ਬਠਿੰਡਾ ''ਚ ਵਧਿਆ TOMATO FLU ਦਾ ਖ਼ਤਰਾ, ਹਸਪਤਾਲ ''ਚ ਰੋਜ਼ਾਨਾ ਆ ਰਹੇ ਹਨ 7 ਤੋਂ 8 ਕੇਸ
Monday, Sep 12, 2022 - 06:23 PM (IST)

ਬਠਿੰਡਾ (ਕੁਨਾਲ) : ਪੰਜਾਬ 'ਚ ਟਮਾਟਰ ਫਲੂ ਦਾ ਖ਼ਤਰਾ ਵਧਣ ਲੱਗਾ ਹੈ। ਬਠਿੰਡਾ 'ਚ ਬੱਚਿਆਂ 'ਚ ਟਮਾਟਰ ਫਲੂ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ ਅਤੇ ਰੁਜ਼ਾਨਾ ਇਸ ਨਾਲ ਪੀੜਤ 7 ਤੋਂ 8 ਬੱਚੇ ਇਲਾਜ ਲਈ ਬਠਿੰਡਾ ਹਸਪਤਾਲ ਪਹੁੰਚ ਰਹੇ ਹਨ। ਬਠਿੰਡਾ ਸਿਹਤ ਵਿਭਾਗ ਦੇ ਸੀਨੀਅਰ ਮੈਡੀਕਲ ਅਫ਼ਸਰ ਮੁਤਾਬਕ ਟਮਾਟਰ ਫਲੂ ਤੋਂ ਪੀੜਤ ਬੱਚਿਆਂ ਨੂੰ ਬੁਖਾਰ, ਹੱਥਾਂ-ਪੈਰਾਂ ਦੇ ਨਾਲ ਮੂੰਹ ਦੇ ਅੰਦਰ ਧੱਫੜ ਹੋਣੇ ਸ਼ੁਰੂ ਹੋ ਜਾਂਦੇ ਹਨ, ਜਿਸ ਕਾਰਨ ਬੱਚਿਆਂ ਨੂੰ ਖਾਣ-ਪੀਣ 'ਚ ਵੀ ਸਮੱਸਿਆ ਆਉਂਦੀ ਹੈ।
ਇਹ ਵੀ ਪੜ੍ਹੋ- ਹੁਣ ਬਠਿੰਡਾ ਪੁਲਸ ਨੂੰ ਮਿਲਿਆ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਟਰਾਂਜ਼ਿਟ ਰਿਮਾਂਡ
ਡਾਕਟਰ ਨੇ ਦੱਸਿਆ ਕਿ ਹਸਪਤਾਲ 'ਚ ਇਲਾਜ ਕਰਵਾਉਣ ਤੋਂ ਬਾਅਦ 5 ਤੋਂ 7 ਦਿਨਾਂ 'ਚ ਬੱਚੇ ਠੀਕ ਹੋ ਜਾਂਦੇ ਹਨ। ਇਸ ਤੋਂ ਇਲਾਵਾ ਉਨ੍ਹਾਂ ਸਲਾਹ ਦਿੰਦਿਆਂ ਕਿਹਾ ਕਿ ਮਾਪੇ ਘਬਰਾਉਣ ਦੀ ਬਜਾਏ ਆਪਣੇ ਬੱਚਿਆਂ ਦਾ ਖਾਸ ਖਿਆਲ ਰੱਖਣ।ਡਾਕਟਰ ਨੇ ਦੱਸਿਆ ਕਿ ਇਹ ਫਲੂ ਜ਼ਿਆਦਾਤਰ 10 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਵਿਚ ਪਾਇਆ ਜਾ ਰਿਹਾ ਹੈ। ਇਸ ਦੇ ਚੱਲਦਿਆਂ ਜੇਕਰ ਮਾਪਿਆਂ ਨੂੰ ਬੱਚੇ 'ਚ ਧੱਫੜ, ਮੂੰਹ 'ਚੋਂ ਥੁੱਕ, ਬੁਖਾਰ ਜਾਂ ਸਰੀਰ 'ਤੇ ਕਿਸੇ ਤਰੀਕੇ ਦੇ ਨਿਸ਼ਾਨ ਦੇਖਣ ਨੂੰ ਮਿਲਦੇ ਹਨ ਤਾਂ ਉਸ ਨੂੰ 5-7 ਦਿਨ ਸਕੂਲ ਨਾ ਭੇਜੋ ਤਾਂ ਜੋ ਉਹ ਬਾਕੀ ਬੱਚਿਆਂ ਦੇ ਸੰਪਰਕ 'ਚ ਨਾ ਆ ਸਕੇ। ਇਸ ਦੇ ਨਾਲ ਹੀ ਬੱਚੇ ਦੇ ਖਿਲੌਣੇ ਅਤੇ ਜੋ ਵੀ ਖਾਣ-ਪੀਣ ਦੀ ਚੀਜ਼ਾਂ ਹਨ ਉਸ ਨੂੰ ਵੀ ਕਿਸੇ ਨਾਲ ਸ਼ੇਅਰ ਨਾ ਕੀਤਾ ਜਾਵੇ ਅਤੇ ਤਰੁੰਤ ਡਾਕਟਰ ਨੂੰ ਦਿਖਿਆ ਜਾਵੇ। ਸਿਹਤ ਵਿਭਾਗ ਵੱਲੋਂ ਸਕੂਲ ਦੇ ਨਾਲ-ਨਾਲ ਕਈ ਥਾਵਾਂ 'ਤੇ ਕੈਂਪ ਲਗਾ ਕੇ ਲੋਕਾਂ ਨੂੰ ਇਸ ਫਲੂ ਤੋਂ ਬਚਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ।
ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।