ਆਸਮਾਨ ''ਚੋਂ ਆਈ ਗੋਲੀ ਲੱਗਣ ਨਾਲ ਇਕ ਵਿਅਕਤੀ ਜ਼ਖ਼ਮੀ

08/08/2020 2:43:59 PM

ਬਠਿੰਡਾ (ਬਲਵਿੰਦਰ): ਬੀਤੀ ਰਾਤ ਆਸਮਾਨ 'ਚੋਂ ਆਈ ਇਕ ਗੋਲੀ ਨੇ ਇਕ ਵਿਅਕਤੀ ਦਾ ਪੱਟ ਜ਼ਖ਼ਮੀ ਕਰ ਦਿੱਤਾ। ਪੁਲਸ ਵਲੋਂ ਗੋਲੀ ਚਲਾਉਣ ਵਾਲੇ ਦੀ ਭਾਲ ਕੀਤੀ ਜਾ ਰਹੀ ਹੈ। ਸੰਨ 2012 'ਚ ਵੀ ਇਸ ਤਰ੍ਹਾਂ ਦੀ ਘਟਨਾ ਵਾਪਰ ਗਈ ਤੇ ਇਕ ਜਨਾਨੀ ਦੀ ਮੌਤ ਹੋ ਗਈ ਸੀ।ਸਿਵਲ ਹਸਪਤਾਲ ਬਠਿੰਡਾ ਵਿਖੇ ਜ਼ੇਰੇ ਇਲਾਜ ਅਸ਼ੋਕ ਕੁਮਾਰ (30) ਵਾਸੀ ਗੁਰੂਨਾਨਕ ਪੁਰਾ ਮੁਹੱਲਾ ਬਠਿੰਡਾ ਅਨੁਸਾਰ ਉਹ ਘਰ ਸਮੋਸੇ ਬਣਾ ਕੇ ਦੁਕਾਨਾਂ 'ਤੇ ਵੇਚਦਾ ਹੈ। ਬੀਤੀ ਰਾਤ ਕਰੀਬ 9.30 ਵਜੇ ਉਹ ਆਪਣੇ ਘਰ ਬਿਸਤਰ 'ਤੇ ਪਿਆ ਸੀ। ਇਸੇ ਦੌਰਾਨ ਆਸਮਾਨ 'ਚੋਂ ਇਕ ਗੋਲੀ ਆਈ ਤੇ ਉਸਦੇ ਪੱਟ ਨੂੰ ਜ਼ਖ਼ਮੀ ਕਰ ਦਿੱਤਾ। ਪਹਿਲਾਂ ਤਾਂ ਉਨ੍ਹਾਂ ਨੂੰ ਪਤਾ ਹੀ ਨਹੀਂ ਲੱਗਿਆ ਕਿ ਜ਼ਖਮ ਕਿਵੇਂ ਹੋਇਆ। ਫਿਰ ਜਦੋਂ ਸਮਝ ਆਈ ਤਾਂ ਪਰਿਵਾਰਕ ਮੈਂਬਰ ਉਸ ਨੂੰ ਲੈ ਕੇ ਹਸਪਤਾਲ ਵੱਲ ਨੂੰ ਦੌੜੇ। ਫਿਲਹਾਲ ਉਹ ਠੀਕ ਮਹਿਸੂਸ ਕਰ ਰਿਹਾ ਹੈ। 

ਇਹ ਵੀ ਪੜ੍ਹੋ: ਸਰਕਾਰੀ ਥਾਂ 'ਤੇ ਦੇਹ ਵਪਾਰ ਦੇ ਧੰਦੇ ਦਾ ਪਰਦਾਫਾਸ਼, ਕਈ ਸ਼ਹਿਰਾਂ ਦੀਆਂ ਕੁੜੀਆਂ ਸਨ ਸ਼ਾਮਲ

