ਸਕੋਡਾ Kodiaq RS ਦੇ ਡਿਜ਼ਾਈਨ ਸਕੈਚ ਹੋਏ ਰਿਲੀਜ਼

09/24/2018 7:05:05 PM

ਜਲੰਧਰ-ਸਕੋਡਾ ਨੇ ਆਪਣੀ ਆਉਣ ਵਾਲੀ ਐੱਸ. ਯੂ. ਵੀ. Kodiaq RS ਦੇ ਲਈ ਨਵੇਂ ਡਿਜ਼ਾਈਨ ਸਕ੍ਰੈਚ ਰਿਲੀਜ਼ ਕਰ ਦਿੱਤੇ ਹਨ। ਇਸ ਐੱਸ. ਯੂ. ਵੀ. ਨੂੰ ਅਗਲੇ ਮਹੀਨੇ ਪੈਰਿਸ ਮੋਟਰ ਸ਼ੋਅ 'ਚ ਪੇਸ਼ ਕੀਤੀ ਜਾਵੇਗੀ। ਇਹ ਸਕੋਡਾ ਦੀ ਵੀ. ਆਰ. ਐੱਸ. ਫੈਮਿਲੀ 'ਚ ਸ਼ਾਮਿਲ ਹੋਣ ਵਾਲੀ ਲੇਟੈਸਟ ਐੱਸ. ਯੂ. ਵੀ. ਹੈ। ਕੰਪਨੀ ਨੇ ਇਸ ਹਾਈ-ਪਰਫਾਰਮੈਂਸ ਦੇ ਦੋ ਡਿਜ਼ਾਈਨ ਸਕ੍ਰੈਚ ਰਿਲੀਜ਼ ਕੀਤੇ ਹਨ।ਇਨ੍ਹਾਂ ਨੂੰ ਦੇਖ ਕੇ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਸ ਦਾ ਲੁੱਕ ਕਾਫੀ ਸਪੋਰਟੀ ਅਤੇ ਅਗ੍ਰੈਸਿਵ ਹੋਵੇਗਾ। ਭਾਰਤ 'ਚ ਇਸ ਦੀ ਲਾਂਚਿੰਗ ਨੂੰ ਲੈ ਕੇ ਫਿਲਹਾਲ ਕੋਈ ਵੀ ਜਾਣਕਾਰੀ ਸਾਹਮਣੇ ਨਹੀ ਆਈ ਹੈ।

PunjabKesari

ਫੀਚਰਸ-
ਸਕੋਡਾ Kodiaq RS ਅਤੇ vRS ਨੂੰ ਸਪੋਰਟੀ ਅਤੇ ਨਵੀਂ ਲੁੱਕ ਦਿੱਤੀ ਗਈ ਹੈ। ਇਨ੍ਹਾਂ ਸਕੈਚਾਂ ਨੂੰ ਐਲੀਗੇਂਟ ਲਾਈਨਾਂ, ਸਪੋਰਟੀ ਕੰਟੂਰ ਅਤੇ ਐੱਸ. ਯੂ. ਵੀ. ਦੀ ਮਜ਼ਬੂਤੀ ਨੂੰ ਧਿਆਨ 'ਚ ਰੱਖ ਕੇ ਤਿਆਰ ਕੀਤੀ ਗਈ ਹੈ। ਇਸ ਦੇ ਨਾਲ ਕੋਡਿਕ ਵੀ. ਆਰ. ਐੱਸ. ਸਪੋਰਟੀ ਡਿਜ਼ਾਈਨ 'ਚ 3ਡੀ (3D) ਰੇਡੀਏਟਰ ਗ੍ਰਿਲ ਸ਼ਾਮਿਲ ਕੀਤੀ ਗਈ ਹੈ, ਜੋ ਇਸ ਦੇ ਫਰੰਟ ਨੂੰ ਸਪੋਰਟੀ ਲੁੱਕ ਦਿੰਦੀ ਹੈ। ਕੋਡਿਕ vRS ਕੰਪਨੀ ਦੀ ਪਹਿਲੀ ਐੱਸ. ਯੂ. ਵੀ. ਹੋਵੇਗੀ, ਜਿਸ 'ਚ ਆਲ ਨਿਊ ਮੈਟੇਲਿਕ ਰੇਸ ਬਲੂ ਫਿਨਸ਼ਿੰਗ ਦਿੱਤੀ ਗਈ ਹੈ। ਇਸ ਦੀ ਰੂਫ ਰੇਲਸ, ਵਿੰਡੋ ਫਰੇਮ ਅਤੇ ਵਿੰਗ ਮਿਰਰ 'ਤੇ ਗਲੋਸੀ ਬਲੈਕ ਸ਼ੇਡ ਦਿੱਤੇ ਗਏ ਹਨ।

ਕੋਡਿਕ vRS 'ਚ ਐਂਥਰਾਸਾਈਟ ਕਲਰਡ 20 ਇੰਚ ਐਕਸਟ੍ਰੀਮ ਐਲਾਏ ਵ੍ਹੀਲ ਲੱਗੇ ਹੋਏ ਹਨ। ਕੰਪਨੀ ਮੁਤਾਬਕ ਕੋਡਿਕ vRS ਦੇ ਲਈ ਨਵੇਂ ਬੰਪਰ ਡਿਵੈਲਪ ਕੀਤੇ ਗਏ ਹਨ, ਜਿਸ 'ਚ ਫੁੱਲ ਐੱਲ. ਈ. ਡੀ. ਹੈੱਡਲਾਈਟਾਂ ਮੌਜੂਦ ਹੋਣਗੀਆਂ। ਰੀਅਰ ਡਿਜ਼ਾਈਨ ਦੀ ਗੱਲ ਕਰੀਏ ਤਾਂ ਇਸ 'ਚ ਕ੍ਰੋਮ ਟਿਪ ਵਾਲੀ ਟਵਿਨ ਐਗਜਾਸਟ ਪਾਈਪ ਦਿੱਤੀ ਗਈ ਹੈ।

ਇੰਜਣ-
ਸਕੋਡਾ ਕੋਡਿਕ vRS 'ਚ 2.0 ਲਿਟਰ BiTDI ਇੰਜਣ ਮੌਜੂਦ ਹੈ। ਇਹ 236 ਬੀ. ਐੱਚ. ਪੀ. ਦੀ ਪਾਵਰ ਅਤੇ 500 ਐੱਨ. ਐੱਮ. ਦਾ ਟਾਰਕ ਜਨਰੇਟ ਕਰਦਾ ਹੈ। ਕੰਪਨੀ ਮੁਤਾਬਕ ਇਹ ਉਸ ਦਾ ਹੁਣ ਤੱਕ ਦਾ ਸਭ ਤੋਂ ਮਸ਼ਹੂਰ ਪਾਵਰਫੁੱਲ ਡੀਜ਼ਲ ਇੰਜਣ ਹੈ। ਇਸ ਤੋਂ ਇਲਾਵਾ ਸਕੋਡਾ ਕੋਡਿਕ ਆਰ. ਐੱਸ. ਨੂੰ ਜੇਕਰ ਭਾਰਤ 'ਚ ਲਾਂਚ ਕੀਤੀ ਗਈ ਤਾਂ ਇਸ ਦਾ ਮੁਕਾਬਲਾ ਟੋਇਟਾ ਫਾਰਚੂਨਰ (Toyota Fortuner) ਨਾਲ ਹੋਵੇਗਾ।


Related News