ਵੋਟਰਾਂ ਵਲੋਂ 5 ਸੰਦੇਸ਼
Tuesday, Oct 29, 2019 - 02:09 AM (IST)

ਆਰਤੀ ਆਰ. ਜੈਰਥ
ਮਹਾਰਾਸ਼ਟਰ ਅਤੇ ਹਰਿਆਣਾ ਦੀਆਂ ਹਾਲੀਆ ਵਿਧਾਨ ਸਭਾ ਚੋਣਾਂ ਦੇ ਫੈਸਲੇ ਨਾਲ ਭਾਰਤੀ ਰਾਜਨੀਤੀ ਦੇ ਦੋ ਮੂਲ ਸਿਧਾਂਤਾਂ ਦੀ ਪੁਸ਼ਟੀ ਹੁੰਦੀ ਹੈ, ਜੋ ਨਰਿੰਦਰ ਮੋਦੀ ਦੇ ਰੱਥ ਨੂੰ ਰੋਕਣ ਦੀ ਮੰਗ ਕਰਦੇ ਹਨ।
ਇਕ, ਵੋਟਰ ਸਮਝਦਾਰ ਬਦਲ ਬਣਾਉਂਦੇ ਹਨ ਅਤੇ ਅਕਸਰ ਸੰਸਦੀ ਅਤੇ ਵਿਧਾਨ ਸਭਾ ਚੋਣਾਂ ਵਿਚ ਅਲੱਗ-ਅਲੱਗ ਤਰੀਕੇ ਨਾਲ ਮਤਦਾਨ ਕਰਦੇ ਹਨ। ਜਨ-ਆਧਾਰਾਂ ਦੇ ਨਾਲ ਦੋ ਮਜ਼ਬੂਤ ਖੇਤਰੀ ਲੀਡਰ ਭਾਜਪਾ ਦੇ ਸੂਬਾਈ ਨੇਤਾਵਾਂ ਦੇ ਵਿਰੁੱਧ ਆਪਣੇ ਗੜ੍ਹ ਵਿਚ ਕਬਜ਼ਾ ਜਮਾ ਸਕਦੇ ਹਨ, ਇਥੋਂ ਤਕ ਕਿ ਉਦੋਂ ਵੀ, ਜਦੋਂ ਮੋਦੀ ਰਾਸ਼ਟਰੀ ਰਾਜਨੀਤਕ ਦ੍ਰਿਸ਼ ’ਤੇ ਹਾਵੀ ਹਨ।
ਰਾਸ਼ਟਰਵਾਦੀ ਕਾਂਗਰਸ ਪਾਰਟੀ (ਰਾਕਾਂਪਾ) ਦੇ ਮਹਾਰਾਸ਼ਟਰ ਵਿਚ ਸ਼ਰਦ ਪਵਾਰ ਅਤੇ ਕਾਂਗਰਸ ਜਾਟ ਨੇਤਾ ਭੁਪਿੰਦਰ ਸਿੰਘ ਹੁੱਡਾ ਨੇ ਹਰਿਆਣਾ ਵਿਚ ਜਨਨਾਇਕ ਜਨਤਾ ਪਾਰਟੀ ਦੇ ਨੌਜਵਾਨ ਨੌਸਿੱਖਿਆ ਦੁਸ਼ਯੰਤ ਚੌਟਾਲਾ ਨਾਲ ਮਿਲ ਕੇ ਭਾਜਪਾ ਦੀਆਂ ਕਮਜ਼ੋਰੀਆਂ ਦਾ ਪਰਦਾਫਾਸ਼ ਕੀਤਾ ਅਤੇ ਹੈਰਾਨੀਜਨਕ ਢੰਗ ਨਾਲ ਆਪਣੇ ਚੰਗੇ ਪ੍ਰਦਰਸ਼ਨਾਂ ਤੋਂ ਜਾਣੂ ਕਰਵਾਇਆ ਅਤੇ ਮੌਜੂਦਾ ਮੁੱਖ ਮੰਤਰੀ ਦਵੇਂਦਰ ਫੜਨਵੀਸ ਅਤੇ ਮਨੋਹਰ ਲਾਲ ਖੱਟੜ ਨੂੰ ਦੁਚਿੱਤੀ ਵਿਚ ਪਾ ਦਿੱਤਾ ਕਿਉਂਕਿ ਉਹ ਬਹੁਮਤ ਦਾ ਅੰਕੜਾ ਛੂਹਣ ਵਿਚ ਅਸਫਲ ਰਹੇ।
6 ਮਹੀਨੇ ਪਹਿਲਾਂ ਲੋਕ ਸਭਾ ਚੋਣਾਂ ’ਚ ਮੋਦੀ ਦੀ ਪ੍ਰਚੰਡ ਜਿੱਤ ਤੋਂ ਬਾਅਦ ਵਿਧਾਨ ਸਭਾ ਚੋਣਾਂ ਦੇ ਇਸ ਪਹਿਲੇ ਦੌਰ ਦੇ ਖੰਡਿਤ ਨਤੀਜਿਆਂ ਵਿਚ ਕਈ ਸੰਦੇਸ਼ ਹਨ। ਭਾਜਪਾ ਅਤੇ ਅਪੋਜ਼ੀਸ਼ਨ ਦੋਹਾਂ ਲਈ ਹਾਲਾਂਕਿ ਇਹ ਅਨੁਮਾਨ ਲਗਾਉਣਾ ਜਲਦਬਾਜ਼ੀ ਹੋਵੇਗੀ ਕਿ ਕੀ ਉਹ ਮੌਜੂਦਾ ਰਾਜਨੀਤੀ ਅਤੇ ਆਉਣ ਵਾਲੇ ਮਹੀਨਿਆਂ ’ਚ ਇਸ ਦੇ ਸੰਭਾਵਿਤ ਨਤੀਜਿਆਂ ਨੂੰ ਇਕ ਮਹੱਤਵਪੂਰਨ ਮੋੜ ਦਿੰਦੇ ਹਨ ਕਿਉਂਕਿ ਆਪਣੇ ਦੂਜੇ ਕਾਰਜਕਾਲ ’ਚ ਅੱਗੇ ਵਧ ਰਹੇ ਮੋਦੀ ਨੂੰ ਘੱਟ ਕਰ ਕੇ ਨਹੀਂ ਜਾਣਿਆ ਜਾਣਾ ਚਾਹੀਦਾ।
ਰਾਸ਼ਟਰੀ ਮੁੱਦਿਆਂ ਦੀ ਵਰਤੋਂ
ਸੰਦੇਸ਼ ਨੰਬਰ ਇਕ ਇਹ ਹੈ ਕਿ ਸੂਬਿਆਂ ਦੀਆਂ ਚੋਣਾਂ ਵਿਚ ਲੋਕਾਂ ਦੀਆਂ ਚਿੰਤਾਵਾਂ ਨੂੰ ਦੂਰ ਕਰਨ ਲਈ ਰਾਸ਼ਟਰੀ ਮੁੱਦਿਆਂ ਦੀ ਵਰਤੋਂ ਨਹੀਂ ਕੀਤੀ ਜਾ ਸਕਦੀ। ਭਾਜਪਾ ਅਤਿ-ਰਾਸ਼ਟਰਵਾਦ, ਪਾਕਿਸਤਾਨ ਦਾ ਹਊਆ ਅਤੇ ਹੋਰ ਜ਼ੋਰਦਾਰ ਮੁੱਦਿਆਂ ਨੂੰ ਹਵਾ ਦਿੰਦੀ ਹੈ। ਇਸ ਨੇ ਦੋ ਸੂਬਿਆਂ ’ਚ ਅਗਲੇ ਮੁੱਖ ਮੰਤਰੀ ਲਈ ਮਤਦਾਨ ਵਿਚ ਵੋਟਰਾਂ ਦੇ ਠੰਡੇਪਨ ਨੂੰ ਜ਼ਿਆਦਾ ਖਤਮ ਨਹੀਂ ਕੀਤਾ। ਉਨ੍ਹਾਂ ਦੇ ਦਿਮਾਗ ਵਿਚ ਨੌਕਰੀ ਦੇ ਨੁਕਸਾਨ, ਆਰਥਿਕ ਮੰਦੀ, ਖੇਤੀ ਸੰਕਟ ਅਤੇ ਰੋਜ਼ੀ-ਰੋਟੀ ਵਰਗੇ ਮੁੱਦਿਆਂ ਨੂੰ ਲੈ ਕੇ ਚਿੰਤਾ ਸੀ।
ਜਿੱਥੇ ਮੋਦੀ ਸਰਕਾਰ ਆਖਿਰਕਾਰ ਵਧਦੇ ਹੋਏ ਆਰਥਿਕ ਸੰਕਟ ਦੀ ਅਸਲੀਅਤ ਨੂੰ ਲੈ ਕੇ ਜਾਗੀ ਹੈ, ਉਸ ਨੂੰ ਅਗਲੀਆਂ ਲੋਕ ਸਭਾ ਚੋਣਾਂ ’ਚ ਆਪਣੀ ਸਿਆਸੀ ਗਿਰਾਵਟ ਦੀ ਸਮੱਸਿਆ ਨੂੰ ਤੇਜ਼ੀ ਨਾਲ ਹੱਲ ਕਰਨਾ ਹੋਵੇਗਾ। ਦੋ ਚੋਣਾਂ ਤਾਂ 6 ਮਹੀਨਿਆਂ ਤੋਂ ਵੀ ਘੱਟ ਸਮੇਂ ਵਿਚ ਹੋਣ ਵਾਲੀਆਂ ਹਨ–ਝਾਰਖੰਡ ਅਤੇ ਦਿੱਲੀ। ਇਹ ਚੋਣਾਂ ਉਸ ਦਿਸ਼ਾ ਦਾ ਅਗਲਾ ਪ੍ਰੀਖਣ ਹੋਣਗੀਆਂ, ਜਿਸ ਪਾਸੇ ਰਾਜਨੀਤੀ ਅੱਗੇ ਵਧ ਰਹੀ ਹੈ।
ਜਾਤੀ ਦਾ ਮਾਮਲਾ
ਸੰਦੇਸ਼ ਨੰਬਰ ਦੋ ਇਹ ਹੈ ਕਿ ਜਾਤੀ ਮਹੱਤਵ ਰੱਖਦੀ ਹੈ, ਵਿਸ਼ੇਸ਼ ਤੌਰ ’ਤੇ ਵਿਧਾਨ ਸਭਾ ਚੋਣਾਂ ਵਿਚ। ਮੋਦੀ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਲੋਕ ਸਭਾ ਚੋਣਾਂ ਵਿਚ ਜਾਤੀਗਤ ਤਬਦੀਲੀ ਹੋ ਸਕਦੀ ਹੈ, ਜਦੋਂ ਰਾਸ਼ਟਰਪਤੀ ਸ਼ੈਲੀ ’ਚ ਇਕ ਕ੍ਰਿਸ਼ਮਾਈ ਨੇਤਾ ਦੀ ਸ਼ਖਸੀਅਤ ਦੇ ਚਾਰੋਂ ਪਾਸੇ ਮੁਹਿੰਮ ਚਲਾਈ ਜਾਂਦੀ ਹੈ, ਜਿਸ ਦੀ ਰਾਸ਼ਟਰੀ ਮੁੱਦਿਆਂ ’ਤੇ ਚੰਗੀ ਤਰ੍ਹਾਂ ਨਾਲ ਸਥਾਪਿਤ ਸਾਖ ਹੈ।
