ਬਿਹਾਰ ਅੱਗੇ ਬਣੇਗਾ ਸ਼ੀਸ਼ਾ

11/10/2020 3:36:08 AM

ਡਾ. ਵੇਦਪ੍ਰਤਾਪ ਵੈਦਿਕ

ਬਿਹਾਰ ’ਚ ਹੋਈਆਂ ਚੋਣਾਂ ਸਿਰਫ ਇਕ ਸੂਬੇ ਦੀਆਂ ਚੋਣਾਂ ਬਣ ਕੇ ਨਹੀਂ ਰਹਿਣ ਵਾਲੀਆਂ ਹਨ। ਇਹ ਅਗਲੀਆਂ ਸੰਸਦੀ ਚੋਣਾਂ (2024) ਦਾ ਸ਼ੀਸ਼ਾ ਬਣਨ ਵਾਲੀਆਂ ਹਨ। ਕੋਰੋਨਾ ਦੀ ਮਹਾਮਾਰੀ ਦੌਰਾਨ ਹੋਣ ਵਾਲੀਆਂ ਇਹ ਪਹਿਲੀਆਂ ਚੋਣਾਂ ਹਨ। ਬਿਹਾਰ ’ਚ ਇਸ ਵਾਰ ਪਿਛਲੀਆਂ ਚੋਣਾਂ ਨਾਲੋਂ ਵੱਧ ਵੋਟਾਂ ਪਈਆਂ ਭਾਵ ਕੋਰੋਨਾ ਦੇ ਬਾਵਜੂਦ ਹੁਣ ਅਗਲੇ ਕੁੱਝ ਮਹੀਨਿਆਂ ’ਚ ਕਈ ਸੂਬਾਈ ਚੋਣਾਂ ਕਰਵਾਈਆਂ ਜਾ ਸਕਦੀਆਂ ਹਨ। ਪੱਛਮੀ ਬੰਗਾਲ, ਤਾਮਿਲਨਾਡੂ,ਪੁਡੂਚੇਰੀ ਅਤੇ ਕੇਰਲ ਦੀਆਂ ਚੋਣਾਂ ਦੀ ਝਾਕੀ, ਅਸੀਂ ਚਾਹੀਏ ਤਾਂ ਬਿਹਾਰ ਦੀਆਂ ਚੋਣਾਂ ’ਚ ਹੁਣ ਤੋਂ ਦੇਖ ਸਕਦੇ ਹਾਂ। ਜੇਕਰ ਬਿਹਾਰ ’ਚ ਭਾਜਪਾ-ਗਠਜੋੜ ਸਪੱਸ਼ਟ ਬਹੁਮਤ ਨਾਲ ਜਿੱਤਦਾ ਹੈ ਤਾਂ ਮੰਨਿਆ ਜਾ ਸਕਦਾ ਹੈ ਕਿ ਉਕਤ ਸੂਬਿਆਂ (ਕੇਰਲ ਦੇ ਸਿਵਾਏ) ’ਚ ਵੀ ਭਾਜਪਾ ਦਾ ਦਿਖਾਵਾ ਠੀਕ ਠਾਕ ਹੀ ਹੋਵੇਗਾ ਪਰ ਜਿਵੇਂ ਕਿ ਐਗਜ਼ਿਟ ਪੋਲ ਦਿਖਾ ਰਹੇ ਹਨ, ਬਿਹਾਰ ’ਚ ਭਾਜਪਾ- ਜਦ (ਯੂ) ਗਠਜੋੜ ਦਾ ਜਿੱਤਣਾ ਕਾਫੀ ਮੁਸ਼ਕਲ ਹੈ। ਭਾਜਪਾ ਦੇ ਮੁਕਾਬਲੇ ਰਾਜਦ ਦਾ ਵਾਧਾ ਜ਼ਬਰਦਸਤ ਦੱਸਿਆ ਜਾ ਰਿਹਾ ਹੈ ਪਰ ਭਾਜਪਾ ਦੇ ਚੋਟੀ ਦੇ ਨੇਤਾਵਾਂ ਦਾ ਮੰਨਣਾ ਹੈ ਕਿ ਇਸ ਵਾਰ ਸਖਤ ਟੱਕਰ ਹੈ। ਇਸੇ ਡਰ ਦੇ ਮਾਰੇ ਕਾਂਗਰਸ ਆਪਣੇ ਸੰਭਾਵਤ ਵਿਧਾਇਕਾਂ ਨੂੰ ਪਟਨਾ ਤੋਂ ਕਿਤੇ ਦੂਰ ਲਿਜਾ ਕੇ ਟਿਕਾ ਰਹੀ ਹੈ ਤਾਂਕਿ ਭਾਜਪਾ ਵਾਲੇ ਉਨ੍ਹਾਂ ਨੂੰ ਪੈਸੇ ਦੇ ਕੇ ਖਰੀਦ ਨਾ ਲਵੇ। ਇਸ ਵਾਰ ਬਿਹਾਰ ਦੀਆਂ ਚੋਣਾਂ ’ਚ ਜਾਤੀਵਾਦ ਦਾ ਬੋਲ ਬਾਲ ਉਹੋ ਜਿਹਾ ਨਹੀਂ ਰਿਹਾ ਜਿਹੋ ਜਿਹਾ ਪਹਿਲਾਂ ਹੁੰਦਾ ਸੀ। ਰਾਜਦ ਦੇ ਨੇਤਾ ਤੇਜਸਵੀ ਯਾਦਵ ਦੀਆਂ ਰੈਲੀਆਂ ਨੇ ਨਿਤੀਸ਼ ਅਤੇ ਮੋਦੀ ਦੀਆਂ ਰੈਲੀਆਂ ਨੂੰ ਵੀ ਮਾਤ ਪਾ ਦਿੱਤੀ ਹੈ। ਤੇਜਸਵੀ ਨੇ ਬੇਰੁਜ਼ਗਾਰੀ ਦੇ ਮੁੱਦੇ ਨੂੰ ਹਰ ਸਭਾ ’ਚ ਤੂਲ ਦਿੱਤੀ। 10 ਲੱਖ ਨੌਕਰੀਆਂ ਦੀ ਚੁੰਘਣੀ ਨੌਜਵਾਨਾਂ ਦੇ ਅੱਗੇ ਲਟਕਾ ਦਿੱਤੀ। ਜਿਵੇਂਕਿ ਮੋਦੀ ਨੇ 15 ਲੱਖ ਰੁਪਏ ਦੀ ਚੁੰਘਣੀ 2014 ’ਚ ਸਟਕਾਈ ਸੀ। ਤਾਲਾਬੰਦੀ ਨਾਲ ਉਝੜੇ ਹੋਏ ਸਾਰੀਆਂ ਜਾਤੀਆਂ ਦੇ ਮਜ਼ਦੂਰਾਂ ’ਤੇ ਤੇਜਸਵੀ ਨੇ ਠੰਡੀ ਮਹਲਮ ਲਗਾ ਦਿੱਤੀ। ਨਿਤੀਸ਼ ਦੇ ਕਈ ਲੋਕ ਭਲਾਈ ਵਾਲੇ ਕੰਮ ਦਰੀ ਦੇ ਹੇਠਾਂ ਸਰਕ ਗਏ।

