ਮਾਨਸਾ ਪੁਲਸ ਵੱਲੋਂ ਲੁਟੇਰਾ ਗਿਰੋਹ ਦੇ 6 ਮੈਂਬਰ ਕਾਬੂ, ਮਾਰੂ ਹਥਿਆਰ ਬਰਾਮਦ

08/13/2022 4:39:09 PM

ਮਾਨਸਾ (ਜੱਸਲ) : ਜ਼ਿਲ੍ਹਾ ਪੁਲਸ ਨੇ ਸੁੰਨਸਾਨ ਜਗ੍ਹਾ ਵਿਚ ਬੈਠ ਕੇ ਲੁੱਟ-ਖੋਹ ਜਾਂ ਕਿਸੇ ਵੱਡੀ ਵਾਰਦਾਤ ਕਰਨ ਦੀ ਤਿਆਰੀ ਕਰ ਰਹੇ 6 ਮੈਂਬਰੀ ਲੁਟੇਰੇ ਗਿਰੋਹ ਨੂੰ ਕਾਬੂ ਕਰ ਕੇ ਉਨ੍ਹਾਂ ਕੋਲੋਂ 1 ਗਰਾਰੀ ਲੱਗੀ ਸਟੀਲ ਪਾਈਪ, 2 ਪਾਈਪ ਲੋਹਾ, 1 ਹੱਥ ਪੰਚ ਲੋਹਾ ਅਤੇ 2 ਡੰਡੇ ਆਦਿ ਮਾਰੂ ਹਥਿਆਰ ਮੌਕੇ ’ਤੇ ਬਰਾਮਦ ਕਰ ਕੇ ਮਾਮਲਾ ਦਰਜ ਕੀਤਾ ਹੈ।

ਜ਼ਿਲ੍ਹਾ ਪੁਲਸ ਮੁਖੀ ਗੌਰਵ ਤੂਰਾ ਨੇ ਦੱਸਿਆ ਕਿ ਥਾਣਾ ਸਿਟੀ-1 ਮਾਨਸਾ ਦੀ ਪੁਲਸ ਪਾਰਟੀ ਸ਼ੱਕੀ ਪੁਰਸ਼ਾਂ ਦੀ ਚੈਕਿੰਗ ਦੇ ਸਬੰਧ ਵਿਚ ਨੇੜੇ ਡੇਰਾ ਬਾਬਾ ਭਾਈ ਗੁਰਦਾਸ ਮੌਜੂਦ ਸੀ ਤਾਂ ਲੁਟੇਰੇ ਗਿਰੋਹ ਸਬੰਧੀ ਇਤਲਾਹ ਮਿਲਣ ’ਤੇ ਪੁਲਸ ਪਾਰਟੀ ਵੱਲੋਂ ਮੁਲਜ਼ਮਾਂ ਵਿਰੁੱਧ ਮੁਕੱਦਮਾ ਨੰਬਰ 138 ਮਿਤੀ 11-08-2022 ਅ/ਧ 399,402 ਹਿੰ:ਦੰ: ਥਾਣਾ ਸਿਟੀ-1 ਮਾਨਸਾ ਦਰਜ ਰਜਿਸਟਰ ਕੀਤਾ ਗਿਆ।

ਇਹ ਵੀ ਪੜ੍ਹੋ : ਸਰਕਾਰੀ ਹਸਪਤਾਲ ਦੇ ਸਟਾਫ ਨੇ ‘ਆਪ’ ਨੇਤਾ ਦੇ ਵਿਰੁੱਧ ਕੀਤਾ ਰੋਸ ਵਿਖਾਵਾ

ਇੰਸਪੈਕਟਰ ਅੰਗਰੇਜ ਸਿੰਘ ਮੁੱਖ ਅਫ਼ਸਰ ਥਾਣਾ ਸਿਟੀ-1 ਮਾਨਸਾ ਦੀ ਨਿਗਰਾਨੀ ਹੇਠ ਸ:ਥ: ਪੂਰਨ ਸਿੰਘ ਸਮੇਤ ਪੁਲਸ ਪਾਰਟੀ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਪੁਰਾਣੀ ਮੂਸਾ ਚੁੰਗੀ ਨੇੜੇ ਪੀਰਖਾਨੇ ਦੀ ਬੈਕ ਸਾਈਡ ਚਾਰੇ ਪਾਸਿਓਂ ਘੇਰਾ ਪਾ ਕੇ ਸੁੰਨਸਾਨ ਜਗ੍ਹਾ ਵਿਚ ਬੈਠ ਕੇ ਕਿਸੇ ਵੱਡੀ ਵਾਰਦਾਤ ਜਾਂ ਕਿਸੇ ਵੱਡੀ ਲੁੱਟ ਦੀ ਤਿਆਰੀ ਕਰਦੇ 6 ਮੈਂਬਰੀ ਲੁਟੇਰਾ ਗਿਰੋਹ ਦੇ ਲੱਖਾ ਸਿੰਘ ਉਰਫ ਲੱਖੀ ਪੁੱਤਰ ਸੀਤਾ ਸਿੰਘ ਵਾਸੀ ਖਾਰਾ ਬਰਨਾਲਾ, ਕੁਲਵਿੰਦਰ ਸਿੰਘ ਉਰਫ ਕਿੰਦਰ ਪੁੱਤਰ ਰਾਜਾ ਸਿੰਘ, ਬੂਟਾ ਸਿੰਘ ਪੁੱਤਰ ਪੱਪੀ ਸਿੰਘ ਵਾਸੀਅਨ ਪੀਰਕੋਟ, ਗਗਨਦੀਪ ਸਿੰਘ ਉਰਫ ਗਗਨਾ ਪੁੱਤਰ ਮੱਖਣ ਸਿੰਘ ਵਾਸੀ ਮਾਨਸਾ, ਸਤਨਾਮ ਸਿੰਘ ਉਰਫ ਅਕਾਸ਼ਦੀਪ ਸਿੰਘ ਪੁੱਤਰ ਸਿਕੰਦਰ ਸਿੰਘ ਵਾਸੀ ਬੁਰਜ ਹਰੀ ਅਤੇ ਯੁਵਰਾਜ ਸਿੰਘ ਉਰਫ ਯੁਵੀ ਪੁੱਤਰ ਮਲਕੀਤ ਸਿੰਘ ਵਾਸੀ ਮਾਨਸਾ ਨੂੰ 1 ਗਰਾਰੀ ਲੱਗੀ ਸਟੀਲ ਪਾਈਪ, 2 ਪਾਈਪ ਲੋਹਾ, 1 ਹੱਥ ਪੰਚ ਲੋਹਾ ਅਤੇ 2 ਡੰਡੇ ਆਦਿ ਮਾਰੂ ਹਥਿਆਰਾਂ ਸਮੇਤ ਕਾਬੂ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Harnek Seechewal

Content Editor

Related News