ਚੀਨ ਲਈ ਦਲਾਲਾਂ ਦੇ ਰਾਹੀਂ ਵਿਕਦੀਆਂ ਹਨ ਲਾੜੀਆਂ

Wednesday, Jan 04, 2023 - 06:11 PM (IST)

ਚੀਨ ਲਈ ਦਲਾਲਾਂ ਦੇ ਰਾਹੀਂ ਵਿਕਦੀਆਂ ਹਨ ਲਾੜੀਆਂ

ਵੱਖ-ਵੱਖ ਦੇਸ਼ਾਂ ਤੋਂ ਪੈਦਾ ਚੀਨ ’ਚ ਮਨੁੱਖੀ ਸਮਗੱਲਿੰਗ ਦੇ ਦ੍ਰਿਸ਼ ਅਤੇ ਪੀੜਤਾਂ ਨੂੰ ਉੱਥੇ ਰਹਿਣ ਲਈ ਮਜਬੂਰ ਕੀਤੇ ਜਾਣ ਵਾਲੀ ਭਿਆਨਕ ਜ਼ਿੰਦਗੀ ’ਤੇ ਵਿਸਥਾਰ ਨਾਲ ਵੱਖ-ਵੱਖ ਰਿਪੋਰਟਾਂ ਆਈਆਂ ਹਨ। ਉਂਝ ਤਾਂ ਮਨੁੱਖੀ ਸਮੱਗਲਿੰਗ ਦੁਨੀਆ ਦੇ ਵੱਖ-ਵੱਖ ਦੇਸ਼ਾਂ ’ਚ ਹੁੰਦੀ ਹੈ ਪਰ ਚੀਨ ਦੇ ਲਈ ਕੁਝ ਪ੍ਰਮੁੱਖ ਕਾਰਕ ਹਨ ਜੋ ਇਸ ਉਦਯੋਗ ਨੂੰ ਵਧਣ-ਫੁੱਲਣ ’ਚ ਮਦਦ ਕਰਦੇ ਹਨ। ਅਜਿਹੀਆਂ ਰਿਪੋਰਟਾਂ ਹਨ ਕਿ ਦੱਖਣੀ ਏਸ਼ੀਆ ਅਤੇ ਦੱਖਣ ਪੂਰਬੀ ਏਸ਼ੀਆ ਦੇ ਅੰਦਰ ਵੱਖ-ਵੱਖ ਦੇਸ਼ਾਂ ਦੀਆਂ ਔਰਤਾਂ ਨੂੰ ਟੀਚਾਬੱਧ ਕਰਨ ਵਾਲੇ ਚੀਨੀ ਨਾਗਰਿਕਾਂ ਵੱਲੋਂ ਵੱਖ-ਵੱਖ ਲਾੜੀ ਸਮੱਗਲਿੰਗ ਦੇ ਰੈਕੇਟ ਚੱਲ ਰਹੇ ਹਨ।

ਔਰਤ ਸਮੱਗਲਿੰਗ ਦੇ ਮੁੱਖ ਕਾਰਕ

* ਚੀਨ ਕਈ ਖਰਾਬ ਨੀਤੀਗਤ ਫੈਸਲੇ ਲੈਣ ਲਈ ਜਾਣਿਆ ਜਾਂਦਾ ਹੈ ਜੋ ਉਸ ਨੂੰ ਅਤੇ ਬਾਕੀ ਦੀ ਦੁਨੀਆ ਨੂੰ ਪ੍ਰਭਾਵਿਤ ਕਰਦੇ ਰਹਿੰਦੇ ਹਨ। ਸਭ ਤੋਂ ਪ੍ਰਭਾਵਸ਼ਾਲੀ ਅਤੇ ਖਤਰਨਾਕ ‘ਵਨ ਚਾਈਲਡ ਪਾਲਿਸੀ’ ਹੈ ਜਿਸ ਨੂੰ ਲਿੰਗ ਚਿੰਨ੍ਹਾਤਮਕ ਗਰਭਪਾਤ ਦੇ ਪ੍ਰਸਾਰ ਨਾਲ ਜੋੜਿਆ ਜਾਂਦਾ ਹੈ। ਚੀਨ ਲਈ ਲਿੰਗ ਅਨੁਪਾਤ ਭੈੜਾ ਸੁਪਨਾ ਬਣ ਗਿਆ ਹੈ। ਉੱਥੇ ਲੰਬੇ ਸਮੇਂ ਤੋਂ ਲਾੜੀਆਂ ਦੀ ਘਾਟ ਹੈ। ਇਹੀ ਦੇਸ਼ਾਂ ਤੋਂ ਚੀਨ ’ਚ ਲਾੜੀਆਂ ਦੀ ਸਮੱਗਲਿੰਗ ਦੇ ਮੁੱਢਲੇ ਕਾਰਨਾਂ ’ਚੋਂ ਇਕ ਬਣ ਗਿਆ ਹੈ।