ਲੋਕਾਂ ਨੂੰ ਹੋਏ ਸਿੱਧੇ ਫਾਇਦਿਆਂ ਦਾ ਸਿਹਰਾ ਮੋਦੀ ਨੂੰ ਮਿਲ ਰਿਹਾ ਹੈ ਪਰ ਬਿਹਾਰ ਦੀਆਂ ਇਨ੍ਹਾਂ ਚੋਣਾਂ ਨੇ ਮੋਦੀ ਨੂੰ ਵੀ ਇਸ਼ਾਰਾ ਕਰ ਦਿੱਤਾ ਹੈ ਕਿ ਲੋਕ ਨਿਤੀਸ਼ ਤੋਂ ਹੀ ਨਹੀਂ ਥੱਕ ਗਏ ਹਨ, ਉਨ੍ਹਾਂ ਨੂੰ ਮੋਦੀ ਦੀਆਂ ਗੱਲਾਂ ਵੀ ਚਿਕਣੀਆਂ-ਚੋਪੜੀਆਂ ਲੱਗਣ ਲੱਗੀਆਂ ਹਨ। ਇਹ ਅਸੰਭਵ ਨਹੀਂ ਹੈ ਜਦ (ਯੂ) ਦੇ ਮੁਕਾਬਲੇ ਭਾਜਪਾ ਨੂੰ ਜ਼ਿਆਦਾ ਸੀਟਾਂ ਮਿਲਣ ਪਰ ਰਾਜਦ ਨੂੰ ਬਹੁਮਤ ਮਿਲਣ ਦੀ ਸੰਭਾਵਨਾ ਵੱਧ ਲੱਗ ਰਹੀ ਹੈ।

ਤੇਜਸਵੀ ਨੇ ਆਪਣੇ ‘‘ਪੂਜਨੀਕ ਪਿਤਾ ਜੀ ਅਤੇ ਮਾਤਾ ਜੀ’’ ਨੂੰ ਪੂਰੀ ਮੁਹਿੰਮ ’ਚ ਅਖੋਂ-ਪਰੋਖੇ ਕਰੀ ਰੱਖਿਆ ਅਤੇ ਇਕ ਸਵੱਛ ਨੌਜਵਾਨ ਅਤੇ ਪ੍ਰਭਾਵਸ਼ਾਲੀ ਬੁਲਾਰੇ ਦੇ ਤੌਰ ’ਤੇ ਖੁਦ ਨੂੰ ਪੇਸ਼ ਕੀਤਾ। ਜੇਕਰ ਬਿਹਾਰ ’ਚ ਕਿਸੇ ਵੀ ਗਠਜੋੜ ਨੂੰ ਸਪੱਸ਼ਟ ਬਹੁਮਤ ਨਾ ਮਿਲਿਆ ਤਾਂ ਵੀ ਕੋਈ ਗੱਲ ਨਹੀਂ। ਬਿਹਾਰ ਦੇ ਨੇਤਾ ਛੂਆ-ਛਾਤ ਨਾਲ ਨਫਰਤ ਕਰਦੇ ਹਨ। ਕੋਈ ਵੀ ਪਾਰਟੀ ਕਿਸੇ ਨਾਲ ਵੀ ਮਿਲ ਕੇ ਸਰਕਾਰ ਬਣਾ ਸਕਦੀ ਹੈ, ਭਾਜਪਾ ਦੇ ਲਈ ਇਹ ਚੋਣਾਂ ਅਗਲੀਆਂ ਚੋਣਾਂ ਲਈ ਮਹੱਤਵਪੂਰਨ ਸੰਦੇਸ਼ ਛੱਡਣਗੀਆਂ।


Bharat Thapa

Content Editor

Related News