ਬਰਵਾਲਾ ਰੋਡ ’ਤੇ ਤੂੜੀ ਨਾਲ ਭਰੀ ਓਵਰਲੋਡ ਟਰਾਲੀ ਪਲਟੀ, ਲੱਗਾ ਜਾਮ

Saturday, Aug 17, 2024 - 06:25 PM (IST)

ਬਰਵਾਲਾ ਰੋਡ ’ਤੇ ਤੂੜੀ ਨਾਲ ਭਰੀ ਓਵਰਲੋਡ ਟਰਾਲੀ ਪਲਟੀ, ਲੱਗਾ ਜਾਮ

ਡੇਰਾਬਸੀ (ਗੁਰਜੀਤ) : ਡੇਰਾਬਸੀ ਬਰਵਾਲਾ ਰੋਡ ’ਤੇ ਪਿੰਡ ਸੈਦਪੁਰਾ ਵਿਖੇ ਸ਼ਨੀਵਾਰ ਸਵੇਰੇ ਕਰੀਬ 6 ਵਜੇ ਤੂੜੀ ਦੀ ਓਵਰਲੋਡ ਟਰਾਲੀ ਖ਼ਸਤਾ ਹਾਲਤ ਸੜਕ ਕਾਰਨ ਪਲਟ ਗਈ। ਜਿਸ ਨਾਲ ਇਕ ਪਾਸੇ ਦੀ ਆਵਾਜਾਈ ਬੰਦ ਹੋ ਗਈ। ਟਰਾਲੀ ਪਲਟਣ ਕਾਰਨ ਸ਼ਾਮ ਤੱਕ ਵਾਹਨ ਚਾਲਕਾਂ ਨੂੰ ਲੰਘਣ ਲਈ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਜਾਣਕਾਰੀ ਅਨੁਸਾਰ ਬਰਵਾਲਾ ਸੜਕ ਦੇ ਨਿਰਮਾਣ ਦਾ ਕਾਰਜ ਚੱਲ ਰਿਹਾ ਸੀ । 

ਬਰਸਾਤ ਕਾਰਨ ਪਿੰਡ ਸੈਦਪੁਰ ਨੇੜੇ ਕੰਮ ਬੰਦ ਕਰਨਾ ਪਿਆ। ਜਿਸ ਕਾਰਨ ਖ਼ਸਤਾ ਹਾਲਤ ਸੜਕ ਹੋਰ ਵੀ ਖ਼ਰਾਬ ਹੋ ਗਈ। ਅੱਜ ਸਵੇਰੇ ਕਰੀਬ 6 ਵਜੇ ਜਦੋਂ ਇਕ ਓਵਰਲੋਡ ਜਗਾੜੂ ਟਰਾਲੀ ਟਰੈਕਟਰ ਤੂੜੀ ਲੈ ਕੇ ਡੇਰਾਬਸੀ ਤੋਂ ਬਰਵਾਲਾ ਵੱਲ ਨੂੰ ਜਾ ਰਹੀ ਸੀ ਤਾਂ ਪਿੰਡ ਸੈਦਪੁਰਾ ਨੇੜੇ ਪਏ ਵੱਡੇ-ਵੱਡੇ ਟੋਇਆਂ ’ਚੋਂ ਨਿਕਲਦੇ ਸਮੇਂ ਟਰਾਲੀ ਪਲਟ ਗਈ ਜਦੋਂ ਤੱਕ ਮੌਕੇ ਉੱਤੇ ਟਰੈਫਿਕ ਪੁਲਸ ਪਹੁੰਚਦੀ, ਉਦੋਂ‌ ਤੱਕ ਸੜਕ ਦੇ ਦੋਨੋਂ ਪਾਸੇ ਜਾਮ ਲੱਗ ਗਿਆ।


author

Gurminder Singh

Content Editor

Related News