ਇਹ ਸੱਚ ਨਹੀਂ ਕਿ ਏਵੀਅਨ ਫਲੂ ਪੰਛੀ ਤੋਂ ਮਨੁੱਖ ’ਚ ਨਹੀਂ ਫੈਲ ਸਕਦਾ

01/22/2021 2:27:39 AM

ਮੇਨਕਾ ਸੰਜੇ ਗਾਂਧੀ

ਜਦੋਂ ਤੱਕ ਤੁਸੀਂ ਇਸ ਲੇਖ ਨੂੰ ਪੜ੍ਹੋਗੇ ਲੱਖਾਂ ਮੁਰਗੀਆਂ ਏਵੀਅਨ ਫਲੂ ਨਾਲ ਮਰ ਚੁੱਕੀਆਂ ਹੋਣਗੀਆਂ। ਕੁਝ ਤਾਂ ਸੁਭਾਵਕ ਤੌਰ ’ਤੇ ਮਰ ਗਈਆਂ ਹੋਣਗੀਆਂ, ਬਾਕੀਆਂ ਨੂੰ ਕੁੱਟ-ਕੁੱਟ ਕੇ ਜਾਂ ਗਲਾ ਦਬਾ ਕੇ ਮਾਰ ਦਿੱਤਾ ਗਿਆ ਹੋਵੇਗਾ। ਤੁਹਾਨੂੰ ਕੀ ਲੱਗਦਾ ਹੈ ਕਿ ਕਿੰਨਿਆਂ ਨੂੰ ਦਫਨਾਇਆ ਜਾਂ ਸਾੜਿਆ ਜਾਵੇਗਾ? ਬਹੁਤ ਘੱਟ। ਉਨ੍ਹਾਂ ’ਚੋਂ ਜ਼ਿਆਦਾਤਰ ਪੋਲਟਰੀ ਦੁਆਰਾ ਘੱਟ ਕੀਮਤਾਂ ’ਤੇ ਵੇਚੀਆਂ ਜਾਣਗੀਆਂ ਅਤੇ ਤੁਹਾਡੀ ਪਲੇਟ ਤੱਕ ਪਹੁੰਚਣਗੀਆਂ।

ਤਾਂ ਤੁਸੀਂ ਕੀ ਕਹਿੰਦੇ ਹੋ? ਅਖਬਾਰਾਂ ਨੇ ਤੁਹਾਨੂੰ ਵਾਰ-ਵਾਰ ਦੱਸਿਆ ਹੈ ਕਿ ਬਰਡ ਫਲੂ ਨਾਲ ਤੁਹਾਡੇ ਦੁਆਰਾ ਖਾਧੇ ਜਾਣ ਵਾਲੇ ਚਿਕਨ ਦੀ ਗੁਣਵੱਤਾ ’ਤੇ ਕੋਈ ਫਰਕ ਨਹੀਂ ਪੈਂਦਾ ਹੈ ਅਤੇ ਜਦੋਂ ਤੁਸੀਂ ਇਸ ਨੂੰ ਪਕਾ ਕੇ ਖਾਂਦੇ ਹੋ ਤਾਂ ਤੁਹਾਨੂੰ ਕੋਈ ਨੁਕਸਾਨ ਨਹੀਂ ਹੁੰਦਾ।

ਇਹ ਪੂਰੀ ਤਰ੍ਹਾਂ ਬਕਵਾਸ ਹੈ ਅਤੇ ਇਸ ਨੂੰ ਦੋ ਹਿੱਤਧਾਰਕ ਧਿਰਾਂ ਵੱਲੋਂ ਫੈਲਾਇਅਾ ਜਾ ਰਿਹਾ ਹੈ : ਪੋਲਟਰੀ ਉਦਯੋਗ ਖੁਦ ਤਾਂਕਿ ਉਹ ਪੂਰੀ ਤਰ੍ਹਾਂ ਦਿਵਾਲੀਆ ਨਾ ਹੋਵੇ ਅਤੇ ਤੁਸੀਂ ਰੋਗਾਣੂਆਂ ਵਾਲੇ ਮਰੇ ਪੰਛੀਆਂ ਨੂੰ ਖਰੀਦਣਾ ਜਾਰੀ ਰੱਖੋ। ਦੂਸਰਾ ਖੁਦ ਸਰਕਾਰ ਹੈ : ਪਸ਼ੂ ਪਾਲਾ ਮੰਤਰਾਲਾ ਜੋ ਸਿਰਫ ਇਹ ਦੇਖਣ ਲਈ ਬਣਾਇਆ ਗਿਆ ਹੈ ਕਿ ਭਾਰਤ ’ਚ ਜ਼ਿਆਦਾ ਪੋਲਟਰੀ, ਜ਼ਿਆਦਾ ਬੁੱਚੜਖਾਨੇ ਹੋਣ, ਜਿੰਨੇ ਜ਼ਿਆਦਾ ਪਸ਼ੂ ਖਾਧੇ ਜਾਂਦੇ ਹਨ, ਮੰਤਰਾਲਾ ਓਨਾ ਹੀ ਸਫਲ ਹੁੰਦਾ ਹੈ। ਬੀਮਾਰ ਲੋਕਾਂ ਨੂੰ ਦੇਖਣਾ ਉਨ੍ਹਾਂ ਦਾ ਕੰਮ ਨਹੀਂ ਹੈ। ਉਨ੍ਹਾਂ ਦਾ ਕੰਮ ਇਹ ਦੇਖਣਾ ਹੈ ਕਿ ਲੋਕ ਰੋਗਗ੍ਰਸਤ ਮੁਰਗੀਆਂ ਨੂੰ ਖਰੀਦਦੇ ਰਹਿੰਦੇ ਹਨ ਜਾਂ ਨਹੀਂ।

ਹਰ ਲੇਖ ਤੁਹਾਨੂੰ ਦੱਸੇਗਾ ਕਿ ਕਿਸੇ ਵੀ ਇਨਸਾਨ ਨੂੰ ਕਦੀ ਏਵੀਅਨ ਫਲੂ ਨਹੀਂ ਹੋਇਆ ਹੈ ਅਤੇ ਇਹ ਫਲੂ ਪੰਛੀ ਤੋਂ ਮਨੁੱਖ ’ਚ ਨਹੀਂ ਫੈਲ ਸਕਦਾ। ਇਹ ਸੱਚ ਨਹੀਂ ਹੈ। ਜੇਕਰ ਏਵੀਅਨ ਫਲੂ ਪਸ਼ੂਆਂ ਤੋਂ ਪੈਦਾ ਨਹੀਂ ਸੀ ਤਾਂ ਪਸ਼ੂਆਂ ’ਚ ਇਨਫੈਕਸ਼ਨ ਅਤੇ ਰੋਗਾਂ ਦਾ ਨਿਵਾਰਨ ਅਤੇ ਕੰਟਰੋਲ ਕਾਨੂੰਨ, 2009 ਦੇ ਤਹਿਤ ਪੰਛੀਆਂ ਨੂੰ ਕਿਉਂ ਮਾਰਿਆ ਜਾ ਰਿਹਾ ਹੈ। ਪਸ਼ੂਆਂ ਤੋਂ ਪੈਦਾ ਇਕ ਅਜਿਹੀ ਬਿਮਾਰੀ ਜੋ ਕਿਸੇ ਜਾਨਵਰ ਤੋਂ ਇਕ ਮਨੁੱਖ ਨੂੰ ਹੋ ਸਕਦੀ ਹੈ। ਇਹ ਪਹਿਲੀ ਵਾਰ 1997 ’ਚ ਹਾਂਗਕਾਂਗ (ਫਿਰ ਤੋਂ ਚੀਨੀ) ’ਚ ਇਕ ਜੀਵਤ ਪੰਛੀ ਬਾਜ਼ਾਰ ’ਚ ਕੰਮ ਕਰ ਰਹੇ 18 ਮਨੁੱਖਾਂ ’ਚ ਪਾਇਆ ਗਿਆ ਸੀ। ਸਟੇਨ ਦੀ ਪਛਾਣ ਐੱਚ5ਐੱਨ1 ਦੇ ਰੂਪ ’ਚ ਕੀਤੀ ਗਈ ਸੀ (ਓਹੀ ਸਟੇਨ ਜੋ ਹੁਣ ਭਾਰਤ ’ਚ ਹੈ) ਉੱਚ ਮੌਤ ਦਰ ਦੇ ਨਾਲ। 18 ’ਚੋਂ 6 ਇਨਸਾਨਾਂ ਦੀ ਮੌਤ ਹੋ ਗਈ।

