ਹੁਣ ਹਵਾ ''ਚ ਉੱਡੇਗੀ UBER ਕੈਬ, ਨਾਸਾ ਨਾਲ ਮਿਲ ਕੇ ਕਰ ਰਹੀ ਹੈ ਕੰਮ

Thursday, May 10, 2018 - 12:54 PM (IST)

ਹੁਣ ਹਵਾ ''ਚ ਉੱਡੇਗੀ UBER ਕੈਬ, ਨਾਸਾ ਨਾਲ ਮਿਲ ਕੇ ਕਰ ਰਹੀ ਹੈ ਕੰਮ

ਜਲੰਧਰ- ਐਪ ਬੈਸਟ ਟੈਕਸੀ ਸਰਵਿਸ ਪ੍ਰੋਵਾਇਡਰ ਕੰਪਨੀ ਉਬਰ (UBER) ਜਲਦ ਹੀ ਆਪਣੇ ਕਸਟਮਰਸ ਲਈ ਉੱਡਣ ਵਾਲੀ ਟੈਕਸੀ ਦੀ ਸਰਵਿਸ ਪ੍ਰੋਵਾਇਡ ਕਰਦੀ ਨਜ਼ਰ ਆਵੇਗੀ। ਦਰਅਸਲ ਊਬਰ ਨੇ ਆਕਾਸ਼ ਏਜੰਸੀ ਨਾਸਾ ਦੇ ਨਾਲ ਹੱਥ ਮਿਲਾਇਆ ਹੈ। ਇਸ ਕਰਾਰ ਦੇ ਤਹਿਤ ਦੋਨਾਂ ਕੰਪਨੀਆਂ ਹਵਾ 'ਚ ਉੱਡਣ ਵਾਲੀ ਟੈਕਸੀ 'ਤੇ ਕੰਮ ਕਰ ਰਹੀਆਂ ਹਨ। ਕੰਪਨੀ ਨੇ ਇਹ ਜਾਣਕਾਰੀ ਲਾਸ ਐਂਜਲਸ 'ਚ ਚੱਲ ਰਹੇ ਉਬਰ ਏਲੀਵੇਟ ਸਮਿ‍ਟ 'ਚ ਦਿੱਤੀ ਹੈ। ਨਾਸਾ ਨੇ ਸੋਮਵਾਰ ਨੂੰ ਕਿਹਾ ਕਿ ਫਿਲਹਾਲ ਕੰਪਨੀ ਇਸ ਤਰ੍ਹਾਂ ਦੀ ਕੈਬ ਦੀ ਟੈਸਟਿੰਗ ਜਲਦ ਹੀ ਸ਼ੁਰੂ ਕਰੇਗੀ।

ਹਵਾ 'ਚ ਉੱਡਣ ਵਾਲੀ ਇਸ ਕੈਬ 'ਚ ਸਾਮਾਨ ਦੀ ਡਿਲੀਵਰੀ ਕਰਨ ਵਾਲੇ ਡਰੋਨ ਵੀ ਸ਼ਾਮਿਲ ਹੋਣਗੇ। ਕੰਪਨੀ ਨੇ ਕਿਹਾ ਹੈ ਕਿ ਫਿਲਹਾਲ ਇਹ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਹੈ ਅਤੇ ਕੰਮ ਜਾਰੀ ਹੈ। ਅਗਲੇ ਦੋ ਸਾਲ 'ਚ ਇਹ ਸਰਵਿਸ ਸ਼ੁਰੂ ਕੀਤੀ ਜਾ ਸਕੇਗੀ। ਇਸ ਦਾ ਮਕਸਦ ਟ੍ਰੈਫਿਕ ਤੋਂ ਅਲਗ ਸਮਾਂ ਦੀ ਬਚਤ ਕਰਣਾ ਅਤੇ ਇਕ ਕਾਰਪੂਲ ਨੈੱਟਵਰਕ ਬਣਾਉਣਾ ਹੈ, ਜਿਸ ਦੀ ਮਦਦ ਨਾਲ ਲੋਕ ਘੱਟ ਸਮੇਂ 'ਚ ਆਪਣੇ ਡੈਸਟੀਨੇਸ਼ਨ ਤੱਕ ਪਹੁੰਚ ਸਕਣਗੇ। ਨਾਸਾ ਨੇ ਉਬਰ ਏਵਿਏਸ਼ਨ ਪ੍ਰੋਗਰਾਮ ਦੇ ਬਾਰੇ 'ਚ ਕਿਹਾ ਕਿ ਡਾਲਾਸ ਫੋਰਟ ਵਰਥ ਇੰਟਰਨੈਸ਼ਨਲ ਏਅਰਪੋਰਟ 'ਤੇ ਇਸ ਫਲਾਇੰਗ ਟੈਕਸੀ ਦੀ ਟੈਸਟਿੰਗ ਕੀਤੀ ਜਾਵੇਗੀ। ਉਬਰ ਅਤੇ ਨਾਸਾ ਦਾ ਉਦੇਸ਼ ਅਗਲੇ ਦੋ ਸਾਲ 'ਚ ਮੈਨੂਅਲੀ ਉੱਡਣ ਵਾਲੀ ਟੈਕਸੀ ਅਤੇ ਅਗਲੇ 10 ਸਾਲਾਂ ਦੇ ਅੰਦਰ ਆਟੋਮੈਟਿਕ ਉੱਡਣ ਵਾਲੀ ਟੈਕਸੀ ਤਿਆਰ ਕਰਣਾ ਹੈ। ਸ਼ੁਰੂਆਤ 'ਚ ਉੱਡਣ ਵਾਲੀ ਕੈਬ 'ਚ ਚਾਰ ਲੋਕਾਂ ਦੇ ਬੈਠਣ ਦੀ ਜਗ੍ਹਾ ਹੋਵੇਗੀ।PunjabKesari

