ਜਲਦ ਹੀ ਭਾਰਤ 'ਚ ਲਾਂਚ ਹੋਣਗੀਆਂ ਭਾਰਤ 'ਚ 200cc ਤੋਂ 400cc ਤੱਕ ਦੀਆਂ ਇਹ ਬਾਈਕਸ
Sunday, Apr 22, 2018 - 06:37 PM (IST)

ਜਲੰਧਰ- ਭਾਰਤੀ ਬਾਜ਼ਾਰ 'ਚ ਰੇਸਿੰਗ ਸੈਗਮੈਂਟ ਤੋਂ ਇਲਾਵਾ ਕਰੂਜ਼ ਅਤੇ ਆਫ ਰੋਡਿੰਗ ਬਾਈਕਸ ਦੀ ਵੀ ਡਿਮਾਂਡ ਕਾਫ਼ੀ ਵੱਧ ਰਹੀ ਹੈ। ਇਸ ਨੂੰ ਵੇਖ ਦੇ ਹੋਏ ਕਈ ਮੋਟਰਸਾਈਕਲ ਕੰਪਨੀਆਂ ਭਾਰਤ 'ਚ ਆਪਣੇ ਨਵੇਂ ਮਾਡਲਸ ਲਾਂਚ ਕਰਨ ਨੂੰ ਬੇਤਾਬ ਹਨ। ਅੱਜ ਅਸੀਂ ਉਨ੍ਹਾਂ 200 ਤੋਂ 400cc ਤੱਕ ਦੇ ਇੰਜਣ ਵਾਲੀ ਬਾਈਕਸ ਦੇ ਬਾਰੇ 'ਚ ਦੱਸਣ ਜਾ ਰਹੇ ਹਾਂ ਜਿਨ੍ਹਾਂ ਨੂੰ ਭਾਰਤ 'ਚ ਜਲਦ ਲਾਂਚ ਕੀਤੀਆਂ ਜਾਣੀਆਂ ਹਨ।
Suzuki Introder 250
ਸੁਜ਼ੂਕੀ ਹੁਣ ਆਪਣੀ ਨਵੀਂ ਬਾਈਕ ਇੰਟਰੂਡਰ 250 ਨੂੰ ਮਾਰਕੀਟ 'ਚ ਉਤਾਰਨ ਦੀ ਤਿਆਰੀ 'ਚ ਹੈ। ਇਸ ਬਾÎਈਕ ਦੀ ਸੰਭਾਵਿਤ ਕੀਮਤ 2,40 ਲੱਖ ਰੁਪਏ (ਐੱਕਸ ਸ਼ੋਅਰੂਮ ਦਿੱਲੀ) ਹੋ ਸਕਦੀ ਹੈ। ਕੰਪਨੀ ਇੰਟਰੂਡਰ ਨੂੰ 250cc 'ਚ ਇਸ ਸਾਲ ਦੇ ਅੰਤ ਤੱਕ ਜਾਂ ਅਗਲੇ ਸਾਲ ਦੀ ਸ਼ੁਰੂਆਤ 'ਚ ਲਾਂਚ ਕਰ ਸਕਦੀ ਹੈ। ਇਸ ਬਾਈਕ 'ਚ 248cc ਵਾਲਾ ਟਵਿਨ ਸਿਲੰਡਰ, ਲਿਕਵਿਡ ਕੂਲਡ ਇੰਜਣ ਦਿੱਤਾ ਜਾ ਸਕਦਾ ਹੈ। ਇਹ ਇੰਜਣ 7,000rpm 'ਤੇ 32bhp ਦੀ ਪਾਵਰ ਅਤੇ 5,000rpm 'ਤੇ 24Nm ਦਾ ਟਾਰਕ ਜਨਰੇਟ ਕਰੇਗਾ। ਇੰਜਣ 6 ਸਪੀਡ ਗਿਅਰਬਾਕਸ ਨਾਲ ਲੈਸ ਹੋਵੇਗਾ। ਬਾਈਕ 'ਚ 17 ਇੰਚ ਏਲਾਏ ਵ੍ਹੀਲਸ ਦੇ ਨਾਲ ਡਿਊਲ ਚੈਨਲ ਸਟੈਂਡਰਡ ਦਿੱਤਾ ਜਾ ਸਕਦਾ ਹੈ।
BMW G310 R