ਦੂਜੇ ਪਾਸੇ ਤਫ਼ਤੀਸ਼ੀ ਅਧਿਕਾਰੀ ਡੀ.ਐੱਸ.ਪੀ. ਗੁਰਜੀਤ ਸਿੰਘ ਰੋਮਾਣਾ ਨੇ ਦੱਸਿਆ ਕਿ ਕਿਸੇ ਵਿਅਕਤੀ ਨੇ ਹਵਾਈ ਫਾਇਰ ਕੀਤਾ, ਜਿਸਦੇ ਕੁਝ ਸ਼ਰਰੇ ਉਕਤ ਨੂੰ ਲੱਗੇ ਹਨ। ਆਸਪਾਸ ਦੇ ਅਸਲਾ ਹੋਲਡਰਾਂ ਦੀ ਪੜਤਾਲ ਕੀਤੀ ਜਾ ਰਹੀ ਹੈ, ਜਦਕਿ ਇਲਾਕੇ 'ਚ ਕਿਸੇ ਪ੍ਰੋਗਰਾਮ ਹੋਣ ਦੀ ਜਾਣਕਾਰੀ ਵੀ ਹਾਸਲ ਕੀਤੀ ਜਾ ਰਹੀ ਹੈ। ਜਲਦੀ ਹੀ ਗੋਲੀ ਚਲਾਉਣ ਵਾਲੇ ਦਾ ਪਤਾ ਲਗਾ ਲਿਆ ਜਾਵੇਗਾ।

ਇਹ ਵੀ ਪੜ੍ਹੋ: ਵੱਡੀ ਵਾਰਦਾਤ: 4 ਵਿਅਕਤੀਆਂ ਵਲੋਂ 13 ਸਾਲਾ ਕੁੜੀ ਨਾਲ ਸਮੂਹਿਕ ਜਬਰ-ਜ਼ਿਨਾਹ

ਸੰਨ 2012 'ਚ ਹੋਈ ਸੀ ਇਕ ਜਨਾਨੀ ਦੀ ਮੌਤ
ਜ਼ਿਕਰਯੋਗ ਹੈ ਕਿ 2 ਨਵੰਬਰ 2012 ਨੂੰ ਕਰਵਾ ਚੌਥ ਵਾਲੇ ਦਿਨ ਬਰਨਾਲਾ ਰੋਡ 'ਤੇ ਸਥਿਤ ਇਕ ਹੋਟਲ ਦੀ ਛੱਤ 'ਤੇ ਜਨਾਨੀਆਂ ਦੀ ਇਕ ਪਾਰਟੀ ਚੱਲ ਰਹੀ ਸੀ। ਇੱਥੇ ਹੀ 45 ਸਾਲਾ ਸੰਤੋਸ਼ ਕੁਮਾਰ ਦੇ ਸਿਰ 'ਚ ਆਸਮਾਨ 'ਚੋਂ ਆਈ ਇਕ ਗੋਲੀ ਲੱਗੀ, ਜਿਸਦੀ ਮੌਤ ਹੋ ਗਈ ਸੀ। ਪੁਲਸ ਨੇ 10 ਦਿਨਾਂ 'ਚ ਪੜਤਾਲ ਕਰਕੇ ਇਕ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ, ਜੋ ਕਰੀਬ 300 ਮੀਟਰ ਦੂਰ ਗੋਲੀ ਚਲਾਉਣ ਦੀ ਪ੍ਰੈਕਟਿਸ ਕਰ ਰਿਹਾ ਸੀ। ਉਪਰੋਕਤ ਘਟਨਾ ਵੀ ਉਸੇ ਤਰ੍ਹਾਂ ਦੀ ਹੈ।

ਇਹ ਵੀ ਪੜ੍ਹੋ: ਪ੍ਰੇਮੀ ਨੂੰ ਰਾਸ ਨਾ ਆਇਆ ਪ੍ਰੇਮਿਕਾ ਦਾ ਕਿਸੇ ਹੋਰ ਨਾਲ ਵਿਆਹ, ਕਰ ਦਿੱਤਾ ਇਹ ਕਾਂਡ


Shyna

Content Editor

Related News