CES 2018: ਦੂਸਰੇ ਦਿਨ ਵੀ ਜਾਰੀ ਰਿਹਾ ਪ੍ਰੋਡਕਟਸ ਦਾ ਬੋਲਬਾਲਾ

Wednesday, Jan 10, 2018 - 11:33 AM (IST)

CES 2018: ਦੂਸਰੇ ਦਿਨ ਵੀ ਜਾਰੀ ਰਿਹਾ ਪ੍ਰੋਡਕਟਸ ਦਾ ਬੋਲਬਾਲਾ

ਜਲੰਧਰ - ਲਾਸ ਵੇਗਾਸ 'ਚ 9 ਤੋਂ 12 ਜਨਵਰੀ ਤਕ ਆਯੋਜਿਤ ਹੋ ਰਹੇ ਕੰਜ਼ਿਊਮਰ ਇਲੈਕਟ੍ਰੋਨਿਕ ਸ਼ੋਅ ਦੇ ਦੂਸਰੇ ਦਿਨ ਵੀ ਪ੍ਰੋਡਕਟਸ ਦਾ ਲਗਾਤਾਰ ਲਾਂਚ ਹੋਣਾ ਜਾਰੀ ਹੈ। ਇਸ ਈਵੈਂਟ 'ਚ ਜਿਥੇ ਸੈਮਸੰਗ ਨੇ ਨਵੇਂ 146 ਇੰਚ ਦੀ ਵੱਡੀ ਸਕ੍ਰੀਨ ਵਾਲਾ 4K ਮਾਈਕਰੋ LED TV ਪੇਸ਼ ਕੀਤਾ ਹੈ, ਉਥੇ ਹੀ LG ਨੇ ਵੀ ਰੋਲੇਬਲ 65 ਇੰਚ  OLED TV ਤੋਂ ਪਰਦਾ ਚੁੱਕਿਆ ਹੈ। ਇਸ ਤੋਂ ਇਲਾਵਾ ਈਵੈਂਟ 'ਚ ਨੋਕੀਆ ਨੇ ਪਹਿਲੇ ਸਲੀਪ ਮੈਟਰੈੱਸ, ਪੈਰਾਲਾਈਸਿਸ ਦੇ ਮਰੀਜ਼ਾਂ ਲਈ ਸਮਾਰਟ ਗਲਵਜ਼ ਅਤੇ ਸੜਕ ਦੁਰਘਟਨਾ 'ਚ ਬਚਾਉਣ ਵਾਲੇ ਵੀਅਰਏਬਲ ਏਅਰਬੈਗ ਪੇਸ਼ ਕੀਤੇ ਹਨ।

ਕੀ ਹੈ CES 2018 -
ਕੰਜ਼ਿਊਮਰ ਇਲੈਕਟ੍ਰੋਨਿਕ ਸ਼ੋਅ ਦੀ ਸ਼ੁਰੂਆਤ 1967 'ਚ ਨਿਊਯਾਰਕ ਸ਼ਹਿਰ 'ਚ ਹੋਈ ਸੀ। ਕਰੀਬ 51 ਸਾਲਾਂ ਤੋਂ ਆਯੋਜਿਤ ਹੋ ਰਹੇ ਇਸ ਈਵੈਂਟ 'ਚ ਦੁਨੀਆ ਭਰ ਦੀਆਂ ਕੰਪਨੀਆਂ ਆਪਣੀ ਨੈਕਸਟ ਜਨਰੇਸ਼ਨ ਦੀ ਤਕਨੀਕ ਪੇਸ਼ ਕਰਦੀਆਂ ਆਈਆਂ ਹਨ। ਇਹ ਸ਼ੋਅ 9 ਤੋਂ 12 ਜਨਵਰੀ ਤਕ ਚੱਲੇਗਾ। ਇਸ ਸਾਲ ਆਯੋਜਿਤ ਹੋਣ ਵਾਲੇ ਸ਼ੋਅ 'ਚ 3900 ਤੋਂ ਜ਼ਿਆਦਾ ਕੰਪਨੀਆਂ ਅਤੇ ਸਟਾਰਸਅੱਪਸ ਨੇ ਭਾਗ ਲਿਆ ਹੈ। ਇਸ ਵਾਰ ਈਵੈਂਟ 'ਚ ਪਹੁੰਚਣ ਵਾਲੇ ਲੋਕਾਂ ਦੀ ਗਿਣਤੀ 1 ਲੱਖ 70 ਹਜ਼ਾਰ ਤੋਂ ਵੀ ਪਾਰ ਹੋ ਗਈ ਹੈ।

