ਇੱਕ ਸਟੇਸ਼ਨ ਇੱਕ ਉਤਪਾਦ: ਫਿਰੋਜ਼ਪੁਰ ਡਿਵੀਜ਼ਨ ਪਾਇਲਟ ਪ੍ਰੋਜੈਕਟ ਅਧੀਨ 152 ਰੇਲ ਸਟੇਸ਼ਨਾਂ ਨੂੰ ਕਵਰ ਕਰੇਗਾ

05/27/2022 5:50:12 PM

ਬਠਿੰਡਾ: ਅੰਮ੍ਰਿਤਸਰ ਵਿਖੇ "ਇੱਕ ਸਟੇਸ਼ਨ ਇੱਕ ਉਤਪਾਦ" ਦੇ ਪਾਇਲਟ ਪ੍ਰੋਜੈਕਟ ਨੂੰ ਯਾਤਰੀਆਂ ਦੇ ਹਾਂ-ਪੱਖੀ ਹੁੰਗਾਰੇ ਤੋਂ ਉਤਸ਼ਾਹਿਤ, ਫਿਰੋਜ਼ਪੁਰ ਰੇਲਵੇ ਡਵੀਜ਼ਨ ਨੇ ਇਸ ਪ੍ਰੋਜੈਕਟ ਨੂੰ 152 ਸਟੇਸ਼ਨਾਂ ਤੱਕ ਵਧਾਉਣ ਦਾ ਫੈਸਲਾ ਕੀਤਾ ਹੈ।ਫਿਰੋਜ਼ਪੁਰ ਰੇਲਵੇ ਡਵੀਜ਼ਨ ਵਿੱਚ ਪੰਜਾਬ, ਹਿਮਾਚਲ ਪ੍ਰਦੇਸ਼ ਅਤੇ ਜੰਮੂ ਅਤੇ ਕਸ਼ਮੀਰ ਦੇ ਵੱਖ-ਵੱਖ ਜ਼ਿਲ੍ਹੇ ਸ਼ਾਮਲ ਹਨ।ਰੇਲਵੇ ਮੰਤਰਾਲੇ ਦੀ ਇਸ ਮਹੱਤਵਪੁਰਨ ਯੋਜਨਾ ਦਾ ਟੀਚਾ ਸਥਾਨਕ ਕਾਰੀਗਰਾਂ, ਘੁਮਿਆਰਾਂ, ਜੁਲਾਹੇ, ਕਾਰੀਗਰਾਂ ਆਦਿ ਨੂੰ ਉਨ੍ਹਾਂ ਦੇ ਹੁਨਰਾਂ ਰਾਹੀਂ ਰੋਜ਼ੀ-ਰੋਟੀ ਕਮਾਉਣ ਦੇ ਮੌਕੇ ਪ੍ਰਦਾਨ ਕਰਨਾ ਹੈ ਅਤੇ ਉਨ੍ਹਾਂ ਨੂੰ ਦੇਸ਼ ਭਰ ਦੇ ਰੇਲਵੇ ਸਟੇਸ਼ਨਾਂ 'ਤੇ ਵਿਕਰੀ ਦੇ ਆਊਟਲੈਟਸ ਪ੍ਰਦਾਨ ਕਰਨਾ ਹੈ।

ਇਹ ਵੀ ਪੜ੍ਹੋ- ਮੰਤਰੀ ਲਾਲਜੀਤ ਭੁੱਲਰ ਦੀ ਵੱਡੀ ਕਾਰਵਾਈ, ਬਠਿੰਡਾ ਦੇ ਆਰ.ਟੀ.ਏ. ਅਫ਼ਸਰ ਨੂੰ ਕੀਤਾ ਸਸਪੈਂਡ

