ਅਨੁਰਾਗ ਠਾਕੁਰ 3 ਤੇ ਪਰਵੇਸ਼ ਵਰਮਾ 4 ਦਿਨਾਂ ਲਈ ਨਹੀ ਕਰ ਸਕਣਗੇ ਚੋਣ ਪ੍ਰਚਾਰ, ਚੋਣ ਕਮਿਸ਼ਨ ਨੇ ਲਾਈ ਪਾਬੰਦੀ

01/30/2020 3:10:31 PM

ਪ੍ਰਵੇਸ਼ ਵਰਮਾ ਅਤੇ ਅਨੁਰਾਗ ਠਾਕੁਰ
Getty Images
ਅਨੁਰਾਗ ਠਾਕੁਰ ਤਿੰਨ ਦਿਨ ਅਤੇ ਪਰਵੇਸ਼ ਵਰਮਾ ਚਾਰ ਦਿਨਾਂ ਲਈ ਦਿੱਲੀ ਵਿਧਾਨਸਭਾ ਚੋਣਾਂ ਲਈ ਪ੍ਰਚਾਰ ਨਹੀਂ ਕਰ ਸਕਣਗੇ

ਅਨੁਰਾਗ ਠਾਕੁਰ ਤਿੰਨ ਦਿਨ ਅਤੇ ਪਰਵੇਸ਼ ਵਰਮਾ ਚਾਰ ਦਿਨਾਂ ਲਈ ਦਿੱਲੀ ਵਿਧਾਨਸਭਾ ਚੋਣਾਂ ਲਈ ਪ੍ਰਚਾਰ ਨਹੀਂ ਕਰ ਸਕਣਗੇ।

ਚੋਣ ਕਮਿਸ਼ਨ ਨੇ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਅਤੇ ਭਾਜਪਾ ਸੰਸਦ ਮੈਂਬਰ ਪਰਵੇਸ਼ ਵਰਮਾ ਖ਼ਿਲਾਫ਼ ਦਿੱਲੀ ਵਿੱਚ ਚੋਣ ਮੁਹਿੰਮ ਦੌਰਾਨ ਭੜਕਾਉ ਭਾਸ਼ਣ ਦੇਣ ਖ਼ਿਲਾਫ਼ ਕਾਰਵਾਈ ਕੀਤੀ ਹੈ।

ਦਿੱਲੀ ਵਿਧਾਨ ਸਭਾ ਚੋਣਾਂ 8 ਫਰਵਰੀ ਨੂੰ ਹਨ। ਦਿੱਲੀ ਦੀ ਸੱਤਾ ਲਈ ਮੁੱਖ ਤੌਰ ''ਤੇ ਟੱਕਰ ਆਮ ਆਦਮੀ ਪਾਰਟੀ ਅਤੇ ਭਾਜਪਾ ਵਿਚਾਲੇ ਹੈ। ਕਈ ਦਹਾਕੇ ਦਿੱਲੀ ''ਤੇ ਰਾਜ ਕਰ ਚੁੱਕੀ ਕਾਂਗਰਸ ਵੀ ਚੋਣ ਮੈਦਾਨ ''ਚ ਹੈ ਪਰ ਖ਼ਾਸ ਚੁਣੌਤੀ ਦਿੰਦੀ ਨਜ਼ਰ ਨਹੀਂ ਆ ਰਹੀ।