ਬਰਡ ਫਲੂ ਪੂਰੇ ਦੇਸ਼ ’ਚ ਫੈਲ ਗਿਆ ਹੈ ਹਰ ਸੂਬੇ ’ਚ ਇਹ ਹੈ ਅਤੇ ਹਿਮਾਚਲ ਚੋਂ ਲੈ ਕੇ ਕੇਰਲ ਤੱਕ ਲੱਖਾਂ ਪੰਛੀ ਮਾਰੇ ਜਾ ਰਹੇ ਹਨ।

ਤੁਸੀਂ, ਜੋ ਕੋਵਿਡ ਦੇ ਡਰ ਤੋਂ ਦੁਬਕਦੇ ਹੋ- ਇਹ ਵੀ ਇਕ ਵਾਇਰਲ ਫਲੂ ਰੋਗ ਹੈ ਏਵੀਅਨ ਇਨਫਲੂਏਂਜਾ। ਇਨਫਲੂਏਂਜਾ ਟਾਇਪ ਏ ਵਾਇਰਸ ਦੇ ਕਈ ਸਟ੍ਰੇਨ ਹਨ। ਜਦੋਂ ਇਹ ਪਹਿਲੀ ਵਾਰ ਭਾਰਤ ਆਇਆ ਸੀ ਤਾਂ ਇਹ ਐੱਚ5ਐੱਨ1 ਸੀ। 14 ਸਾਲ ਬਾਅਦ ਇਹ ਵੱਡੇ ਪੱਧਰ ’ਤੇ ਫੈਲਣ ਵਾਲਾ ਉਤਪਰਿਵਰਤਿਤ ਵਾਇਰਸ ਸਨ। ਹੁਣ ਐੱਚ5ਐੱਨ1 ਅਤੇ ਐੱਚ8ਐੱਨ1 ਅਖਵਾਉਂਦਾ ਹੈ। ਜਿਸ ਤਰ੍ਹਾਂ ਹਰ ਭਾਸ਼ਾ ’ਚ ਸਫਿਲਿਸ ਦਾ ਮਤਲਬ ਵਿਦੇਸ਼ੀਆਂ ਦੀ ਬਿਮਾਰੀ ਹੁੰਦਾ ਹੈ, ਹਰ ਸਰਕਾਰ ਦਾ ਮੰਨਣਾ ਹੈ ਕਿ ਏਵੀਅਨ ਫਲੂ ਇਕ ਵੱਖਰੇ ਦੇਸ਼ ਦੇ ਪ੍ਰਵਾਸੀ ਪੰਛੀਆਂ ’ਚੋਂ ਆਉਂਦਾ ਹੈ ਜੋ ਉਨ੍ਹਾਂ ਦਾ ਮਨ ਹਵਾ ਤੋਂ ਸਿੱਧਾ ਪੋਲਟਰੀ ’ਚ ਡਿੱਗਣ ਨਾਲ ਫੈਲਦਾ ਹੈ। ਉਸ ਦੇਸ਼ ’ਚ ਕਦੀ ਵੀ ਬਰਡ ਫਲੂ ਨਹੀਂ ਹੋਇਆ ਹੈ ਪਰ ਉਨ੍ਹਾਂ ਦੇ ਪੰਛੀਆਂ ਨੇ ਭਾਰਤ ਵੱਲ ਉੱਡਦੇ ਹੋਏ ਇਸ ਨੂੰ ਵਿਕਸਤ ਕਰ ਲਿਆ ਹੈ?

