ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੀ ਅੱਧੀ ਛੁੱਟੀ ਨੂੰ ਰੱਦ ਕਰਨਾ ਵਿਤਕਰਾ
Wednesday, Aug 30, 2023 - 01:34 PM (IST)

ਬੁਢਲਾਡਾ (ਬਾਂਸਲ) : ਜ਼ਿਲ੍ਹਾ ਸਿੱਖਿਆ ਅਫ਼ਸਰ (ਪ੍ਰਾਇਮਰੀ) ਮਾਨਸਾ ਵਲੋਂ ਜਾਰੀ ਪੱਤਰ ਨੰਬਰ 240480 ਮਿਤੀ 28-08-2023 ’ਚ ਮਿਤੀ 06-09-2023 ਜਨਮ ਅਸ਼ਟਮੀ ਦੇ ਮੌਕੇ ’ਤੇ ਅੱਧੇ ਦਿਨ ਦੀ ਛੁੱਟੀ ਰੱਦ ਕਰਕੇ ਮਿਤੀ 16-12-2023 ਨੂੰ ਸ੍ਰੀ ਗੁਰੂ ਤੇਗ ਬਹਾਦੁਰ ਜੀ ਦੇ ਸ਼ਹੀਦੀ ਦਿਵਸ ’ਤੇ ਛੁੱਟੀ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਸਬੰਧੀ ਅਗਰਵਾਲ ਸਭਾ ਬੁਢਲਾਡਾ ਦੀ ਇਕ ਹੰਗਾਮੀ ਮੀਟਿੰਗ ਚਿਰੰਜੀ ਲਾਲ ਜੈਨ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਲਗਭਗ ਵੱਖ-ਵੱਖ ਐਸੋਸੀਏਸ਼ਨਾਂ ਸਮੇਤ 60 ਮੈਂਬਰ ਹਾਜ਼ਰ ਹੋਏ। ਇਸ ਮੀਟਿੰਗ ਵਿਚ ਉਕਤ ਅਧਿਕਾਰੀ ਵਲੋਂ ਜਾਰੀ ਕੀਤੇ ਪੱਤਰ ’ਤੇ ਵਿਚਾਰ ਕਰਦਿਆਂ ਕਿਹਾ ਕਿ ਇਸ ਫ਼ੈਸਲੇ ਤੋਂ ਇਹ ਪਰਤੀਤ ਹੁੰਦਾ ਹੈ ਕਿ ਪੰਜਾਬ ਸਰਕਾਰ ਅਤੇ ਉਨ੍ਹਾਂ ਦੇ ਅਧਿਕਾਰੀ ਹਿੰਦੂ ਧਰਮ ਨਾਲ ਵਿਤਕਰਾ ਕਰ ਰਹੇ ਹਨ।
ਮੀਟਿੰਗ ਵਿਚ ਇਹ ਵੀ ਵਿਚਾਰ ਕੀਤਾ ਗਿਆ ਕਿ ਸਿੱਖ ਧਰਮ ਦਾ ਅਸੀ ਸਤਿਕਾਰ ਕਰਦੇ ਹਾਂ ਅਤੇ ਮਿਤੀ 16—12—2023 ਨੂੰ ਸ੍ਰੀ ਗੁਰੂ ਤੇਗ ਬਹਾਦੁਰ ਜੀ ਦੇ ਸ਼ਹੀਦੀ ਦਿਵਸ ’ਤੇ ਛੁੱਟੀ ਦਾ ਐਲਾਨ ਵਿਚ ਸਾਨੂੰ ਖੁਸ਼ੀ ਹੈ ਦੋਵਾਂ ਮੌਕਿਆਂ ’ਤੇ ਹੀ ਛੁੱਟੀ ਕੀਤੀ ਜਾ ਸਕਦੀ ਹੈ ਪਰ ਭਾਰਤ ਇਕ ਹਰ ਧਰਮ ਵਰਗ ਜਾਤਿ ਦੇ ਲੋਕਾਂ ਰਹਿੰਦੇ ਹਨ।ਇਸ ਦੌਰਾਨ ਪੰਜਾਬ ਸਰਕਾਰ ਅਤੇ ਅਧਿਕਾਰੀਆਂ ਨੂੰ ਚਿਤਾਵਨੀ ਦਿੱਤੀ ਗਈ ਕਿ ਰੱਦ ਕੀਤੀ ਗਈ ਛੁੱਟੀ ਬਹਾਲ ਨਾ ਕੀਤੀ ਗਈ ਤਾਂ ਅਗਰਵਾਲ ਸਭਾ ਜ਼ਿਲ੍ਹਾ ਪੱਧਰ ’ਤੇ ਸੰਘਰਸ਼ ਕਰਨ ਲਈ ਮਜਬੂਰ ਹੋਵੇਗੀ।