ਤਿਉਹਾਰੀ ਸੀਜ਼ਨ ਦੌਰਾਨ ਦੋ-ਪਹੀਆ ਵਾਹਨ ਕੰਪਨੀਆਂ ਦੇ ਰਹੀਆਂ ਹਨ ਨਵੇਂ ਆਫਰ

09/25/2017 4:20:11 PM

ਜਲੰਧਰ- ਇਸ ਤਿਉਹਾਰੀ ਸੀਜ਼ਨ ਦੌਰਾਨ ਦੇਸ਼ ਦੀਆਂ ਸਾਰੀਆਂ ਆਟੋਮੋਬਾਇਲ ਕੰਪਨੀਆਂ ਇਕ ਤੋਂ ਵੱਧ ਇਕ ਆਫਰ ਪੇਸ਼ ਕਰ ਰਹੀ ਹੈ। ਉਹ ਆਪਣੇ ਆਕਰਸ਼ਕ ਆਫਰਸ ਾਲ ਗਾਹਕਾਂ ਨੂੰ ਲੁਭਾਉਣ 'ਚ ਲੱਗੀਆਂ ਹਨ। ਇਸ ਵਿਚ ਟੀ.ਵੀ.ਐੱਸ. ਮੋਟਰ, ਸੁਜ਼ੂਕੀ, ਹੌਂਡਾ ਟੂ-ਵ੍ਹੀਲਰਸ ਅਤੇ ਬਜਾਜ ਆਟੋ ਵਰਗੀਆਂ ਕੰਪਨੀਆਂ ਸ਼ਾਮਲ ਹਨ। ਜੇਕਰ ਤੁਸੀਂ ਵੀ ਇਨੀਂ ਦਿਨੀਂ ਇਕ ਨਵੀਂ ਬਾਈਕ ਜਾਂ ਸਕੂਟਰ ਖਰੀਦਣ ਬਾਰੇ ਸੋਚ ਰਹੇ ਹੋ ਤਾਂ ਇਹ ਇਕਦਮ ਸਹੀ ਮੌਕਾ ਹੈ। ਆਓ ਜਾਣਦੇ ਹਾਂ ਇਨ੍ਹਾਂ ਆਫਰਸ ਬਾਰੇ-

TVS ਦੀ ਆਫਰ
ਜੇਕਰ ਤੁਸੀਂ ਟੀ.ਵੀ.ਐੱਸ. ਕੰਪਨੀ ਦੀ ਸਪੋਰਟ ਬਾਈਕ ਲੈਣ ਦੀ ਸੋਚ ਰਹੇ ਹੋ ਤਾਂ ਇਸ ਬਾਈਕ 'ਤੇ ਕੰਪਨੀ ਸਿਰਫ 6,666 ਰੁਪਏ ਦੀ ਡਾਊਨ ਪੇਮੈਂਟ ਦਾ ਆਫਰ ਦੇ ਰਹੀ ਹੈ। ਇੰਨਾ ਹੀ ਨਹੀਂ ਇਸ ਬਾਈਕ 'ਤੇ ਕੰਪਨੀ ਵੱਲੋਂ 5 ਸਾਲ ਦੀ ਵਾਰੰਟੀ ਦਿੱਤੀ ਜਾ ਰਹੀ ਹੈ। 

Yamaha ਨੇ ਗਾਹਕਾਂ ਨੂੰ ਦਿੱਤਾ ਗੋਲਡ ਆਫਰ
ਜੇਕਰ ਤੁਸੀਂ ਯਾਮਾਹਾ ਦੀ FZS-Fi ਖਰੀਦਣ ਜਾ ਰਹੇ ਹੋ ਤਾਂ ਇਸ ਬਾਈਕ 'ਤੇ ਸਿਰਫ 22,222 ਦੀ ਡਾਊਨ ਪੇਮੈਂਟ ਦਾ ਆਫਰ ਦਿੱਤਾ ਜਾ ਰਿਹਾ ਹੈ। ਨਾਲ ਹੀ ਇਸ ਵਿਚ ਘੱਟੋ-ਘੱਟ 2899 ਈ.ਐੱਮ.ਆਈ. ਦਾ ਆਫਰ ਵੀ ਦਿੱਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਯਾਮਾਹਾ ਦੇ ਫੈਸੀਨੋ ਸਕੂਟਰ 'ਤੇ ਵੀ ਆਫਰ ਦਿੱਤਾ ਜਾ ਰਿਹਾ ਹੈ, ਸਿਰਫ 8080 ਦੀ ਡਾਊਨ ਪੇਮੈਂਟ ਦੇ ਕੇ ਤੁਸੀਂ ਇਸ ਸਕੂਟਰ ਨੂੰ ਘਰ ਲੈ ਕੇ ਜਾ ਸਕਦੇ ਹਨ ਅਤੇ ਬਾਕੀ ਰਕਮ ਆਸਾਨ ਈ.ਐੱਮ.ਆਈ. 'ਚ ਦੇ ਸਕਦੇ ਹੋ। ਇਸ ਤੋਂ ਇਲਾਵਾ ਖਰੀਦਾਰੀ 'ਤੇ ਇਕ 5 ਗ੍ਰਾਮ ਸੋਨੇ ਦਾ ਸਿੱਕਾ ਜਿੱਤ ਸਕਦੇ ਹੋ। 

Suzuki ਗੋਲਡ ਆਫਰ
ਸੁਜ਼ੂਕੀ ਆਪਣੀ ਬਾਕੀ ਜਿਕਸਰ ਅਤੇ ਐਕਸੈਸ 125 'ਤੇ 5 ਹਜ਼ਾਰ ਰੁਪਏ ਤੱਕ ਦਾ ਕੈਸ਼ਬੈਕ ਆਫਰ ਦੇ ਰਹੀ ਹੈ। ਨਾਲ ਹੀ ਇੰਸ਼ੋਰੈਂਸ 'ਤੇ 1500 ਰੁਪਏ ਦੀ ਛੋਟ ਦਿੱਤੀ ਜਾ ਰਹੀ ਹੈ। ਇਸ ਤੋਂ ਇਲਾਵਾ ਗੋਲਡ, ਘੱਟ ਈ.ਐੱਮ.ਆਈ., ਘੱਟ ਡਾਊਨ ਪੇਮੈਂਟ ਅਤੇ ਐਕਸਚੇਂਜ ਬੋਨਸ ਦਾ ਆਫਰ ਵੀ ਦਿੱਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਸੋਨੇ ਦਾ ਸਿੱਕਾ ਜਿੱਤਣ ਦਾ ਵੀ ਮੌਕਾ ਮਿਲ ਸਕਦਾ ਹੈ। 

Bajaj ਬਾਈਕ 'ਤੇ 6400 ਰੁਪਏ ਦੀ ਬਚਤ
ਤਿਉਹਾਰੀ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਬਜਾਜ ਆਟੋ ਨੇ ਆਪਣੀਆਂ ਬਾਈਕਸ 'ਤੇ ਕੁਝ ਨਵੇਂ ਆਫਰਸ ਦੀ ਪੇਸ਼ਕਸ਼ ਕੀਤੀ ਹੈ। ਕੰਪਨੀ ਨੇ ਆਪਣੇ ਚੁਣੇ ਹੋਏ ਮਾਡਲਾਂ 'ਤੇ 2100 ਰੁਪਏ ਤੱਕ ਦਾ ਡਿਸਕਾਊਂਟ ਦਿੱਤਾ ਹੈ ਜਦ ਕਿ ਪ੍ਰੀਮੀਅਮ ਬਾਈਕਸ 'ਤੇ 6400 ਰੁਪਏ ਦੀ ਬਚਤ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਕੰਪਨੀ ਦੀ ਪ੍ਰੀਮੀਅਮ ਬਾਈਕ 'ਤੇ 0 ਫੀਸਦੀ ਫਾਈਨਾਂਸ ਦੀ ਸੁਵਿਧਾ ਦਿੱਤੀ ਜਾ ਰਹੀ ਹੈ।


Related News