ਆਪਣਾ 2600 ਲੀਟਰ ਦੁੱਧ ਦਾਨ ਕਰ ਕੇ ਅਮਰੀਕੀ ਮਹਿਲਾ ਨੇ ਤੋੜਿਆ ਆਪਣਾ ਹੀ ਗਿਨੀਜ਼ ਵਰਲਡ ਰਿਕਾਰਡ

Wednesday, Nov 13, 2024 - 05:02 AM (IST)

ਮਾਂ ਦੇ ਦੁੱਧ ’ਚ ਸਾਰੇ ਜ਼ਰੂਰੀ ਪੋਸ਼ਕ ਅਤੇ ਰੋਗਾਂ ਤੋਂ ਰੱਖਿਆ ਕਰਨ ਵਾਲੇ ਤੱਤ ਹੋਣ ਕਾਰਨ ਬ੍ਰੈਸਟ ਫੀਡਿੰਗ ਨਾਲ ਬਾਲ ਦੀ ਰੋਗਾਂ ਤੋਂ ਬਚਣ ਦੀ ਸਮਰੱਥਾ ਵਧਦੀ ਹੈ। ਜਿੱਥੇ ਇਹ ਦੁੱਧ ਬੱਚਿਆਂ ’ਚ ‘ਸਡਨ ਇਨਫੈਂਟ ਡੈਸਕ ਸਿੰਡਰੋਮ’ ਦੇ ਖਤਰੇ ਨੂੰ ਘੱਟ ਕਰਦਾ ਹੈ, ਉੱਥੇ ਹੀ ਔਰਤਾਂ ’ਚ ‘ਬ੍ਰੈਸਟ’ ਅਤੇ ‘ਓਵੇਰੀਅਨ ਕੈਂਸਰ’ ਦਾ ਖਤਰਾ ਵੀ ਘਟਾਉਂਦਾ ਹੈ।
ਕਈ ਔਰਤਾਂ ਨੂੰ ਪ੍ਰਸੂਤ ਪਿੱਛੋਂ ਦੁੱਧ ਨਹੀਂ ਉਤਰਦਾ ਜਾਂ ਬਹੁਤ ਘੱਟ ਉਤਰਦਾ ਹੈ। ਕਈ ਔਰਤਾਂ ਫਿਗਰ ਖਰਾਬ ਹੋਣ ਦੇ ਡਰੋਂ ਵੀ ਬੱਚਿਆਂ ਨੂੰ ਦੁੱਧ ਨਹੀਂ ਪਿਆਉਂਦੀਆਂ।

ਇਸੇ ਪਿਛੋਕੜ ’ਚ ਟੈਕਸਾਸ (ਅਮਰੀਕਾ) ਦੀ 36 ਸਾਲਾ ‘ਐਲੀਸਾ ਓਗਲਟਰੀ’ ਨਾਂ ਦੀ ਐਤ ਨੇ ਆਪਣਾ 2645.58 ਲੀਟਰ ਦੁੱਧ ਦਾਨ ਕਰ ਕੇ ‘ਗਿਨੀਜ਼ ਬੁੱਕ ਆਫ ਵਰਲਡ ਰਿਕਾਰਡਸ’ ’ਚ ਨਾਂ ਦਰਜ ਕਰਵਾਇਆ ਹੈ। ਇਸ ਤੋਂ ਪਹਿਲਾਂ 2014 ’ਚ ਵੀ 1569.79 ਲੀਟਰ ਦੁੱਧ ਦਾਨ ਕਰ ਕੇ ਉਹ ‘ਗਿਨੀਜ਼ ਬੁੱਕ’ ’ਚ ਨਾਂ ਦਰਜ ਕਰਵਾ ਚੁੱਕੀ ਹੈ।

ਇਕ ਲੀਟਰ ਮਾਂ ਦਾ ਦੁੱਧ ਸਮੇਂ ਤੋਂ ਪਹਿਲਾਂ ਜਨਮੇ 11 ਬੱਚਿਆਂ ਨੂੰ ਪੋਸ਼ਣ ਦੇ ਸਕਦਾ ਹੈ। ਇਸ ਲਿਹਾਜ਼ ਨਾਲ ਐਲੀਸਾ ਓਗਲਟਰੀ ਨੇ ਆਪਣਾ ਦੁੱਧ ਦਾਨ ਕਰ ਕੇ 3,50,000 ਤੋਂ ਵੱਧ ਬੱਚਿਆਂ ਦੀ ਮਦਦ ਕੀਤੀ ਹੈ।

ਭਾਵੇਂ ਹੀ ਮਾਂ ਦੇ ਦੁੱਧ ਤੋਂ ਵਾਂਝੇ ਨਵ-ਜਨਮੇ ਬੱਚਿਆਂ ਲਈ ਭਾਰਤ ’ਚ ਵੀ 90 ਤੋਂ ਵੱਧ ‘ਬ੍ਰੈਸਟ ਮਿਲਕ ਬੈਂਕ’ ਖੁੱਲ੍ਹ ਚੁੱਕੇ ਹਨ, ਜਿੱਥੇ ਦਾਨੀ ਔਰਤਾਂ ਦੀ ਬਾਕਾਇਦਾ ਡਾਕਟਰੀ ਜਾਂਚ ਪਿੱਛੋਂ ਲਿਆ ਗਿਆ ਦੁੱਧ ਵਿਗਿਅਾਨਕ ਵਿਧੀ ਨਾਲ ਜਮ੍ਹਾ ਕਰ ਕੇ ਲੋੜਵੰਦ ਬੱਚਿਆਂ ਨੂੰ ਮੁਹੱਈਆ ਕਰਵਾਇਆ ਜਾਂਦਾ ਹੈ।

ਪਰ ਅੱਜ ਵੀ ਆਪਣਾ ਦੁੱਧ ਦਾਨ ਕਰਨ ਵਾਲੀਆਂ ਔਰਤਾਂ ਦੀ ਗਿਣਤੀ ਬਹੁਤ ਘੱਟ ਹੈ। ਇਸ ਲਈ ਜਿੱਥੇ ਪ੍ਰਮੁੱਖ ਹਸਪਤਾਲਾਂ ’ਚ ‘ਬ੍ਰੈਸਟ ਮਿਲਕ ਬੈਂਕ’ ਖੋਲ੍ਹਣੇ ਚਾਹੀਦੇ ਹਨ, ਉੱਥੇ ਹੀ ਸਿਹਤ ਮੰਤਰਾਲਾ ਵਲੋਂ ਔਰਤਾਂ ਨੂੰ ਆਪਣਾ ਦੁੱਧ ਦਾਨ ਕਰਨ ਲਈ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਮੁਹਿੰਮ ਚਲਾਉਣ ਦੀ ਵੀ ਲੋੜ ਹੈ ਕਿਉਂਕਿ ਬ੍ਰੈਸਟ ਮਿਲਕ ਬੈਂਕ ਨੂੰ ਦਾਨ ਕੀਤਾ ਗਿਆ ਦੁੱਧ ਕਿਸੇ ਲੋੜਵੰਦ ਨਵ-ਜਨਮੇ ਬੱਚੇ ਨੂੰ ਨਵ-ਜੀਵਨ ਦੇ ਸਕਦਾ ਹੈ।

-ਵਿਜੇ ਕੁਮਾਰ


Inder Prajapati

Content Editor

Related News