ਮੂੰਹ ਧੋਂਦੇ ਵਿਅਕਤੀ ਨਾਲ ਵਾਪਰੀ ਅਣਹੋਣੀ, ਸੂਏ ''ਚ ਡਿੱਗਣ ਕਾਰਨ ਹੋਈ ਮੌਤ
Friday, Feb 10, 2023 - 06:05 PM (IST)
ਰਾਮਪੁਰਾ ਫੂਲ (ਰਜਨੀਸ਼ ) : ਸਥਾਨ ਸ਼ਹਿਰ ਦੇ ਜੋੜੇ ਪੁਲ ਸੁਏ ਵਿੱਚ ਮੂੰਹ ਧੋਂਦੇ ਹੋਏ ਵਿਅਕਤੀ ਦਾ ਪੈਰ ਤਿਲਕਣ ਨਾਲ ਸੁਏ ਵਿੱਚ ਡੁੱਬਣ ਕਾਰਨ ਉਸ ਦੀ ਮੌਤ ਹੋ ਗਈ। ਸਹਾਰਾ ਸਮਾਜ ਸੇਵਾ ਦੇ ਪ੍ਰਧਾਨ ਸੰਦੀਪ ਵਰਮਾ ਨੇ ਦੱਸਿਆ ਕਿ ਕੱਲ ਰਾਤ ਸਹਾਰਾ ਕੰਟਰੋਲ ਰੂਮ ਨੂੰ ਇਤਲਾਹ ਮਿਲੀ ਕਿ ਸੂਏ ਵਿੱਚ ਇੱਕ ਵਿਅਕਤੀ ਡਿੱਗ ਗਿਆ ਹੈ ਤਾਂ ਤਰੁੰਤ ਉਨ੍ਹਾਂ ਦੀ ਟੀਮ ਅਤੇ ਲੋਕਾਂ ਵੱਲੋਂ ਉਸ ਨੂੰ ਬਾਹਰ ਕੱਢਿਆ ਗਿਆ ਤੇ ਇੱਕ ਨਿੱਜੀ ਹਸਪਤਾਲ ਵਿੱਚ ਲੈ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।
ਇਹ ਵੀ ਪੜ੍ਹੋ- ਅਟਾਰੀ ਨੂੰ ਬਣਾਇਆ ਜਾਵੇਗਾ ਪੰਜਾਬ ਦਾ ਪਹਿਲਾ 'ਸਮਾਰਟ ਪਿੰਡ', ਮੰਤਰੀ ਧਾਲੀਵਾਲ ਨੇ ਕੀਤਾ ਅਹਿਮ ਐਲਾਨ
ਥਾਣਾ ਸਿਟੀ ਰਾਮਪੁਰਾ ਪੁਲਸ ਪਾਰਟੀ ਦੀ ਮੌਜੂਦਗੀ ਵਿੱਚ ਉਸਦੀ ਲਾਸ਼ ਨੂੰ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਰਖਵਾਇਆ ਗਿਆ। ਥਾਣਾ ਸਿਟੀ ਰਾਮਪੁਰਾ ਦੇ ਪੁਲਸ ਮੁਲਾਜ਼ਮਾਂ ਨੇ ਦੱਸਿਆ ਕਿ ਮ੍ਰਿਤਕ ਨਿਰਭੈਅ ਸਿੰਘ ਉਮਰ 40 ਪੁੱਤਰ ਗੁਰਦੇਵ ਸਿੰਘ ਵਾਸੀ ਮੋੜ ਰੋਡ ਫਰੀਦ ਨਗਰ ਦੀ ਲਾਸ਼ ਦਾ ਮ੍ਰਿਤਕ ਦੀ ਪਤਨੀ ਆਰਤੀ ਰਾਣੀ ਦੇ ਬਿਆਨਾਂ ਦੇ ਆਧਾਰ 'ਤੇ 174 ਦੀ ਕਾਰਵਾਈ ਕਰਦਿਆਂ ਪੋਸਟਮਾਰਟਮ ਕਰਵਾ ਕੇ ਅੰਤਿਮ ਸੰਸਕਾਰ ਕਰਨ ਲਈ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਹੈ।
ਇਹ ਵੀ ਪੜ੍ਹੋ- ਬਹਿਬਲ ਕਲਾਂ ਇਨਸਾਫ਼ ਮੋਰਚੇ ਨੂੰ ਲੈ ਕੇ ਮੁੱਖ ਮੰਤਰੀ ਮਾਨ ਨੇ ਕੀਤਾ ਟਵੀਟ
ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।