ਈਵੈਂਟ 'ਚ ਦਿਖਾਈਆਂ ਗਈਆਂ ਪ੍ਰੋਡਕਟਸ ਦੀਆਂ ਕੈਟਾਗਿਰੀਆਂ -
3D ਪ੍ਰਿਟਿੰਗ, ਅਸੈਸਰੀਜ਼, ਆਰਗੂਮੈਂਟਿਡ ਅਤੇ ਵਰਚੁਅਲ ਰਿਐਲਿਟੀ, ਆਡੀਓ, ਕਮਿਊਨੀਕੇਸ਼ਨਜ਼, ਇੰਫ੍ਰਾਸਟਰਕਚਰ, ਕੰਪਿਊਟਰ ਹਾਰਡਵੇਅਰ/ ਸਾਫਟਵੇਅਰ/ਸਰਵਿਸਿਜ਼    ਕੰਟੈਂਟ ਕ੍ਰਿਏਸ਼ਨ ਅਤੇ ਡਿਸਟ੍ਰੀਬਿਊਸ਼ਨ,  ਡਿਜੀਟਲ/ਆਨਲਾਈਨ ਮੀਡੀਆ, ਡਿਜੀਟਲ ਇਮੇਜ਼ਿੰਗ/ਫੋਟੋਗ੍ਰਾਫੀ, ਡ੍ਰੋਨਜ਼, ਇਲੈਕਟ੍ਰੋਨਿਕ ਗੇਮਿੰਗ। 

1.  LG ਨੇ  ਦਿਖਾਇਆ ਦੁਨੀਆ ਦਾ ਰੋਲੇਬਲ 65 ਇੰਚ OLED TV -
ਦੱਖਣੀ ਕੋਰੀਆ ਦੀ ਇਲੈਕਟ੍ਰੋਨਿਕ ਕੰਪਨੀ LG ਨੇ CES 2018 'ਚ ਆਪਣੇ ਲੇਟੈਸਟ 65 ਇੰਚ ਸਕ੍ਰੀਨ ਵਾਲੇ OLED TV ਤੋਂ ਪਰਦਾ ਚੁੱਕਿਆ ਹੈ। ਇਸ ਦੀ ਖਾਸੀਅਤ ਇਹ ਹੈ ਕਿ ਇਸ ਨੂੰ ਫਲੈਕਸੀਬਲ ਬਣਾਇਆ ਗਿਆ ਹੈ, ਮਤਲਬ ਯੂਜ਼ਰ ਇਸ ਨੂੰ ਫੋਲਡ ਵੀ ਕਰ ਸਕਦੇ ਹਨ। ਜਾਣਕਾਰੀ ਮੁਤਾਬਿਕ ਕੰਪਨੀ ਕਾਫੀ ਸਮੇਂ ਤੋਂ ਨੋਟਿਸ ਕਰ ਰਹੀ ਸੀ ਕਿ ਖਪਤਕਾਰਾਂ ਨੂੰ TV ਨੂੰ ਇੰਸਟਾਲ ਕਰਨ 'ਚ ਕਾਫੀ ਸਮੱਸਿਆ ਆ ਰਹੀ ਹੈ। ਇਸੇ ਵਜ੍ਹਾ ਕਾਰਨ ਇਸ ਫੋਲਡਏਬਲ OLED TV ਨੂੰ ਕੰਪਨੀ ਨੇ ਬਣਾਇਆ ਹੈ। ਫਿਲਹਾਲ LG  ਨੇ ਇਸ ਫੋਲਡਏਬਲ OLED TV ਦਾ ਪ੍ਰੋਟੋਟਾਈਪ ਬਣਾ ਕੇ ਇਸ ਈਵੈਂਟ 'ਚ ਡੈਮੋ ਦਿੱਤਾ ਹੈ।

