ਕੋਰੋਨਾ ਮਹਾਮਾਰੀ ਦੌਰਾਨ ਜਗਦੀਪ ਸਿੰਘ ਨਕੱਈ ਨੇ ਅਕਾਲੀ ਦਲ ਨੂੰ ਰੱਖਿਆ ਜਿਊਂਦਾ
Monday, May 18, 2020 - 01:37 PM (IST)
ਮਾਨਸਾ (ਮਿੱਤਲ): ਹਲਕਾ ਮਾਨਸਾ 'ਚ ਸ਼੍ਰੌਮਣੀ ਅਕਾਲੀ ਦਲ ਨੂੰ ਲੋਕਾਂ ਦੀ ਤਕਲੀਫ ਦੇ ਨੇੜੇ ਲੈ ਕੇ ਆਉਣ 'ਚ ਹਲਕਾ ਇੰਚਾਰਜ ਅਤੇ ਸਾਬਕਾ ਸੰਸਦੀ ਸਕੱਤਰ ਜਗਦੀਪ ਸਿੰਘ ਨਕੱਈ ਦੀ ਵੱਡੀ ਭੂਮਿਕਾ ਹੈ। ਨਕੱਈ ਇਸ ਵੇਲੇ ਸਿਆਸਤ ਦੇ ਨਾਲ-ਨਾਲ ਦਿਨ ਦੁੱਖੀਆਂ ਦੇ ਦਰਵਾਜ਼ੇ ਤੇ ਜਾ ਕੇ ਉਨ੍ਹਾਂ ਦੀ ਮਦਦ ਕਰਨ ਵਾਲੇ ਹਰਮਨ ਪਿਆਰੇ ਅਤੇ ਲੋਕ ਹਿਤੂ ਨੇਤਾ ਬਣੇ ਹੋਏ ਹਨ। ਹਾਲਾਂਕਿ ਉਹ ਇਸ ਹਲਕੇ ਤੋਂ ਵਿਧਾਨ ਸਭਾ ਚੋਣ ਹਾਰ ਚੁੱਕੇ ਹਨ। ਪਰ ਕਦੇ ਵੀ ਉਨ੍ਹਾਂ ਨੇ ਇਸ ਹਾਰ ਦਾ ਉਲਾਂਭਾ ਹਲਕੇ ਦੇ ਲੋਕਾਂ ਨੂੰ ਨਹੀਂ ਦਿੱਤਾ ਬਲਕਿ ਆਪਣੀ ਸੇਵਾ ਨੂੰ ਦੁੱਗਣਾ-ਤਿੱਗਣਾ ਕਰਕੇ ਲੋਕਾਂ ਨੂੰ ਸਮਰਪਿਤ ਕੀਤਾ ਹੈ।
ਸ਼੍ਰੌਮਣੀ ਅਕਾਲੀ ਦਲ 'ਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸ਼੍ਰੌਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਨੇੜਲੇ ਸਾਥੀ ਸਮਝੇ ਜਾਂਦੇ ਨਕੱਈ ਦਾ ਆਮ ਲੋਕਾਂ ਵਿੱਚ ਵਿਚਰਨਾ ਆਮ ਹੈ। ਕੋਰੋਨਾ ਮਹਾਮਾਰੀ ਦੌਰਾਨ ਉਨ੍ਹਾਂ ਨੇ ਰਾਸ਼ਨ ਸਮੱਗਰੀ ਵੰਡਣ ਤੋਂ ਲੈ ਕੇ ਲੰਗਰ ਅਤੇ ਕੋਰੋਨਾ ਪੀੜਤ ਮਰੀਜ਼ਾਂ ਦੇ ਕੋਲ ਜਾ ਕੇ ਉਨ੍ਹਾਂ ਦੀ ਮਦਦ ਕੀਤੀ ਅਤੇ ਕਿਹਾ ਕਿ ਉਹ ਇਸ ਬੀਮਾਰੀ ਤੋਂ ਨਾ ਘਬਰਾਉਣ ਹੈ। ਸ਼੍ਰੌਮਣੀ ਅਕਾਲੀ ਦਲ ਹਰ ਵੇਲੇ ਮਰੀਜਾਂ ਦੀ ਪਿੱਠ ਤੇ ਖੜ੍ਹਾ ਹੈ। ਨਕੱਈ ਨੇ ਕਿਹਾ ਕਿ ਭਾਵੇਂ ਇਹ ਕੁਦਰਤੀ ਕਰੋਪੀ ਮਹਾਮਾਰੀ ਹੈ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਆਦੇਸ਼ ਹੈ ਕਿ ਇਸ ਮੁਸੀਬਤ ਦੀ ਘੜੀ 'ਚ ਕਿਸੇ ਨੂੰ ਵੀ ਪਰੇਸ਼ਾਨ ਨਾ ਰਹਿਣ ਦਿੱਤਾ ਜਾਵੇ।
ਅਕਾਲੀ ਦਲ ਦੇ ਨੇਤਾ ਜੇਬ 'ਚੋਂ ਪੈਸੇ ਖਰਚ ਕੇ ਦੀਨ ਦੁੱਖੀਆਂ ਦੀ ਮਦਦ ਲਈ ਜੁੜ ਜਾਣਾ ਕਿਉਂਕਿ ਅਕਾਲੀ ਦਲ ਕੁਰਬਾਨੀਆਂ ਵਾਲੀ ਪਾਰਟੀ ਹੈ ਅਤੇ ਉਸ ਦਾ ਇਤਿਹਾਸ ਹੈ ਕਿ ਜਦੋਂ ਵੀ ਸਮੇਂ-ਸਮੇਂ ਤੇ ਦੇਸ਼ ਜਾਂ ਸੂਬੇ 'ਚ ਕਿਸੇ ਮੁਸੀਬਤ ਦੀ ਮਾਰ ਪਈ ਹੈ ਤਾਂ ਸ਼੍ਰੌਮਣੀ ਅਕਾਲੀ ਦਲ ਉਸ ਦੇ ਮੂਹਰੇ ਹਿੱਕ ਤਾਣ ਕੇ ਖੜ੍ਹਾ ਹੈ। ਜਗਦੀਪ ਸਿੰਘ ਨਕੱਈ ਨੇ ਆਪਣੇ ਵੱਲੋਂ ਧਨ ਖਰਚਾ ਕਰਨ ਤੋਂ ਇਲਾਵਾ ਆਪਣੇ ਸਰੀਰਕ ਮੋਜੂਦਗੀ ਵੀ ਹਲਕੇ 'ਚ ਕਾਇਮ ਰੱਖੀ ਅਤੇ ਸਿਹਤ ਵਿਭਾਗ ਨਾਲ ਵਾਅਦਾ ਕੀਤਾ ਕਿ ਉਹ ਕਿਸੇ ਵੀ ਵਸਤੂ ਦੀ ਲੋੜ ਤੇ ਮਰੀਜ਼ਾਂ ਨੂੰ ਤਕਲੀਫ ਨਾ ਆਉਣ ਦੇਣ। ਇਸ ਦਾ ਜੁੰਮਾ ਉਹ ਸੰਭਾਲਣਗੇ। ਇਸ ਮੌਕੇ ਉਨ੍ਹਾਂ ਦੀ ਟੀਮ ਦੇ ਮੈਂਬਰ ਗੋਲਡੀ ਗਾਂਧੀ, ਕੋਂਸਲਰ ਜੁਗਰਾਜ ਸਿੰਘ ਰਾਜੂ ਦਰਾਕਾ, ਆਤਮਜੀਤ ਸਿੰਘ ਕਾਲਾ, ਗੁਰਪ੍ਰੀਤ ਸਿੰਘ ਚਹਿਲ, ਤਰਸੇਮ ਮਿੱਢਾ, ਸੁਰਿੰਦਰ ਪਿੰਟਾ, ਠੇਕੇਦਾਰ ਗੁਰਮੇਲ ਸਿੰਘ, ਬੱਬੀ ਰੋਮਾਣਾ ਨੇ ਵੀ ਅਹਿਮ ਭੂਮਿਕਾ ਨਿਭਾਈ।