ਬੇਖ਼ੌਫ ਚੋਰ, ਦਿਨ ਚੜ੍ਹਦੇ ਆੜ੍ਹਤੀਏ ਦੀ ਦੁਕਾਨ ਤੋਂ 3 ਲੱਖ ਰੁਪਏ ਲੈ ਹੋਇਆ ਫ਼ਰਾਰ
Tuesday, Dec 20, 2022 - 05:37 PM (IST)

ਭੁੱਚੋ ਮੰਡੀ (ਨਾਗਪਾਲ) : ਸਥਾਨਕ ਅਨਾਜ ਮੰਡੀ ਵਿੱਚ ਅੱਜ ਸਵੇਰੇ ਇਕ ਚੋਰ ਵਲੋਂ ਦੁਕਾਨ ਵਿੱਚ ਦਾਖ਼ਲ ਹੋ ਕੇ ਗੱਲ਼ੇ ਵਿੱਚ ਪਏ ਕਰੀਬ 3 ਲੱਖ ਰੁਪਏ ਚੋਰੀ ਕਰ ਲਏ। ਹੈਰਾਨੀ ਦੀ ਗੱਲ ਹੈ ਕਿ ਉਹ ਕਰੀਬ ਅੱਧਾ ਘੰਟਾ ਬੇਖ਼ੌਫ ਹੋ ਕੇ ਦੁਕਾਨ ਦੇ ਅੰਦਰ ਸਾਮਾਨ ਦੀ ਫਰੋਲਾ-ਫਰਾਲੀ ਕਰਦਾ ਰਿਹਾ । ਇਸ ਸਾਰੀ ਘਟਨਾ ਦੁਕਾਨ ਅੰਦਰ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਵਿੱਚ ਰਿਕਾਰਡ ਹੋ ਗਈ।
ਇਹ ਵੀ ਪੜ੍ਹੋ- ਗੈਂਗਸਟਰ ਅਰਸ਼ ਡੱਲਾ ਦੀ ਧਮਕੀ, ਚਾਰ ਦਿਨਾਂ ’ਚ ਗੋਲ਼ੀਆਂ ਨਾਲ ਭੁੰਨਾਂਗਾ, ਖ਼ੌਫ ਕਾਰਣ ਘਰ ’ਚ ਬੰਦ ਹੋਇਆ ਪਰਿਵਾਰ
ਆੜ੍ਹਤੀ ਸ਼ਾਮ ਲਾਲ ਨੇ ਦੱਸਿਆ ਕਿ ਕਰੀਬ 8 ਵਜੇ ਦੁਕਾਨ ਦੇ ਮੁਲਾਜ਼ਮ ਨੇ ਦੁਕਾਨ ਦਾ ਤਾਲਾ ਟੁੱਟਿਆਂ ਹੋਣ 'ਤੇ ਉਸ ਨੂੰ ਫੋਨ ਕੀਤਾ। ਜਦੋਂ ਉਸ ਨੇ ਆ ਕੇ ਦੇਖਿਆ ਤਾਂ ਦੁਕਾਨ ਦੇ ਦਰਵਾਜ਼ੇ ਤੋੜੇ ਪਏ ਸਨ ਅਤੇ ਸਾਮਾਨ ਖਿਲਾਰਿਆ ਹੋਇਆ ਸੀ। ਜਿਸ ਤੋਂ ਬਾਅਦ ਉਨ੍ਹਾਂ ਤਰੁੰਤ ਪੁਲਸ ਨੂੰ ਇਸ ਦੀ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਕੈਮਰਿਆਂ ਦੀ ਰਿਕਾਡਇੰਗ ਮੁਤਾਬਕ 7 ਵਜੇ ਦੇ ਕਰੀਬ ਉਕਤ ਵਿਅਕਤੀ ਅੰਦਰ ਦਾਖ਼ਲ ਹੋਇਆ ਅਤੇ ਆਰਾਮ ਨਾਲ ਚੋਰੀ ਨੂੰ ਅੰਜਾਮ ਦਿੱਤਾ। ਰੋਜ਼ਾਨਾ ਵਾਪਰ ਰਹੀਆਂ ਅਜਿਹੀਆ ਮੰਦਭਾਗੀਆਂ ਘਟਨਾਵਾਂ ਕਾਰਨ ਲੋਕਾਂ ਵਿੱਚ ਰੋਸ ਅਤੇ ਡਰ ਦਾ ਮਾਹੌਲ ਪਾਇਆ ਜਾ ਰਿਹਾ ਹੈ।
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।