ਭਾਜਪਾ ਅਕਬਰ ਦੀ ''ਮਨਸਬਾਦਾਰੀ ਵਿਵਸਥਾ'' ਦੀ ਤਰ੍ਹਾਂ ਕੰਮ ਕਰਦੀ ਹੈ
Tuesday, Aug 29, 2023 - 12:36 PM (IST)

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਆਪਣੇ ਮੰਤਰੀਆਂ ਨੂੰ 2024 ਦੀਆਂ ਆਮ ਚੋਣਾਂ ਪਿੱਛੋਂ ਰਾਜ ਸਭਾ ਤੋਂ ਲੋਕ ਸਭਾ ਰਾਹੀਂ ਸੰਸਦ ’ਚ ਪ੍ਰਵੇਸ਼ ਕਰਨ ਲਈ ਕਹਿਣਾ ਸਹੀ ਹੈ। ਪ੍ਰਧਾਨ ਮੰਤਰੀ ਨੇ ਸੰਕੇਤ ਦਿੱਤਾ ਕਿ ਜੋ ਲੋਕ ਰਾਜ ਸਭਾ ਮੈਂਬਰ ਦੇ ਤੌਰ ’ਤੇ ਦੋ ਕਾਰਜਕਾਲ ਪੂਰਾ ਕਰਦੇ ਹਨ ਅਤੇ ਮੰਤਰੀ ਪ੍ਰੀਸ਼ਦ ਦਾ ਹਿੱਸਾ ਬਣੇ ਰਹਿੰਦੇ ਹਨ, ਉਨ੍ਹਾਂ ਨੂੰ ਪਹਿਲਾਂ ਤੋਂ ਹੀ ਆਪਣੀ ਪੰਸਦ ਦੀਆਂ ਸੀਟਾਂ ਦੀ ਪਛਾਣ ਕਰਨੀ ਚਾਹੀਦੀ ਹੈ ਅਤੇ 2024 ਦੀਆਂ ਆਮ ਚੋਣਾਂ ਲੜਨੀਆਂ ਚਾਹੀਦੀਆਂ ਹਨ।
ਸਾਡੇ ਸੰਵਿਧਾਨ ਅਨੁਸਾਰ ਪ੍ਰਧਾਨ ਮੰਤਰੀ ਅਤੇ ਉਨ੍ਹਾਂ ਦੀ ਮੰਤਰੀ ਪ੍ਰੀਸ਼ਦ ਲਈ ਇਕੱਲੇ ਲੋਕ ਸਭਾ ਦਾ ਮੈਂਬਰ ਹੋਣਾ ਲਾਜ਼ਮੀ ਨਹੀਂ ਹੈ। ਹਾਲਾਂਕਿ ਕੋਈ ਬਿੱਲ ਤਦ ਹੀ ਪਾਸ ਹੋ ਸਕਦਾ ਹੈ ਜਦ ਉਹ ਲੋਕ ਸਭਾ ਅਤੇ ਰਾਜ ਸਭਾ ’ਚ ਪਾਸ ਹੋਵੇ। ਇਹ ਲੋਕ ਸਭਾ ਦੇ ਮੈਂਬਰ ਹਨ ਜੋ ਸਿਰਫ ਵਿਸ਼ਵਾਸ ਜਾਂ ਬੇਵਸਾਹੀ ਮਤੇ ’ਤੇ ਮਤਦਾਨ ਕਰ ਸਕਦੇ ਹਨ।