5 ਮਹੀਨੇ ਪਹਿਲਾਂ ਜੰਮੂ-ਕਸ਼ਮੀਰ ਦੇ ਪੁਲਵਾਮਾ ਵਿਚ ਹੋਏ ਅੱਤਵਾਦੀ ਹਮਲੇ ਅਤੇ ਪਾਕਿਸਤਾਨ ਦੇ ਬਾਲਾਕੋਟ ਵਿਚ ਭਾਰਤ ਦੇ ਜੁਆਬੀ ਹਮਲੇ ਤੋਂ ਬਾਅਦ ਰਾਸ਼ਟਰ ਨੂੰ ਚੋਣ ਕਰਨੀ ਪਈ ਸੀ–ਇਕ ਪਾਸੇ ਮੋਦੀ ਦੇ ਰੂਪ ਵਿਚ ਮਜ਼ਬੂਤ ਨੇਤਾ, ਜਦਕਿ ਦੂਜੇ ਪਾਸੇ ਖੇਤਰੀ ਸਰਦਾਰਾਂ ਦਾ ਅਰਾਜਕ ਮਿਸ਼ਰਣ ਅਤੇ ਤੱਤਕਾਲੀ ਕਾਂਗਰਸ ਮੁਖੀ ਰਾਹੁਲ ਗਾਂਧੀ। ਵੋਟਰਾਂ ਨੇ ਜ਼ੋਰ-ਸ਼ੋਰ ਨਾਲ ਅਤੇ ਸਪੱਸ਼ਟ ਤੌਰ ’ਤੇ ਆਪਣਾ ਫੈਸਲਾ ਸੁਣਾਇਆ।
ਜਦੋਂ ਲੜਾਈ ਸੂਬੇ ਲਈ ਹੁੰਦੀ ਹੈ ਤਾਂ ਗਤੀਸ਼ੀਲਤਾ ਬਦਲ ਜਾਂਦੀ ਹੈ। ਮਹਾਰਾਸ਼ਟਰ ਅਤੇ ਹਰਿਆਣਾ ਦੋਹਾਂ ਵਿਚ ਵੋਟਰਾਂ ਨੇ ਦਿਖਾਇਆ ਕਿ ਇਨ੍ਹਾਂ ਸੂਬਿਆਂ ’ਚ ਦੋ ਪ੍ਰਮੁੱਖ ਭਾਈਚਾਰਿਆਂ (ਮਰਾਠਾ ਅਤੇ ਜਾਟ) ਦੇ ਨਾਲ ਜਾਤੀ ਕਿੰਨੀ ਮਹੱਤਵਪੂਰਨ ਹੈ, ਜਿਨ੍ਹਾਂ ਨੇ ਉਨ੍ਹਾਂ ਨੂੰ ਅਣਡਿੱਠ ਕਰਨ ਲਈ ਵਿਰੋਧੀ ਦਲਾਂ ਦੇ ਪਿੱਛੇ ਇਕਜੁੱਟ ਹੋ ਕੇ ਭਾਜਪਾ ਨੂੰ ਸਖਤ ਸੰਦੇਸ਼ ਦਿੱਤਾ।
ਭਾਜਪਾ ਨੇ 5 ਸਾਲ ਪਹਿਲਾਂ ਮਹਾਰਾਸ਼ਟਰ ਵਿਚ ਇਕ ਬ੍ਰਾਹਮਣ ਮੁੱਖ ਮੰਤਰੀ ਦੀ ਨਿਯੁਕਤੀ ਕਰ ਕੇ ਇਕ ਅਨੋਖਾ ਪ੍ਰਯੋਗ ਕਰਨ ਦੀ ਕੋਸ਼ਿਸ਼ ਕੀਤੀ, ਜੋ ਲੱਗਭਗ ਹਮੇਸ਼ਾ ਇਕ ਮਰਾਠਾ ਅਤੇ ਹਰਿਆਣਾ ਵਿਚ ਇਕ ਪੰਜਾਬੀ ਮੁੱਖ ਮੰਤਰੀ ਵਲੋਂ ਸ਼ਾਸਿਤ ਰਿਹਾ ਹੈ, ਜਿਸ ਵਿਚ ਸਰਵਉੱਚ ਸਥਾਨ ’ਤੇ ਜਾਟ ਤੋਂ ਇਲਾਵਾ ਕੋਈ ਵੀ ਕਦੇ ਨਹੀਂ ਰਿਹਾ। ਇਸ ਤਰ੍ਹਾਂ ਭਾਜਪਾ ਨੇ ਹੋਰ ਸਾਰੇ ਵੋਟਰ ਸਮੂਹਾਂ ਨੂੰ ਆਪਣੇ ਨਾਲ ਇਕਜੁੱਟ ਕਰਨ ਦੀ ਉਮੀਦ ਕੀਤੀ, ਤਾਂ ਕਿ ਉਸ ਨੂੰ ਇਕ ਵਿਸ਼ੇਸ਼ ਅਧਿਕਾਰ ਪ੍ਰਾਪਤ ਪ੍ਰਭੂਤਵ ਵਾਲੀ ਜਾਤੀ ਲਈ ਭਟਕਣਾ ਨਾ ਪਵੇ।
ਇਕ ਮਜ਼ਬੂਤ ਬਹੁਲਤਾਵਾਦੀ ਰਾਸ਼ਟਰਵਾਦ ਦੇ ਥੀਮ ’ਤੇ ਆਧਾਰਿਤ ਇਕ ਸੰਸਦੀ ਚੋਣ ਲਈ ਇਹ ਮਾਇਨੇ ਨਹੀਂ ਰੱਖਦਾ ਪਰ ਜਦੋਂ 5 ਮਹੀਨਿਆਂ ਬਾਅਦ ਵੋਟਰਾਂ ਨੂੰ ਆਪਣਾ ਮੁੱਖ ਮੰਤਰੀ ਚੁਣਨਾ ਪਿਆ ਤਾਂ ਭਾਜਪਾ ਦੀ ਗੈਰ-ਰਸਮੀ ਜਾਤੀ ਦੀ ਖੇਡ ਦੇ ਵਿਰੁੱਧ ਪ੍ਰਭੂਤਵਸ਼ਾਲੀ ਜਾਤੀਆਂ ਵਿਚਾਲੇ ਗੁੱਸਾ ਵਧ ਗਿਆ। ਨਤੀਜਿਆਂ ਤੋਂ ਪਤਾ ਲੱਗਦਾ ਹੈ ਕਿ ਜਾਟਾਂ ਨੇ ਕਾਂਗਰਸ ਅਤੇ ਜੇ. ਜੇ. ਪੀ. ਦੇ ਉਨ੍ਹਾਂ ਉਮੀਦਵਾਰਾਂ ਨੂੰ ਵੋਟ ਪਾਈ, ਜੋ ਭਾਜਪਾ ਨੂੰ ਹਰਾਉਣ ਦੇ ਸਮਰੱਥ ਸਨ ਅਤੇ ਮਹਾਰਾਸ਼ਟਰ ਵਿਚ ਮਰਾਠਿਆਂ ਨੇ ਪਵਾਰ ਦੀ ਰਾਕਾਂਪਾ ਲਈ ਭਾਜਪਾ ਛੱਡ ਦਿੱਤੀ।