PunjabKesari

ਮੌਸਮ ਦੀ ਜਾਣਕਾਰੀ ਦੇਵੇਗਾ ਫੋਲਡਏਬਲ TV-  
ਇਸ ਫੋਲਡਏਬਲ TV  ਦੇ ਸਾਈਡ 'ਚ ਸਿਲੰਡਰ ਨੋਟੀਫਿਕੇਸ਼ਨ ਪੈਨਲ ਦਿੱਤਾ ਗਿਆ ਹੈ, ਜੋ ਮੌਸਮ ਦੀ ਜਾਣਕਾਰੀ ਦੇਣ ਦੇ ਨਾਲ ਮਿਊਜ਼ਿਕ ਪਲੇਅਰ ਆਦਿ ਨੂੰ ਵੀ ਸ਼ੋਅ ਕਰਦਾ ਹੈ ਜਿਸ ਨਾਲ ਤੁਹਾਨੂੰ ਇਕੱਠੇ ਕਈ ਕੰਮ ਕਰਦੇ ਸਮੇਂ ਚੈਨਲ ਨੂੰ ਬਦਲਣ ਦੀ ਵੀ ਜ਼ਰੁਰਤ ਨਹੀਂ ਪਵੇਗੀ। ਈਵੈਂਟ 'ਚ LG ਨੇ ਦੱਸਿਆ ਕਿ ਇਹ ਡਿਸਪਲੇਅ ਸਿਨੇਮੈਟਿਕ 21:9 ਆਪਸ਼ਨ 'ਤੇ ਕੰਮ ਕਰਦੀ ਹੈ, ਜਿਸ ਨਾਲ ਯੂਜ਼ਰ ਨੂੰ ਸਿਨੇਮਾਘਰ 'ਚ ਮੂਵੀ ਦੇਖਣ ਵਰਗਾ ਅਨੁਭਵ ਮਿਲੇਗਾ। 

PunjabKesari

ਕਿਸੇ ਵੀ ਐੈਂਗਲ ਤੋਂ ਕਲੀਅਰ ਦਿਸੇਗਾ  TV  -
LG ਦੇ ਬੁਲਾਰੇ ਨੇ ਇਸ ਟੀ. ਵੀ. ਨੂੰ ਰਿਮੋਟ ਕੰਟਰੋਲ ਨਾਲ ਚਲਾਉਂਦੇ ਹੋਏ ਈਵੈਂਟ 'ਚ ਦੱਸਿਆ ਕਿ ਇਸ ਟੀ. ਵੀ. ਨੂੰ ਕਿਸੇ ਵੀ ਐਂਗਲ ਤੋਂ ਦੇਖਿਆ ਜਾ ਸਕਦਾ ਹੈ। ਮਤਲਬ ਇਸ OLED TV  ਨੂੰ ਇਕ ਗਰੁੱਪ 'ਚ ਬੈਠ ਕੇ ਦੇਖਣ 'ਚ ਵੀ ਕਿਸੇ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਨਹੀਂ ਹੋਵੇਗੀ। ਫਿਲਹਾਲ ਇਸ ਨੂੰ ਇਕ ਡੈਮੋ ਦੇ ਤੌਰ 'ਤੇ ਦਿਖਾਇਆ ਗਿਆ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਆਉਣ ਵਾਲੇ ਸਮੇਂ 'ਚ ਕੰਪਨੀ ਇਸ ਨੂੰ ਮੁਹੱਈਆ ਕਰਵਾਏਗੀ।

2.  ਸੈਮਸੰਗ ਨੇ ਦਿਖਾਇਆ ਪਹਿਲਾ 146 ਇੰਚ 4K MicroLED TV -
CES 2018 'ਚ ਸੈਮਸੰਗ ਨੇ ਪਹਿਲੇ 146 ਇੰਚ ਸਕ੍ਰੀਨ ਸਾਈਜ਼ ਵਾਲੇ 4K MicroLED TV ਦਾ ਡੈਮੋ ਪੇਸ਼ ਕੀਤਾ ਹੈ। ਕੰਪਨੀ ਨੇ ਦੱਸਿਆ ਕਿ ਇਸ ਨੂੰ ਮਾਈਕਰੋ LED   ਇਸ ਲਈ ਕਿਹਾ ਗਿਆ ਹੈ ਕਿ ਕਿਉਂਕਿ ਇਸ ਮਾਈਕਰੋ LED ਪੈਨਲਜ਼ ਲੱਗੇ ਹਨ, ਜੋ ਕਲੀਅਰ ਕ੍ਰਿਸਪ ਤਸਵੀਰ ਨੂੰ ਪੇਸ਼ ਕਰਦੇ ਹਨ। ਇਸ 'ਦਿ ਵਾਲ' ਨਾਂ ਦੇ ਵੱਡੇ ਟੀ. ਵੀ. ਨੂੰ ਖਾਸ ਤੌਰ 'ਤੇ ਲੰਬੇ ਸਮੇਂ ਤਕ ਬਿਨਾਂ ਕਿਸੇ ਚਿੰਤਾ ਦੇ ਕੰਮ ਕਰਨ ਅਤੇ ਗਰਮ ਹੋਣ 'ਤੇ ਅੱਗ ਲੱਗਣ ਵਰਗੇ ਜੋਖਮ ਨੂੰ ਘੱਟ ਕਰਨ ਲਈ ਬਣਾਇਆ ਗਿਆ ਹੈ। ਫਿਲਹਾਲ ਸੈਮਸੰਗ ਨੇ ਦੱਸਿਆ ਹੈ ਕਿ ਮਾਰਚ 'ਚ ਕੰਪਨੀ ਇਕ ਪ੍ਰੈੱਸ ਈਵੈਂਟ ਦਾ ਆਯੋਜਨ ਕਰੇਗੀ, ਜਿਸ 'ਚ ਇਸ ਨੂੰ ਮੁਹੱਈਆ ਕਰਵਾਉਣ ਬਾਰੇ ਜਾਣਕਾਰੀ ਦਿੱਤੀ ਜਾਵੇਗੀ।

