‘‘ਜੰਗਲੀ ਫੌਜਾਂ ਨੇ ਕਰ ਦਿੱਤਾ ਹੈ ਹਮਲਾ : ਮਹਾਰਾਜਾ ਹਰੀ ਸਿੰਘ ਨੇ ਦਿੱਲੀ ਭੇਜਿਆ ਸੰਦੇਸ਼’’

10/23/2020 2:24:59 AM

ਓਮ ਪ੍ਰਕਾਸ਼ ਖੇਮਕਰਨੀ
ਜੰਮੂ-ਕਸ਼ਮੀਰ ਦੀ ਰਿਆਸਤ ’ਤੇ ਹਮਲਾਵਰ ਫੌਜ ਦੀ ਪੇਸ਼ਕਦਮੀ ਦੀ ਧਮਕ ਜਦੋਂ ਸ਼੍ਰੀਨਗਰ ਦੇ ਨੇੜੇ ਸੁਣਾਈ ਦੇਣ ਲੱਗੀ ਤਾਂ ਮਹਾਰਾਜਾ ਹਰੀ ਸਿੰਘ ਨੇ ਸਮਝ ਲਿਆ ਕਿ ਹੁਣ ਅੰਤਿਮ ਫੈਸਲਾ ਕਰਨ ਦਾ ਸਮਾਂ ਆ ਗਿਆ ਹੈ ਤਾਂ ਉਨ੍ਹਾਂ ਨੇ ਦਿੱਲੀ ’ਚ ਇਹ ਸੰਦੇਸ਼ ਭੇਜਿਆ : ‘ਜੰਗਲੀ ਫੌਜੋਂ’ ਨੇ ਡੋਗਰਾ ਰਿਆਸਤ ’ਤੇ ਹਮਲਾ ਕਰ ਦਿੱਤਾ ਹੈ। ਪੂਰੀ ਰਿਆਸਤ ਖਾਸ ਕਰਕੇ ਸ਼੍ਰੀਨਗਰ ’ਤੇ ਕਬਜ਼ਾ ਕਰਨ ਦੇ ਮਕਸਦ ਨਾਲ ਅੱਗੇ ਵਧ ਰਹੀ ਹੈ। ਮਹਾਰਾਜਾ ਹਰੀ ਸਿੰਘ ਉਦੋਂ ਸ਼੍ਰੀਨਗਰ ਤੋਂ ਨਿਕਲ ਆਏ ਸੀ।

ਉਨ੍ਹਾਂ ਵੱਲੋਂ ਭੇਜੇ ਸੰਦੇਸ਼ ਦੇ ਨਤੀਜੇ ਵਜੋਂ ਕਸ਼ਮੀਰ ਦੀ ਰੱਖਿਆ ਲਈ ਭਾਰਤੀ ਫੌਜ ਨੂੰ ਅੱਗੇ ਲਿਅਾਂਦਾ ਗਿਆ। ਲੜਾਕੂ ਹਵਾਈ ਜਹਾਜ਼ ਅਤੇ ਤੋਪਖਾਨਿਆਂ ਦੇ ਨਾਲ ਇਸ ‘ਜੰਗਲੀ ਫੌਜ’ ਨੂੰ ਰੋਕਣ ਦੀ ਕਾਰਵਾਈ ਸ਼ੁਰੂ ਹੋ ਗਈ। ਸ਼੍ਰੀਨਗਰ ਸੜਕ ’ਤੇ ਫੌਜ ਦਾ ਸਾਹਮਣਾ ਇਨ੍ਹਾਂ ਜੰਗਲੀ ਛਾਪਾਮਾਰਾਂ ਨਾਲ ਹੋਇਆ ਅਤੇ ਭਾਰਤੀ ਫੌਜ ਦੇ ਇਕ ਕਮਾਂਡਰ ਕਰਨਲ ਰਾਏ ਨੇ ਕਮਾਲ ਦੀ ਬਹਾਦੁਰੀ ਦਿਖਾਈ, ਜਿਸ ਤੋਂ ਹਮਲਾਵਰ ਫੌਜ ਨੂੰ ਮੁਕਾਬਲੇ ਦਾ ਪਤਾ ਲੱਗਾ। ਇਸੇ ਜੰਗ ਦੇ ਮੈਦਾਨ ’ਚ ਕਰਨਲ ਰਾਏ ਸ਼ਹੀਦ ਤਾਂ ਹੋ ਗਏ ਪਰ ਉਨ੍ਹਾਂ ਨੇ ਪਾਕਿਸਤਾਨੀ ਫੌਜ ਦੀ ਪੇਸ਼ਕਦਮੀ ਨਾ ਸਿਰਫ ਰੋਕ ਦਿੱਤੀ ਸਗੋਂ ਉਸ ਨੂੰ ਆਪਣੇ ਬਚਾਅ ਲਈ ਪਿੱਛੇ ਹਟਣ ’ਤੇ ਮਜਬੂਰ ਹੋਣਾ ਪਿਆ।