ਭਾਜਪਾ ਦੇ ਸੰਗਠਨਾਤਮਕ ਢਾਂਚੇ ਦੇ ਸੰਦਰਭ ’ਚ ਇਸ ਸੰਕੇਤ ਦੇ ਵੱਡੇ ਮਾਅਨੇ ਹਨ। ਇਨ੍ਹਾਂ ਸਾਰੇ ਮਾਮਲਿਆਂ ਲਈ ਭਾਜਪਾ ਇਕ ਕਾਡਰ ਆਧਾਰਿਤ ਪਾਰਟੀ ਹੈ ਅਤੇ ਅਤੀਤ ਅਤੇ ਵਰਤਮਾਨ ਦੇ ਇਸ ਦੇ ਚੋਟੀ ਦੇ ਆਗੂਆਂ ਨੇ ਨਤੀਜਿਆਂ ਦੀ ਪ੍ਰਵਾਹ ਕੀਤੇ ਬਿਨਾਂ ਵੋਟਰਾਂ ਦਾ ਸਾਹਮਣਾ ਕਰਨ ਤੋਂ ਕਦੇ ਪਰਹੇਜ਼ ਨਹੀਂ ਕੀਤਾ।
ਇੱਥੇ ਇਹ ਖੱਬੇਪੱਖੀ ਪਾਰਟੀਆਂ ਤੋਂ ਵੱਖਰੀ ਹੈ। ਖੱਬੇਪੱਖੀ ਦਲਾਂ ਦੇ ਪੋਲਿਟ ਬਿਊਰੋ ਮੈਂਬਰਾਂ ਜਾਂ ਬੌਧਿਕ ਵਰਗ ਨੂੰ ਜ਼ਾਹਰਾ ਕਾਰਨਾਂ ਕਰ ਕੇ ਵੋਟਰਾਂ ਦਾ ਸਾਹਮਣਾ ਨਹੀਂ ਕਰਨਾ ਪੈ ਰਿਹਾ ਹੈ ਅਤੇ ਉਹ ਪਾਰਟੀ ਅਤੇ ਉਸ ਦੇ ਵਿਧਾਇਕਾਂ ਅਤੇ ਮੰਤਰੀਆਂ ਨੂੰ ਰਿਮੋਟ ਕੰਟਰੋਲ ਨਾਲ ਕਾਬੂ ਕਰਨਾ ਪਸੰਦ ਕਰਦੇ ਹਨ, ਜਿਸ ਨਾਲ ਉਹ ਬਿਨਾਂ ਜਵਾਬਦੇਹੀ ਦੇ ਸੱਤਾ ਦਾ ਆਨੰਦ ਲੈ ਰਹੇ ਹਨ।
ਪੀ. ਐੱਮ. ਨੇ ਜੋ ਕਿਹਾ ਉਸ ਦੇ ਕਈ ਸਿੱਟੇ ਕੱਢੇ ਜਾ ਸਕਦੇ ਹਨ। ਭਾਜਪਾ ਕੋਲ ਖੱਬੇਪੱਖੀ ਦਲਾਂ ਵਾਂਗ ਬੁੱਧੀਜੀਵੀਆਂ, ਪ੍ਰਸ਼ਾਸਕਾਂ ਅਤੇ ਪਾਰਟੀ ਵਰਕਰਾਂ ਲਈ ਵੱਖਰਾ ਵਿੰਗ ਨਹੀਂ ਹੈ। ਇੱਥੇ ਕੋਈ ਵੱਖਰੇ ਡੱਬੇ ਨਹੀਂ ਹਨ ਜਿਨ੍ਹਾਂ ’ਚ ਪਾਰਟੀ ਵਰਕਰਾਂ ਦਾ ਹਰ ਸਮੂਹ ਵੱਖ-ਵੱਖ ਰਹਿੰਦਾ ਹੈ ਅਤੇ ਕਾਰਜ ਕਰਦਾ ਹੈ।