PunjabKesari

3.  ਨੋਕੀਆ ਨੇ ਦਿਖਾਇਆ ਪਹਿਲਾ ਸਲੀਪ ਮੈਟਰੈੱਸ -
ਫਿਨਲੈਂਡ ਦੀ ਕੰਪਨੀ ਨੋਕੀਆ ਨੇ ਆਪਣੇ ਨਵੇਂ ਪ੍ਰੋਡਕਟ ਨੋਕੀਆ ਸਲੀਪ ਨੂੰ ਪੇਸ਼ ਕੀਤਾ ਹੈ। ਯੂਜ਼ਰ ਨੂੰ ਇਸ ਨੂੰ ਆਪਣੇ ਬੈੱਡ 'ਤੇ ਰੱਖਣਾ ਪਵੇਗਾ, ਜਿਸ ਤੋਂ ਬਾਅਦ ਇਹ ਤੁਹਾਡੀ ਸਿਹਤ ਨਾਲ ਜੁੜੀ ਜਾਣਕਾਰੀ ਸਮਾਰਟ ਫੋਨ ਐਪ 'ਤੇ ਦੇਵੇਗਾ। ਇਹ ਸਲੀਪ ਮੈਟਰੈੱਸ ਤੁਹਾਡੇ ਸੌਣ ਦੇ ਸਮੇਂ, ਕਰਵਟ ਲੈਣ ਅਤੇ ਸਹੀ ਢੰਗ ਨਾਲ ਨੀਂਦ ਨਾ ਆਉਣ 'ਤੇ ਉਸ ਨੂੰ ਡਿਟੈਕਟ ਕਰੇਗਾ ਅਤੇ ਸਮਾਰਟ ਫੋਨ 'ਤੇ ਜਾਣਕਾਰੀ ਦੇਵੇਗਾ। ਇਸ ਨੂੰ 99.95 ਡਾਲਰ (ਲੱਗਭਗ 6344 ਰੁਪਏ) 'ਚ ਉਪਲੱਬਧ ਕੀਤਾ ਜਾਵੇਗਾ।
ਨੋਕੀਆ ਨੇ ਪੇਸ਼ ਕੀਤੀ ਰੋਜ਼ ਗੋਲਡ ਕਲਰ 'ਚ ਨਵੀਂ ਵਾਚ

PunjabKesari

CES 2018 'ਚ ਨੋਕੀਆ ਕੰਪਨੀ ਨੇ ਸਟੀਲ HR ਹਾਈਬ੍ਰਿਡ ਨਾਂ ਦੀ ਸਮਾਰਟ ਵਾਚ ਨੂੰ ਵੀ ਪੇਸ਼ ਕੀਤਾ ਹੈ। ਇਸ ਨੂੰ ਰੋਜ਼ ਗੋਲਡ ਵੇਰੀਐੈਂਟ 'ਚ ਬਲੈਕ ਅਤੇ ਵ੍ਹਾਈਟ ਸਟ੍ਰੈਪ ਆਪਸ਼ਨ ਦੇ ਨਾਲ ਫਰਵਰੀ ਤਕ ਮੁਹੱਈਆ ਕਰਵਾਇਆ ਜਾਵੇਗਾ। ਇਸ ਦੀ ਕੀਮਤ 180 ਡਾਲਰ (ਲੱਗਭਗ 11000 ਰੁਪਏ) ਤੋਂ 250 ਡਾਲਰ (ਲੱਗਭਗ 16000 ਰੁਪਏ) ਦੇ ਦਰਮਿਆਨ ਹੋਣ ਦੀ ਉਮੀਦ ਹੈ।