ਮੈਨੂੰ ਇਸ ਦੀ ਕਿਤੇ ਵੱਧ ਸੰਭਾਵਨਾ ਲੱਗਦੀ ਹੈ ਕਿ ਪੋਲਟਰੀ ਇਸ ਨੂੰ ਪ੍ਰਵਾਸੀ ਪੰਛੀਆਂ ਨੂੰ ਦਿੰਦੀਆਂ ਹਨ ਜਿਨ੍ਹਾਂ ਦੇ ਕੋਲ ਕੋਈ ਪ੍ਰਤੀਰੋਧ ਨਹੀਂ ਹੁੰਦਾ ਹੈ ਅਤੇ ਇਸ ਲਈ ਉਹ ਮਰ ਜਾਂਦੇ ਹਨ। ਯੂ.ਐੱਸ. ਸੈਂਟਰ ਆਫ ਡਿਜ਼ੀਜ਼ ਕੰਟਰੋਲ ਐਂਡ ਪ੍ਰਿਵੈਂਸ਼ਨ (ਸੀ.ਡੀ.ਸੀ.) ਦੇ ਅਨੁਸਾਰ 6 ਦੇਸ਼ਾਂ ਨੂੰ ਪੋਲਟਰੀ ’ਚ ਐੱਚ5ਐੱਨ1 ਵਾਇਰਸ ਦਾ ਸਥਾਈ ਕੇਂਦਰ ਮੰਨਿਆ ਜਾਂਦਾ ਹੈ। ਅਸੀਂ ਸੂਚੀ ’ਚ ਸਿਖਰ ’ਤੇ ਹਾਂ ਜਿਸ ਦੇ ਬਾਅਦ ਚੀਨ, ਬੰਗਲਾਦੇਸ਼, ਵੀਅਤਨਾਮ, ਇੰਡੋਨੇਸ਼ੀਆ ਅਤੇ ਮਿਸਰ ਦਾ ਸਥਾਨ ਆਉਂਦਾ ਹੈ ਇਨ੍ਹਾਂ ਦੇਸ਼ਾਂ ’ਚੋਂ ਹਰ ਇਕ ਦੇਸ਼ ’ਚ ਤੁਹਾਨੂੰ ਭਿਆਨਕ ਹਾਲਤਾਂ ਨੂੰ ਵੇਖਣਾ ਹੋਵੇਗਾ ਕਿ ਮੁਰਗੀਆਂ ਨੂੰ ਆਮ ਤੌਰ ’ਤੇ ਇਹ ਸਮਝਣ ਦੇ ਲਈ ਰੱਖਿਆ ਜਾਂਦਾ ਹੈ ਕਿ ਉਹ ਏਵੀਅਨ ਫਲੂ ਦਾ ਇੰਨੀ ਜਲਦੀ ਸ਼ਿਕਾਰ ਕਿਉਂ ਬਣ ਜਾਂਦੀਆਂ ਹਨ।

ਭਾਰਤ ’ਚ ਪੋਲਟਰੀ ਧਰਤੀ ’ਤੇ ਨਰਕ ਵਾਂਗ ਹੈ। ਮੁਰਗੀਆਂ ਨੂੰ ਗੰਦੇ ਛੋਟੇ ਪਿੰਜਰਿਆਂ ’ਚ ਰੱਖਿਆ ਜਾਂਦਾ ਹੈ, ਜਿੱਥੇ ਉਹ ਹਿਲਜੁਲ ਵੀ ਨਹੀਂ ਸਕਦੀਆਂ , ਚੁੰਝ ਅਤੇ ਪੈਰ ਦੀਆਂ ਉਂਗਲੀਆਂ ਕੱਟੀਆਂ ਗਈਆਂ ਹੁੰਦੀਆਂ ਹਨ ਤਾਂਕਿ ਉਹ ਇਕ-ਦੂਸਰੇ ਦੇ ਖੰਬਾਂ ਨੂੰ ਨਾ ਛੇੜ ਸਕਣ। ਉਹ ਜ਼ਖਮਾਂ ਨਾਲ ਭਰੀਆਂ ਹੁੰਦੀਆਂ ਹਨ। ਉਨ੍ਹਾਂ ’ਚੋਂ ਜ਼ਿਆਦਾਤਰ ’ਚ ਹੋਰ ਆਮ ਬਿਮਾਰੀਆਂ ਹੁੰਦੀਆਂ ਹਨ।

