ਗੁਰਲਾਲ ਸਿੰਘ ਤੇ ਜਗਜੀਤ ਸਿੰਘ ਨੇ ਨੈਸ਼ਨਲ ਪੱਧਰ ''ਤੇ ਜਿੱਤੀ ਟਾਈਟਲ ਬੈਲਟ
Tuesday, Dec 18, 2018 - 05:13 PM (IST)

ਬੁਢਲਾਡਾ (ਮਨਜੀਤ/ਗਰਗ)— ਬੁਢਲਾਡਾ ਹਲਕੇ ਨਾਲ ਸਬੰਧਿਤ ਗੁਰਲਾਲ ਸਿੰਘ ਪੁੱਤਰ ਗੁਰਪ੍ਰੀਤ ਸਿੰਘ ਵਿਰਕ ਅਤੇ ਜਗਜੀਤ ਸਿੰਘ ਪੁੱਤਰ ਹਮੀਰ ਸਿੰਘ ਪਿੰਡ ਰੱਲੀ ਨੇ ਦਿੱਲੀ ਵਿਖੇ ਨੈਸ਼ਨਲ ਪ੍ਰੋਫੈਸ਼ਨਲ ਕਿੱਕ ਬਾੱਕਸਿੰਗ ਚੈਪੀਅਨਸ਼ਿੱਪ ਵਿਚ ਆਪਣੀ ਪ੍ਰਤਿਭਾ ਦੇ ਸਦਕਾ ਬੁਢਲਾਡਾ ਹਲਕੇ ਦਾ ਨਾਮ ਰੋਸ਼ਨ ਕੀਤਾ ਹੈ। ਚੰਡੀਗੜ੍ਹ ਯੂਨੀਵਰਸਿਟੀ ਮੌਹਾਲੀ ਵਿਖੇ ਬੀ.ਏ-1 ਦੇ ਵਿਦਿਆਰਥੀ ਗੁਰਲਾਲ ਸਿੰਘ ਨੇ 72 ਕਿਲੋ ਵਰਗ ਅਤੇ ਜਗਜੀਤ ਸਿੰਘ ਰੱਲੀ ਨੇ 54 ਕਿਲੋ ਵਰਗ ਮੁਕਾਬਲਿਆਂ ਦੌਰਾਨ ਪੰਜਾਬ ਵੱਲੋਂ ਖੇਡਦਿਆਂ ਟਾਈਟਲ ਬੈਲਟ ਜਿੱਤਣ ਦਾ ਮਾਣ ਹਾਸਲ ਕੀਤਾ। ਬੀਤੀ ਰਾਤ ਬੁਢਲਾਡਾ ਪਹੁੰਚਣ 'ਤੇ ਵੱਡੀ ਗਿਣਤੀ ਵਿਚ ਸ਼ਹਿਰ ਦੇ ਰਾਜਨੀਤਕ, ਵਪਾਰਕ, ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ। ਇਸ ਮੌਕੇ ਕਾਂਗਰਸ ਪਾਰਟੀ ਹਲਕਾ ਬੁਢਲਾਡਾ ਦੀ ਸੇਵਾਦਾਰ ਬੀਬੀ ਰਣਜੀਤ ਕੌਰ ਭੱਟੀ, ਬਲਾਕ ਕਾਂਗਰਸ ਦੇ ਪ੍ਰਧਾਨ ਤੀਰਥ ਸਿੰਘ ਸਵੀਟੀ, ਕਾਂਗਰਸੀ ਆਗੂ ਖੇਮ ਸਿੰਘ ਜਟਾਣਾ ਤੋਂ ਇਲਾਵਾ ਖਿਡਾਰੀਆਂ ਦੇ ਪਰਿਵਾਰਕ ਮੈਂਬਰ ਮੌਜੂਦ ਸਨ।