ਨੋਕੀਆ ਨੇ ਪੇਸ਼ ਕੀਤੀ ਰੋਜ਼ ਗੋਲਡ ਕਲਰ 'ਚ ਨਵੀਂ ਵਾਚ -
35S 2018 'ਚ ਨੋਕੀਆ ਕੰਪਨੀ ਨੇ ਸਟੀਲ 8R ਹਾਈਬ੍ਰਿਡ ਨਾਂ ਦੀ ਸਮਾਰਟ ਵਾਚ ਨੂੰ ਵੀ ਪੇਸ਼ ਕੀਤਾ ਹੈ। ਇਸ ਨੂੰ ਰੋਜ਼ ਗੋਲਡ ਵੇਰੀਐੈਂਟ 'ਚ ਬਲੈਕ ਅਤੇ ਵ੍ਹਾਈਟ ਸਟ੍ਰੈਪ ਆਪਸ਼ਨ ਦੇ ਨਾਲ ਫਰਵਰੀ ਤਕ ਮੁਹੱਈਆ ਕਰਵਾਇਆ ਜਾਵੇਗਾ। ਇਸ ਦੀ ਕੀਮਤ 180 ਡਾਲਰ (ਲੱਗਭਗ 11000 ਰੁਪਏ) ਤੋਂ 250 ਡਾਲਰ (ਲੱਗਭਗ 16000 ਰੁਪਏ) ਦੇ ਦਰਮਿਆਨ ਹੋਣ ਦੀ ਉਮੀਦ ਹੈ।

PunjabKesari4.  ਪੈਰਾਲਾਈਸਿਸ ਦੇ ਮਰੀਜ਼ਾਂ ਲਈ ਪੇਸ਼ ਕੀਤਾ ਸਮਾਰਟ ਗਲਵ -
ਇਸ ਈਵੈਂਟ 'ਚ ਪੈਰਾਲਾਈਸਿਸ ਦੇ ਮਰੀਜ਼ਾਂ ਲਈ ਸਮਾਰਟ ਗਲਵ ਪੇਸ਼ ਕੀਤਾ ਗਿਆ ਹੈ। ਇਹ ਗਲਵ ਮਰੀਜ਼ਾਂ ਨੂੰ ਦਰਵਾਜ਼ੇ ਨੂੰ ਖੋਲ੍ਹਣ ਅਤੇ ਬੰਦ ਕਰਨ, ਦੰਦਾਂ ਨੂੰ ਬਰੱਸ਼ ਕਰਨ ਅਤੇ ਪਾਣੀ ਦਾ ਗਲਾਸ ਚੁੱਕਣ 'ਚ ਮਦਦ ਕਰੇਗਾ। ਇਸ ਨੂੰ ਦੱਖਣੀ ਕੋਰੀਆ ਦੀ ਟੈਕਨਾਲੋਜੀ ਕੰਪਨੀ ਨਿਓਫੈਕਟ ਵਲੋਂ ਤਿਆਰ ਕੀਤਾ ਗਿਆ ਹੈ। ਕੰਪਨੀ ਨੇ ਦੱਸਿਆ ਕਿ ਇਸ ਨੂੰ ਖਾਸ ਤੌਰ 'ਤੇ ਵ੍ਹੀਲਚੇਅਰ ਦਾ ਇਸਤੇਮਾਲ ਕਰਨ ਵਾਲੇ ਮਰੀਜ਼ਾਂ ਲਈ ਤਿਆਰ ਕੀਤਾ ਗਿਆ ਹੈ।