ਉਨ੍ਹਾਂ ਨੂੰ ਸਥਾਈ ਤੌਰ ’ਤੇ ਦਸਤ ਰਹਿੰਦੇ ਹਨ, ਕੁਝ ਨੂੰ ਕੋਸੀਡੀਆ ਨਾਂ ਦੇ ਪਰਜੀਵੀ ਨਾਲ ਖੂਨੀ ਦਸਤ ਹੁੰਦੇ ਹਨ। ਉਨ੍ਹਾਂ ’ਚੋਂ ਵਧੇਰੇ ਬਹੁਤ ਜ਼ਿਆਦਾ ਔਕੜ ਦੇ ਬਿਨਾਂ ਚੱਲ ਨਹੀਂ ਸਕਦੀਆਂ ਅਤੇ ਕਈਆਂ ’ਚ ਰਿਕੇਟਸ ਹਨ। ਉਨ੍ਹਾਂ ’ਚ ਮੱਸੇ ਹੁੰਦੇ ਹਨ ਅਤੇ ਉਨ੍ਹਾਂ ਦੀਆਂ ਅੱਖਾਂ ’ਚੋਂ ਇਕ ਮੋਟਾ ਦ੍ਰਵ ਨਿਕਲਦਾ ਹੈ। ਉਨ੍ਹਾਂ ਦੀ ਗਲੇ ਅਤੇ ਪੈਰਾਂ ’ਤੇ ਫੋੜੇ ਹੁੰਦੇ ਹਨ। ਉਨ੍ਹਾਂ ’ਚੋਂ ਕਈਆਂ ਦੀ ਸ਼ੂਗਰ ਅਤੇ ਇਕ ਵੱਡੀ ਗਿਣਤੀ ਨੂੰ ਤਪਦਿਕ ਹੁੰਦੀ ਹੈ ਅਤੇ ਉਹ ਪੋਲਟਰੀ ’ਚ ਮੌਜੂਦ ਜ਼ਹਿਰੀਲੀ ਹਵਾ ’ਚ ਮੁਸ਼ਕਲ ਨਾਲ ਸਾਹ ਲੈ ਸਕਦੀਆਂ ਹਨ। ਉਹ ਆਪਣੇ ਖੁਦ ਦੇ ਲਈ ਸੁੱਕੇ ਮਲ ’ਚ ਸਾਹ ਲੈਂਦੀਆਂ ਹਨ।

ਉਨ੍ਹਾਂ ਦੇ ਕੋਲ ਵਿਟਾਮਿਨ ਏ ਅਤੇ ਮੈਗਨੀਜ਼ ਦੀ ਘਾਟ ਹੁੰਦੀ ਹੈ ਜੋ ਉਨ੍ਹਾਂ ’ਚ ਸੁੱਜੀਆਂ ਹੋਈਆਂ ਅੱਖਾਂ ਅਤੇ ਲੰਗੜਾਪਣ ਕਰਦੀਆਂ ਹਨ। ਉਹ ਖੰਘਦੀਆਂ ਹਨ ਅਤੇ ਛਿੱਕਾਂ ਮਾਰਦੀਆਂ ਰਹਿੰਦੀਆਂ ਹਨ। ਉਨ੍ਹਾਂ ’ਚ ਰਾਊਂਡ ਵਾਰਮ ਅਤੇ ਟੇਪ ਵਾਰਮ, ਜੂਆਂ ਅਤੇ ਪਿੱਸੂ, ਟਿਕ ਅਤੇ ਮਾਈਨ ਹੁੰਦੇ ਹਨ।