ਮੇਜਰ ਜਨਰਲ ਅਕਬਰ ਖਾਨ ਆਪਣੀ ਪੁਸਤਕ ‘ਕਸ਼ਮੀਰ ਕੇ ਛਾਪਾਮਾਰ’ ’ਚ ਇਸ ਪ੍ਰਕਾਰ ਿਲਖਦੇ ਹਨ-‘‘ਕਿਉਂਕਿ ਸੰਯੁਕਤ ਭਾਰਤ ਦੀ ਚਾਲੀ ਕਰੋੜ ਆਬਾਦੀ ਅਤੇ 17,77,438 ਵਰਗ ਮੀਲ ਪ੍ਰਾਚੀਨ ਭਾਰਤ 568 ਦੇਸੀ ਰਿਆਸਤਾਂ ’ਤੇ ਆਧਾਰਿਤ ਸੀ ਜਿਨ੍ਹਾਂ ’ਚੋਂ ਕੁਝ ਨੇ ਅਜੇ ਤੱਕ ਆਪਣੀ ਰਿਆਸਤ ਦਾ ਦੋਵਾਂ ’ਚੋਂ ਕਿਸੇ ਦੇਸ਼ ਦੇ ਨਾਲ ਰਲੇਵੇਂ ਦਾ ਐਲਾਨ ਨਹੀਂ ਕੀਤਾ ਸੀ।

ਇਨ੍ਹਾਂ ਸ਼ਾਹੀ ਦੇਸੀ ਰਿਆਸਤਾਂ ਨੂੰ ਅੰਗਰੇਜ਼ ਸਰਕਾਰ ਨੇ ਖੁਦ ਫੈਸਲਾ ਕਰਨ ਦਾ ਅਧਿਕਾਰ ਦਿੱਤਾ ਸੀ ਕਿ ਉਹ ਦੋਵੇਂ ਨਵੇਂ ਦੇਸ਼ਾਂ ’ਚੋਂ ਕਿਸ ਵਿਚ ਸ਼ਾਮਲ ਹੋਣਾ ਚਾਹੁੰਣਗੇ ਕਿਉਂਕਿ ਇਹ ਸ਼ਾਹੀ ਰਿਆਸਤਾਂ ਆਜ਼ਾਦ ਨਹੀਂ ਰਹਿ ਸਕਦੀਆਂ ਸਨ, ਇਸ ਲਈ ਇਹ ਆਸ ਕੀਤੀ ਜਾਂਦੀ ਸੀ ਕਿ ਉਹ ਬਟਵਾਰੇ ਦੇ ਦਿਨ ਜਾਂ ਇਸ ਦੇ ਤੁਰੰਤ ਬਾਅਦ ਕੋਈ ਫੈਸਲਾ ਕਰ ਲੈਣਗੀਆਂ ਅਤੇ ਹੋਇਆ ਵੀ ਇਹੀ, ਇਨ੍ਹਾਂ ’ਚੋਂ ਜ਼ਿਆਦਾਤਰ ਨੇ ਅਜਿਹਾ ਹੀ ਕੀਤਾ।