ਇਸ ਬਾਈਕ ਦੀ ਅਨੁਮਾਨਿਤ ਕੀਮਤ 2.30 ਲੱਖ ਰੁਪਏ ਤੋਂ ਸ਼ੁਰੂ ਹੋਵੇਗੀ। ਬੀ.ਐੱਮ.ਡਬਲਯੂ. ਦੀ ਇਸ ਬਾਈਕ ਨੂੰ ਇਸ ਸਾਲ ਦੇ ਅੱਧ 'ਚ ਲਾਂਚ ਕੀਤਾ ਜਾ ਸਕਦਾ ਹੈ। ਇੰਜਣ ਦੀ ਗੱਲ ਕਰੀਏ ਤਾਂ ਇਸ ਬਾਈਕ 'ਚ ਸਿੰਗਲ ਸਿਲੈਂਡਰ 4 ਸਟਰੋਕ 313 ਸੀਸੀ ਦਾ ਇੰਜਣ ਹੋਵੇਗਾ ਜੋ 34 ਬੀ.ਐੱਚ.ਪੀ. ਦੀ ਪਾਵਰ ਅਤੇ 28 ਐੱਨ.ਐੱਮ. ਦਾ ਟਾਰਕ ਪੈਦਾ ਕਰੇਗਾ। ਇੰਨਾ ਹੀ ਨਹੀਂ ਇਸ ਵਿਚ 6 ਸਪੀਡ ਮੈਨੁਅਲ ਆਟੋ ਟ੍ਰਾਂਸਮਿਸ਼ਨ ਦਿੱਤੇ ਹੋਣਗੇ। ਇਹ ਇੰਜਣ ਪਾਵਰ ਦੇ ਨਾਲ ਬਿਹਤਰ ਪਰਫਾਰਮੈਂਸ ਦੇਵੇਗੀ। ਇਸ ਬਾਈਕ ਦੀ ਮਾਈਲੇਜ ਕਰੀਬ 30-35 kmpl ਹੋਵੇਗੀ। ਇਸ ਬਾਈਕ ਦੀ ਟਾਪ-ਸਪੀਡ 170kmph ਹੋਵੇਗੀ। ਸੇਫਟੀ ਲਈ ਬਾਈਕ 'ਚ ਡਿਊਲ ਚੈਨਲ ਏ.ਬੀ.ਐੱਸ. ਸਿਸਟਮ ਨਾਲ ਲੈਸ ਹੋਵੇਗੀ। ਬਾਈਕ ਦੇ ਰਿਅਰ ਟਾਇਰ 'ਚ 300mm ਅਤੇ ਅਗਲੇ ਟਾਇਰ 'ਚ 240mm ਦੀ ਡਿਸਕ ਬ੍ਰੇਕ ਮਿਲੇਗੀ
Bajaj Avenger 400
ਭਾਰਤ ਦੀ ਦਿੱਗਜ ਟੂ-ਵ੍ਹੀਲਰ ਬਜ਼ਾਜ ਦੀ ਮਸ਼ਹੂਰ ਅਵੈਂਜਰ ਬਾਈਕ 150 ਅਤੇ 220 ਤੋਂ ਬਾਅਦ ਹੁਣ ਬਜਾਜ਼ ਆਟੋ ਅਵੈਂਜਰ 400 ਨੂੰ ਲਾਂਚ ਕਰਨ ਦੀ ਤਿਆਰੀ 'ਚ ਹੈ। ਬਜਾਜ ਅਵੈਂਜਰ 400 ਦੀ ਕੀਮਤ 1.50 ਲੱਖ ਰੁਪਏ ਤੱਕ ਹੋ ਸਕਦੀ ਹੈ। ਇਸ ਦੇ ਨਾਲ ਹੀ ਇਸ 'ਚ LED ਹੈੱਡਲਾਈਟ, LED ਟਰਨ ਇੰਡੀਕੇਟਰਸ ਅਤੇ LED ਟੇਲ ਲਾਈਟਸ ਦਿੱਤੀਆਂ ਜਾਣਗੀਆਂ। ਬਜਾਜ ਐਵੇਂਜ਼ਰ 400 'ਚ 373.3cc ਸਿੰਗਲ-ਸਿਲੰਡਰ, ਲਿਕਵਿਡ-ਕੂਲਡ DTS-I ਇੰਜਣ ਦਿੱਤਾ ਜਾਵੇਗਾ। ਜੋ 6-ਸਪੀਡ ਗਿਅਰਬਾਕਸ ਨਾਲ ਲੈਸ ਹੋਵੇਗਾ। ਕੰਪਨੀ ਇਸ 'ਚ ਡੋਮਿਨਰ ਦੀ ਤਰ੍ਹਾਂ ਡਿਊਲ ਚੈਨਲ ABS ਫੀਚਰ ਵੀ ਦੇ ਸਕਦੀ ਹੈ।
