ਬੁਢਲਾਡਾ ਦੇ ਐੱਸ.ਡੀ.ਐੱਮ ਦਫ਼ਤਰ ਵਿਖੇ ਆਜ਼ਾਦੀ ਦਿਵਸ ਮੌਕੇ ਕਰਵਾਇਆ ਗਿਆ ਸਮਾਗਮ
Monday, Aug 17, 2026 - 05:02 PM (IST)
ਬੁਢਲਾਡਾ (ਮਨਜੀਤ) : ਆਜ਼ਾਦੀ ਦਿਵਸ ਮੌਕੇ ਬੁਢਲਾਡਾ ਦੇ ਐੱਸ.ਡੀ.ਐਮ ਦਫ਼ਤਰ ਵਿਖੇ 80ਵਾਂ ਆਜ਼ਾਦੀ ਦਿਹਾੜਾ ਪੂਰੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਕਰਵਾਏ ਗਏ ਸਮਾਗਮ ਦੌਰਾਨ ਐੱਸ.ਡੀ.ਐੱਮ ਬੁਢਲਾਡਾ ਗੁਰਮੀਤ ਕੁਮਾਰ ਵੱਲੋਂ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ। ਕੌਮੀ ਤਿਰੰਗਾ ਲਹਿਰਾਉਂਦੇ ਸਮੇਂ ਮੌਜੂਦ ਅਧਿਕਾਰੀਆਂ, ਆਗੂਆਂ ਅਤੇ ਹੋਰ ਪਤਵੰਤਿਆਂ ਵੱਲੋਂ ਦੇਸ਼ ਦੀ ਏਕਤਾ, ਅਖੰਡਤਾ ਅਤੇ ਤਰੱਕੀ ਲਈ ਆਪਣੀ ਵਚਨਬੱਧਤਾ ਦਾ ਪ੍ਰਗਟਾਵਾ ਕੀਤਾ ਗਿਆ।
ਇਸ ਹਲਕਾ ਬੁਢਲਾਡਾ ਦੇ ਵਿਧਾਇਕ ਪ੍ਰਿੰ: ਬੁੱਧ ਰਾਮ, ਮੌਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਸਤੀਸ਼ ਸਿੰਗਲਾ, ਨਗਰ ਕੌਂਸਲ ਦੇ ਪ੍ਰਧਾਨ ਸਤਨਾਮ ਸਿੰਘ ਖਨਾਲੀਆ, ਡੀ.ਐਸ.ਪੀ ਸਿਕੰਦਰ ਸਿੰਘ ਚੀਮਾ, ਥਾਣਾ ਸਿਟੀ ਦੇ ਮੁਖੀ ਕੰਵਲਜੀਤ ਸਿੰਘ, ਥਾਣਾ ਸਦਰ ਦੇ ਮੁਖੀ ਮੇਲਾ ਸਿੰਘ, ਚੈਅਰਮੈਨ ਸੋਹਣਾ ਸਿਘ ਕਲੀਪੁਰ, ਬੀ ਡੀ ਪੀ ਉ ਮਨਪ੍ਰੀਤ ਸਿੰਘ , ਲਛਮਣ ਦਾਸ ਸਿੰਗਲਾ ਬਰੇਟਾ, ਹਰਵਿੰਦਰ ਸਿੰਘ ਸੇਖੋਂ , ਸ਼ੈਂਟੀ ਬੁਢਲਾਡਾ , ਪ੍ਰਵੀਨ ਕੁਮਾਰ, ਕਾਲਾ ਅਸਤੋਜੀਆ, ਲਲਿਤ ਬਰੇਟਾ ਸਮੇਤ ਹੋਰ ਅਧਿਕਾਰੀ ਅਤੇ ਪਤਵੰਤੇ ਵਿਸ਼ੇਸ਼ ਤੌਰ 'ਤੇ ਮੌਜੂਦ ਰਹੇ।