ਜੋ ਕੁਝ ਸ਼ਾਹੀ ਦੇਸੀ ਰਿਆਸਤਾਂ ਬਾਕੀ ਰਹੀਆਂ, ਭੂਗੋਲਿਕ ਤੌਰ ’ਤੇ ਇਕ ਅਤੇ ਦੂਜੀ ਰਿਆਸਤ ਨਾਲ ਇਸ ਤਰ੍ਹਾਂ ਜੁੜੀਆਂ ਸਨ ਕਿ ਇਨ੍ਹਾਂ ਬਾਰੇ ਰਲੇਵੇਂ ਨੂੰ ਇਕ ਹੀ ਮਾਮਲਾ ਸਮਝਿਆ ਜਾਂਦਾ ਸੀ। ਬਾਕੀ ਦੇਸੀ ਰਿਆਸਤਾਂ ’ਚੋਂ ਸਭ ਤੋਂ ਵੱਧ ਮਹੱਤਵਪੂਰਨ ਅਤੇ ਵੱਡੀ ਕਸ਼ਮੀਰ ਦੀ ਰਿਆਸਤ ਸੀ ਕਿਉਂਕਿ ਕਸ਼ਮੀਰ ਨਾ ਸਿਰਫ ਪਾਕਿਸਤਾਨ ਅਤੇ ਭਾਰਤ ਨਾਲ ਜੁੜਦੀ ਸਰਹੱਦ ਵਾਲਾ ਖੇਤਰ ਸੀ ਸਗੋਂ ਅਫਗਾਨਿਸਤਾਨ ਦੀ ਇਕ ਬਾਰੀਕ ਪੱਟੀ ਵੀ ਇਸ ਦੀ ਸਰਹੱਦ ਨਾਲ ਲੱਗਦੀ ਹੈ। ਇਸ ਦੇ ਇਲਾਵਾ ਸੋਵੀਅਤ ਯੂਨੀਅਨ ਅਤੇ ਇਸ ਦੀ ਸਾਂਝੀ ਸਰਹੱਦ ਵੀ ਚੀਨ ਦੇ ਨਾਲ ਸੀ।’’

ਅਕਬਰ ਖਾਨ ਦੱਸਦੇ ਹਨ ਕਿ ‘‘ਜਦੋਂ ਤੋਂ ਅੰਗਰੇਜ਼ਾਂ ਨੇ ਦੇਸ਼ ਦੀ ਹੋਣ ਵਾਲੀ ਵੰਡ ਦੇ ਸਬੰਧ ’ਚ ਐਲਾਨ ਕੀਤਾ, ਉਦੋਂ ਤੋਂ ਅਸੀਂ ਇਹ ਕਲਪਨਾ ਕਰ ਲਈ ਸੀ ਕਿ ਕਸ਼ਮੀਰ ਤਾਂ ਸੁਭਾਵਿਕ ਤੌਰ ’ਤੇ ਹੀ ਪਾਕਿਸਤਾਨ ’ਚ ਸ਼ਾਮਲ ਹੋ ਜਾਵੇਗਾ। ਅਸਲ ’ਚ ਪਾਕਿਸਤਾਨ ਦੀ ਕਲਪਨਾ ’ਚ ਉਸ ਨੂੰ ਇਕ ਜ਼ਰੂਰੀ ਹਿੱਸੇ ਦੇ ਤੌਰ ’ਤੇ ਹੀ ਸ਼ਾਮਲ ਕੀਤਾ ਸੀ। ਸੰਯੁਕਤ ਭਾਰਤ ਨੂੰ ਇਸ ਆਧਾਰ ’ਤੇ ਵੰਡਿਆ ਜਾਣਾ ਸੀ ਕਿ ਇਕ ਮੁਸਲਿਮ ਬਹੁ-ਗਿਣਤੀ ਇਲਾਕਾ ਪਾਕਿਸਤਾਨ ਲਈ ਅਤੇ ਹਿੰਦੂ ਬਹੁ-ਗਿਣਤੀ ਇਲਾਕਾ ਭਾਰਤ ਲਈ ਹੋਵੇਗਾ ਪਰ ਕਸ਼ਮੀਰ ਦੀ 4 ਲੱਖ ਆਬਾਦੀ ’ਚ ਜ਼ਿਆਦਾਤਰ 75 ਫੀਸਦੀ ਮੁਸਲਮਾਨ ਸਨ ਅਤੇ ਇਸ ਦੇ 84500 ਵਰਗ ਮੀਲ ਦੇ ਇਲਾਕਿਆਂ ’ਚ ਭਾਰਤ ਨਾਲ ਕੋਈ ਪ੍ਰਭਾਵਸ਼ਾਲੀ ਸੜਕ, ਨਦੀ ਅਤੇ ਰੇਲ ਸੰਪਰਕ ਨਹੀਂ ਸੀ ਅਤੇ ਨਾ ਹੀ ਸਿੱਧੇ-ਸਿੱਧੇ ਆਰਥਿਕ ਸਬੰਧ ਸਨ। ਅਖੀਰ ਇਹ ਕਲਪਨਾ ਕਰ ਲਈ ਗਈ ਕਿ ਕਸ਼ਮੀਰ ਦੇ ਲੋਕ ਖੁਦ ਪਾਕਿਸਤਾਨ ’ਚ ਸ਼ਾਮਲ ਹੋਣ ਦੀ ਇੱਛਾ ਪ੍ਰਗਟ ਕਰਨਗੇ ਪਰ ਇਨ੍ਹਾਂ ਦੇ ਹਿੰਦੂ ਹੁਕਮਰਾਨ ਮਹਾਰਾਜਾ ਹਰੀ ਸਿੰਘ ਦੇ ਹੱਥ ’ਚ ਹੀ ਫੈਸਲਾ ਕਰਨ ਦਾ ਅਧਿਕਾਰ ਸੀ ਅਤੇ ਉਨ੍ਹਾਂ ਨੇ ਅਜਿਹਾ ਕਰਨ ’ਚ ਕੋਈ ਜਲਦਬਾਜ਼ੀ ਨਹੀਂ ਦਿਖਾਈ।

ਇਸ ਤਰ੍ਹਾਂ ਬ੍ਰਿਟਿਸ਼ ਸਰਕਾਰ ਦੇ ਭਾਰਤ ਦੇ ਬਟਵਾਰੇ ਦੇ ਐਲਾਨ ਦੇ ਕੁਝ ਹਫਤਿਆਂ ਦੇ ਬਾਅਦ ਅਤੇ ਅਸਲੀ ਬਟਵਾਰੇ ਤੋਂ ਕੁੁੁੁਝ ਦਿਨ ਪਹਿਲਾਂ ਜਦੋਂ ਮੁਹੰਮਦ ਅਲੀ ਜਿੱਨਾਹ (ਨੇਤਾ ਮੁਸਲਿਮ ਲੀਗ) ਅਤੇ ਪਾਕਿਸਤਾਨ ਦੇ ਨਾਮਜ਼ਦ ਗਵਰਨਲ ਜਨਰਲ ਆਸਟਿਨ, ਜੋ ਹਾਲੇ ਦਿੱਲੀ ’ਚ ਹੀ ਸਨ, ਦੇ ਕੋਲ ਇਕ ਵੱਡਾ ਵਫਦ ਉਨ੍ਹਾਂ ਦੇ ਘਰ ਪਹੁੰਚਿਆ ਤਾਂ ਕਿ ਉਹ ਉਸ ਨੂੰ ਕਸ਼ਮੀਰ ਦੇ ਭਵਿੱਖ ਦੇ ਸਬੰਧ ’ਚ ਆਪਣੇ ਖਦਸ਼ਿਆਂ ਨੂੰ ਪ੍ਰਗਟ ਕਰ ਸਕੇ। ਮੈਂ ਆਰਮਡ ਫੋਰਸਿਜ਼ ਪਾਰਟੀਸ਼ਨ ਸਬ-ਕਮੇਟੀ ਦੇ ਹੋਰ ਮੈਂਬਰਾਂ ਨਾਲ ਉੱਥੇ ਗਿਆ ਸੀ ਕਿਉਂਕਿ ਹਿੰਦੂ ਮਹਾਰਾਜਾ ਪਾਕਿਸਤਾਨ ’ਚ ਰਲੇਵੇਂ ਤੋਂ ਬਚਣ ਦੀ ਇੱਛਾ ਪ੍ਰਗਟ ਕਰ ਰਿਹਾ ਸੀ।

ਪਰ ਹੁਣ ਇਹ ਖਦਸ਼ਾ ਵੀ ਸੀ ਕਿ ਮਹਾਰਾਜਾ ਦੇ ਹੱਥ ਮਜ਼ਬੂਤ ਹੋਣ ਦੀ ਸੰਭਾਵਨਾ ਹੈ ਕਿਉਂਕਿ ਇਕ ਕਸ਼ਮੀਰੀ ਮੁਸਲਿਮ ਨੇਤਾ ਅਤੇ ਭਾਰਤ ਦੀ ਆਜ਼ਾਦੀ ਦੇ ਰਾਸ਼ਟਰੀ ਅੰਦੋਲਨ ਦੇ ਹੀਰੋ ਸ਼ੇਖ ਅਬਦੁੱਲਾ ਇਸ ਤੋਂ ਪਹਿਲਾਂ ਪਾਕਿਸਤਾਨ ਦੀ ਕਲਪਨਾ ਦਾ ਵਿਰੋਧ ਕਰ ਚੁੱਕੇ ਸਨ, ਫਿਰ ਵੀ ਮੁਹੰਮਦ ਅਲੀ ਜਿੱਨਾਹ ਨੇ ਵਫਦ ਨੂੰ ਭਰੋਸਾ ਦਿਵਾਇਆ ਕਿ 2 ਵਿਅਕਤੀਆਂ ਦੀ ਰਾਏ ਪੂਰੀ ਰਿਆਸਤ ਦੇ ਭਵਿੱਖ ਨੂੰ ਰੋਕ ਨਹੀਂ ਸਕਦੀ।

ਉਨ੍ਹਾਂ ਨੇ ਸਪੱਸ਼ਟੀਕਰਨ ਦਿੱਤਾ ਕਿ ਪਾਕਿਸਤਾਨ ਦੀ ਵਿਚਾਰਧਾਰਾ ਕਸ਼ਮੀਰ ਦੇ ਹਵਾਲੇ ਤੋਂ ਬਿਲਕੁਲ ਸਪੱਸ਼ਟ ਹੈ। ਸ਼ੇਖ ਅਬਦੁੱਲਾ ਦੇ ਬਾਵਜੂਦ ਕਸ਼ਮੀਰੀ ਮੁਸਲਮਾਨ ਪਾਕਿਸਤਾਨ ’ਚ ਸ਼ਾਮਲ ਹੋਣਾ ਚਾਹੁਣਗੇ ਅਤੇ ਦੂਜੀ ਗੱਲ ਇਹ ਕਿ ਕਸ਼ਮੀਰ ਕੋਲ ਭੂਗੋਲਿਕ ਤੌਰ ’ਤੇ ਸਾਡੇ ਨਾਲ ਸ਼ਾਮਲ ਹੋਣ ਦੇ ਇਲਾਵਾ ਹੋਰ ਕੋਈ ਚਾਰਾ ਵੀ ਨਹੀਂ ਹੈ।