PunjabKesari

ਮਰੀਜ਼ ਨੂੰ ਸਿਰਫ ਇਸ ਰੋਬੋਟਿਕ ਗਲਵ ਨੂੰ ਹੱਥ 'ਚ ਪਾਉਣਾ ਹੋਵੇਗਾ, ਜਿਸ ਤੋਂ ਬਾਅਦ ਇਸ ਦੇ ਨਾਲ ਲੱਗੇ ਰਬੜ ਬੈਂਡ ਨਾਲ ਦੂਸਰੇ ਹੱਥ ਰਾਹੀਂ ਇਸ ਨੂੰ ਕੰਟਰੋਲ ਕੀਤਾ ਜਾ ਸਕੇਗਾ ਜਿਸ ਨਾਲ ਇਹ ਰੋਗੀ ਨੂੰ ਕਿਸੇ ਵੀ ਚੀਜ਼ 'ਤੇ ਗਰਿੱਪ ਬਣਾਉਣ 'ਚ ਮਦਦ ਕਰੇਗਾ। ਇਸ ਨੂੰ ਬਣਾਉਣ ਵਾਲੀ ਕੰਪਨੀ ਨੇ ਦੱਸਿਆ ਕਿ ਇਸ ਨੂੰ ਪਾ ਕੇ ਰੋਗੀ ਇਕ ਕਿਲੋਗ੍ਰਾਮ ਤਕ ਦਾ ਵਜ਼ਨ ਚੁੱਕ ਸਕਦਾ ਹੈ। ਕੰਪਨੀ ਦੇ ਬੁਲਾਰੇ ਨੇ ਕਿਹਾ ਕਿ ਇਸ ਨੂੰ ਸਾਲ 2018 ਦੇ ਅਖੀਰ ਤਕ 1000 ਡਾਲਰ (ਲੱਗਭਗ 63000 ਰੁਪਏ) 'ਚ ਵਿਕਰੀ ਲਈ ਮੁਹੱਈਆ ਕੀਤਾ ਜਾਵੇਗਾ ਫਿਲਹਾਲ ਨਿਓਫੈਕਟ ਨੇ ਇਸ 'ਚ ਵਾਇਸ ਰਿਕੋਗਨੀਸ਼ਨ ਤਕਨੀਕ ਨੂੰ ਜੋੜਨ ਦੀ ਗੱਲ ਕਹੀ ਹੈ ਤਾਂ ਕਿ ਇਸ ਨੂੰ ਬੋਲ ਕੇ ਵੀ ਇਸਤੇਮਾਲ 'ਚ ਲਿਆਂਦਾ ਜਾ ਸਕੇ, ਜਿਸ ਨਾਲ ਰੋਗੀ ਨੂੰ ਇਸ ਦੀ ਵਰਤੋਂ ਕਰਨ 'ਚ ਹੋਰ ਜ਼ਿਆਦਾ ਮਦਦ ਮਿਲੇਗੀ।

5.  ਦੁਰਘਟਨਾ ਹੋਣ 'ਤੇ ਸੱਟ ਲੱਗਣ ਤੋਂ ਬਚਾਉਣਗੇ Helite’s belt -
ਇਸ ਈਵੈਂਟ 'ਚ ਦੁਰਘਟਨਾ ਹੋਣ 'ਤੇ ਸੱਟ ਤੋਂ ਬਚਾਉਣ ਵਾਲੇ ਪਹਿਲੇ ਵੀਅਰਏਬਲ ਬੈਗ ਲਾਂਚ ਕੀਤੇ ਗਏ ਹਨ। ਇਨ੍ਹਾਂ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਇਹ ਡਰਾਈਵਰ ਨੂੰ ਸੱਟ ਨਹੀਂ ਲੱਗਣ ਦੇਣਗੇ। ਫ੍ਰੈਂਚ ਕੰਪਨੀ ਹੀਲਾਈਟ ਨੇ ਇਸ ਈਵੈਂਟ 'ਚ ਇਸ ਨੂੰ ਹਿਪਏਅਰ ਨਾਂ ਨਾਲ ਪੇਸ਼ ਕਰਦੇ ਹੋਏ ਦੱਸਿਆ ਕਿ ਇਸ ਦਾ ਵਜ਼ਨ ਸਿਰਫ 2.2 ਪੌਂਡ (ਲੱਗਭਗ 1 ਕਿਲੋਗ੍ਰਾਮ) ਹੈ ਮਤਲਬ ਇਸ ਨੂੰ ਪਹਿਨ ਕੇ ਡਰਾਈਵਰ ਨੂੰ ਵਜ਼ਨ ਚੁੱਕਣ ਦੀ ਵੀ ਲੋੜ ਨਹੀਂ ਪਵੇਗੀ ਕਿਉਂਕਿ ਇਹ ਸੱਟ ਤੋਂ ਬਚਾਉਣ ਲਈ ਬਹੁਤ ਜ਼ਿਆਦਾ ਮਦਦਗਾਰ ਸਾਬਤ ਹੋਣਗੇ।