ਹਾਲਾਂਕਿ ਆਰ. ਐੱਸ. ਐੱਸ. ਭਾਜਪਾ ਦਾ ਵਿਚਾਰਕ ਫੈਮਿਲੀ ਮੈਂਬਰ ਹੈ ਪਰ ਆਰ. ਐੱਸ. ਐੱਸ. ਦੇ ਅਹੁਦੇਦਾਰ ਦਾ ਨਾ ਤਾਂ ਚੋਣ ਲੜਦੇ ਹਨ ਅਤੇ ਨਾ ਹੀ ਵਿਧਾਇਕ ਜਾਂ ਮੰਤਰੀ ਬਣਨਾ ਚਾਹੁੰਦੇ ਹਨ, ਜਦ ਤੱਕ ਕਿ ਆਰ. ਐੱਸ. ਐੱਸ. ਉਨ੍ਹਾਂ ਨੂੰ ਭਾਜਪਾ ’ਚ ਸ਼ਾਮਲ ਹੋਣ ਅਤੇ ਪਾਰਟੀ ਲਈ ਕੰਮ ਕਰਨ ਲਈ ਨਾ ਕਹੇ, ਫਿਰ ਵੀ ਉਹ ਚੋਣ ਮੁਕਾਬਲਿਆਂ, ਜਿੱਤ ਜਾਂ ਮੰਤਰੀ ਅਹੁਦੇ ਦਾ ਲਾਭ ਲਏ ਬਿਨਾਂ ਭਾਜਪਾ ਲਈ ਕੰਮ ਕਰ ਸਕਦੇ ਹਨ। ਹਾਲਾਂਕਿ ਭਾਜਪਾ ਵੱਖ-ਵੱਖ ਕਾਰਨਾਂ ਕਰ ਕੇ ਪਾਰਟੀ ’ਚ ਨਵੇਂ ਲੋਕਾਂ ਨੂੰ ਟਿਕਟ ਦਿੰਦੀ ਹੈ, ਜਿਸ ਨਾਲ ਉਨ੍ਹਾਂ ਦੀ ਵਿਅਕਤੀਗਤ ਹਰਮਨਪਿਆਰਤਾ, ਜਿੱਤਣ ਦੀ ਸਮਰੱਥਾ ਅਤੇ ਚੋਣ ਦੌਰਾਨ ਉਹ ਕੀ ਲਿਆ ਸਕਦੇ ਹਨ, ਸ਼ਾਮਲ ਹੈ।
ਭਾਜਪਾ ਸਮਰਾਟ ਅਕਬਰ ਦੀ ਮਨਸਬਦਾਰੀ ਵਿਵਸਥਾ ਵਾਂਗ ਕੰਮ ਕਰਦੀ ਹੈ। ਮਨਸਬਦਾਰੀ ਪ੍ਰਣਾਲੀ ਅਨੁਸਾਰ ਹਰ ਕੋਈ ਪਹਿਲਾਂ ਇਕ ਫੌਜੀ ਹੈ ਅਤੇ ਉਸ ਪਿੱਛੋਂ ਹੀ ਕੁਝ ਹੋਰ। ਭਾਵੇਂ ਹੀ ਉਹ ਨਾਗਰਿਕ ਅਹੁਦਿਆਂ ’ਤੇ ਪ੍ਰਵੇਸ਼ ਕਰਦੇ ਹਨ, ਉਹ ਫੌਜੀ ਅਹੁਦਿਆਂ ’ਤੇ ਬਦਲੇ ਜਾਣ ਅਤੇ ਸਾਮਰਾਜ ਵੱਲੋਂ ਜੰਗ ਵਿਚ ਹਿੱਸਾ ਲੈਣ ਲਈ ਉੱਤਰਦਾਈ ਹਨ।
ਹਰ ਮਨਸਬਦਾਰ ਨੂੰ ਇਕ ਫੌਜ ਰੱਖਣੀ ਪੈਂਦੀ ਹੈ, ਜਿਸ ਨੂੰ ਅਕਬਰ ਦੀ ਫੌਜ ਦੀ ਇਕ ਬਟਾਲੀਅਨ ਦੇ ਤੌਰ ’ਤੇ ਜੰਗ ’ਚ ਹਿੱਸਾ ਲੈਣਾ ਚਾਹੀਦਾ ਹੈ, ਜਦ ਸਮਰਾਟ ਚਾਹੁੰਦਾ ਹੈ ਕਿ ਉਹ ਕਿਸੇ ਖੇਤਰ ਦੇ ਖਿਲਾਫ ਜੰਗ ਛੇੜਨ ਸਮੇਂ ਹਿੱਸਾ ਲੈਣ।