* ਚੀਨ ਦੇ ਤੇਜ਼ ਆਰਥਿਕ ਵਿਕਾਸ ਨੇ ਇਨ੍ਹਾਂ ਔਰਤਾਂ ਦੇ ਬਦਲੇ ਦਲਾਲਾਂ ਨੂੰ ਸੌਖਾ ਅਤੇ ਭਾਰੀ ਭੁਗਤਾਨ ਕਰਨ ਦਾ ਰਾਹ ਪੱਧਰਾ ਕੀਤਾ ਹੈ। ਉੱਥੇ ਨਿੱਜੀ ਆਰਥਿਕ ਹਾਲਤਾਂ ’ਚ ਸੁਧਾਰ ਹੋਇਆ ਹੈ।

* ਆਰਥਿਕ ਵਿਕਾਸ ਨੇ ਵੀ ਵੱਧ ਚੀਨੀ ਔਰਤਾਂ ਨੂੰ ਕਾਰਜਬਲ ’ਚ ਸ਼ਾਮਲ ਹੋਣ ਲਈ ਪ੍ਰੇਰਿਤ ਕੀਤਾ ਹੈ। ਕਾਰਜਬਲ ’ਚ ਵੱਧ ਔਰਤਾਂ ਦੇ ਹੋਣ ਦਾ ਭਾਵ ਇਹ ਹੈ ਕਿ ਉੱਥੇ ਔਰਤਾਂ ਤੇਜ਼ੀ ਨਾਲ ਆਪਣੇ ਹੱਕਾਂ ਦੀ ਵਿੱਤੀ ਆਜ਼ਾਦੀ ’ਤੇ ਜ਼ੋਰ ਦੇ ਰਹੀਆਂ ਹਨ। ਦੁਖੀ ਔਰਤਾਂ ਵਿਆਹ ਦੇ ਬੰਧਨ ’ਚ ਰਹਿਣ ਤੋਂ ਨਾਂਹ ਕਰ ਰਹੀਆਂ ਹਨ। ਔਰਤਾਂ ਦਾ ਆਪਣੇ ਵਿਆਹਾਂ ਤੋਂ ਬਾਹਰ ਨਿਕਲਣਾ ਹੀ ਚੀਨ ’ਚ ਇੰਨੇ ਸਾਰੇ ਤਲਾਕਸ਼ੁਦਾ ਮਰਦਾਂ ਦਾ ਕਾਰਨ ਬਣਿਆ ਹੈ। ਇਹੀ ਲੋਕ ਅਕਸਰ ਦਲਾਲਾਂ ਦੇ ਮੁੱਢਲੇ ਗਾਹਕ ਹੁੰਦੇ ਹਨ।

* ਚੀਨ ਦੇ ਦਿਹਾਤੀ ਇਲਾਕਿਆਂ ’ਚ ਔਰਤਾਂ ਦੀ ਇਕ ਵੱਡੀ ਕਮੀ ਦੀ ਸੂਚਨਾ ਮਿਲੀ ਹੈ। ‘ਵਨ ਚਾਈਲਡ ਪਾਲਿਸੀ’ ਅਤੇ ਲਿੰਗ ਚਿੰਨ੍ਹਾਤਮਕ ਗਰਭਪਾਤ ਦੋਵਾਂ ਦੇ ਨਤੀਜੇ ਵਜੋਂ ਔਰਤ ਸਮੱਗਲਿੰਗ ਇਕ ਖਿੱਚ ਦਾ ਕੇਂਦਰ ਬਣ ਗਈ ਹੈ।

* ਚੀਨ ਦੇ ਕਈ ਇਲਾਕੇ ਜਿਵੇਂ ਬੀਜਿੰਗ, ਸ਼ਿਨਜਿਆਂਗ, ਡੋਂਗਗੁਆਨ ਹੋਰ ਵੱਧ ਵੇਸਵਾਪੁਣੇ ਦੇ ਆਕਰਸ਼ਣ ਦੇ ਕੇਂਦਰ ਬਣ ਗਏ ਹਨ ਜੋ ਸੈਕਸ ਸਮੱਗਲਿਗ ਦੇ ਸ਼ਿਕਾਰ ਲੋਕਾਂ ਲਈ ਪ੍ਰਮੁੱਖ ਬਾਜ਼ਾਰ ਬਣ ਗਏ ਹਨ। ਵੱਡੀ ਸਮੱਸਿਆ ਇਹ ਹੈ ਕਿ ਚੀਨ ’ਚ ਹੋਣ ਵਾਲੇ ਜ਼ਿਆਤਾਤਰ ਵੇਸਵਾਪੁਣੇ ਦੇ ਧੰਦੇ ਜਬਰੀ ਧੰਦੇ ਬਣ ਚੁੱਕੇ ਹਨ।

