ਆ ਰਿਹੈ ਸਕੋਡਾ ਰੈਪਿਡ ਦਾ ਸੀ.ਐੱਨ.ਜੀ. ਮਾਡਲ, ਜਲਦ ਲਾਂਚ ਹੋਣ ਦੀ ਉਮੀਦ

03/09/2021 2:41:28 PM

ਆਟੋ ਡੈਸਕ– ਸਕੋਡਾ ਇਸ ਸਾਲ ਭਾਰਤ ’ਚ ਆਪਣੀਆਂ ਕਾਰਾਂ ਦੇ ਚਾਰ ਨਵੇਂ ਮਾਡਲ ਲਾਂਚ ਕਰਨ ਵਾਲੀ ਹੈ। ਇਨ੍ਹਾਂ ’ਚੋਂ ਪਹਿਲੀ ਕਾਰ ਸਕੋਡ ਦੀ ਕੁਸ਼ਾਕ ਐੱਸ.ਯੂ.ਵੀ. ਹੋਵੇਗੀ ਜਿਸ ਨੂੰ ਕੰਪਨੀ 18 ਮਾਰਚ ਨੂੰ ਪੇਸ਼ ਕਰੇਗੀ। ਸਕੋਡਾ ਕੁਸ਼ਾਕ ਤੋਂ ਇਲਾਵਾ ਕੰਪਨੀ ਭਾਰਤ ’ਚ ਸੀ.ਐੱਨ.ਜੀ. ਕਾਰਾਂ ਨੂੰ ਵੀ ਉਤਾਰਨ ’ਤੇ ਕੰਮ ਕਰ ਰਹੀ ਹੈ। ਸਕੋਡਾ ਇੰਡੀਆ ਦੇ ਸੇਲਸ ਐਂਡ ਮਾਰਕੀਟਿੰਗ ਡਾਇਰੈਕਟਰ, ਜੈਕ ਹਾਲਿਸ ਨੇ ਦੱਸਿਆ ਹੈ ਕਿ ਕੰਪਨੀ ਜਲਦ ਹੀ ਭਾਰਤ ’ਚ ਸੀ.ਐੱਨ.ਜੀ. ਕਾਰਾਂ ਦਾ ਨਿਰਮਾਣ ਸ਼ੁਰੂ ਕਰਨ ਵਾਲੀ ਹੈ ਜਿਸ ਤੋਂ ਬਾਅਦ ਲੋਕਪ੍ਰਸਿੱਧ ਕਾਰ ਰੈਪਿਡ ਦੇ ਸੀ.ਐੱਨ.ਜੀ. ਮਾਡਲ ਨੂੰ ਲਿਆਇਆ ਜਾਵੇਗਾ। ਇਸ ਕਾਰ ਦੀ ਟੈਸਟਿੰਗ ਵੀ ਕੰਪਨੀ ਨੇ ਆਪਣੇ ਪਲਾਂਟ ’ਚ ਸ਼ੁਰੂ ਕਰ ਦਿੱਤੀ ਹੈ। 

ਜਾਣਕਾਰੀ ਲਈ ਦੱਸ ਦੇਈਏ ਕਿ ਸਕੋਡਾ ਆਪਣੀ ਰੈਪਿਡ ਅਤੇ ਆਕਟਾਵੀਆ ਦੇ ਸੀ.ਐੱਨ.ਜੀ. ਮਾਡਲ ਨੂੰ ਅਜੇ ਵੀ ਕੁਝ ਦੇਸ਼ਾਂ ’ਚ ਵੇਚ ਰਹੀ ਹੈ ਅਤੇ ਇਨ੍ਹਾਂ ਨੂੰ ਜਲਦ ਹੀ ਭਾਰਤ ’ਚ ਵੀ ਲਾਂਚ ਕਰਨ ਦੀ ਕੰਪਨੀ ਦੀ ਤਿਆਰੀ ਹੈ। ਇਸ ਤੋਂ ਬਾਅਦ ਪੋਲੋ ਅਤੇ ਵੈਂਟੋ ਨੂੰ ਵੀ ਸੀ.ਐੱਨ.ਜੀ. ਇੰਜਣ ਨਾਲ ਉਤਾਰਿਆ ਜਾ ਸਕਦਾ ਹੈ। 

ਫਿਲਹਾਲ ਸਕੋਡਾ ਰੈਪਿਡ ਦੇ ਬੀ.ਐੱਸ.-6 ਮਾਡਲ ਨੂੰ ਭਾਰਤ ’ਚ ਮੁਹੱਈਆ ਕੀਤਾ ਜਾ ਰਿਹਾ ਹੈ ਜੋ ਕਿ 1.0 ਲੀਟਰ ਟਰਬੋਚਾਰਜ ਇਨਲਾਈਨ ਪੈਟਰੋਲ ਇੰਜਣ ਨਾਲ ਉਪਲੱਬਧ ਹੈ। ਇਹ ਕਾਰ 110 ਬੀ.ਐੱਚ.ਪੀ. ਦੀ ਪਾਵਰ ਅਤੇ 175 ਨਿਊਟਨ ਮੀਟਰ ਦਾ ਟਾਰਕ ਜਨਰੇਟ ਕਰਦੀ ਹੈ। ਸਕੋਡਾ ਰੈਪਿਡ 6 ਸਪੀਡ ਮੈਨੁਅਲ ਅਤੇ 6-ਸਪੀਡ ਆਟੋਮੈਟਿਕ ਗਿਅਰਬਾਕਸ ਦੇ ਆਪਸ਼ਨ ਨਾਲ ਮੁਹੱਈਆ ਕੀਤੀ ਗਈ ਹੈ। 


Rakesh

Content Editor

Related News