ਉਹ ਐਂਟੀ ਬਾਇਓਟਿਕ ਅਤੇ ਬੁਰਾਦਾ ਮਿਲੇ ਹੋਏ ਸੁੱਕੇ ਭੋਜਨ ਦੇ ਆਹਾਰ ’ਤੇ ਜ਼ਿੰਦਾ ਰਹਿੰਦੀਆਂ ਹਨ। ਉਹ ਅਕਸਰ ਦਿਲ ਦੇ ਦੌਰੇ ਨਾਲ ਮਰ ਜਾਂਦੀਆਂ ਹਨ। ਉਹ ਅਕਸਰ ਇਨਫੈਕਸ਼ਨ ਫਾਲ ਪਕਸ, ਫਲ ਹੈਜ਼ਾ ਜਾਂ ਰਾਣੀ ਖੇਤ ਬਿਮਾਰੀ ਨਾਲ ਖਤਮ ਹੋ ਜਾਂਦੀਆਂ ਹਨ।

ਤੁਸੀਂ ਇਹ ਕਿਵੇਂ ਸੋਚ ਸਕਦੇ ਹੋ ਕਿ ਇਨ੍ਹਾਂ ਰੋਗਗ੍ਰਸਤ ਦੁਖੀ ਜੀਵਾਂ ਨੂੰ ਏਵੀਅਨ ਫਲੂ ਨਹੀਂ ਹੋਵੇਗਾ?

ਇਹ ਮਨੁੱਖਾਂ ’ਚ ਕਿਵੇਂ ਫੈਲਦਾ ਹੈ? ਉਨ੍ਹਾਂ ਲੋਕਾਂ ’ਚੋਂ ਜੋ ਪੋਲਟਰੀ ’ਚ ਕੰਮ ਕਰਦੇ ਹਨ, ਜਿਵੇਂ ਕਿ ਕੋਵਿਡ ਸ਼ੁਰੂ ਹੋਇਆ ਸੀ ਅਤੇ ਜੋ ਲੋਕ ਪੋਲਟਰੀ ਉਤਪਾਦ ਖਾਂਦੇ ਹਨ।

ਡਬਲਿਊ.ਐੱਚ.ਓ. ਨੇ ਅਰੰਭ ’ਚ ਇਹ ਕਿਹਾ ਸੀ ਕਿ ਅਜਿਹਾ ਕੋਈ ਸਬੂੂਤ ਨਹੀਂ ਹੈ ਕਿ ਵਾਇਰਸ ਭੋਜਨ ਨਾਲ ਫੈਲ ਸਕਦਾ ਹੈ- ਬੇਸ਼ਰਤੇ ਇਸਨੂੰ 60 ਡਿਗਰੀ ਸੈਲਸੀਅਸ ਤੋਂ ਵੱਧ ’ਤੇ ਪਕਾਇਆ ਜਾਵੇ। ਉਹ ਇਹ ਨਹੀਂ ਦੱਸਦੇ ਕਿ ਚਿਕਨ ਨੂੰ ਪਕਾਉਣ ਤੋਂ ਬਹੁਤ ਪਹਿਲਾਂ ਤੁਹਾਡੇ ਵੱਲੋਂ ਇਸ ਨੂੰ ਹੈਂਡਿਲ ਕੀਤਾ ਜਾਂਦਾ ਹੈ। ਤੁਸੀਂ ਖੁੱਲ੍ਹੇ ਸੜਕ ਵਿਕ੍ਰੇਤਾ ਤੋਂ ਚਿਕਨ ਖਰੀਦਦੇ ਹੋ, ਇਸ ਨੂੰ ਆਪਣੇ ਹੱਥਾਂ ਨਾਲ ਛੂੰਹਦੇ ਹੋ, ਇਸ ਨੂੰ ਆਪਣੀ ਫ੍ਰਿਜ ’ਚ ਰੱਖ ਦਿੰਦੇ ਹੋ, ਇਸ ਨੂੰ ਵੱਖ-ਵੱਖ ਬਰਤਨਾਂ ’ਚ ਪਾਉਂਦੇ ਹੋ ਜੋ ਉਬਲਦੇ ਤਾਪਮਾਨ ’ਤੇ ਨਹੀਂ ਸਗੋਂ ਸਾਧਾਰਨ ਨਲਕੇ ਦੇ ਪਾਣੀ ਨਾਲ ਧੋਤੇ ਜਾਂਦੇ ਹਨ। ਤੁਸੀਂ ਇਸ ਨੂੰ ਵੱਢਦੇ ਹੋ ਅਤੇ ਇਸ ਨੂੰ ਮਸਾਲਾ ਲਗਾਉਂਦੇ ਹੋ ਅਤੇ ਇਸ ਨੂੰ ਪਕਾਉਂਦੇ ਹੋ। ਤੱਦ ਤੱਕ ਵਾਇਰਸ 100 ਥਾਵਾਂ ’ਤੇ ਪਹੁੰਚ ਜਾਂਦਾ ਹੈ ਅਤੇ ਤੁਸੀਂ ਇਕ ਵਾਹਕ ਬਣ ਜਾਂਦੇ ਹੋ। ਇੱਥੋਂ ਤੱਕ ਕਿ ਡਬਲਿਊ.ਐੱਚ.ਓ. ਨੇ ਹੁਣ ਖੁਦ ਦੇ ਸੰਦੇਸ਼ ਨੂੰ ਹਲਕਾ ਕਰ ਦਿੱਤਾ ਹੈ ਅਤੇ ਚਿਤਾਵਨੀ ਦਿੱਤੀ ਹੈ ਕਿ ਇਹ ਨਵੇਂ ਮਿਊਟੈਂਟ ਵਾਇਰਸ ਇਕ ਹੋਰ ਮਹਾਮਾਰੀ ’ਚ ਬਦਲ ਸਕਦੇ ਹਨ। ਐੱਚ5ਐੱਨ1 ਪਹਿਲਾਂ ਤੋਂ ਹੀ ਮਨੁੱਖਾਂ ਦੇ ਲਈ ਬਹੁਤ ਖਤਰਨਾਕ ਸਾਬਤ ਹੋਇਆ ਹੈ।