ਇਨ੍ਹਾਂ ਦਾ ਪਹਿਲਾ ਖਦਸ਼ਾ ਕੁਝ ਦਿਨਾਂ ਬਾਅਦ ਹੀ ਰੈਡਕਲਿੱਫ ਅਵਾਰਡ ਤੋਂ ਆਇਆ ਸੀ ਜਿਸ ’ਚ ਭਾਰਤ ਅਤੇ ਪਾਕਿਸਤਾਨ ਦਰਮਿਆਨ ਹੱਦਬੰਦੀ ਦੀ ਅਸਲ ਰੇਖਾ ਅਜੇ ਖਿੱਚੀ ਜਾਣੀ ਬਾਕੀ ਸੀ। ਸਾਡੇ ਲਈ ਹੈਰਾਨੀ ਦੀ ਗੱਲ ਇਹ ਸੀ ਕਿ ਪਾਕਿਸਤਾਨ ਦੇ ਧਨਾਢ ਮੁਸਲਿਮ ਬਹੁ-ਗਿਣਤੀ ਖੇਤਰ ਦੇ ਇਕ ਹਿੱਸੇ ਨੂੰ ਭਾਰਤ ਵੱਲੋਂ ਉਸ ਸਥਾਨ ’ਤੇ ਸ਼ਾਮਲ ਕੀਤਾ ਗਿਆ ਜਿੱਥੇ ਕਸ਼ਮੀਰ ਅਤੇ ਭਾਰਤ ਦਰਮਿਆਨ ਇਕ ਸੜਕ ਸੰਪਰਕ ਤਿਆਰ ਕੀਤਾ ਜਾ ਸਕਦਾ ਸੀ। ਉਸ ਸਮੇਂ ਤੱਕ ਬਾਹਰ ਦੀ ਦੁਨੀਆ ਦੇ ਨਾਲ ਕਸ਼ਮੀਰ ਦੇ ਨਾਲ ਮਹੱਤਵਪੂਰਨ ਸੰਪਰਕ ਤਜਵੀਜ਼ਤ ਪਾਕਿਸਤਾਨ ਦੀ ਜ਼ਮੀਨ ਤੋਂ ਜਾਣ ਵਾਲੀਆਂ ਦੋ ਵੱਡੀਆਂ ਸੜਕਾਂ ਦੁਆਰਾ ਹੀ ਸੀ ਪਰ ਹੁਣ ਜੰਮੂ ਤੋਂ ਕਠੂਆ ਤਕ ਇਕ ਵੱਡਾ ਅਤੇ ਮੁਨਾਸਿਬ ਮੌਸਮੀ ਮਾਰਗ ਭਾਰਤ ਜਾਣ ਵਾਲੀ ਸੜਕ ’ਤੇ ਨਜ਼ਰ ਰੱਖਣ ਦੀ ਸੰਭਾਵਨਾ ਪ੍ਰਗਟ ਕਰ ਰਿਹਾ ਸੀ।