* ਚੀਨ ਇਕ ਸਾਈਬਰ ਸੈਕਸ ਸੱਭਿਆਚਾਰ ਹੋਣ ਲਈ ਵੀ ਪ੍ਰਸਿੱਧ ਹੈ ਜਿੱਥੇ ਉਸ ਸਮੱਗਰੀ ’ਚ ਰੁਚੀ ਰੱਖਣ ਵਾਲੇ ਖਾਸ ਕਿਸਮ ਦੇ ਦਰਸ਼ਕਾਂ ਲਈ ਕੈਮਰੇ ’ਤੇ ਲਾਈਵ ਹੋ ਕੇ ਔਰਤਾਂ ਨਾਲ ਜਬਰ-ਜ਼ਨਾਹ ਕੀਤਾ ਜਾਂਦਾ ਹੈ। ਇਨ੍ਹਾਂ ਆਨਲਾਈਨ ਰੇਪ ’ਚ ਵਰਤੀਆਂ ਜਾਣ ਵਾਲੀਆਂ ਔਰਤਾਂ ਦੂਜੇ ਦੇਸ਼ਾਂ ਤੋਂ ਸਮੱਗਲ ਕਰਕੇ ਲਿਆਂਦੀਆਂ ਗਈਆਂ ਹਨ।

* ਲਿੰਗ ਅਸੰਤੁਲਨ ਦੇ ਕਾਰਨ ਚੀਨ ’ਚ ਦਾਜ ਦੀਆਂ ਕੀਮਤਾਂ ’ਚ ਵੀ ਵਾਧਾ ਹੋਇਆ ਹੈ। ਇਸ ਲਈ ਪਰਿਵਾਰਾਂ ਨੂੰ ਚੀਨੀ ਸਥਾਨਕ ਔਰਤ ਨਾਲ ਵਿਆਹ ਕਰਨ ਦੀ ਤੁਲਨਾ ’ਚ ਦਰਾਮਦ ਲਾੜੀ ਲਈ ਦਲਾਲਾਂ ਨੂੰ ਭੁਗਤਾਨ ਕਰਨਾ ਸੌਖਾ ਲੱਗ ਰਿਹਾ ਹੈ।

* ਚੀਨ ਨੇ ਤੇਜ਼ੀ ਨਾਲ ਖੇਤਰੀ ਸ਼ਕਤੀ ਦਾ ਸਥਾਨ ਹਾਸਲ ਕੀਤਾ ਹੈ। ਚੀਨ ਦੇ ਗੁਆਂਢ ’ਚ ਕਈ ਬੜੇ ਗਰੀਬ ਦੇਸ਼ ਹਨ। ਔਰਤਾਂ ਦੀ ਸਮੱਗਲਿੰਗ ਲਈ ਮੁੱਖ ਤੌਰ ’ਤੇ ਦਲਾਲਾਂ ਵੱਲੋਂ ਟੀਚਾਬੱਧ ਦੇਸ਼ਾਂ ’ਚ ਕੰਬੋਡੀਆ, ਮੰਗੋਲੀਆ, ਵੀਅਤਨਾਮ, ਨੇਪਾਲ, ਪਾਕਿਸਤਾਨ ਅਤੇ ਥਾਈਲੈਂਡ ਸ਼ਾਮਲ ਹਨ।

* ਇਨ੍ਹਾਂ ’ਚੋਂ ਬਹੁਤ ਸਾਰੇ ਦੇਸ਼ ਚੀਨ ਦੇ ਨਾਲ ਜ਼ਮੀਨੀ ਸਰਹੱਦ ਸਾਂਝੀ ਕਰਦੇ ਹਨ ਜੋ ਕਿ ਚੰਗੀ ਤਰ੍ਹਾਂ ਸੁਰੱਖਿਅਤ ਨਹੀਂ ਹੈ ਅਤੇ ਔਰਤਾਂ ਦੀ ਆਸਾਨੀ ਨਾਲ ਸਮੱਗਲਿੰਗ ਦੀ ਇਜਾਜ਼ਤ ਦਿੰਦੇ ਹਨ।

