ਸਿਰਫ 4 ਘੰਟੇ ਚਾਰਜ ਕਰਨ ''ਤੇ ਇਹ ਬਾਈਕ 119 ਕਿ.ਮੀ. ਦਾ ਸਫਰ ਕਰੇਗੀ ਤੈਅ
Saturday, Aug 12, 2017 - 04:32 PM (IST)

ਜਲੰਧਰ- ਅਮਰੀਕਾ ਦੀ ਮੋਟਰਸਾਈਕਲ ਕੰਪਨੀ ਜੀਰੋ ਨੇ ਆਪਣੀ ਨਵੀਂ ਇਲੈਕਟ੍ਰਿਕ ਬਾਈਕ ZERO DS ZF6.5 ਨੂੰ ਪੇਸ਼ ਕੀਤਾ ਹੈ। ਇਹ ਬਾਈਕ ਫੁੱਲ ਚਾਰਜ ਕਰਨ 'ਤੇ 119 ਕਿਲੋਮੀਟਰ ਤੱਕ ਚੱਲੇਗੀ ਅਤੇ ਖਾਸ ਗੱਲ ਹੈ ਕਿ ਇਸ ਨੂੰ ਫੁੱਲ ਚਾਰਜ ਹੋਣ 'ਚ ਸਿਰਫ 4 ਘੰਟੇ ਦਾ ਸਮਾਂ ਲੱਗਦਾ ਹੈ। ਬਾਈਕ ਦੀ ਟਾਪ ਸਪੀਡ 160 kmph ਹੈ। ਇਸ ਬਾਈਕ 'ਚ ਸਿੰਗਲ ਹੈੱਡਲਾਈਟ ਦਿੱਤੀ ਗਈ ਹੈ। ਨਾਲ ਹੀ ਇਸ 'ਚ ਇਸ ਹਾਈ-ਸੀਟ ਹੈਂਡਲਬਾਰ ਵੀ ਸ਼ਾਮਿਲ ਕੀਤਾ ਗਿਆ ਹੈ ਇਸ ਇਲੈਕਟ੍ਰਿਕ ਬਾਈਕ ਨੂੰ ਕਲਾਸਿਕ ਟਿਅਰਡਰਾਪ ਸ਼ੇਪ 'ਚ ਬਣਾਇਆ ਗਿਆ ਹੈ। ਕੀਮਤ ਦੀ ਗੱਲ ਕਰੀਏ ਤਾਂ DS ZF6.5 ਆਉਂਦੀ ਹੈ 10,995 ਡਾਲਰ (ਕਰੀਬ 7 ਲੱਖ ਰੁਪਏ) 'ਚ ਅਤੇ ਇਸ ਨੂੰ ਦੁਨੀਆ ਦੀ ਸਸਤੀ ਇਲੈਕਟ੍ਰਿਕ ਬਾਈਕ ਵੀ ਮੰਨੀ ਜਾ ਰਹੀ ਹੈ।
ਇਸ ਤੋਂ ਇਲਾਵਾ ਕੰਪਨੀ ਦੀ ਇਕ ਅਤੇ ਫਾਸਟ ਬਾਈਕ ਬਾਰੇ 'ਚ ਵੀ ਤੁਹਾਨੂੰ ਦੱਸ ਦਿੰਦੇ ਹਾਂ ਇਸ ਬਾਈਕ ਦਾ ਨਾਮ LS-218 ਹੈ ਇਸ ਨੂੰ ਦੁਨੀਆ ਦੀ ਸਭ ਤੋਂ ਤੇਜ਼ ਬਾਈਕ ਮੰਨਿਆ ਜਾ ਰਿਹਾ ਹੈ। ਇਸ ਬਾਈਕ ਦੀ ਕੀਮਤ ਕਰੀਬ 25 ਲੱਖ ਦੇ ਕਰੀਬ ਹੈ। ਇਸ ਤੋਂ ਇਲਾਵਾ ਕੰਪਨੀ ਦੀ ਜ਼ੀਰੋ ਐੱਸ (Zero S) ਨਾਂ ਦੀ ਬਾਈਕ ਫੁੱਲ ਚਾਰਜ ਹੋਣ ਤੋਂ ਬਾਅਦ 240 ਕਿ. ਮੀ ਦੀ ਮਾਈਲੇਜ ਦਿੰਦੀ ਹੈ। ਇਸ ਨੂੰ ਫੁੱਲ ਚਾਰਜ ਹੋਣ ਲਈ ਤਕਰੀਬਨ 10 ਘੰਟੇ ਦਾ ਸਮਾਂ ਲੱਗਦਾ ਹੈ। ਇਕ ਪਾਸੇ ਜਿਥੇ ਦੁਨਿਆਭਰ 'ਚ ਸਾਰੇ ਵੱਧਦੇ ਪ੍ਰਦੁਸ਼ਣ ਤੋਂ ਪਰੇਸ਼ਾਨ ਹਨ ਅਜਿਹੇ 'ਚ ਹੁਣ ਸਮਾਂ ਆ ਗਿਆ ਹੈ ਇਲੈਕਟ੍ਰਿਕ ਵ੍ਹੀਕਲ ਨੂੰ ਅਪਨਾਉਣ ਦਾ। ਹਾਲਾਂਕਿ ਇਸ 'ਚ ਅਜੇ ਸਮਾਂ ਲੱਗੇਗਾ, ਪਰ ਇਹ ਸਮੇਂ ਦੀ ਮੰਗ ਵੀ ਹੈ।