CBS ਤਕਨੀਕ ਦੇ ਨਾਲ ਸੁਜ਼ੂਕੀ ਨੇ ਭਾਰਤ 'ਚ ਲਾਂਚ ਕੀਤਾ ਨਵਾਂ Burgman Street 125

Thursday, Jul 19, 2018 - 03:42 PM (IST)

CBS ਤਕਨੀਕ ਦੇ ਨਾਲ ਸੁਜ਼ੂਕੀ ਨੇ ਭਾਰਤ 'ਚ ਲਾਂਚ ਕੀਤਾ ਨਵਾਂ Burgman Street 125

ਜਲੰਧਰ- ਵਾਹਨ ਨਿਰਮਾਤਾ ਕੰਪਨੀ ਸੁਜ਼ੂਕੀ ਨੇ ਭਾਰਤ 'ਚ ਆਪਣੇ ਬਰਗਮੈਨ (Burgman Street 125) ਸਕੂਟਰ ਨੂੰ ਲਾਂਚ ਕੀਤਾ ਹੈ। ਇਸ ਦਾ ਡਿਜ਼ਾਈਨ ਬੇਹੱਦ ਸਟਾਈਲਿਸ਼ ਹੈ। ਇਸ 'ਚ ਬੁਲਬਾਇਸ ਬਾਡੀ ਦੇ ਨਾਲ ਸਪੋਰਟੀ ਡਿਜ਼ਾਈਨ ਦਿੱਤਾ ਗਿਆ ਹੈ ਤੇ ਇਸ 'ਚ ਵੱਡਾ ਫਰੰਟ ਫੇਂਡਰ ਅਤੇ ਰਿਅਰ ਗਰੇਬ ਰੇਲ ਦਿੱਤੀ ਗਈ ਹੈ। ਇਸ ਤੋਂ ਇਲਾਵਾ ਇਸ 'ਚ ਐੱਲ. ਈ. ਡੀ. ਹੈੱਡਲਾਈਟਸ ਤੇ ਟੇਲਲਾਈਟਸ ਦਿੱਤੀ ਗਈਆਂ ਹਨ ਜੋ ਇਸ ਨੂੰ ਹੋਰ ਵੀ ਸ਼ਾਨਦਾਰ ਬਣਾ ਰਿਹਾ ਹੈ। ਮੰਨਿਆ ਜਾ ਰਿਹਾ ਹੈ ਕਿ 2urgman ਸਟ੍ਰੀਟ ਦਾ ਭਾਰਤ 'ਚ ਮੁਕਾਬਲਾ ਹੌਂਡਾ ਗ੍ਰੇਜ਼ਿਆ 125 ਤੇ TVS NTorq 125 ਨਾਲ ਹੋਵੇਗਾ। ਜਾਣਦੇ ਹਾਂ ਇਸ ਨਵੇਂ ਸਕੂਟਰ ਦੇ ਬਾਰੇ 'ਚ. . .PunjabKesari

ਕੀਮਤ
ਕੀਮਤ ਦੀ ਗੱਲ ਕਰੀਏ ਨੂੰ ਕੰਪਨੀ ਨੇ ਆਪਣੇ ਇਸ ਬੇਹੱਦ ਸਟਾਈਲਿਸ਼ ਸਕੂਟਰ ਦੀ ਭਾਰਤ 'ਚ ਕੀਮਤ 68,000 ਰੁਪਏ ਰੱਖੀ ਗਈ ਹੈ। ਕੰਪਨੀ ਨੂੰ ਉਮੀਦ ਹੈ ਕਿ ਇਹ ਨਵਾਂ ਸਕੂਟਰ ਲੋਕਾਂ ਨੂੰ ਆਪਣੇ ਵੱਲ ਆਕਰਸ਼ਿਤ ਕਰਨ 'ਚ ਕਾਮਯਾਬ ਹੋਵੇਗਾ।PunjabKesari

125cc ਦਾ ਇੰਜਣ 
ਸੁਜ਼ੂਕੀ ਨੇ ਇਸ 'ਚ 125cc 4 ਸਟ੍ਰੋਕ, ਸਿੰਗਲ ਸਿਲੰਡਰ, ਏਅਰ ਕੂਲਡ ਇੰਜਣ ਦਿੱਤਾ ਗਿਆ ਹੈ। ਇਹ ਇੰਜਣ 8.7 ps ਦੀ ਪਾਵਰ ਅਤੇ 10. Nm ਦਾ ਟਾਰਕ ਜਨਰੇਟ ਕਰਦਾ ਹੈ। ਇਸ 'ਚ ਸੀ. ਵੀ. ਟੀ. ਟਰਾਂਸਮਿਸ਼ਨ ਦਿੱਤਾ ਗਿਆ ਹੈ।PunjabKesari

ਕੰਬਾਇੰਡ ਬ੍ਰੇਕਿੰਗ ਸਿਸਟਮ
ਇਸ ਨਵੇਂ ਸਕੂਟਰ 'ਚ ਕੰਪਨੀ ਨੇCBS (ਕੰਬਾਇੰਡ ਬ੍ਰੇਕਿੰਗ ਸਿਸਟਮ) ਵੀ ਦਿੱਤਾ ਗਿਆ ਹੈ। ਉਥੇ ਹੀ ਇਸ ਦੇ ਫਰੰਟ 'ਚ ਡਿਸਕ ਬ੍ਰੇਕ ਅਤੇ ਰਿਅਰ 'ਚ ਡਰਮ ਸੈੱਟਅਪ ਦਿੱਤਾ ਗਿਆ ਹੈ।PunjabKesari

ਹੋਰ ਫੀਚਰਸ 
ਇਸ ਤੋਂ ਇਲਾਵਾ ਸਕੂਟਰ 'ਚ ਮਲਟੀ-ਫੰਕਸ਼ਨ ਦੀ ਸਲੋਟ, ਆਲ ਡਿਜੀਟਲ ਇੰਸਟਰੂਮੈਂਟ ਕਲਸਟਰ, 12 ਵਾਟ ਚਾਰਜਿੰਗ ਸਾਕੇਟ ਤੇ ਅੰਡਰ-ਸੀਟ ਸਟੋਰੇਜ ਸਪੇਸ ਵੀ ਦਿੱਤੀ ਗਈ ਹੈ। ਹੁਣ ਇਹ ਵੇਖਣਾ ਦਿਲਚਸਪ ਹੋਵੇਗਾ ਕਿ ਇਸ ਨਵੇਂ ਸਕੂਟਰ ਨੂੰ ਭਾਰਤੀ ਮਾਰਕੀਟ ਤੋਂ ਕਿਵੇਂ ਦਾ ਰਿਸਪਾਂਸ ਮਿਲਦਾ ਹੈ।


Related News