UM-Lohia ਟੂ-ਵ੍ਹੀਲਰਸ ਨੇ ਆਪਣੀ ਬਾਈਕਸ ਦੀਆਂ ਕੀਮਤਾਂ 'ਚ ਕੀਤੀ ਕਟੌਤੀ

Friday, Jun 23, 2017 - 06:23 PM (IST)

UM-Lohia ਟੂ-ਵ੍ਹੀਲਰਸ ਨੇ ਆਪਣੀ ਬਾਈਕਸ ਦੀਆਂ ਕੀਮਤਾਂ 'ਚ ਕੀਤੀ ਕਟੌਤੀ

ਜਲੰਧਰ- ਅਮਰੀਕਾ ਦੀ ਟੂ-ਵ੍ਹੀਲਰ ਨਿਰਮਾਤਾ ਕੰਪਨੀ ਯੂ. ਐੱਮ ਅਤੇ ਲੋਹਿਆ ਆਟੋ ਦਾ ਜਵਾਇੰਟ ਵੈਂਚਰ ਯੂ. ਐੱਮ ਲੋਹਿਆ ਟੂ-ਵ੍ਹੀਲਰਸ ਨੇ ਆਪਣੀ ਬਾਈਕਸ ਦੀਆਂ ਕੀਮਤਾਂ ਚ 5,700 ਰੁਪਏ ਤੱਕ ਦੀ ਕਟੌਤੀ ਕੀਤੀ ਹੈ। ਮੰਨਿਆ ਜਾ ਰਿਹਾ ਹੈ ਕੰਪਨੀ ਨੇ ਕੀਮਤਾਂ 'ਚ ਕਟੌਤੀ ਦਾ ਫੈਸਲਾ ਜੀ. ਐੱਸ. ਟੀ ਦੇ ਚੱਲਦੇ ਲਿਆ ਹੈ। ਕੰਪਨੀ ਨੇ ਰੇਨੇਗੇਡ ਸਪੋਰਟਸ S ਦੀ ਕੀਮਤ 'ਚ 4,199 ਰੁਪਏ ਦੀ ਕਟੌਤੀ ਕੀਤੀ ਹੈ ਅਤੇ ਰੇਨੇਗੇਡ ਕਮਾਂਡੋ ਦੀ ਕੀਮਤ 'ਚ 5,684 ਰੁਪਏ ਦੀ ਕਟੌਤੀ ਕੀਤੀ ਹੈ।  ਯੂ. ਐੱਮ ਰੇਨੇਗੇਡ ਸਪੋਰਟਸ ਦੀ ਕੀਮਤ 1,78,518 ਰੁਪਏ ਅਤੇ ਰੇਨੇਗੇਡ ਕਮਾਂਡੋ ਦੀ ਕੀਮਤ 1,84,397 ਰੁਪਏ (ਐਕਸ ਸ਼ੋਰੂਮ ਪੁਣੇ) ਹੈ।

ਕੰਪਨੀ ਨੇ ਕਿਹਾ 
ਯੂ. ਐੱਮ ਲੋਹਿਆ  ਟੂ-ਵ੍ਹੀਲਰਸ ਦੇ ਸੀਈਓ ਰਾਜੀਵ ਮਿਸ਼ਰਾ ਨੇ ਕਿਹਾ, ਅਸੀਂ ਆਪਣੇ ਗਾਹਕਾਂ ਨੂੰ ਆਥੇਂਟਿਕ ਅਤੇ ਪਿਯੋਰ ਮੋਟਰਸਾਈਕਲ ਦੇਣਾ ਚਾਹੁੰਦੇ ਹਾਂ। ਜੀ. ਐੱਸ. ਟੀ ਲਾਗੂ ਹੋਣ ਤੋਂ ਪਹਿਲਾਂ ਕੰਪਨੀ ਦਾ ਮੁਨਾਫਾ ਵਧਾਉਣ ਲਈ ਬਾਈਕਸ ਦੀਆਂ ਕੀਮਤਾਂ 'ਚ ਕਟੌਤੀ ਕੀਤੀ ਗਈ ਹੈ।


Related News