ਸਮਝੌਤਾ ਐਕਸਪ੍ਰੈਸ ਧਮਾਕਾ ਕੇਸ : ਪਾਕਿਸਤਾਨ ਵੱਲੋਂ ਭਾਰਤੀ ਹਾਈ ਕਮਿਸ਼ਨਰ ਤਲਬ

03/20/2019 9:30:31 PM

IMRAN KHAN
BBC

12 ਸਾਲ ਪੁਰਾਣੇ ਸਮਝੌਤਾ ਐਕਸਪ੍ਰੈਸ ਧਮਾਕਾ ਮਾਮਲੇ ਦੇ ਚਾਰੇ ਮੁਲਜ਼ਮ ਬਰ੍ਹੀ ਹੋਣ ਉੱਤੇ ਤਿੱਖਾ ਰੁਖ ਅਖ਼ਤਿਆਰ ਕਰਦਿਆਂ ਪਾਕਿਸਤਾਨ ਨੇ ਇਸਲਾਮਾਬਾਦ ਸਥਿਤ ਭਾਰਤੀ ਹਾਈ ਕਮਿਸ਼ਨਰ ਨੂੰ ਤਲਬ ਕੀਤਾ।

ਪਾਕਿਸਤਾਨ ਵਿਦੇਸ਼ ਮੰਤਾਰਾਲੇ ਵੱਲੋਂ ਜਾਰੀ ਬਿਆਨ ਮੁਤਾਬਕ ਮੰਤਰਾਲੇ ਦੇ ਕਾਰਜਕਾਰੀ ਵਿਦੇਸ਼ ਸਕੱਤਰ ਨੇ ਭਾਰਤੀ ਹਾਈ ਕਮਿਸ਼ਨਰ ਨੂੰ ਤਲਬ ਕਰਕੇ ਸਮਝੌਤਾ ਰੇਲ ਗੱਡੀ ਬੰਬ ਧਮਾਕੇ ਦੇ ਮਾਮਲੇ ਵਿਚ ਐੱਨਆਈਏ ਅਦਾਲਤ ਵੱਲੋਂ ਹਿੰਦੂਤਵੀ ਕਾਰਕੁੰਨ ਅਸੀਮਾਨੰਦ ਸਣੇ ਚਾਰ ਮੁਲਜ਼ਮਾਂ ਨੂੰ ਬਰ੍ਹੀ ਕੀਤੇ ਜਾਣ ਉੱਤੇ ਪਾਕਿਸਤਾਨ ਦੀ ਨਾਖ਼ੁਸ਼ੀ ਜਾਹਰ ਕੀਤੀ।

ਪੰਚਕੂਲਾ ਦੀ ਵਿਸ਼ੇਸ਼ ਅਦਾਲਤ ਨੇ ਬੁੱਧਵਾਰ ਨੂੰ ਅਸੀਮਾਨੰਦ ਸਣੇ 4 ਮੁਲਜ਼ਮ ਬਰ੍ਹੀ ਕਰ ਦਿੱਤੇ ਸਨ।ਅਸੀਮਾਨੰਦ ਵਕੀਲ ਮੁਕੇਸ਼ ਨੰਦ ਗਰਗ ਮੁਤਾਬਕ ਇਸ ਮਾਮਲੇ ਵਿੱਚ ਜਾਂਚ ਏਜੰਸੀ ਐੱਨਆਈਏ ਇਲਜ਼ਾਮਾਂ ਨੂੰ ਅਦਾਲਤ ਵਿਚ ਸਾਬਿਤ ਕਰਨ ਵਿੱਚ ਅਸਫਲ ਰਹੀ ਸੀ।

ਮੁਕੇਸ਼ ਨੰਦ ਗਰਗ ਨੇ ਦੱਸਿਆ, ''ਅਦਾਲਤ ਵਿੱਚ ਅੱਜ ਅਦਾਲਤ ਨੇ ਪਹਿਲਾ ਪਾਕਸਿਤਾਨੀ ਨਾਗਰਿਕ ਦੀ 311 ਦੀ ਅਰਜ਼ੀ ਨੂੰ ਖਾਰਜ ਕੀਤਾ ਗਿਆ। ਉਸ ਤੋਂ ਦੋ ਘੰਟੇ ਬਾਅਦ 4 ਮੁਲਜ਼ਮਾਂ ਨੂੰ ਰਿਹਾਅ ਕਰ ਦਿੱਤਾ। ਅਜੇ ਅਦਾਲਤ ਨੇ ਕਿਹਾ ਹੈ ਕਿ ਮੁਲਜ਼ਮਾ ਖ਼ਿਲਾਫ਼ NIA ਕੋਈ ਵੀ ਇਲਜ਼ਾਮ ਸਾਬਿਤ ਕਰਨ ਵਿੱਚ ਅਸਫਲ ਰਹੀ ਹੈ''।

18 ਫਰਵਰੀ 2007 ਨੂੰ ਭਾਰਤ-ਪਾਕਿਸਤਾਨ ਦਰਮਿਆਨ ਚੱਲਣ ਵਾਲੀ ਰੇਲਗੱਡੀ ਸਮਝੌਤਾ ਐਕਸਪ੍ਰੈਸ ਵਿਚ ਹੋਏ ਧਮਾਕੇ ਦਾ ਫ਼ੈਸਲਾ 17 ਸਾਲ ਬਾਅਦ ਆ ਰਿਹਾ ਹੈ। ਇਸ ਧਮਾਕੇ ਦੌਰਾਨ 68 ਜਣਿਆਂ ਦੀ ਮੌਤ ਹੋਈ ਸੀ।

ਕਈ ਤਰ੍ਹਾਂ ਦੇ ਉਤਰਾਅ -ਚੜ੍ਹਾਅ ਤੇ ਮੋੜ ਕੱਟ ਚੁੱਕੇ ਇਸ ਕੇਸ ਵਿਚ ਜੂਨ 2011 ਨੂੰ ਐੱਨਆਈਏ ਨੇ ਹਿੰਦੂਤਵ ਪੱਖੀ ਕਾਰਕੁਨ ਸਵਾਮੀ ਅਸੀਮਾਨੰਦ ਸਣੇ ਲੋਕੇਸ਼ ਸ਼ਰਮਾ, ਸੁਨੀਲ ਜੋਸ਼ੀ, ਸੰਦੀਪ ਡਾਂਗੇ ਅਤੇ ਰਾਮਚੰਦਰ ਕਾਲਾਸੰਗਰਾ ਉਰਫ਼ ਰਾਮਜੀ ਨੂੰ ਮੁਲਜ਼ਮ ਬਣਾਇਆ ਸੀ।

ਇਹ ਵੀ ਪੜ੍ਹੋ :

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)



Related News