ਭਾਜਪਾ ਨੇ ਜਲਦੀ ਹੀ ਹਰਿਆਣਾ ਵਿਚ ਜੇ. ਜੇ. ਪੀ. ਨਾਲ ਗੱਠਜੋੜ ਕਰ ਕੇ ਆਪਣੇ ਨੇਤਾ ਦੁਸ਼ਯੰਤ ਸਿੰਘ, ਜੋ ਜਾਟ ਹਨ, ਨੂੰ ਉਪ-ਮੁੱਖ ਮੰਤਰੀ ਦਾ ਅਹੁਦਾ ਦੇ ਦਿੱਤਾ। ਭਾਜਪਾ ਦੇ ਸ਼ਿਵ ਸੈਨਾ ਨਾਲ ਸੰਘਰਸ਼ ਦੇ ਕਾਰਣ ਮਹਾਰਾਸ਼ਟਰ ਵਿਚ ਸਥਿਤੀ ਸਪੱਸ਼ਟ ਨਹੀਂ ਹੈ, ਜੋ ਬਦਲੇ ਹੋਏ ਹਾਲਾਤ ਵਿਚ ਸੱਤਾ ਸਮੀਕਰਣਾਂ ਨੂੰ ਫਿਰ ਤੋਂ ਸਥਾਪਤ ਕਰਨਾ ਚਾਹੁੰਦੀ ਹੈ।
ਭਾਜਪਾ ਨੇ ਸੂਬਿਆਂ ਵਿਚ ਮਹੱਤਵਪੂਰਨ ਸੀਟਾਂ ਨੂੰ ਗੁਆ ਦਿੱਤਾ ਹੈ ਅਤੇ ਹੁਣ ਆਪਣੀ ਸਰਕਾਰ ਨੂੰ ਬਚਾਈ ਰੱਖਣ ਲਈ ਸ਼ਿਵ ਸੈਨਾ ’ਤੇ ਪਹਿਲਾਂ ਤੋਂ ਕਿਤੇ ਜ਼ਿਆਦਾ ਨਿਰਭਰ ਹੈ।
ਖੇਤਰੀ ਘਾਗ ਜੀਵੰਤ ਹਨ
ਸੰਦੇਸ਼ ਨੰਬਰ ਤਿੰਨ ਇਹ ਹੈ ਕਿ ਖੇਤਰੀ ਘਾਗ ਜੀਵੰਤ ਹਨ ਅਤੇ ਹੱਥ-ਪੈਰ ਚਲਾ ਰਹੇ ਹਨ ਅਤੇ ਜਦੋਂ ਉਨ੍ਹਾਂ ਨੂੰ ਦਰਕਿਨਾਰ ਕੀਤਾ ਜਾਂਦਾ ਹੈ ਤਾਂ ਉਹ ਇਕ ਚੰਗੀ ਲੜਾਈ ਲੜ ਸਕਦੇ ਹਨ। ਪਵਾਰ ਨੇ 79 ਸਾਲ ਦੀ ਉਮਰ ਵਿਚ ਇਕ ਊਰਜਾਵਾਨ ਮੁਹਿੰਮ ਚਲਾਈ ਅਤੇ ਚੋਣਾਂ ਨੂੰ ਸਤਾਰਾ ਤੋਂ ਆਪਣੀ ਪਰਿਭਾਸ਼ਿਤ ਦਿਖ ਦਿੱਤੀ, ਜਿੱਥੇ ਉਹ ਨੀਂਹ ਵਿਚ ਖੜ੍ਹੇ ਹੋ ਕੇ ਵੀ ਮਰਾਠਾ ਸ਼ਾਨ ਨੂੰ ਵਧਾਉਂਦੇ ਰਹੇ। ਹਰਿਆਣਾ ’ਚ ਹੁੱਡਾ ਅਤੇ ਦੁਸ਼ਯੰਤ ਚੌਟਾਲਾ ਨੇ ਜ਼ੋਰਦਾਰ ਪ੍ਰਚਾਰ ਕੀਤਾ ਅਤੇ ਖੱਟੜ-ਮੋਦੀ ਦੀ ਜੁਗਲਬੰਦੀ ਨੂੰ ਮੱਧਮ ਕਰਨ ਵਿਚ ਕਾਮਯਾਬ ਰਹੇ।