ਜਦੋਂ ਇਹ ਰੋਗ ਮਨੁੱਖਾਂ ’ਚ ਫੈਲਦਾ ਹੈ ਤਾਂ ਇਹ ਸਾਹ ਤੰਤਰ ਦੀ ਬਿਮਾਰੀ ਨੂੰ ਪ੍ਰਭਾਵਿਤ ਕਰਦਾ ਹੈ ਅਤੇ ਇਸ ਦੇ ਲੱਛਣ ’ਚ ਇਕਿਊਟ ਰੈਸਪੇਰੇਟਰੀ ਦੇ ਸਟ੍ਰੈੱਸ ਸਿੰਡ੍ਰੋਮ ਸ਼ਾਮਲ ਹੈ। ਜੋ ਕੋਵਿਡ-19 ਵਰਗੇ ਲੱਛਣ ਹੁੰਦੇ ਹਨ। ਸ਼ੁਰੂਆਤ ’ਚ ਬੁਖਾਰ, ਖੰਘ ਅਤੇ ਗਲੇ ’ਚ ਖਰਾਸ਼ ਦੇ ਨਾਲ ਹੋਵੇਗੀ। ਤੁਹਾਨੂੰ ਢਿੱਡ ਪੀੜ ਅਤੇ ਦਸਤ ਲੱਗ ਸਕਦੇ ਹਨ। ਇਹ ਸਾਰੇ ਲੱਛਣ ਕੋਵਿਡ ਦੇ ਬਰਾਬਰ ਹਨ।

ਸਰਕਾਰੀ ਪ੍ਰਯੋਗਸ਼ਲਾਵਾਂ ਹੁਣ ਇਹ ਦੇਖਣ ਲਈ ਇਕ ਪਰੀਖਣ ਸ਼ੁਰੂ ਕਰ ਰਹੀਆਂ ਹਨ ਕਿ ਤੁਹਾਨੂੰ ਕੋਵਿਡ ਦਾਂ ਏਵੀਅਨ ਫਲੂ ਹੈ ਜਾਂ ਨਹੀਂ। ਇਸ ਦਾ ਕੋਈ ਟੀਕਾ ਜਾਂ ਇਲਾਜ ਨਹੀਂ ਹੈ।


Bharat Thapa

Content Editor

Related News