PunjabKesari

ਏਅਰਬੈਗ 'ਚ ਲੱਗੇ ਹਨ ਸੈਂਸਰਜ਼ -
ਇਸ ਏਅਰਬੈਗ 'ਚ ਜਾਇਰੋਸਕੋਪ ਅਤੇ ਐਕਸੈਲਰੋਮੀਟਰ ਵਰਗੇ ਸੈਂਸਰ ਲੱਗੇ ਹਨ, ਜੋ  200 ਮਿਲੀ ਸੈਕਿੰਡ 'ਚ ਇਹ ਡਿਟੈਕਟ ਕਰ ਲੈਂਦੇ ਹਨ ਕਿ ਯੂਜ਼ਰ ਡਿੱਗ ਰਿਹਾ ਹੈ ਅਤੇ 80 ਮਿਲੀ ਸੈਕਿੰਡ 'ਚ ਇਹ ਫੁੱਲ ਜਾਂਦਾ ਹੈ। ਇਸ ਈਵੈਂਟ 'ਚ ਇਨ੍ਹਾਂ ਦਾ ਡੈਮੋ ਦਿਖਾਇਆ ਗਿਆ ਹੈ। ਜਾਣਕਾਰੀ ਮੁਤਾਬਿਕ ਇਸ ਨੂੰ ਅਮਰੀਕਾ 'ਚ ਸਤੰਬਰ ਤਕ 790 ਡਾਲਰ (ਲੱਗਭਗ 50 ਹਜ਼ਾਰ ਰੁਪਏ) 'ਚ ਉਪਲੱਬਧ ਕੀਤਾ ਜਾਵੇਗਾ।

6. HTC ਦਾ ਨਵਾਂ VR ਹੈਂਡਸੈੱਟ -
CES 2018 'ਚ ਤਾਈਵਾਨ ਦੀ ਇਲੈਕਟ੍ਰੋਨਿਕਸ ਕੰਪਨੀ HTC ਨੇ ਨਵੇਂ VR ਹੈਂਡਸੈੱਟ ਨੂੰ ਪੇਸ਼ ਕੀਤਾ ਹੈ। HTC ਨੇ ਦੱਸਿਆ ਕਿ ਇਸ 'ਚ ਹਾਈ ਐਂਡ OLED ਸਕ੍ਰੀਨ ਦਿੱਤੀ ਗਈ ਹੈ, ਜੋ 2880x1600 ਰੈਸੋਲਿਊਸ਼ਨ ਨੂੰ ਸਪੋਟ ਕਰਦੀ ਹੈ। ਇਸ ਤੋਂ ਇਲਾਵਾ ਇਹ ਡਿਸਪਲੇਅ 615 ਪਿਕਸਲਸ ਇੰਚ 'ਤੇ ਕੰਮ ਕਰਦੀ ਹੈ, ਜਿਸ ਨਾਲ ਯੂਜ਼ਰ ਨੂੰ ਵਰਚੁਅਲ ਰਿਐਲਿਟੀ ਦਾ ਸ਼ਾਨਦਾਰ ਅਨੁਭਵ ਮਿਲਦਾ ਹੈ।

PunjabKesari

7.  ਹੁੰਡਈ ਦਾ ਨੈਕਸਟ ਜੈਨਰੇਸ਼ਨ ਫਿਊਲ ਸੈੱਲ ਵ੍ਹੀਕਲ -
ਦੱਖਣੀ ਕੋਰੀਆ ਦੀ ਕਾਰ ਨਿਰਮਾਤਾ ਕੰਪਨੀ ਹੁੰਡਈ ਨੇ CES 2018 'ਚ ਨਵੀਂ ਫਿਊਲ ਸੈੱਲ SUV ਦਾ ਖੁਲਾਸਾ ਕੀਤਾ ਹੈ ਜੋ ਇਕ ਵਾਰ 'ਚ ਹੀ 350 ਮੀਲ (ਲੱਗਭਗ 563 ਕਿਲੋਮੀਟਰ) ਦਾ ਰਸਤਾ ਤੈਅ ਕਰ ਸਕਦੀ ਹੈ। ਹੁੰਡਈ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਇਸ ਨੂੰ ਇਸੇ ਸਾਲ ਕੈਲੀਫੋਰਨੀਆ ਦੀ ਡੀਲਰਸ਼ਿਪ 'ਤੇ ਉਪਲੱਬਧ ਕਰਵਾਇਆ ਜਾਵੇਗਾ। ਜਾਣਕਾਰੀ ਮੁਤਾਬਿਕ ਇਹ SUV ਜ਼ਿਆਦਾ ਗਰਮੀ ਤੇ ਸਰਦੀ 'ਚ ਬਿਹਤਰੀਨ ਪ੍ਰਦਰਸ਼ਨ ਕਰੇਗੀ। ਇਸ ਕਾਰ ਦੇ ਇੰਟੀਰੀਅਰ ਨੂੰ ਪਲਾਸਟਿਕ, ਬੈਂਬੂ ਅਤੇ ਹੋਰ ਇਨਵਾਇਰਮੈਂਟ ਫ੍ਰੈਂਡਲੀ ਮਟੀਰੀਅਲ ਨਾਲ ਬਣਾਇਆ ਗਿਆ ਹੈ, ਜਿਸ ਕਾਰਨ ਇਸ ਨੂੰ ਈਕੋ ਫ੍ਰੈਂਡਲੀ ਵ੍ਹੀਕਲ ਮੰਨਿਆ ਜਾ ਰਿਹਾ ਹੈ। ਇਸ ਫਿਊਲ ਸੈੱਲ ਪਾਵਰਡ ਵ੍ਹੀਕਲ ਨੂੰ ਇਸ ਲਈ ਬਿਹਤਰ ਮੰਨਿਆ ਜਾ ਰਿਹਾ, ਕਿਉਂਕਿ ਇਸ ਨੂੰ ਗੈਸ ਨੂੰ ਫਿੱਲ ਕਰਨ 'ਚ ਲੱਗਣ ਵਾਲੇ 5 ਮਿੰਟ ਜਿੰਨੇ ਟਾਈਮ 'ਚ ਫੁੱਲ ਕੀਤਾ ਜਾ ਸਕਦਾ ਹੈ।

