ਦੋ ਵਰੀਐਂਟ ''ਚ ਲਾਂਚ ਹੋ ਸਕਦੀ ਹੈ ਟਰਾਂਇੰਫ ਦੀ ਦਮਦਾਰ ਸਕਰੈਂਬਲਰ 1200 ਬਾਈਕ

Sunday, May 13, 2018 - 06:00 PM (IST)

ਦੋ ਵਰੀਐਂਟ ''ਚ ਲਾਂਚ ਹੋ ਸਕਦੀ ਹੈ ਟਰਾਂਇੰਫ ਦੀ ਦਮਦਾਰ ਸਕਰੈਂਬਲਰ 1200 ਬਾਈਕ

ਜਲੰਧਰ- ਡੂਕਾਟੀ ਤੋਂ ਬਾਅਦ ਸਕਰੈਂਬਲਰ ਮੋਟਰਸਾਈਕਲਸ ਨੂੰ ਗਲੋਬਲੀ ਪੱਧਰ 'ਤੇ ਕਾਫ਼ੀ ਪ੍ਰਤੀਕੀਰੀਆਵਾਂ ਮਿਲੀਆਂ ਹਨ। ਟਰਾਇੰਫ ਮੋਟਰਸਾਈਕਲਸ ਹੁਣ ਆਪਣੀ ਸਕਰੈਂਬਲਰ ਰੇਂਜ਼ ਦੇ ਨਾਲ ਜ਼ਿਆਦਾ ਸਮਰੱਥਾ ਵਾਲੇ ਇੰਜਣ ਦਾ ਵਿਸਥਾਰ ਕਰ ਰਹੀ ਹੈ। ਹਾਲ ਹੀ 'ਚ ਟਰਾਇੰਫ ਸਕਰੈਂਬਲਰ 1200 ਨੂੰ ਟੈਸਟਿੰਗ ਦੇ ਦੌਰਾਨ ਇਸ ਸਾਲ ਦੇ ਸ਼ੁਰੂਆਤ 'ਚ ਵੇਖਿਆ ਗਿਆ। ਮੀਡੀਆ ਰਿਪੋਰਟਸ ਦੇ ਮੁਤਾਬਕ ਸਕਰੈਂਬਲਰ 1200 ਨੂੰ ਦੋ ਵੇਰੀਐਂਟ 'ਚ ਉਤਾਰਿਆ ਜਾਵੇਗਾ।

ਸਕਰੈਂਬਲਰ 1200 R ਵੇਰੀਐਂਟ 'ਚ ਰੇਂਜ-ਟਾਪਿੰਗ ਵੇਰੀਐਂਟ ਅਤੇ ਪ੍ਰੀਮੀਅਮ ਸਸਪੈਂਸ਼ਨ ਸੈੱਟਅਪ ਅਤੇ ਬਰੇਕਿੰਗ ਕੰਪੋਨੈਂਟਸ ਦਿੱਤੇ ਜਾਣਗੇ। ਪਿੱਛਲੀ ਵਾਰ ਸਪਾਈ ਸ਼ਾਟ 'ਚ ਵੇਖੀ ਗਈ ਮੋਟਰਸਾਈਕਲ ਦੇ ਫਰੰਟ 'ਚ ਟ੍ਰੈਵਲ ਓਲਿਨਸ ”S4 ਫਾਰਕਸ ਅਤੇ ਰਿਅਰ 'ਚ ਓਲਿਨਸ ਟਵਿਨ ਸ਼ਾਕਸ ਦੇ ਨਾਲ ਰਿਮੋਟ ਰਿਜ਼ਰਵੋਇਰਸ ਡਿਊਲ ਸਪ੍ਰਿੰਗਸ ਦਿੱਤੇ ਜਾਣਗੇ। ਇਸ ਦੇ ਨਾਲ ਹੀ ਇਸ 'ਚ ਬ੍ਰੈਮਬੋ ਵਾਲੇ ਰੇਡਿਅਲ ਬ੍ਰੇਕਸ ਦਿੱਤੀਆਂ ਜਾਣਗੀਆਂ।PunjabKesari 
ਟਰਾਇੰਫ ਸਕਰੈਂਬਲਰ 1200 'ਚ 900cc ਵਾਲੀ ਬਾਈਕ ਦਾ ਥੋੜ੍ਹਾ ਬਾਡੀ ਵਰਕ ਦਿੱਤਾ ਜਾਵੇਗਾ ਜਿਸ 'ਚ ਫਲੈਟ ਹੈਂਡਲਬਾਰ, ਬੈਸ਼ ਪਲੇਟ, ਉਨਾਬੀ ਟਾਇਰਸ ਦੇ ਨਾਲ ਵੱਡੇ 21 ਇੰਚ ਦੇ ਫਰੰਟ ਟਾਇਰ ਅਤੇ ਹਾਈ ਮਾਉਂਟਡ ਡਿਊਲ ਐਗਜਾਸਟ ਸ਼ਾਮਿਲ ਹਨ। 1200 ਵਰਜ਼ਨ ਆਉਣ ਤੋਂ ਬਾਅਦ ਟਰਾਇੰਫ ਸਕਰੈਂਬਲਰ ਫੈਮਿਲੀ 'ਚ ਤਿੰਨ ਵਰਜ਼ਨ-900, 1200 ਅਤੇ 1200 R ਸ਼ਾਮਿਲ ਹਨ। ਟਰਾਇੰਫ ਸਕਰੈਂਬਲਰ 1200 ਨੂੰ ਇਸ ਸਾਲ ਦੇ ਅਖੀਰ ਤੱਕ EICMA 'ਚ ਡੈਬਿਯੂ ਕੀਤਾ ਜਾ ਸਕਦਾ ਹੈ। ਇਸ ਤੋਂ ਬਾਅਦ ਕੰਪਨੀ ਇਸ ਨੂੰ ਭਾਰਤ 'ਚ ਵੀ ਲਾਂਚ ਕਰ ਸਕਦੀ ਹੈ। ਇਸ ਸਮੇਂ ਭਾਰਤੀ ਬਾਜ਼ਾਰ 'ਚ ਟਰਾਇੰਫ ਸਕਰੈਂਬਲਰ ਦੀ ਵਿਕਰੀ ਹੋ ਰਹੀ ਹੈ, ਜਿਸ ਦੀ ਕੀਮਤ 8.60 ਲੱਖ ਰੁਪਏ (ਐਕਸ ਸ਼ੋਰੂਮ) ਹੈ।


Related News