3 ਦਿਨਾਂ ਤੋਂ ਲਾਪਤਾ ਨੌਜਵਾਨ ਦੀ ਝੀਲ ''ਚੋਂ ਮਿਲੀ ਲਾਸ਼

Thursday, May 25, 2023 - 01:33 PM (IST)

3 ਦਿਨਾਂ ਤੋਂ ਲਾਪਤਾ ਨੌਜਵਾਨ ਦੀ ਝੀਲ ''ਚੋਂ ਮਿਲੀ ਲਾਸ਼

ਬਠਿੰਡਾ (ਸੁਖਵਿੰਦਰ) : ਰੇਲਵੇ ਕਾਲੋਨੀ ਤੋਂ ਤਿੰਨ ਦਿਨਾਂ ਤੋਂ ਲਾਪਤਾ ਨੌਜਵਾਨ ਦੀ ਲਾਸ਼ ਥਰਮਲ ਪਲਾਂਟ ਦੀ ਝੀਲ ਨੰਬਰ 2 ਤੋਂ ਬਰਾਮਦ ਹੋਈ ਹੈ। ਮੁੱਢਲੇ ਤੌਰ ’ਤੇ ਇਹ ਖ਼ੁਦਕੁਸ਼ੀ ਦਾ ਮਾਮਲਾ ਲੱਗਦਾ ਹੈ ਜਦਕਿ ਪੁਲਸ ਇਸ ਸਬੰਧੀ ਹੋਰ ਜਾਂਚ ਕਰ ਰਹੀ ਹੈ। ਜਾਣਕਾਰੀ ਅਨੁਸਾਰ ਗੋਨਿਆਣਾ ਰੋਡ ’ਤੇ ਝੀਲ ਨੰਬਰ 2 ’ਚ ਇਕ ਲਾਸ਼ ਮਿਲਣ ਦੀ ਸੂਚਨਾ ਮਿਲਣ ’ਤੇ ਸਹਾਰਾ ਜਨ ਸੇਵਾ ਦੀਆਂ ਦੋ ਐਂਬੂਲੈਂਸ ਹਾਈਵੇ ਟੀਮਾਂ ਦੇ ਮੈਂਬਰ ਵਿੱਕੀ ਕੁਮਾਰ, ਰਾਜਿੰਦਰ ਕੁਮਾਰ ਆਦਿ ਮੌਕੇ ’ਤੇ ਪਹੁੰਚ ਗਏ। ਨੌਜਵਾਨ ਦੀ ਲਾਸ਼ ਝੀਲ ’ਚ ਝਾੜੀਆਂ ’ਚ ਫਸੀ ਹੋਈ ਸੀ। ਸਹਾਰਾ ਵਰਕਰਾਂ ਨੇ ਇਸ ਦੀ ਸੂਚਨਾ ਥਰਮਲ ਥਾਣੇ ਨੂੰ ਦਿੱਤੀ।

ਇਹ ਵੀ ਪੜ੍ਹੋ- ਸੰਗਰੂਰ ’ਚ ਬਾਕਸਰ ’ਤੇ ਜਾਨਲੇਵਾ ਹਮਲਾ, ਤੋੜ ਦਿੱਤੀਆਂ ਲੱਤਾਂ-ਬਾਹਾਂ (ਵੀਡੀਓ)

ਪੁਲਸ ਦੀ ਮੌਜੂਦਗੀ ਵਿਚ ਜਥੇਬੰਦੀ ਦੇ ਮੈਂਬਰਾਂ ਨੇ ਲਾਸ਼ ਨੂੰ ਝੀਲ ’ਚੋਂ ਬਾਹਰ ਕੱਢਿਆ। ਪੁਲਸ ਵੱਲੋਂ ਜਾਂਚ ਮਗਰੋਂ ਜਥੇਬੰਦੀ ਦੇ ਮੈਂਬਰਾਂ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਪਹੁੰਚਾਇਆ। ਮ੍ਰਿਤਕ ਦੀ ਜੇਬ ’ਚੋਂ ਮਿਲੇ ਆਧਾਰ ਕਾਰਡ ਤੋਂ ਉਸ ਦੀ ਪਛਾਣ ਮਹਿਕਦੀਪ ਸਿੰਘ (21) ਪੁੱਤਰ ਹਰਵੀਰ ਸਿੰਘ ਵਾਸੀ ਰੇਲਵੇ ਕਾਲੋਨੀ ਵਜੋਂ ਹੋਈ ਹੈ। ਰਿਸ਼ਤੇਦਾਰਾਂ ਅਨੁਸਾਰ ਨੌਜਵਾਨ ਪਿਛਲੇ 3 ਦਿਨਾਂ ਤੋਂ ਲਾਪਤਾ ਸੀ ਅਤੇ ਉਸ ਦੀ ਭਾਲ ਕੀਤੀ ਜਾ ਰਹੀ ਸੀ।

ਇਹ ਵੀ ਪੜ੍ਹੋ- ਨਵੀਂ ਸੰਸਦ ਦੇ ਉਦਘਾਟਨ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਦਾ ਤਲਖ਼ੀ ਭਰਿਆ ਟਵੀਟ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।


author

Simran Bhutto

Content Editor

Related News