BMW G310 GS
ਇਸ ਬਾਈਕ ਦੀ ਅਨੁਮਾਨਿਤ ਕੀਮਤ 2.75 ਲੱਖ ਰੁਪਏ ਤੋਂ ਸ਼ੁਰੂ ਹੋਵੇਗੀ। G310 R GS ਇਕ ਐਡਵੈਂਚਰ ਟੂਅਰਿੰਗ ਬਾਈਕ ਹੈ। ਅੰਦਾਜ਼ੇ ਲਗਾਏ ਜਾ ਰਹੇ ਹਨ ਕਿ ਕੰਪਨੀ ਦੋਵਾਂ ਬਾਈਕਸ ਨੂੰ ਇਕੱਠੇ ਹੀ ਲਾਂਚ ਕਰੇ। ਕੰਪਨੀ ਨੇ ਇਸ ਬਾਈਕ ਨੂੰ ਬੀ.ਐੱਮ.ਡਬਲਯੂ. ਮੋਟੋਰਾਰਡ ਜਰਮਨੀ 'ਚ ਡਿਵੈਲਪ ਕੀਤਾ ਹੈ ਅਤੇ ਇਸ ਨੂੰ ਭਾਰਤ 'ਚ ਟੀ.ਵੀ.ਐੱਸ. ਦੇ ਹੋਸੁਰ ਪਲਾਂਟ 'ਚ ਤਿਆਰ ਕੀਤਾ ਜਾਵੇਗਾ। ਇੰਜਣ ਦੀ ਗੱਲ ਕਰੀਏ ਤਾਂ ਇਸ ਵਿਚ 313ਸੀਸੀ, ਲਿਕੁਇੱਡ-ਕੂਲਡ, ਸਿੰਗਲ ਸਿਲੈਂਡਰ, 4 ਵਾਲਵ ਅਤੇ ਰਿਵਰਸਡ 4O83 ਸਿਲੈਂਡਰ ਇੰਜਣ ਦਿੱਤਾ ਜਾਵੇਗਾ। ਇਹ ਇੰਜਣ 34 ਐੱਚ.ਪੀ. ਦੀ ਪਾਵਰ ਅਤੇ 28 ਐੱਨ.ਐੱਮ. ਦਾ ਟਾਰਕ ਪੈਦਾ ਕਰਦਾ ਹੈ। ਇੰਜਣ 6-ਸਪੀਡ ਮੈਨੁਅਲ ਟ੍ਰਾਂਸਮਿਸ਼ਨ ਦੇ ਨਾਲ ਐਡਵੈਂਚਰ ਟੂਅਰਿੰਗ ਨੇਚਰ ਨਾਲ ਲੈਸ ਹੈ।
honda CBR300R
ਹੁਣ ਕੰਪਨੀ CBR300R ਨੂੰ ਲਾਂਚ ਕਰਨ ਦੀ ਯੋਜਨਾ ਬਣਾ ਰਹੀ ਹੈ ਜੋ CBR250R ਨੂੰ ਰਿਪਲੇਸ ਕਰੇਗੀ। ਕੰਪਨੀ ਨੇ ਗਲੋਬਲੀ ਬਾਜ਼ਾਰ 'ਚ ਪਹਿਲਾਂ ਹੀ 250cc ਮਾਡਲ ਨੂੰ ਰਿਪਲੇਸ ਕਰ ਦਿੱਤਾ ਹੈ। ਹੁਣ ਕੰਪਨੀ ਨਵੇਂ 300cc CBR ਮਾਡਲ ਨੂੰ ਅਗਲੇ ਸਾਲ ਤੱਕ ਲਾਂਚ ਕਰਣ ਜਾ ਰਹੀ ਹੈ। ਇਸ ਫੁਲੀ ਫੇਅਰਡ ਸਪੋਰਟਸ ਬਾਈਕ 'ਚ ਕੰਪਨੀ 286cc ਸਿੰਗਲ-ਸਿਲੰਡਰ, ਲਿਕਵਿਡ ਕੂਲਡ, ਫੋਰ-ਸਟਰਾਕ ਇੰਜਣ ਦੇਵੇਗੀ ਜੋ 8,500rpm 'ਤੇ 31bhp ਦੀ ਪਾਵਰ ਅਤੇ 7,250rpm ਉੱਤੇ 28Nm ਦਾ ਟਾਰਕ ਜਨਰੇਟ ਕਰਦਾ ਹੈ। ਇਸ ਬਾਈਕ 'ਚ ABS ਫੀਚਰ ਸਟੈਂਡਰਡ ਰੱਖਿਆ ਜਾਵੇਗਾ।