸ ਹਰ ਆਈਫੋਨ ਵਰਤੋਂਕਾਰ ਨੂੰ ਗੱਡੀ ਚਲਾਉਣ ਵੇਲੇ ਮੁਹੱਈਆ ਹੋਵੇ।

ਗਾਹਕਾਂ ਲਈ ਕਾਰਪਲੇਅ ਨੇ ਆਈਫੋਨ ਨੂੰ ਕਾਰ ਦੀ ਇੰਫੋਟੇਨਮੈਂਟ ਸਕ੍ਰੀਨ ਨਾਲ ਜੋੜਿਆ ਅਤੇ ਇਸ ਨੂੰ ਆਪਣੇ ਕਬਜ਼ੇ ’ਚ ਲੈ ਲਿਆ, ਜਿਸ ਨਾਲ ਨਕਸ਼ਾ, ਡਰਾਈਵਿੰਗ ਜਾਣਕਾਰੀ ਅਤੇ ਸਮਾਰਟਫੋਨ ਐਪਸ ਤੋਂ ਕਨੈਕਸ਼ਨ ਲਈ ਇਕ ਸਹਿਜ ਅਨੁਭਵ ਪ੍ਰਦਾਨ ਕੀਤਾ ਗਿਆ।

ਹਾਲਾਂਕਿ ਕਾਰਪਲੇਅ ਸਿੱਧੇ ਤੌਰ ’ਤੇ ਐਪਲ ਦੇ ਮਾਲੀਏ ’ਚ ਯੋਗਦਾਨ ਨਹੀਂ ਪਾਉਂਦਾ ਪਰ ਇਹ ਇਸ ਨੂੰ ਬੜ੍ਹਾਵਾ ਦਿੰਦਾ ਹੈ। ਸੰਪੂਰਨ ਕਾਰ ਸਾਫਟਵੇਅਰ ਅਨੁਭਵ ਨੂੰ ਕੰਟਰੋਲ ਕਰਨ ਲਈ ਪੂਰੀ ਕਾਰ ਬਣਾਉਣ ਦੀ ਲੋੜ ਨਹੀਂ ਹੈ।

ਵਧਦੀ ਉਪਭੋਗਤਾ ਮੰਗ : ਸਲਾਹਕਾਰ ਕੰਪਨੀ ਮੈਕਿਨਸੇ ਨੇ ਪਹਿਲੇ ਉਪਭੋਗਤਾ-ਕੇਂਦਰਿਤ ਅਧਿਐਨ ਦੇ 2023 ਦੇ ਅਪਡੇਟਸ ’ਚ ਕਿਹਾ ਸੀ ਕਿ ਕਨੈਕਟਿਵਿਟੀ ਹੱਲ ਅਤੇ ਮਨੋਰੰਜਨ ਅਤੇ ਉੱਨਤ ਖਤਰੇ ਦੀ ਚਿਤਾਵਨੀ ਵਰਗੀਆਂ ਇਨ-ਕਾਰ ਿਡਜੀਟਲ ਪੇਸ਼ਕਸ਼ਾਂ ਦਾ ਬਾਜ਼ਾਰ ਵਧ ਰਿਹਾ ਹੈ। ਇਸ ’ਚ ਿਕਹਾ ਗਿਆ ਹੈ ਕਿ 2030 ਤੱਕ, ਗੇਮਿੰਗ ਅਤੇ ਓਵਰ-ਦੀ-ਏਅਰ ਅਪਗ੍ਰੇਡ ਵਰਗੀ ਮੁੱਖ ਕਨੈਕਟਿਵਿਟੀ ਵਰਤੋਂ ਦੇ ਮਾਮਲੇ ਗਤੀਸ਼ੀਲਤਾ ਈਕੋਸਿਸਟਮ ’ਚ ਸਾਲਾਨਾ ਵਾਧਾ ਮੁੱਲ ਵਿਚ 250-400 ਬਿਲੀਅਨ ਡਾਲਰ ਪ੍ਰਦਾਨ ਕਰ ਸਕਦੇ ਹਨ।

ਸਮਾਰਟਫੋਨ ਏਕੀਕਰਨ , ਪਸੰਦੀਦਾ ਸੇਵਾਵਾਂ ਅਤੇ ਭੁਗਤਾਨ ਬਦਲਾਂ, ਡਾਟਾ-ਗੁਪਤਤਾ ਚਿੰਤਾਵਾਂ ਅਤੇ ਖੇਤਰੀ ਰੁਝਾਨਾਂ ਦੀ ਲੋੜ ’ਤੇ ਸਰਵੇਖਣ ਡਾਟਾ ਤੋਂ ਪਤਾ ਲੱਗਾ ਹੈ ਕਿ ਭਵਿੱਖ ’ਚ ਲਗਭਗ 50 ਫੀਸਦੀ ਕਾਰ ਮਾਲਕ ਕਨੈਕਟਿਵਿਟੀ ਹੱਲ ਅਤੇ ਇਨ-ਕਾਰ ਡਿਜੀਟਲ ਪੇਸ਼ਕਸ਼ਾਂ ਦੀ ਵੱਧ ਵਰਤੋਂ ਕਰਨਾ ਚਾਹੁੰਦੇ ਹਨ।

