ਨਵੇਂ ਅਪਡੇਟ ਦੇ ਨਾਲ ਪੇਸ਼ ਹੋਈ Toyota Innova ਟੂਰਿੰਗ ਸਪੋਰਟ ਐਡੀਸ਼ਨ

Friday, Sep 29, 2017 - 05:15 PM (IST)

ਨਵੇਂ ਅਪਡੇਟ ਦੇ ਨਾਲ ਪੇਸ਼ ਹੋਈ Toyota Innova ਟੂਰਿੰਗ ਸਪੋਰਟ ਐਡੀਸ਼ਨ

ਜਲੰਧਰ- ਜਪਾਨ ਦੀ ਆਟੋ ਨਿਰਮਾਤਾ ਕੰਪਨੀ ਟੋਇਟਾ ਨੇ ਆਪਣਾ ਮਸ਼ਹੂਰ Innova ਟੂਰਿੰਗ ਸਪੋਰਟ ਮਾਡਲ ਨੂੰ ਨਵੇਂ ਅਪਡੇਟ ਦੇ ਨਾਲ ਲਾਂਚ ਕੀਤਾ ਹੈ। ਕਾਰ 'ਚ ਸਭ ਤੋਂ ਵੱਡਾ ਅਪਡੇਟ ਇਹ ਹੈ ਕਿ ਇੰਜਣ ਨੂੰ 6-ਸਪੀਡ ਮੈਨੂਅਲ ਟ੍ਰਾਂਸਮਿਸ਼ਨ ਦੇ ਨਾਲ ਜੋੜਿਆ ਗਿਆ ਹੈ। ਨਵਾਂ 6-ਸਪੀਡ ਗਿਅਰਬਾਕਸ ਸਿਰਫ ਡਿਜ਼ਲ ਵੇਰੀਐਂਟ ਨਾਲ ਹੀ ਮਿਲੇਗਾ। ਹੁਣ ਤੱਕ ਇਸ ਵਿਚ 5-ਸਪੀਡ ਗਿਅਰਬਾਕਸ ਦਿੱਤਾ ਜਾ ਰਿਹਾ ਸੀ। ਕੰਪਨੀ ਨੇ ਅਪਡੇਟਿਡ ਮਾਡਲ ਦੀ ਕੀਮਤ 19.60 ਲੱਖ ਰੁਪਏ (ਐਕਸ-ਸ਼ੋਅਰੂਮ, ਦਿੱਲੀ) ਰੱਖੀ ਹੈ। 

PunjabKesari

ਹੁਣ ਟੋਇਟਾ ਦੀ ਇਸ ਕਾਰ ਦੇ ਨਾਲ 5 ਸਪੀਡ ਮੈਨੂਅਲ ਟ੍ਰਾਂਸਮਿਸ਼ਨ ਸਿਰਫ ਪੈਟਰੋਲ ਵਰਜ਼ਨ ਦੇ ਨਾਲ ਹੀ ਆਏਗਾ, ਜਦ ਕਿ 6-ਸਪੀਡ ਆਟੋਮੈਟਿਕ ਟ੍ਰਾਮਸਮਿਸ਼ਨ ਦੋਵਾਂ ਵਰਜ਼ਨ ਦੇ ਨਾਲ ਆਪਸ਼ਨ ਦੇ ਰੂਪ 'ਚ ਉਪਲੱਬਧ ਹੋਵੇਗਾ। ਅਪਡੇਟਿਡ ਇਨੋਵਾ ਟੂਰਿੰਗ ਸਪੋਰਟ ਐਡੀਸ਼ਨ ਇਸੇ ਮਹੀਨੇ ਡੀਲਰਸ਼ਿਪ ਤੱਕ ਪਹੁੰਚ ਸਕਦੀ ਹੈ। ਹਾਲਾਂਕਿ ਅਜਿਹਾ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ ਹੈ। 
6-ਸਪੀਡ ਮੈਨੂਅਲ ਗਿਅਰਬਾਕਸ ਕੰਪਨੀ ਦੇ ਇੰਟੈਲੀਜੈਂਟ ਮੈਨੂਅਲ ਟ੍ਰਾਂਸਮਿਸ਼ਨ ਤਕਨੀਕ ਦੇ ਨਾਲ ਆਏਗਾ। ਇਸ ਕਾਰ 'ਚ 2.4 ਲੀਟਰ ਜੀ.ਡੀ., VNT ਇੰਟਰਕੂਲਰ ਡੀਜ਼ਲ ਇੰਜਣ ਦਿੱਤਾ ਗਿਆ ਹੈ। ਇਹ 148bhp ਦੀ ਪਾਵਰ ਅਤੇ 343Nm ਦਾ ਟਾਰਕ ਪੈਦਾ ਕਰਦਾ ਹੈ। 

PunjabKesari

ਡਿਜ਼ਾਇਨ ਦੀ ਗੱਲ ਕਰੀਏ ਤਾਂ ਅਪਡੇਟਿਡ ਵਰਜ਼ਨ 'ਚ ਇਸ ਨੂੰ ਪਹਿਲਾਂ ਵਰਗਾ ਹੀ ਰੱਖਿਆ ਗਿਆ ਹੈ। ਇਸ ਵਿਚ ਸਮੋਕਡ ਕ੍ਰੋਮ ਫਿਨਿਸ਼ ਦੇ ਨਾਲ ਬਲੈਕ ਗ੍ਰਿੱਲ ਦਿੱਤਾ ਗਿਆ ਹੈ। ਕਾਰ 'ਚ ਐੱਲ.ਈ.ਡੀ. ਪ੍ਰਾਜੈੱਕਟ ਹੈੱਡਲੈਂਪ, ਐੱਲ.ਈ.ਡੀ. ਡੇਟਾਈਮ ਰਨਿੰਗ ਲਾਈਟ, ਐੱਲ.ਈ.ਡੀ. ਫਾਗਲੈਂਪ, ਫਰੰਟ ਅਤੇ ਰਿਅਰ ਬੰਪਰ ਦਿੱਤੇ ਗਏ ਹਨ। ਹਾਲਾਂਕਿ ਪੁਰਾਣੀ ਕਾਰ 'ਚ 16-ਇੰਚ ਦੇ ਅਲੌਏ ਵ੍ਹੀਲ ਸਨ, ਜਦ ਕਿ ਨਵੇਂ ਵਰਜ਼ਨ 'ਚ 17-ਇੰਚ ਦੇ ਅਲੌਏ ਵ੍ਹੀਲ ਦਿੱਤੇ ਗਏ ਹਨ। ਸੇਫਟੀ ਫੀਚਰਸ ਦੀ ਗੱਲ ਕਰੀਏ ਤਾਂ ਡੀਜ਼ਲ ਮੈਨੂਅਲ ਵੇਰੀਐਂਟ 'ਚ ਹਿੱਲ-ਸਟਾਰਟ ਅਸਿਸਟ, 3 ਏਅਰਬੈਗ, ਏ.ਬੀ.ਐੱਸ., ਸਟੇਬੀਲਿਟੀ ਕੰਟਰੋਲ, ਬੈਕ ਮਾਨਿਟਰ ਦਿੱਤਾ ਗਿਆ ਹੈ।


Related News