"ਇੱਕ ਸਟੇਸ਼ਨ ਇੱਕ ਉਤਪਾਦ" ਦੇ ਤਹਿਤ ਸ਼ੁਰੂ ਵਿੱਚ 15 ਦਿਨਾਂ ਲਈ ਸਥਾਨਕ ਉਤਪਾਦਾਂ ਨੂੰ ਉਤਸ਼ਾਹਿਤ ਕਰਨ ਵਾਲੇ ਸਟਾਲ ਸੂਚੀ 'ਚ ਸ਼ਾਮਲ ਕੀਤੇ ਗਏ ਸਟੇਸ਼ਨਾਂ 'ਤੇ ਲਗਾਏ ਜਾਣਗੇ। ਫਿਰੋਜ਼ਪੁਰ ਡਿਵੀਜ਼ਨ ਦੇ ਤਹਿਤ, ਇਸ ਪ੍ਰੋਜੈਕਟ ਨੂੰ ਪਹਿਲੀ ਵਾਰ ਇਸ ਸਾਲ 9 ਅਪ੍ਰੈਲ ਨੂੰ ਅੰਮ੍ਰਿਤਸਰ ਰੇਲਵੇ ਸਟੇਸ਼ਨ 'ਤੇ ਸ਼ੁਰੂ ਕੀਤੀ ਗਈ ਸੀ ਜਿੱਥੇ ਕਾਰੀਗਰਾਂ ਨੇ ਚਾਰ ਮੌਕਿਆਂ 'ਤੇ 15-15 ਦਿਨਾਂ ਲਈ 'ਫੁਲਕਾਰੀ' ਅਤੇ 'ਖਾਦੀ' ਉਤਪਾਦਾਂ ਦੀ ਪ੍ਰਦਰਸ਼ਨੀ ਕੀਤੀ ਸੀ।  
ਹੁਣ, ਇਹ ਸਕੀਮ ਫਿਰੋਜ਼ਪੁਰ, ਜਲੰਧਰ (ਪੰਜਾਬ), ਕੱਟੜਾ, ਬਡਗਾਮ (ਜੰਮੂ-ਕਸ਼ਮੀਰ), ਜਵਾਲਾਮੁਖੀ ਅਤੇ ਜੋਗਿੰਦਰ ਨਗਰ (ਹਿਮਾਚਲ ਪ੍ਰਦੇਸ਼) ਵਿੱਚ ਸ਼ੁਰੂ ਕੀਤੀ ਜਾਵੇਗੀ।

ਇਹ ਵੀ ਪੜ੍ਹੋ- ਲੜਕੀ ਵੱਲੋਂ ਮਿਲਣ ਤੋਂ ਨਾਂਹ ਕਰਨ ’ਤੇ ਲੜਕੇ ਨੇ ਚੁੱਕਿਆ ਖ਼ੌਫਨਾਕ ਕਦਮ, ਮਾਮਲਾ ਦਰਜ

ਇਹ ਸਥਾਨਕ ਦਸਤਕਾਰੀ, ਹੈਂਡਲੂਮ ਅਤੇ ਪ੍ਰੋਸੈਸਡ ਫੂਡ ਆਈਟਮਾਂ ਨੂੰ ਵੀ ਉਤਸ਼ਾਹਿਤ ਕਰੇਗਾ ਜੋ ਰੇਲਵੇ ਸਟੇਸ਼ਨਾਂ ਦੇ ਆਲੇ-ਦੁਆਲੇ ਦੇ ਖੇਤਰ ਲਈ ਵਿਲੱਖਣ ਹਨ। ਇਕ ਸਰਕਾਰੀ ਬੁਲਾਰੇ ਨੇ ਕਿਹਾ ਕਿ ਇਹ ਪ੍ਰੋਜੈਕਟ ਆਮਦਨ, ਸਥਾਨਕ ਰੁਜ਼ਗਾਰ, ਹੁਨਰ ਅਤੇ ਰੋਜ਼ੀ-ਰੋਟੀ ਨੂੰ ਬਿਹਤਰ ਬਣਾਉਣ ਲਈ ਇਕ ਸਥਿਰ ਮਾਰਕੀਟਿੰਗ ਪਲੇਟਫਾਰਮ ਪ੍ਰਦਾਨ ਕਰੇਗਾ। ਇਸ ਸਹੂਲਤ ਦਾ ਲਾਭ ਲੈਣ ਲਈ, ਕਾਰੀਗਰ ਸਥਾਨਕ ਰੇਲਵੇ ਅਧਿਕਾਰੀਆਂ ਜਾਂ ਡਵੀਜ਼ਨ ਪੱਧਰ 'ਤੇ ਅਰਜ਼ੀ ਦੇ ਸਕਦੇ ਹਨ। ਇਸ ਪਹਿਲਕਦਮੀ ਵਿਚ ਰੇਲਵੇ ਪ੍ਰਸ਼ਾਸਨ ਮੁਫ਼ਤ ਵਿੱਚ ਬੁਨਿਆਦੀ ਢਾਂਚਾ ਅਤੇ ਹੋਰ ਸਹਾਇਤਾ ਪ੍ਰਦਾਨ ਕਰਦਾ ਹੈ।

ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।


Anuradha

Content Editor

Related News