ਕਰੰਟ ਲੱਗਣ ਕਾਰਨ ਖੇਤ ਮਜ਼ਦੂਰ ਦੀ ਮੌਤ
Friday, Aug 02, 2024 - 05:52 PM (IST)
ਬੋਹਾ (ਬਾਂਸਲ) : ਨੇੜਲੇ ਪਿੰਡ ਰਿਉਂਦ ਕਲਾਂ ਵਿਖੇ ਮਜ਼ਦੂਰ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਬਲਜੀਤ ਸਿੰਘ (47) ਪੁੱਤਰ ਭੂਰਾ ਸਿੰਘ ਜੋ ਕਿਸਾਨ ਖੇਤ ਫ਼ਸਲਾਂ ਨੂੰ ਪਾਣੀ ਲਗਾਉਣ ਲਈ ਗਿਆ। ਇਸ ਦੌਰਾਨ ਜਦੋਂ ਉਸ ਨੇ ਮੋਟਰ ਦਾ ਸਟਾਟਰ ਦਬਾਇਆ ਤਾਂ ਮੋਟਰ ਨਾ ਚੱਲੀ। ਬਾਅਦ 'ਚ ਟਰਾਂਸਫ਼ਾਰਮਰ ਨੂੰ ਹੱਥ ਲਾਇਆ ਤਾਂ ਕਰੰਟ ਲੱਗਣ ਕਾਰਣ ਉਸ ਨੂੰ ਜ਼ੋਰਦਾਰ ਝਟਕਾ ਲੱਗਾ, ਜਿਸ ਨਾਲ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਥਾਣਾ ਬੋਹਾ ਦੀ ਪੁਲਸ ਪਾਰਟੀ ਨੇ 174 ਦੀ ਕਾਰਵਾਈ ਕਰਦੇ ਹੋਏ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਮ੍ਰਿਤਕ ਦੇਹ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ। ਪਿੰਡ ਦੇ ਸਾਬਕਾ ਸਰਪੰਚ ਸੁਖਦੇਵ ਸਿੰਘ ਸਮੇਤ ਪੰਚਾਇਤ ਅਤੇ ਲੋਕਾਂ ਦੀ ਮੰਗ ਹੈ ਕਿ ਸਰਕਾਰ ਵਲੋਂ ਇਸ ਗਰੀਬ ਪਰਿਵਾਰ ਨੂੰ ਯੋਗ ਮੁਆਵਜ਼ਾ ਦਿੱਤਾ ਜਾਵੇ।