* ਇਨ੍ਹਾਂ ਦੇਸ਼ਾਂ ਦੀਆਂ ਦਿਹਾਤੀ ਔਰਤਾਂ ਜਿਨ੍ਹਾਂ ਕੋਲ ਬੇਹੱਦ ਘੱਟ ਵਿੱਤੀ ਸਹਾਇਤਾ ਹੈ, ਉਹ ਅਕਸਰ ਹੀ ਦਲਾਲਾਂ ਦੀ ਮਨੋਪਲੀ ਦੀਆਂ ਸ਼ਿਕਾਰ ਹੋ ਜਾਂਦੀਆਂ ਹਨ ਜੋ ਵਿਆਹ ਦੇ ਝੂਠੇ ਵਾਅਦੇ ਕਰ ਕੇ ਉਨ੍ਹਾਂ ਨੂੰ ਚੀਨ ਲੈ ਜਾਂਦੇ ਹਨ।

* ਦਲਾਲ ਚੀਨ ’ਚ ਵਧੀਆ ਰੋਜ਼ਗਾਰ ਦੇ ਮੌਕੇ ਅਤੇ ਚੰਗੀ ਤਨਖਾਹ ਵਾਲੀ ਨੌਕਰੀ ਦਾ ਇਸ਼ਤਿਹਾਰ ਦਿੰਦੇ ਹਨ ਜਿਨ੍ਹਾਂ ਨੂੰ ਦੇਖ ਕੇ ਅਕਸਰ ਗਰੀਬ ਲੜਕੀਆਂ ਸ਼ਿਕਾਰ ਹੋ ਜਾਂਦੀਆਂ ਹਨ।

ਔਰਤ ਸਮੱਗਲਿੰਗ ਦੇ ਤੌਰ-ਤਰੀਕੇ

* ਔਰਤਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਧਨ ਨਾਲ ਭਰਮਾਇਆ ਜਾਂਦਾ ਹੈ।

* ਆਨਲਾਈਨ ਡੇਟਿੰਗ ਐਪਲੀਕੇਸ਼ਨ ਦੇ ਰਾਹੀਂ।

* ਪੁਲਸ, ਸਰਕਾਰੀ ਅਧਿਕਾਰੀਆਂ ਦੇ ਰੂਪ ’ਚ ਵਿਸ਼ਵਾਸ ਹਾਸਲ ਕਰ ਕੇ ਪੀੜਤਾਂ ਨੂੰ ਫਸਾਇਆ ਜਾਂਦਾ ਹੈ।

* ਲਾੜੀਆਂ ਨੂੰ ਡਰੱਗਸ ਦੇ ਕੇ ਉਨ੍ਹਾਂ ਨੂੰ ਚੀਨ ਦੀ ਸਰਹੱਦ ਤੋਂ ਪਰ੍ਹੇ ਲਿਜਾਇਆ ਜਾਂਦਾ ਹੈ।

* ਵਿੱਦਿਅਕ ਪ੍ਰੋਗਰਾਮ ਰਾਹੀਂ ਕੁਝ ਦਲਾਲ ਚੀਨ ’ਚ ਚੰਗੀ ਸਿੱਖਿਆ ਦਾ ਲਾਲਚ ਦੇ ਕੇ ਲੜਕੀਆਂ ਨੂੰ ਫਸਾਉਂਦੇ ਹਨ।

* ਵਿਦੇਸ਼ੀ ਲਾੜਿਆਂ ਦੀ ਭਾਲ ’ਚ ਲਾੜੀਆਂ ਦੀ ਵੈੱਬਸਾਈਟ ਚਲਾਈ ਜਾਂਦੀ ਹੈ।

ਵਰਨਣਯੋਗ ਹੈ ਕਿ ਪਾਕਿਸਤਾਨ ਤੋਂ ਘੱਟ ਗਿਣਤੀ ਇਸਾਈ ਭਾਈਚਾਰੇ ਨਾਲ ਸਬੰਧ ਰੱਖਣ ਵਾਲੀਆਂ ਨਾਬਾਲਿਗ ਲੜਕੀਆਂ ਨੂੰ ਉਨ੍ਹਾਂ ਦੇ ਮਾਂ-ਬਾਪ ਚੀਨ ’ਚ ਵੱਡੀ ਉਮਰ ਦੇ ਲਾੜਿਆਂ ਕੋਲ ਵੇਚ ਦਿੰਦੇ ਹਨ। ਇਸ ਦੇ ਬਦਲੇ ਉਨ੍ਹਾਂ ਨੂੰ ਬੇਹੱਦ ਘੱਟ ਰਕਮ ਮਿਲਦੀ ਹੈ। ਕਈ ਵਾਰ ਤਾਂ ਲੜਕੀਆਂ ਦੇ ਨਾ ਮੰਨਣ ਦੇ ਬਾਅਦ ਉਨ੍ਹਾਂ ਦੇ ਅੰਗਾਂ ਨੂੰ ਕੱਟ ਕੇ ਵੀ ਵੇਚ ਦਿੱਤਾ ਜਾਂਦਾ ਹੈ।


author

Rakesh

Content Editor

Related News