ਹੈੱਡਲੂਮ ਦੇ ਸ਼ੋਅਰੂਮ ਦੇ ਮਾਲਕ ਵੱਲੋਂ ਆਤਮਹੱਤਿਆ
Thursday, Feb 25, 2021 - 03:27 PM (IST)

ਬੁਢਲਾਡਾ (ਬਾਂਸਲ): ਸਥਾਨਕ ਸ਼ਹਿਰ ਦੇ ਇੱਕ ਮਸ਼ਹੂਰ ਹੈਡਲੂਮ ਦੁਕਾਨ ਦੇ ਮਾਲਕ ਅਸ਼ੋਕ ਕੁਮਾਰ ਪੁੱਤਰ ਬਿਹਾਰੀ ਲਾਲ ਖਾਈਵਾਲਾ ਨੇ ਦੁਕਾਨ ਦੀ ਛੱਤ ਤੇ ਘਰ ਦੀ ਕਬੀਲਦਾਰੀ ਨਾ ਸਹਿਣ ਕਾਰਨ ਜ਼ਹਿਰੀਲੀ ਚੀਜ਼ ਖਾ ਕੇ ਆਤਮਹੱਤਿਆ ਕਰਨ ਦਾ ਸਮਾਚਾਰ ਮਿਲਿਆ ਹੈ। ਸਿਟੀ ਪੁਲਸ ਨੇ ਮ੍ਰਿਤਕ ਦੀ ਪਤਨੀ ਊਸ਼ਾ ਦੇਵੀ ਅਤੇ ਪੁੱਤਰ ਬਾਕੇਸ਼ ਬਿਹਾਰੀ ਦੇ ਬਿਆਨ ਦੇ ਆਧਾਰ ਤੇ ਧਾਰਾ 174 ਅਧੀਨ ਕਾਰਵਾਈ ਕਰਦਿਆਂ ਲਾਸ਼ ਪੋਸਟ ਮਾਰਟਮ ਉਪਰੰਤ ਵਾਰਸਾਂ ਨੂੰ ਸੋਪ ਦਿੱਤੀ ਗਈ ਹੈ।