ਇਹ ਸਪੱਸ਼ਟ ਹੈ ਕਿ ਭਾਜਪਾ ਵਿਰੁੱਧ ਲੜਾਈ ਸੂਬਿਆਂ ਵਿਚ ਹੈ। ਮੋਦੀ ਨੇ ਕੇਂਦਰ ਵਿਚ 5 ਸਾਲ ਦਾ ਦੂਜਾ ਕਾਰਜਕਾਲ ਜਿੱਤਿਆ ਹੈ, ਜੋ 2024 ਤਕ ਰਹੇਗਾ। ਰਾਸ਼ਟਰੀ ਪੱਧਰ ’ਤੇ ਇਕ ਮਜ਼ਬੂਤ ਚੁਣੌਤੀ ਦੇਣ ਵਾਲੇ ਦੀ ਗੈਰ-ਹਾਜ਼ਰੀ ਵਿਚ ਉਹ ਪ੍ਰਭਾਵੀ ਅਤੇ ਲੱਗਭਗ ਅਜੇਤੂ ਬਣੇ ਹੋਏ ਹਨ। ਹਾਲਾਂਕਿ ਮਹਾਰਾਸ਼ਟਰ ਅਤੇ ਹਰਿਆਣਾ ਨੇ ਜੋ ਦਿਖਾਇਆ ਹੈ, ਉਹ ਇਹ ਹੈ ਕਿ ਭਾਜਪਾ ਕੋਲ ਸੂਬਾ ਪੱਧਰ ’ਤੇ ਮੋਦੀ ਵਰਗੇ ਨੇਤਾ ਦੀ ਘਾਟ ਹੈ। ਫੜਨਵੀਸ ਅਤੇ ਖੱਟੜ ਦੋਵੇਂ ਬਿਨਾਂ ਕਿਸੇ ਅਪਵਾਦ ਦੇ ਵੱਡੇ ਪੱਧਰ ਦੇ ਨੇਤਾ ਸਾਬਿਤ ਹੋਏ ਹਨ।
ਪਵਾਰ ਅਤੇ ਹੁੱਡਾ ਵਰਗੇ ਮਜ਼ਬੂਤ ਘਾਗਾਂ ਦਾ ਸਾਹਮਣਾ ਕਰਦੇ ਹੋਏ ਉਹ ਢਿੱਲੇ ਪੈ ਗਏ। ਉਨ੍ਹਾਂ ਲਈ ਬਚੀ ਸੀ ਮੋਦੀ ਦੀ ਹਾਈ ਵੋਲਟੇਜ ਮੁਹਿੰਮ ਪਰ ਸੂਬੇ ਦੇ ਸਰਵੇਖਣ ਵਿਚ ਇਹ ਕਾਫੀ ਨਹੀਂ ਸੀ।
ਕੇਂਦਰ ਦੇ ਬ੍ਰਹਮਾਸਤਰ
ਸੰਦੇਸ਼ ਨੰਬਰ ਚਾਰ ਇਹ ਹੈ ਕਿ ਇਨਫੋਰਸਮੈਂਟ ਡਾਇਰੈਕਟੋਰੇਟ, ਸੀ. ਬੀ. ਆਈ. ਅਤੇ ਆਮਦਨ ਕਰ ਵਿਭਾਗ ਵਰਗੇ ਬ੍ਰਹਮਾਸਤਰਾਂ ਦੀ ਵਰਤੋਂ ਸਾਵਧਾਨੀ ਨਾਲ ਕੀਤੀ ਜਾਣੀ ਚਾਹੀਦੀ ਹੈ। ਭਾਜਪਾ ਨੇ ਚੋਣ ਪ੍ਰਚਾਰ ਵਿਚਾਲੇ ਪਵਾਰ ਪਰਿਵਾਰ ’ਤੇ ਨਕੇਲ ਕੱਸਣ ਦੀ ਗੰਭੀਰ ਗਲਤੀ ਕੀਤੀ। ਇਸ ਨੇ ਪਵਾਰ ਨੂੰ ਲੜਨ ਲਈ ਉਕਸਾਇਆ, ਜਿਸ ਨੂੰ ਉਨ੍ਹਾਂ ਦੇ ਰਾਜਨੀਤਕ ਜੀਵਨ ਦੀ ਬਿਹਤਰੀਨ ਲੜਾਈ ਮੰਨਿਆ ਗਿਆ। ਉਨ੍ਹਾਂ ਦੀ ਜ਼ੋਰਦਾਰ ਮੁਹਿੰਮ ਨੇ ਉਨ੍ਹਾਂ ਦੇ ਮਰਾਠਾ ਵੰਸ਼ਜ਼ ਵਿਚਾਲੇ ਇਕ ਹਮਦਰਦੀ ਦੀ ਲਹਿਰ ਪੈਦਾ ਕੀਤੀ ਅਤੇ ਉਨ੍ਹਾਂ ਦੀ ਸਫਲਤਾ ਨੇ ਉਨ੍ਹਾਂ ਨੂੰ ਅਪੋਜ਼ੀਸ਼ਨ ਦੇ ਪ੍ਰਮੁੱਖ ਚਿਹਰੇ ਦੇ ਰੂਪ ’ਚ ਉਤਸ਼ਾਹ ਦਿੱਤਾ।
ਖੇਤਰੀ ਨੇਤਾਵਾਂ ਦਾ ਮਹੱਤਵ
ਸੰਦੇਸ਼ ਨੰਬਰ ਪੰਜ ਇਹ ਹੈ ਕਿ ਇਹ ਸਮਾਂ ਗਾਂਧੀ ਪਰਿਵਾਰ ਨੂੰ ਖੇਤਰੀ ਨੇਤਾਵਾਂ ਦੇ ਪੋਸ਼ਣ ਅਤੇ ਉਨ੍ਹਾਂ ਨੂੰ ਸੰਚਾਲਿਤ ਕਰਨ ਲਈ ਸਿਆਸੀ ਸਥਾਨ ਦੇਣ ਦੇ ਮਹੱਤਵ ਦਾ ਅਹਿਸਾਸ ਹੋਵੇ ਜੇਕਰ ਹਰਿਆਣਾ ਵਿਚ ਕਾਂਗਰਸ ਮੁੜ ਖੇਡ ਵਿਚ ਹੈ ਤਾਂ ਇਹ ਸਿਰਫ ਇਸ ਲਈ ਕਿਉਂਕਿ ਮੌਜੂਦਾ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਹੁੱਡਾ ਨੂੰ ਵਾਗਡੋਰ ਸੌਂਪ ਦਿੱਤੀ ਅਤੇ ਮੁਹਿੰਮ ਤੋਂ ਦੂਰ ਰਹੀ। ਰਾਹੁਲ ਗਾਂਧੀ ਨੇ ਵੀ ਮੁਸ਼ਕਲ ਨਾਲ 2 ਸੂਬਿਆਂ ਵਿਚ ਆਪਣਾ ਚਿਹਰਾ ਦਿਖਾਇਆ ਜੇਕਰ ਉਹ 2024 ਤਕ ਚੋਣਾਂ ਵਿਚ ਰਹਿਣਾ ਚਾਹੁੰਦਾ ਹੈ ਤਾਂ ਕਾਂਗਰਸ ਨੂੰ ਗਾਂਧੀ ਪਰਿਵਾਰ ਦੀ ਭਵਿੱਖੀ ਭੂਮਿਕਾ ਦੀ ਸਮੀਖਿਆ ਕਰਨ ਦੀ ਸਲਾਹ ਦਿੱਤੀ ਜਾਵੇਗੀ। (ਇਟਾ.)