ਅੱਗੇ ਵਧਣ ਤੋਂ ਪਹਿਲਾਂ ਸਹੀ ਰਾਹ ਦੀ ਪਛਾਣ ਜ਼ਰੂਰੀ : ਰਾਜੂ ਘੰਡ
Wednesday, Apr 29, 2026 - 05:54 PM (IST)
ਬੁਢਲਾਡਾ (ਬਾਂਸਲ) : ਅੱਜ ਦੇ ਤੇਜ਼ੀ ਨਾਲ ਬਦਲ ਰਹੇ ਸਮੇਂ ਵਿਚ ਹਰ ਵਿਅਕਤੀ ਅੱਗੇ ਵਧਣਾ ਚਾਹੁੰਦਾ ਹੈ। ਹਰ ਕੋਈ ਚਾਹੁੰਦਾ ਹੈ ਕਿ ਉਹ ਆਪਣੇ ਜੀਵਨ ਵਿਚ ਕਾਮਯਾਬੀ ਹਾਸਲ ਕਰੋ, ਆਪਣੇ ਸੁਪਨੇ ਪੂਰੇ ਕਰੇ ਅਤੇ ਸਮਾਜ ਵਿਚ ਆਪਣੀ ਇੱਕ ਵੱਖਰੀ ਪਹਿਚਾਣ ਬਣਾਵੇ । ਇਹ ਸ਼ਬਦ ਅੱਜ ਇਥੇ ਵਾਰਡ ਨੰ. 4 ਤੋਂ ਸੰਭਾਵੀ ਉਮੀਦਵਾਰ ਰਾਜੂ ਘੰਡ ਨੇ ਵਾਰਡ ਦੇ ਲੋਕਾਂ ਨਾਲ ਆਪਣੇ ਮਨ ਦੀ ਗੱਲ ਸਾਂਝੀ ਕਰਦਿਆਂ ਕਹੇ। ਉਨ੍ਹਾਂ ਕਿਹਾ ਕਿ ਅਕਸਰ ਲੋਕ ਇਕ ਮਹੱਤਵਪੂਰਨ ਗੱਲ ਨੂੰ ਨਜ਼ਰ ਅੰਦਾਜ਼ ਕਰ ਦਿੰਦੇ ਹਨ ਕਿ ਸਿਰਫ ਅੱਗੇ ਵਧਣਾ ਹੀ ਕਾਫੀ ਨਹੀਂ ਹੁੰਦਾ, ਸਹੀ ਰਾਹ ਦੀ ਚੋਣ ਕਰਨਾ ਵੀ ਉਨਾ ਹੀ ਜ਼ਰੂਰੀ ਹੈ, ਸੋ ਤੁਸੀਂ ਆਪਣੀ ਅੰਤਰ ਆਵਾਜ ਰਾਹੀਂ ਆਪਣੀ ਵੋਟ ਦਾ ਸਹੀ ਇਸਤੇਮਾਲ ਕਰਨ ਲਈ ਅਪੀਲ ਕੀਤੀ। ਉਨ੍ਹਾਂ ਕਿਹਾ ਕਈ ਵਾਰ ਲੋਕ ਜਲਦੀ ਵਿਚ ਫੈਸਲੇ ਕਰ ਲੈਂਦੇ ਹਨ ਅਤੇ ਬਿਨਾਂ ਸੋਚੇ ਸਮਝੇ ਕਿਸੇ ਵੀ ਰਾਹ 'ਤੇ ਤੁਰ ਪੈਂਦੇ ਹਨ। ਇਸ ਲਈ ਜਰੂਰੀ ਹੈ ਕਿ ਅੱਗੇ ਵਧਣ ਤੋਂ ਪਹਿਲਾਂ ਆਪਣੇ ਟੀਚੇ ਨੂੰ ਸਪੱਸ਼ਟ ਕੀਤਾ ਜਾਵੇ ਅਤੇ ਉਸ ਤੱਕ ਪਹੁੰਚਣ ਲਈ ਸਹੀ ਰਸਤੇ ਦੀ ਪਛਾਣ ਕੀਤੀ ਜਾਵੇ ।
ਜੇਕਰ ਕਿਸੇ ਵਿਅਕਤੀ ਕੋਲ ਸਹੀ ਜਾਣਕਾਰੀ ਅਤੇ ਦਿਸ਼ਾ ਹੁੰਦੀ ਹੈ ਤਾਂ ਉਹ ਗਲਤ ਫੈਸਲੇ ਕਰਨ ਤੋਂ ਬਚ ਸਕਦਾ ਹੈ। ਵੱਡਿਆਂ ਦੀ ਸਲਾਹ ਅਤੇ ਆਪਣੇ ਅਨੁਭਵਾਂ ਤੋਂ ਸਿੱਖਣਾ ਵੀ ਜੀਵਨ ਵਿਚ ਅੱਗੇ ਵਧਣ ਲਈ ਬਹੁਤ ਮਦਦਗਾਰ ਸਾਬਤ ਹੁੰਦਾ ਹੈ। ਉਨ੍ਹਾਂ ਵਾਰਡ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵਿਕਾਸ ਤਰੱਕੀ ਅਤੇ ਭਾਈਚਾਰਕ ਸਾਂਝ ਨੂੰ ਕਾਇਮ ਰੱਖਣ ਲਈ ਉਨ੍ਹਾਂ ਦਾ ਨਗਰ ਕੌਂਸਲ ਚੋਣਾਂ ਵਿੱਚ ਸਾਥ ਦੇਣ।