ਮਨਸਬਦਾਰ ਨੂੰ ਉਨ੍ਹਾਂ (ਜਗੀਰਦਾਰਾਂ) ਨੂੰ ਵੰਡੀ ਜ਼ਮੀਨ ’ਚੋਂ ਮਾਮਲਾ ਇਕੱਠਾ ਕਰਨ ਦਾ ਅਧਿਕਾਰ ਦਿੱਤਾ ਗਿਆ ਅਤੇ ਅਮੀਰ, ਅਮੀਰ-ਅਲ-ਕਬੀਰ, ਅਮੀਰ-ਅਲ-ਉਮਰਾ ਅਤੇ ਰਾਜਾ ਵਰਗੀਆਂ ਉਪਾਧੀਆਂ ਦਿੱਤੀਆਂ ਗਈਆਂ। ਉਹ ਸਮਰਾਟ ਦੇ ਦਰਬਾਰ ਦੇ ਮੈਂਬਰ ਵੀ ਬਣ ਗਏ। ਅਕਬਰ ਦੇ ਵਿੱਤ ਮੰਤਰੀ ਰਾਜਾ ਟੋਡਰ ਮੱਲ ਅਤੇ ਉਨ੍ਹਾਂ ਦੇ ਦਰਬਾਰ ਦੇ ਮੁੱਖ ਸੈਨਾਪਤੀ ਅਤੇ ਬੁੱਧੀਮਾਨ ਵਿਅਕਤੀ ਬੀਰਬਲ ਦਰਮਿਆਨ ਕੋਈ ਫਰਕ ਨਹੀਂ ਹੈ।
ਜਦ ਅਕਬਰ ਨੇ ਯੂਸਫਜਈ ਅਫਗਾਨ ਕਬੀਲੇ ਦੀ ਬਗਾਵਤ ਨੂੰ ਦਬਾਉਣ ਲਈ ਬੀਰਬਲ ਅਤੇ ਉਸ ਦੀ ਫੌਜ ਨੂੰ ਭੇਜਿਆ ਤਾਂ ਗਰੀਬ ਬ੍ਰਾਹਮਣ ਬੀਰਬਲ, ਜੋ ਜੰਗ ਦੀ ਕਲਾ ਨਹੀਂ ਜਾਣਦਾ ਸੀ, ਉਸ ਦੇ 8,000 ਫੌਜੀਆਂ ਨੇ ਮਲੰਦਰੀ ਦੱਰੇ ਦੀ ਲੜਾਈ ’ਚ ਆਪਣੀ ਜਾਨ ਗੁਆ ਦਿੱਤੀ। ਲੋਕਤੰਤਰ ’ਚ ਚੋਣਾਂ ’ਚ ਸਫਲਤਾ ਅਤੇ ਅਸਫਲਤਾ ਪ੍ਰਕਿਰਿਆ ਦਾ ਹਿੱਸਾ ਹੈ ਅਤੇ ਇਸ ’ਤੇ ਜੀਵਨ ਦੀ ਹਾਨੀ ਸ਼ਾਮਲ ਨਹੀਂ ਹੈ।