ਪ੍ਰਤੀ ਕਿਲੋਮੀਟਰ 3.8 ਡਾਲਰ ਹੋ ਸਕਦੈ ਕਿਰਾਇਆ
ਇਸ ਸਰਵਿਸ ਨੂੰ ਸਭ ਤੋਂ ਪਹਿਲਾਂ ਅਮਰੀਕਾ 'ਚ ਪੇਸ਼ ਕੀਤਾ ਜਾਵੇਗਾ। ਕਿਰਾਏ ਦੀ ਗੱਲ ਕਰੀਏ ਤਾਂ ਇਹ ਇਸ ਪ੍ਰੋਗਰਾਮ ਦੇ ਹੈੱਡ ਏਰਿਕ ਏਲਿਸਨ ਨੇ ਕਿਹਾ ਕਿ ਇਸ ਦਾ ਕਿਰਾਇਆ ਪ੍ਰਤੀ ਕਿਲੋਮੀਟਰ 3.8 ਡਾਲਰ ਮਤਲਬ ਲਗਭਗ 256 ਰੁਪਏ ਹੋਵੇਗਾ। ਹਾਲਾਂਕਿ ਪੈਸੇਂਜਰਸ ਦੇ ਵੱਧਣ ਅਤੇ ਇਸ ਦੀ ਸਕਸੈਸ ਤੋਂ ਬਾਅਦ ਇਹ ਕਿਰਾਇਆ 1 ਡਾਲਰ ਪ੍ਰਤੀ ਕਿ.ਮੀ. ਤੱਕ ਵੀ ਹੋ ਸਕਦਾ ਹੈ। ਦੱਸ ਦਈਏ ਕਿ ਅਮਰੀਕਾ 'ਚ ਉਬਰ ਕੈਬ ਦਾ ਕਿਰਾਇਆ ਇੰਨਾ ਹੀ ਹੈ।

300 ਕਿਲੋਮੀਟਰ ਪ੍ਰਤੀ ਘੰਟੇ ਦੀ ਸਪੀਡ ਨਾਲ ਉੱਡੇਗੀ ਇਹ ਕੈਬ
ਇਹ ਇਕ ਇਲੈਕਟ੍ਰਿਕ ਟੈਕਸੀ ਹੋਵੇਗੀ ਅਤੇ ਇਹ ਵੱਧ ਤੋਂ ਵੱਧ 300 ਕਿਲੋਮੀਟਰ ਪ੍ਰਤੀ ਘੰਟੇ ਦੀ ਸਪੀਡ ਨਾਲ ਉੱਡ ਸਕੇਗੀ। ਸਿੰਗਲ ਬੈਟਰੀ ਚਾਰਜ 'ਤੇ ਇਹ 100 ਕਿਲੋਮੀਟਰ ਦੀ ਰੇਂਜ ਤੈਅ ਕਰ ਸਕਦੀ ਹੈ।PunjabKesari

ਇਸ 'ਚ ਚਾਰ ਪੈਸੇਂਜਰਸ ਅਤੇ ਇਕ ਪਾਈਲਟ ਦੇ ਬੈਠਣ ਦੀ ਸਹੂਲਤ
ਦੇਖਣ 'ਚ ਡ੍ਰੋਨ ਦੀ ਤਰ੍ਹਾਂ ਹੈ ਅਤੇ ਇਸ 'ਚ ਚਾਰ ਪੈਸੇਂਜਰਸ ਅਤੇ ਇਕ ਪਾਈਲਟ ਦੇ ਬੈਠਣ ਦੀ ਸਹੂਲਤ ਹੈ। ਅਜੇ ਇਸ ਦੀ ਸੁਰੱਖਿਆ ਮਾਨਕਾਂ ਦੇ ਸਮਾਨ ਟੈਸਟਿੰਗ ਹੋਣਾ ਬਾਕੀ ਹੈ। ਇਹ ਟੈਕਸੀ ਜ਼ਮੀਨ ਤੋਂ 1,000-2,000 ਫੁੱਟ ਤੱਕ ਉੱਡ ਸਕਦੀ ਹੈ ਅਤੇ ਇਹ ਹੈਲੀਕਾਪਟਰ ਤੋਂ ਘੱਟ ਰੌਲਾ ਕਰੇਗੀ।


Related News