TVS ਅਪਾਚੇ RR 390 ਦੇ ਰੇਸਿੰਗ ਐਡੀਸ਼ਨ ਦੇ ਫੀਚਰਸ ਬਾਰੇ ਸਾਹਮਣੇ ਆਈਆਂ ਜਾਣਕਾਰੀਆਂ

Friday, Jun 08, 2018 - 05:39 PM (IST)

TVS ਅਪਾਚੇ RR 390 ਦੇ ਰੇਸਿੰਗ ਐਡੀਸ਼ਨ ਦੇ ਫੀਚਰਸ ਬਾਰੇ ਸਾਹਮਣੇ ਆਈਆਂ ਜਾਣਕਾਰੀਆਂ

ਜਲੰਧਰ- ਟੀ. ਵੀ. ਐੱਸ ਦੀ ਨਵੀਂ ਬਾਈਕ ਅਪਾਚੇ RR 310 ਦੇ ਰੇਸਿੰਗ ਐਡੀਸ਼ਨ ਦੇ ਫੀਚਰਸ ਦੀ ਜਾਣਕਾਰੀ ਸਾਹਮਣੇ ਆ ਗਈ ਹੈ। ਇਸ ਬਾਈਕ 'ਚ 313 cc ਦਾ ਇੰਜਣ ਹੋਵੇਗਾ, ਜੋ 38 hp ਦੀ ਪਾਵਰ ਜਨਰੇਟ ਕਰੇਗਾ। ਕੰਪਨੀ ਮੁਤਾਬਕ ਅਪਾਚੇ RR 310 ਦੀ ਟਾਪ ਸਪੀਡ 175 ਕਿ. ਮੀ ਹੈ।

ਇਸ ਦੀ ਲੁੱਕ ਦੀ ਗਲ ਕਰੀਏ ਤਾਂ ਇਸ 'ਚ ਪਰਫਾਰਮੇਨਸ ਐਗਜਾਸਟ ਦਿੱਤਾ ਗਿਆ ਹੈ ਅਤੇ ਇਸ ਦੀ ਫੁੱਟ ਪੇਗਸ ਨੂੰ ਰਿਪੋਜਿਸ਼ਨ ਕੀਤਾ ਗਿਆ ਹੈ। ਸਪੋਰਟਿਅਰ ਰਾਈਡਿੰਗ ਪੋਸ਼ਚਰ ਲਈ ਫੁੱਟ ਪੇਗਸ ਨੂੰ ਥੋੜ੍ਹਾ ਪਿੱਛੇ ਦਿੱਤਾ ਗਿਆ ਹੈ। ਇਸ ਦਾ ਬਾਡੀ ਪੈਨਲ ਸਟੈਂਡਰਡ ਬਾਈਕ ਦੀ ਤਰ੍ਹਾਂ ਹੈ ਪਰ ਇਸ 'ਚ ਹੈੱਡਲਾਈਟ ਨਹੀਂ ਦਿੱਤੀ ਗਈ ਹੈ। ਇਸ ਤੋਂ ਇਲਾਵਾ ਇਸ 'ਚ ਨਵੇਂ ਗਰਾਫਿਕਸ ਦਿੱਤੇ ਗਏ ਹਨ। ਇਸ ਬਾਈਕ ਨੂੰ ਬਾਜ਼ਾਰ 'ਚ ਕਾਵਾਸਾਕੀ ਨਿੰਜਾ 300 ਤੋਂ ਚੁਣੋਤੀ ਮਿਲੇਗੀ।

ਇਸ ਬਾਈਕ ਨੂੰ ਅੱਜ ਤੋਂ ਸ਼ੁਰੂ ਹੋਣ ਵਾਲੀ ਟੀ. ਵੀ. ਐੱਸ ਵਨ ਮੇਕ ਚੈਂਪਿਅਨਸ਼ਿਪ RR 310 ਰੇਸ 'ਚ ਸ਼ਾਮਿਲ ਕੀਤਾ ਜਾਵੇਗਾ। ਇਸ ਤੋਂ ਇਲਾਵਾ ਇਸ ਰੇਸ 'ਚ ਟੀ. ਵੀ. ਐੈੱਸ ਟੀਮ ਨਵੀਂ ਬਾਈਕ ਅਪਾਚੇ RTR 200 ਰੇਸ ਐਡੀਸ਼ਨ 2.0 ਵੀ ਇਸਤੇਮਾਲ ਕਰੇਗੀ। ਨਵੀਂ ਅਪਾਚੇ RTR 200 ਰੇਸ ਬਾਈਕ 'ਚ ਸਲਿਪਰ ਕਲਚ, ਮਾਡੀਫਾਇਡ ਕੇਮਸ਼ਾਫਟ, ਰਿਟਰੰਡ ਫਰੰਟ ਅਤੇ ਰਿਅਰ ਸ਼ਾਕਸ,  ਐਗਜਾਸਟ ਸਿਸਟਮ ਦਿੱਤਾ ਗਿਆ ਹੈ। ਇਸ ਬਾਈਕ 'ਚ 24 hp ਪਾਵਰ ਵਾਲਾ ਇੰਜਣ ਲਗਾ ਹੈ। ਇਸ ਦੀ ਟਾਪ ਸਪੀਡ 145 ਕਿ. ਮੀ. ਪ੍ਰਤੀ ਘੰਟਾ ਹੈ।


Related News