ਭਾਜਪਾ ’ਚ ਹਰ ਕੋਈ ਵਰਕਰ ਹੈ ਚਾਹੇ ਉਹ ਪੀ.ਐੱਮ. ਹੋਵੇ ਜਾਂ ਸੀ.ਐੱਮ. ਹੋਵੇ ਜਾਂ ਮੰਤਰੀ ਪ੍ਰੀਸ਼ਦ ਦਾ ਮੈਂਬਰ ਹੋਵੇ। ਉਹ ਪਾਰਟੀ ਦਾ ਕੰਮ ਆਮਤੌਰ ’ਤੇ ਵਿਧਾਨਕ ਅਤੇ ਸਰਕਾਰੀ ਜ਼ਿੰਮੇਵਾਰੀਆਂ ਤੋਂ ਵੱਧ ਪਹਿਲ ਨਾਲ ਕਰਦਾ ਹੈ। ਕਿਸੇ ਚੋਣ ਖੇਤਰ ਤੋਂ ਸਿੱਧੇ ਉਮੀਦਵਾਰ ਦੇ ਤੌਰ ’ਤੇ ਚੋਣ ਲੜਨੀ ਪਾਰਟੀ ਦੇ ਕੰਮ ਦਾ ਮੂਲ ਹੈ। ਪਾਰਟੀ ਦੇ ਸਾਰੇ ਚੋਟੀ ਦੇ ਨੇਤਾਵਾਂ ਜਿਵੇਂ ਵਾਜਪਾਈ, ਅਡਵਾਨੀ, ਮੁਰਲੀ ਮਨੋਹਰ ਜੋਸ਼ੀ, ਨਰਿੰਦਰ ਮੋਦੀ, ਰਾਜਨਾਥ ਸਿੰਘ, ਅਮਿਤ ਸ਼ਾਹ, ਯੋਗੀ ਆਦਿਤਿਆਨਾਥ ਨੂੰ ਕਈ ਵਾਰ ਵੋਟਰਾਂ ਦਾ ਸਾਹਮਣਾ ਕਰਨਾ ਪਿਆ।
ਪੀ.ਐੱਮ. ਦਾ ਇਸ਼ਾਰਾ ਭਾਜਪਾ ਲਈ ਕਿਉਂ ਚੰਗਾ ਹੈ?
ਪਹਿਲਾ ਕਾਰਨ ਇਹ ਹੈ ਕਿ ਜੇ ਰਾਜ ਸਭਾ ਮੈਂਬਰ ਨੂੰ ਕੁਝ ਪ੍ਰਮੁੱਖ ਵਿਭਾਗ ਦੇਣ ’ਤੇ ਲੋਕ ਸਭਾ ਸੰਸਦ ਮੈਂਬਰ ਦਰਮਿਆਨ ਕੋਈ ਨਾਰਾਜ਼ਗੀ ਨਹੀਂ ਹੈ ਪਰ ਬੇਚੈਨੀ ਦੀ ਚੰਗਿਆੜੀ ਜ਼ਰੂਰ ਹੈ। ਅੰਗਾਰਿਆਂ ਨੂੰ ਪਾਰਟੀ ’ਤੇ ਹਾਵੀ ਹੋਣ ਤੋਂ ਬਿਹਤਰ ਹੈ ਕਿ ਉਨ੍ਹਾਂ ਨੂੰ ਸ਼ਾਂਤ ਕੀਤਾ ਜਾਵੇ।
ਦੂਜਾ ਕਾਰਨ ਇਹ ਹੈ ਕਿ ਜੋ ਪ੍ਰਸ਼ਾਸਕ ਲੋਕ ਸਭਾ ਰਾਹੀਂ ਚੁਣੇ ਜਾਂਦੇ ਹਨ ਉਹ ਵੋਟਰਾਂ ਅਤੇ ਪਾਰਟੀ ਵਰਕਰਾਂ ਦੇ ਵੱਖ-ਵੱਖ ਵਿਚਾਰਾਂ ਨੂੰ ਸੁਣ ਕੇ ਅਤੇ ਸਮਝ ਕੇ ਆਪਣੇ ਕੰਨ ਜ਼ਮੀਨ ’ਤੇ ਰੱਖਦੇ ਹਨ ਕਿ ਪ੍ਰਸ਼ਾਸਕ ਦੇ ਤੌਰ ’ਤੇ ਉਨ੍ਹਾਂ ਦੇ ਕਾਰਜਾਂ ਨੇ ਜਨਤਾ ਨੂੰ ਪ੍ਰਭਾਵਿਤ ਕੀਤਾ ਜਾਂ ਨਹੀਂ ਕੀਤਾ।