ਇਹ ਵੀ ਪੜ੍ਹੋ

ਸਟਾਰ ਪ੍ਰਚਾਰਕ ਦੀ ਲਿਸਟ ਚੋਂ ਕੱਢਣ ਦਾ ਅਰਥ

ਚੋਣ ਕਮਿਸ਼ਨ ਵਲੋਂ ਭਾਜਪਾ ਦੀ "ਸਟਾਰ ਪ੍ਰਚਾਰਕਾਂ" ਦੀ ਸੂਚੀ ਤੋਂ ਹਟਾਏ ਜਾਣ ਦਾ ਮਤਲਬ ਇਹ ਨਹੀਂ ਕਿ ਅਨੁਰਾਗ ਠਾਕੁਰ ਅਤੇ ਪਰਵੇਸ਼ ਵਰਮਾ ਪਾਰਟੀ ਲਈ ਪ੍ਰਚਾਰ ਨਹੀਂ ਕਰ ਸਕਦੇ। ਇਸ ਦਾ ਸਿਰਫ਼ ਅਰਥ ਹੈ ਕਿ ਰੈਲੀ ਲਈ ਕੀਤੇ ਗਏ ਖ਼ਰਚੇ ਉਮੀਦਵਾਰ ਦੇ ਖ਼ਰਚੇ ਵਿੱਚ ਸ਼ਾਮਲ ਕੀਤੇ ਜਾਣਗੇ ਜੋ ਕਿ 28 ਲੱਖ ਰੁਪਏ ਦੇ ਕਰੀਬ਼ ਹੈ। ਸਟਾਰ ਪ੍ਰਚਾਰਕਾਂ ਨੂੰ ਅਜਿਹੀਆਂ ਸੀਮਾਵਾਂ ਤੋਂ ਛੋਟ ਦਿੱਤੀ ਜਾਂਦੀ ਹੈ।”

ਵੀਡੀਓ: ਬੀਬੀਸੀ ਪੰਜਾਬੀ ਨੂੰ ਲਿਆਓ ਆਪਣੇ ਮੋਬਾਈਲ ’ਤੇ

https://www.youtube.com/watch?v=xWw19z7Edrs

ਭਾਜਪਾ ਦੇ ਸੰਸਦ ਮੈਂਬਰ ਪ੍ਰਵੇਸ਼ ਵਰਮਾ
Getty Images
ਭਾਜਪਾ ਦੇ ਸੰਸਦ ਮੈਂਬਰ ਪ੍ਰਵੇਸ਼ ਵਰਮਾ ਨੇ ਅਰਵਿੰਦ ਕੇਜਰੀਵਾਲ ਨੂੰ ''ਅੱਤਵਾਦੀ'' ਵੀ ਕਿਹਾ ਸੀ।

ਪ੍ਰਵੇਸ਼ ਵਰਮਾ ਨੇ ਕੀ ਕਿਹਾ ਸੀ?

ਭਾਜਪਾ ਦੇ ਸੰਸਦ ਮੈਂਬਰ ਪ੍ਰਵੇਸ਼ ਵਰਮਾ ਨੇ ਸੀਏਏ ਖਿਲਾਫ਼ ਦਿੱਲੀ ਦੇ ਸ਼ਾਹੀਨ ਬਾਗ ਵਿੱਚ ਧਰਨੇ ''ਤੇ ਬੈਠੇ ਲੋਕਾਂ ਬਾਰੇ ਕਿਹਾ ਸੀ," ਲੱਖਾਂ ਲੋਕ (ਸ਼ਾਹੀਨ ਬਾਗ ਵਿੱਚ) ਇਕੱਠੇ ਹੋ ਰਹੇ ਹਨ ... ਦਿੱਲੀ ਦੇ ਲੋਕਾਂ ਨੂੰ ਸੋਚਣਾ ਪਏਗਾ, ਅਤੇ ਫੈਸਲਾ ਲੈਣਾ ਪਏਗਾ ਕਰੇਗਾ ... ਉਹ ਤੁਹਾਡੇ ਘਰਾਂ ਵਿੱਚ ਦਾਖਲ ਹੋਣਗੇ, ਤੁਹਾਡੀਆਂ ਭੈਣਾਂ ਅਤੇ ਧੀਆਂ ਨਾਲ ਬਲਾਤਕਾਰ ਕਰਨਗੇ, ਉਨ੍ਹਾਂ ਨੂੰ ਮਾਰ ਦੇਣਗੇ ... ਅੱਜ ਸਮਾਂ ਆ ਗਿਆ ਹੈ, ਕੱਲ੍ਹ ਮੋਦੀ ਜੀ ਅਤੇ ਅਮਿਤ ਸ਼ਾਹ ਤੁਹਾਨੂੰ ਬਚਾਉਣ ਨਹੀਂ ਆਉਣਗੇ"।

ਇੰਨ੍ਹਾਂ ਹੀ ਨਹੀਂ ਨੇ ਅਰਵਿੰਦ ਕੇਜਰੀਵਾਲ ਨੂੰ ''ਅੱਤਵਾਦੀ'' ਵੀ ਕਿਹਾ ਸੀ।

https://twitter.com/ANI/status/1222011145168609281

ਅਨੁਰਾਗ ਠਾਕੁਰ ''ਤੇ ਕਿਉਂ ਡਿੱਗੀ ਗਾਜ?