PunjabKesari

8. UJet ਦਾ ਨਵਾਂ ਇਲੈਕਟ੍ਰਿਕ ਸਕੂਟਰ -
CES 2018 ਈਵੈਂਟ 'ਚ ਇਲੈਕਟ੍ਰਿਕ ਸਕੂਟਰ ਨਿਰਮਾਤਾ ਕੰਪਨੀ ਯੂਜੈੱਟ ਨੇ ਨਵਾਂ ਇਲੈਕਟ੍ਰਿਕ ਸਕੂਟਰ ਪੇਸ਼ ਕੀਤਾ ਹੈ। ਇਸ ਸਕੂਟਰ ਦੀ ਖਾਸੀਅਤ ਹੈ ਕਿ ਇਹ ਇਕ ਚਾਰਜ 'ਚ 93 ਮੀਲ (ਲੱਗਭਗ 149 ਕਿਲੋਮੀਟਰ)  ਦਾ ਸਫਰ ਤੈਅ ਕਰ ਸਕਦਾ ਹੈ ਅਤੇ 5.44 ਹਾਰਸਪਾਵਰ ਦੀ ਪਾਵਰ ਪੈਦਾ ਕਰਦਾ ਹੈ। ਇਸ 'ਚ ਕੰਪਨੀ ਨੇ ਓਰਬੀਟਲ ਵ੍ਹੀਲਜ਼ ਦਿੱਤੇ ਹਨ, ਜੋ ਯੂਜ਼ਰਸ ਨੂੰ ਸਕੂਟਰ ਵੱਲ ਆਕਰਸ਼ਿਤ ਕਰਦੇ ਹਨ।

PunjabKesari

ਸਮਾਰਟਫੋਨ ਐਪ ਨਾਲ ਰਹੇਗਾ ਕੁਨੈਕਟ -
ਇਸ ਇਲੈਕਟ੍ਰਿਕ ਸਕੂਟਰ ਨੂੰ ਆਪ੍ਰੇਟ ਕਰਨ ਲਈ ਕੰਪਨੀ ਨੇ ਖਾਸ ਐਪ ਬਣਾਈ ਹੈ, ਜੋ ਸਕੂਟਰ ਦੇ ਨਾਲ ਕੁਨੈਕਟ ਰਹੇਗੀ ਅਤੇ ਸਕੂਟਰ ਦੀ ਪਰਫਾਰਮੈਂਸ, ਚਾਰਜਿੰਗ ਲੈਵਲ ਅਤੇ ਮਾਈਲੇਜ ਦੀ ਜਾਣਕਾਰੀ ਦੇਵੇਗੀ। ਉਮੀਦ ਕੀਤੀ ਜਾ ਰਹੀ ਹੈ ਕਿ ਇਸ ਨੂੰ 8900 ਡਾਲਰ (ਲੱਗਭਗ 5 ਲੱਖ 66 ਹਜ਼ਾਰ ਰੁਪਏ) ਤੋਂ ਸ਼ੁਰੂ ਕਰਕੇ 9,900 ਡਾਲਰ (ਲੱਗਭਗ 6 ਲੱਖ 30 ਹਜ਼ਾਰ ਰੁਪਏ) 'ਚ ਮੁਹੱਈਆ ਕਰਵਾਇਆ ਜਾਵੇਗਾ।

 


Related News