ਤੀਜਾ ਕਾਰਨ ਇਹ ਹੈ ਕਿ ਪ੍ਰਸ਼ਾਸਕ ਦੀ ਭੂਮਿਕਾ ਦਿਮਾਗ ਨੂੰ ਪੋਸ਼ਣ ਦਿੰਦੀ ਹੈ ਅਤੇ ਪ੍ਰਤੱਖ ਜੀਵਨ ’ਚ ਉਮੀਦਵਾਰ ਦੀ ਭੂਮਿਕਾ ਦਿਲ ਨੂੰ ਪੋਸ਼ਣ ਦਿੰਦੀ ਹੈ। ਇਕ ਭੂਮਿਕਾ ਦੂਜੇ ਦੀ ਪੂਰਕ ਹੁੰਦੀ ਹੈ ਅਤੇ ਇਸ ਲਈ ਇਕ ਸਿਆਸੀ ਆਗੂ ਅਤੇ ਪ੍ਰਸ਼ਾਸਕ ਦੇ ਤੌਰ ’ਤੇ ਸੰਤੁਲਿਤ ਵਿਕਾਸ ਦੀ ਸਹੂਲਤ ਮਿਲਦੀ ਹੈ।
ਜਦ ਵੀ ਦੇਸ਼ ਦੇ ਕਿਸੇ ਹਿੱਸੇ ’ਚ ਚੋਣਾਂ ਹੁੰਦੀਆਂ ਹਨ ਤਾਂ ਪ੍ਰਧਾਨ ਮੰਤਰੀ ਬਿਹਤਰੀਨ ਪ੍ਰਸ਼ਾਸਕ ਅਤੇ ਰੱਖਿਆ ਦੀ ਪਹਿਲੀ ਕਤਾਰ ’ਚ ਰਹਿ ਕੇ ਉਦਾਹਰਣ ਪੇਸ਼ ਕਰਦੇ ਰਹੇ ਹਨ। ਸਿੱਧੇ ਮੁਕਾਬਲੇ ’ਚ ਹਾਰ ਨਾਲ ਵਿਅਕਤੀ ਦੀ ਪ੍ਰਸ਼ਾਸਕ ਬਣਨ ਦੀ ਸਮਰੱਥਾ ਵਿਚ ਕੋਈ ਬਦਲਾਅ ਨਹੀਂ ਆਉਂਦਾ। ਜਦ ਅਰੁਣ ਜੇਤਲੀ ਅਤੇ ਹਰਦੀਪ ਸਿੰਘ ਪੁਰੀ 2014 ਅਤੇ 2019 ਦੀਆਂ ਲੋਕ ਸਭਾ ਚੋਣਾਂ ਹਾਰ ਗਏ ਸਨ ਤਾਂ ਪ੍ਰਾਈਮ ਮਿਨਿਸਟਰ ਨੇ ਉਨ੍ਹਾਂ ਨੂੰ ਆਪਣੇ ਮੰਤਰੀ ਮੰਡਲ ’ਚ ਸ਼ਾਮਲ ਕਰਨ ਲਈ ਬਹੁਤ ਨਿਮਰਤਾ ਨਾਲ ਵਿਵਹਾਰ ਕੀਤਾ। ਇਸ ਨੂੰ ਦੇਖਦਿਆਂ ਪ੍ਰਧਾਨ ਮੰਤਰੀ ਨੂੰ ਸੰਕੇਤ ਦੇਣ ਦਾ ਪੂਰਾ ਅਧਿਕਾਰ ਹੈ ਕਿ ਉਹ ਆਪਣੀ ਗੁਪਤ ਜਗ੍ਹਾ ਛੱਡਣ ਅਤੇ ਲੋਕ ਸਭਾ ਰਾਹੀਂ ਚੁਣੇ ਜਾਣ ਲਈ ਆਪਣਾ ਸਰਵੋਤਮ ਯਤਨ ਕਰਨ। (ਧੰਵਨਾਦ ਦ ਪਾਇਓਨੀਅਰ)