ਇਸ ਕਿਸਮ ਦੀ ਗੱਲਬਾਤ ਤੋਂ ਇਹ ਫਾਇਦਾ ਹੋਇਆ ਕਿ ਕਸ਼ਮੀਰ ਦਾ ਭਾਰਤ ’ਚ ਰਲੇਵਾਂ ਹਟਾ ਦਿੱਤਾ ਗਿਆ ਅਤੇ ਮਹਾਰਾਜਾ ਨੇ ਸ਼ਾਇਦ ਇਸੇ ਦਿਸ਼ਾ ’ਚ ਆਪਣੀ ਗੱਲਬਾਤ ਨੂੰ ਆਰੰਭ ਕਰ ਦਿੱਤਾ। ਜਿੱਥੋਂ ਤੱਕ ਪਾਕਿਸਤਾਨ ’ਚ ਰਲੇਵੇਂ ਦੀ ਗੱਲ ਹੈ ਤਾਂ ਅਸਲ ’ਚ ਕਦੀ ਵੀ ਕੋਈ ਅਸਲ ਔਕੜ ਪੇਸ਼ ਆਈ ਹੀ ਨਹੀਂ ਸੀ। ਇਹ ਜੁਲਾਈ ਮਹੀਨੇ ਦੇ ਕਰੀਬ ਦੀ ਗੱਲ ਹੈ। ਲਾਰਡ ਮਾਊਂਟਬੇਟਨ ਨੇ ਫਿਰ ਵੀ ਉਨ੍ਹਾਂ ਨੂੰ ਭਰੋਸਾ ਦਿਵਾਇਆ ਸੀ ਕਿ ਕਸ਼ਮੀਰ ਦੇ ਪਾਕਿਸਤਾਨ ਨਾਲ ਰਲੇਵੇਂ ਦੀ ਹਾਲਤ ’ਚ ਭਾਰਤ ਵੱਲੋਂ ਕੋਈ ਇਤਰਾਜ਼ ਨਹੀਂ ਉਠਾਇਆ ਜਾਵੇਗਾ। ਕਸ਼ਮੀਰ ’ਚ ਕੋਈ ਖਾਸੀ ਮੁਸ਼ਕਲ ਵੀ ਸਾਹਮਣੇ ਨਹੀਂ ਸੀ ਕਿਉਂਕਿ ਦੋਵਾਂ ਵੱਡੀਆਂ ਸੰਸਥਾਵਾਂ ਮੁਸਲਿਮ ਕਾਨਫਰੰਸ ਅਤੇ ਨੈਸ਼ਨਲ ਕਾਨਫਰੰਸ ਦੇ ਸਾਰੇ ਸਿਆਸੀ ਨੇਤਾ ਜੇਲਾਂ ’ਚ ਬੰਦ ਸਨ ਪਰ ਫਿਰ ਵੀ ਮਹਾਰਾਜਾ ਲਗਾਤਾਰ ਬੇਭਰੋਸਗੀ ਦੇ ਸ਼ਿਕਾਰ ਰਹੇ।

ਉਹ ਖੁਦ ਤਾਂ ਪਾਕਿਸਤਾਨ ਨਾਲ ਰਲੇਵੇਂ ਦੀ ਸੰਧੀ ’ਤੇ ਦਸਤਖਤ ਕਰਨ ਲਈ ਤਿਆਰ ਸਨ ਪਰ ਇਸ ਦੇ ਬਾਅਦ ਵੀ ਉਹ ਅੰਤਿਮ ਫੈਸਲਾ ਲੈਣ ’ਚ ਅਸਫਲ ਰਹੇ। ਫਿਰ ਵੀ ਇਹ ਫੈਸਲਾਕੁੰਨ ਅਸਫਲਤਾ ਨਹੀਂ ਸਗੋਂ ਇਹ ਇਕ ਬਹੁਤ ਵੱਡੀ ਮੁਸੀਬਤ ਆਪਣੇ ’ਤੇ ਲੈ ਰਹੇ ਸਨ। ਉਨ੍ਹਾਂ ਦੇ ਵਤੀਰੇ ਨੇ ਸ਼ੱਕ ਅਤੇ ਖਦਸ਼ੇ ਪੈਦਾ ਕਰ ਦਿੱਤੇ। ਸੰਯੁਕਤ ਭਾਰਤ ਦੇ ਬਾਕੀ ਹਿੱਸਿਆਂ ’ਚ ਵੱਡੀਆਂ ਮੁਸੀਬਤਾਂ ਫੁੱਟ ਪਈਆਂ ਸਨ ਅਤੇ ਇਸੇ ਦੀਆਂ ਜੜ੍ਹਾਂ ਆਪਣੀਆਂ ਰਿਆਸਤਾਂ ’ਚ ਵੀ ਪਣਪਣ ਲੱਗੀਆਂ ਸਨ।

(ਜਾਰੀ)

omparkashkhemkarni77@gmail.com


Bharat Thapa

Content Editor

Related News