ਈ.ਵੀ. (ਇਲੈਕਟ੍ਰਾਨਿਕ ਵਾਹਨ) ਖਰੀਦਾਰ ਇਨ੍ਹਾਂ ਸੇਵਾਵਾਂ ਦੇ ਲਈ ਸਭ ਤੋਂ ਵੱਧ ਰੁਚੀ ਰੱਖਦੇ ਸਨ, ਲਗਭਗ 69 ਫੀਸਦੀ ਨੇ ਕਨੈਕਟਿਵਿਟੀ ਹੱਲਾਂ ਦੀ ਵਰਤੋਂ ਵਧਾਉਣ ਦੀ ਯੋਜਨਾ ਬਣਾਈ ਸੀ ਜਦ ਕਿ 47 ਫੀਸਦੀ ਖਰੀਦਦਦਾਰ ਰਵਾਇਤੀ ਕਾਰਾਂ ਨੂੰ ਖਰੀਦਣ ਦਾ ਇਰਾਦਾ ਰੱਖਦੇ ਸਨ। ਸਾਰੇ ਕਾਰ ਖਰੀਦਾਰਾਂ ’ਚੋਂ ਲਗਭਗ ਅੱਧਿਆਂ ਨੇ ਕਿਹਾ ਕਿ ਉਹ ਅਜਿਹਾ ਵਾਹਨ ਨਹੀਂ ਖਰੀਦਣਗੇ ਜੋ ਅਜਿਹਾ ਨਹੀਂ ਕਰਦਾ।

ਜਿਨ੍ਹਾਂ ਲੋਕਾਂ ਦੇ ਕੋਲ ਐਪਲ ਕਾਰਪਲੇਅ ਜਾਂ ਐਂਡਰਾਇਡ ਆਟੋ ਹੈ, ਉਨ੍ਹਾਂ ’ਚੋਂ 45 ਫੀਸਦੀ ਨੇ ਕਿਹਾ ਕਿ ਉਹ ਨਿਯਮਿਤ ਤੌਰ ’ਤੇ ਸੇਵਾ ਦੀ ਵਰਤੋਂ ਕਰਦੇ ਹਨ ਅਤੇ 85 ਫੀਸਦੀ ਨੇ ਕਿਹਾ ਕਿ ਉਨ੍ਹਾਂ ਨੇ ਕਾਰ ਨਿਰਮਾਤਾ ਦੇ ਬਿਲਟ-ਇਨ ਸਿਸਟਮ ਤੋਂ ਇਸ ਨੂੰ ਤਰਜੀਹ ਦਿੱਤੀ।

ਇਸ ਬਦਲਾਅ ਦੇ ਦਰਮਿਆਨ, ਸਾਫਟਵੇਅਰ ਪੁਰਾਣੇ ਵਾਹਨ ਨਿਰਮਾਤਾਵਾਂ ਲਈ ਕਮਜ਼ੋਰ ਕੜੀ ਸਾਬਿਤ ਹੋ ਰਿਹਾ ਹੈ। ਉਦਾਹਰਣ ਵਜੋਂ ਦੁਨੀਆ ਦੀ ਦੂਜੀ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ਫਾਕਸਵੈਗਨ ਏਜੀ ਨੂੰ ਸਾਫਟਵੇਅਕ ਗੜਬੜੀਆਂ ਕਾਰਨ ਨਵੇਂ ਲਾਂਚ ਟਾਲਣੇ ਪਏ ਹਨ।

ਕਾਰ ਨਿਰਮਾਤਾ ਸਾਫਟਵੇਅਰ ਹਾਇਰਿੰਗ ’ਚ ਤੇਜ਼ੀ ਲਿਆ ਰਹੇ ਹਨ। ਨਿੱਕੇਈ ਰਿਪੋਰਟ ਅਨੁਸਾਰ ਜਾਪਾਨ ਦੀ ਹਾਂਡਾ ਮੋਟਰ ਅਗਲੇ ਸੱਤ ਸਾਲਾਂ ’ਚ ਆਪਣੇ ਸਾਫਟਵੇਅਰ ਪ੍ਰੋਗਰਾਮਾਂ ਦੀ ਗਿਣਤੀ ਦੁੱਗਣੀ ਕਰ ਕੇ 2030 ਤੱਕ ਲਗਭਗ 10,000 ਕਰਨ ਦੀ ਯੋਜਨਾ ਬਣਾ ਰਹੀ ਹੈ। ਇਹ ਆਪਣੀ ਖੁਦ ਦੀ ਸਾਫਟਵੇਅਰ ਇੰਜੀਨੀਅਰਿੰਗ ਟੀਮ ਬਣਾਉਣ ਦੇ ਨਾਲ-ਨਾਲ ਪੁਣੇ ਸਥਿਤ ਕੇ. ਪੀ. ਆਈ. ਟੀ. ਟੈਕਨਾਲੋਜੀਜ਼ ਨਾਲ ਸਾਂਝੇਦਾਰੀ ਨੂੰ ਗੂੜ੍ਹੀ ਕਰੇਗਾ।

ਦੁਨੀਆ ਦੀ ਚੌਥੀ ਸਭ ਤੋਂ ਵੱਡੀ ਵਾਹਨ ਨਿਰਮਾਤਾ, ਐਮਸਟਰਡਮ ਹੈੱਡਕੁਆਰਟਰ ਵਾਲੀ ਸਟੇਲੰਟਿਸ ਨੇ 2025 ਤੱਕ ਭਾਰਤ ’ਚ 1,000 ਤੋਂ ਵੱਧ ਸਾਫਟਵੇਅਰ ਇੰਜੀਨੀਅਰਾਂ ਨੂੰ ਨਿਯੁਕਤ ਕਰਨ ਦੀ ਯੋਜਨਾ ਬਣਾਈ ਹੈ, ਜਿਸ ’ਚ ਇਸ ਦੀ ਆਟੋ ਵਾਹਨ ਯੋਜਨਾ ਵੀ ਸ਼ਾਮਲ ਹੈ।

ਅਨਿਲ ਸਸੀ


author

Rakesh

Content Editor

Related News