ਇਨ੍ਹਾਂ ਖੂਬੀਆਂ ਨਾਲ ਭਾਰਤ ''ਚ ਲਾਂਚ ਹੋਈ Yamaha Fazer25

Monday, Aug 21, 2017 - 03:12 PM (IST)

ਇਨ੍ਹਾਂ ਖੂਬੀਆਂ ਨਾਲ ਭਾਰਤ ''ਚ ਲਾਂਚ ਹੋਈ Yamaha Fazer25

ਜਲੰਧਰ- ਭਾਰਤੀ ਬਾਜ਼ਾਰ 'ਚ ਯਾਮਾਹਾ ਦੀਆਂ ਬਾਈਕਸ ਕਾਫੀ ਮਸ਼ਹੂਰ ਹਨ। ਜਪਾਨ ਦੀ ਇਸ ਆਟੋ ਦਿੱਗਜ ਨੇ ਭਾਰਤ 'ਚ Fazer25 ਲਾਂਚ ਕਰ ਦਿੱਤੀ ਹੈ ਜੋ Fazer 150 ਦਾ ਅਪਗ੍ਰੇਡਿਡ ਵੇਰੀਐਂਟ ਹੈ। ਇਸ ਬਾਈਕ 'ਚ 249cc ਦਾ ਸਿੰਗਲ ਸਿਲੰਡਰ ਏਅਰ ਕੂਲਡ ਫਿਊਲ ਇੰਜੈਕਸ਼ਨ ਇੰਜਣ ਦਿੱਤਾ ਗਿਆ ਹੈ। ਇਹ ਇੰਜਣ 8000rpm 'ਤੇ 20.9PS ਪਾਵਰ ਜਨਰੇਟ ਕਰਦਾ ਹੈ। ਇਹ ਬਾਈਕ 5-ਸਪੀਡ ਟ੍ਰਾਂਸਮਿਸ਼ਨ ਦੇ ਨਾਲ ਉਪਲੱਬਧ ਹੋਵੇਗੀ। 
Yamaha Fazer25 ਦੀ ਕੀਮਤ 1.29 ਲੱਖ ਰੁਪਏ (ਐਕਸ-ਸ਼ੋਅਰੂਮ ਦਿੱਲੀ) ਤੋਂ ਸ਼ੁਰੂ ਹੁੰਦੀ ਹੈ। ਕੀਮਤ ਅਤੇ ਫੀਚਰਸ ਦੇ ਲਿਹਾਜ ਨਾਲ ਬਾਜ਼ਾਰ 'ਚ ਇਸ ਬਾਈਕ ਦਾ ਮੁਕਾਬਲਾ Honda CBR 250, Karizma ZMR ਅਤੇ Bajaj Pulsar RS 200 ਨਾਲ ਹੋਵੇਗਾ। 

PunjabKesari

ਯਾਮਾਹਾ ਨੇ ਇਸ ਸਾਲ ਇਹ ਦੂਜੀ ਬਾਈਕ ਲਾਂਚ ਕੀਤੀ ਹੈ। ਇਸ ਤੋਂ ਪਹਿਲਾਂ FZ25 ਲਾਂਚ ਹੋਈ ਸੀ। ਦੋਵਾਂ 'ਚ ਵੱਡਾ ਫਰਕ ਹੈ ਕਿ FZ25 ਨੇਕਡ ਬਾਈਕ ਹੈ ਜਦ ਕਿ Fazer25 ਫੁੱਲ ਫੇਅਰਡ ਬਾਈਕ ਹੈ। ਇਸ ਕਾਰਨ ਇਸ ਦਾ ਭਾਰ ਵੀ ਜ਼ਿਆਦਾ ਹੈ। 
ਇਸ ਬਾਈਕ 'ਚ ਐੱਲ.ਸੀ.ਡੀ. ਇੰਸਟਰੂਮੈਂਟ ਕੰਸੋਲ ਦੇ ਨਾਲ ਡਿਜੀਟਲ ਸਪੀਡੋਮੀਟਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਓਡੋਮੀਟਰ, ਫਿਊਲ ਗੇਜ ਅਤੇ ਟੈਕੋਮੀਟਰ ਵਰਗੇ ਸਟੈਂਡਰਡ ਫੀਚਰਸ ਵੀ ਇਸ ਵਿਚ ਦਿੱਤੇ ਗਏ ਹਨ। ਸਸਪੈਂਸ਼ਨ ਲਈ ਇਸ ਵਿਚ 41 ਐੱਮ.ਐੱਮ. ਦਾ ਟੈਲੀਕਸਕੋਪਿਕ ਫੋਰਕ ਦਿੱਤਾ ਗਿਆ ਹੈ ਅਤੇ ਰਿਅਰ 'ਚ ਮੋਨੋਸ਼ਾਕ ਹੈ। ਤੁਹਾਨੂੰ ਦੱਸ ਦਈਏ ਕਿ ਠੀਕ ਅਜਿਹਾ ਹੀ ਸਸਪੈਂਸ਼ਨ FZ25 'ਚ ਵੀ ਦਿੱਤਾ ਗਿਆ ਹੈ। 
Fazer25 ਦੇ ਫਰੰਟ ਵ੍ਹੀਲ 'ਚ 282 ਐੱਮ.ਐੱਮ. ਦੀ ਡਿਸਕ ਹੈ ਜਦ ਕਿ ਰਿਅਰ 'ਚ 220 ਐੱਮ.ਐੱਮ. ਦੀ ਡਿਸਕ ਹੈ। ਇਸ ਬਾਈਕ 'ਚ ਵੀ FZ25 ਵਰਗਾ ਹੀ ਐੱਲ.ਈ.ਡੀ. ਹੈੱਡਲੈਂਪ ਦਿੱਤੇ ਗਏ ਹਨ। ਥੋੜ੍ਹੇ ਬਦਲਾਅ ਨੂੰ ਛੱਡ ਦਈਏ ਤਾਂ ਕੁਲ ਮਿਲਾ ਕੇ ਇਹ ਬਾਈਕ FZ25 ਦਾ ਫੇਅਰਡ ਵਰਜ਼ਨ ਹੈ। ਕੰਪਨੀ ਦਾ ਦਾਅਵਾ ਹੈ ਕਿ ਲੌਂਗ ਡਰਾਈਵ ਲਈ ਇਹ ਬਾਈਕ ਕਾਫੀ ਬਿਹਤਰੀਨ ਅਤੇ ਆਰਾਮਦਾਇਕ ਸਾਬਤ ਹੋਵੇਗੀ। ਇਸ ਦੀ ਵਿਕਰੀ ਅਕਤੂਬਰ ਤੋਂ ਸ਼ੁਰੂ ਹੋਵੇਗੀ।


Related News