ਅਨੁਰਾਗ ਠਾਕੁਰ ਦੀ ਇੱਕ ਵੀਡੀਓ ਵਾਇਰਲ ਹੋਈ, ਜਿਸ ਵਿੱਚ ਉਹ ਦਿੱਲੀ ਦੇ ਰਿਠਾਲਾ ਵਿਖੇ ਹੋਈ ਇੱਕ ਮੀਟਿੰਗ ਦੌਰਾਨ ਸਟੇਜ ਤੋਂ ਨਾਅਰੇਬਾਜ਼ੀ ਕਰਦੇ ਹੋਏ ਦਿਖਾਈ ਦੇ ਰਹੇ ਸਨ, "ਦੇਸ਼ ਕੇ ਗੱਦਾਰੋਂ ਕੋ ..."

ਅਨੁਰਾਗ ਠਾਕੁਰ
Getty Images
ਅਨੁਰਾਗ ਠਾਕੁਰ ਦੀ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿੱਚ ਉਹ ਦਿੱਲੀ ਵਿਖੇ ਹੋਈ ਇੱਕ ਮੀਟਿੰਗ ਦੌਰਾਨ ਸਟੇਜ ਤੋਂ ਨਾਅਰੇਬਾਜ਼ੀ ਕਰਦੇ ਹੋਏ ਦਿਖਾਈ ਦੇ ਰਹੇ ਹਨ

ਉਨ੍ਹਾਂ ਦੇ ਇਸ ਨਾਅਰੇ ਦੇ ਪਿੱਛੇ-ਪਿੱਛੇ ਉੱਥੇ ਇਕੱਠੇ ਲੋਕਾਂ ਨੇ ਨਾਅਰਾ ਲਗਾਇਆ "ਗੋਲੀ ਮਾਰੋ **** ਕੋ"।

ਇਸ ਤੋਂ ਬਾਅਦ, ਅਨੁਰਾਗ ਠਾਕੁਰ ਨੂੰ ਸਟੇਜ ਤੋਂ ਇਹ ਕਹਿੰਦੇ ਹੋਏ ਵੇਖਿਆ ਗਿਆ, "ਪਿੱਛੇ ਤੱਕ ਆਵਾਜ਼ ਆਉਣੀ ਚਾਹੀਦੀ ਹੈ, ਗਿਰੀਰਾਜ ਜੀ ਨੂੰ ਸੁਣਾਈ ਦੇਵੇਂ"

ਇਸ ਭਾਸ਼ਣ ਦੀ ਵੀਡੀਓ ਕਲਿੱਪ ਸੋਸ਼ਲ ਮੀਡੀਆ ''ਤੇ ਕਾਫ਼ੀ ਵਾਇਰਲ ਹੋਈ ਤੇ ਇਸ ''ਤੇ ਖ਼ੂਬ ਵਿਵਾਦ ਵੀ ਹੋਇਆ।

ਜ਼ਿਆਦਾਤਰ ਲੋਕ ਅਨੁਰਾਗ ਠਾਕੁਰ ਦੇ ਇਸ ਤਰ੍ਹਾਂ ਦੇ ਚੋਣ ਪ੍ਰਚਾਰ ਨੂੰ ਲੈ ਕੇ ਸਵਾਲ ਕਰ ਰਹੇ ਸਨ।

ਇਹ ਵੀ ਪੜ੍ਹੋ

ਇਹ ਵੀ ਦੇਖੋ

https://www.youtube.com/watch?v=xWw19z7Edrs

https://www.youtube.com/watch?v=m8Dk9wJxvWA

https://www.youtube.com/watch?v=fWTV2okefoc

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)



Related News