ਚਾਲਕ ਨੂੰ ਸੇਫਟੀ ਬਾਰੇ ਜਾਗਰੂਕ ਕਰ ਰਹੀ ਹੈ ਇਹ ਐਗਜ਼ੀਬਿਸ਼ਨ
Wednesday, Feb 14, 2018 - 10:16 AM (IST)
ਨਵੀਂ ਦਿੱਲੀ - ਆਟੋ ਐਕਸਪੋ 2018 ਵਿਚ ਦੋ ਪਹੀਆ ਵਾਹਨ ਚਾਲਕਾਂ ਨੂੰ ਹੈਲਮੇਟ ਦੀ ਮਹੱਤਤਾ ਬਾਰੇ ਦੱਸਣ ਲਈ ਹੈਲਮੇਟ ਤੇ ਬਾਈਕ ਗੇਅਰ ਕੰਪਨੀਆਂ ਨੇ ਐਗਜ਼ੀਬਿਸ਼ਨ ਦਾ ਆਯੋਜਨ ਕੀਤਾ ਹੈ। ਇਸ ਐਗਜ਼ੀਬਿਸ਼ਨ ਨੂੰ ਰਾਈਡਿੰਗ ਗੇਅਰ ਨਿਰਮਾਤਾ ਕੰਪਨੀ ਸਪਾਰਟਨ ਪ੍ਰੋ ਗਿਅਰ ਤੇ ਉਸ ਦੀਆਂ ਸਭ ਕੰਪਨੀ ਅਸਪੀਡਾ ਨੇ ਲਾਇਆ ਹੈ।

ਕੰਪਨੀ ਦੇ ਬੁਲਾਰੇ ਨੇ ਦੱਸਿਆ ਕਿ ਇਸ ਐਗਜ਼ੀਬਿਸ਼ਨ ਨੂੰ ਖਾਸ ਤੌਰ 'ਤੇ ਬਾਈਕ ਤੇ ਸਕੂਟਰ ਚਾਲਕਾਂ ਨੂੰ ਹੈਲਮੇਟ ਨਾਲ ਜੁੜੀ ਸੁਰੱਖਿਆ ਨੂੰ ਲੈ ਕੇ ਜਾਗਰੂਕ ਕਰਵਾਉਣਾ ਹੈ। ਇਸ ਹੈਲਮੇਟ ਵਿਚ ਸਪੀਕਰ ਪਾਕੇਟ ਦਿੱਤੀ ਗਈ ਹੈ, ਜਿਸ ਵਿਚ ਚਾਲਕ ਬਲੂਟੁੱਥ ਡਿਵਾਈਸ ਆਦਿ ਦਾ ਆਸਾਨੀ ਨਾਲ ਇਸਤੇਮਾਲ ਕਰ ਸਕਦੇ ਹੋ।
